Punjab Election: ਹਾਈਕਮਾਨ ਨੇ ਨਵਜੋਤ ਸਿੱਧੂ ਨੂੰ ਦਿੱਤਾ ਦੂਜਾ ਝਟਕਾ: ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ 'ਤੇ ਬ੍ਰੇਕ?
Navjot Singh Sidhu: ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਹਾਈਕਮਾਨ ਨੇ ਹੁਣ ਸਿੱਧੂ ਵੱਲੋਂ ਤਿਆਰ ਕੀਤੀ 22 ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਨੂੰ ਨਜ਼ਰਅੰਦਾਜ਼ ਕਰਦਿਆਂ 22 ਜ਼ਿਲ੍ਹਾ ਕੋਆਰਡੀਨੇਟਰ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ।
Punjab Congress: ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੂੰ ਮੰਗਲਵਾਰ ਲਗਾਤਾਰ ਦੂਜੇ ਦਿਨ ਕਾਂਗਰਸ ਹਾਈਕਮਾਨ ਨੇ ਝਟਕਾ ਦਿੱਤਾ। ਸੋਮਵਾਰ ਨੂੰ ਵਿਧਾਨ ਸਭਾ ਚੋਣਾਂ ਨਾਲ ਸਬੰਧਤ ਵੱਖ-ਵੱਖ ਕਮੇਟੀਆਂ ਦੀ ਕਮਾਨ ਸਾਬਕਾ ਮੰਤਰੀਆਂ ਨੂੰ ਸੌਂਪਣ ਤੋਂ ਬਾਅਦ ਹਾਈਕਮਾਨ ਨੇ ਹੁਣ ਸਿੱਧੂ ਵੱਲੋਂ ਤਿਆਰ ਕੀਤੀ 22 ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਨੂੰ ਨਜ਼ਰਅੰਦਾਜ਼ ਕਰਦਿਆਂ 22 ਜ਼ਿਲ੍ਹਾ ਕੋਆਰਡੀਨੇਟਰ ਨਿਯੁਕਤ ਕਰਨ ਦਾ ਐਲਾਨ ਕਰ ਦਿੱਤਾ ਹੈ।
ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਕੋਆਰਡੀਨੇਟਰਾਂ ਦੀ ਚੋਣ ਵੇਲੇ ਸਿੱਧੂ ਦੀ ਰਾਏ ਨਹੀਂ ਲਈ ਗਈ, ਕਿਉਂਕਿ ਸਿੱਧੂ ਨੇ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਬਣਾਉਣ ਸਮੇਂ ਸੂਬੇ ਦੇ ਕਿਸੇ ਵੀ ਸੀਨੀਅਰ ਆਗੂ ਨਾਲ ਸਲਾਹ ਨਹੀਂ ਕੀਤੀ ਸੀ। ਪੰਜਾਬ ਮਾਮਲਿਆਂ ਦੇ ਮੁਖੀ ਹਰੀਸ਼ ਚੌਧਰੀ ਨੇ ਮੰਗਲਵਾਰ ਨੂੰ 22 ਜ਼ਿਲ੍ਹਾ ਕੋਆਰਡੀਨੇਟਰਾਂ ਦੀ ਸੂਚੀ ਜਾਰੀ ਕੀਤੀ। ਇਨ੍ਹਾਂ ਸਾਰੇ ਕੋਆਰਡੀਨੇਟਰਾਂ ਨੂੰ ਤੁਰੰਤ ਪ੍ਰਭਾਵ ਨਾਲ ਚੋਣ ਪ੍ਰਕਿਰਿਆ ਵਿੱਚ ਸ਼ਾਮਲ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ।
ਉਨ੍ਹਾਂ ਨੂੰ ਸੂਬੇ ਦੇ ਸੀਨੀਅਰ ਆਗੂਆਂ ਤੇ ਸਬੰਧਤ ਜ਼ਿਲ੍ਹਿਆਂ ਦੇ ਕਾਂਗਰਸੀ ਵਿਧਾਇਕਾਂ ਨਾਲ ਤਾਲਮੇਲ ਕਰਨ ਲਈ ਵੀ ਕਿਹਾ ਗਿਆ ਹੈ, ਤਾਂ ਜੋ ਚੋਣ ਪ੍ਰਚਾਰ ਦੌਰਾਨ ਸਥਾਨਕ ਮੁੱਦਿਆਂ ਨੂੰ ਅੱਖੋਂ ਪ੍ਰੋਖੇ ਨਾ ਕੀਤਾ ਜਾਵੇ। ਇਸ ਦੌਰਾਨ ਪਾਰਟੀ ਸੂਤਰਾਂ ਅਨੁਸਾਰ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੀ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਹਾਈਕਮਾਨ ਵੱਲੋਂ ਸਿੱਧੂ ਦੇ ਫ਼ੈਸਲਿਆਂ ਨੂੰ ਦਰਕਿਨਾਰ ਕਰਨ ਦਾ ਸਿਲਸਿਲਾ ਹਾਲ ਹੀ 'ਚ ਸ਼ੁਰੂ ਹੋ ਗਿਆ ਹੈ। ਜਾਖੜ ਨੇ ਰਾਹੁਲ ਨੂੰ ਸਾਫ਼ ਕਿਹਾ ਸੀ ਕਿ ਸਿੱਧੂ ਦੀ ਕਾਰਜਪ੍ਰਣਾਲੀ ਕਾਰਨ ਪਾਰਟੀ ਦੇ ਆਗੂਆਂ ਤੇ ਵਿਧਾਇਕਾਂ 'ਚ ਗੁੱਸਾ ਵਧ ਰਿਹਾ ਹੈ।
ਪੰਜਾਬ 'ਚ ਕਾਂਗਰਸ ਦੇ 22 ਜ਼ਿਲ੍ਹਾ ਕੋਆਰਡੀਨੇਟਰਾਂ ਦੀ ਸੂਚੀ 'ਚ
ਮਨੋਜ ਪਠਾਨੀਆ (ਪਠਾਨਕੋਟ), ਵਿਜੇ ਇੰਦਰਾ ਕਰਨ (ਗੁਰਦਾਸਪੁਰ), ਸ਼ਾਂਤਨੂ ਚੌਹਾਨ (ਅੰਮ੍ਰਿਤਸਰ), ਸੁਮਿਤ ਸ਼ਰਮਾ (ਹੁਸ਼ਿਆਰਪੁਰ), ਗੋਵਿੰਦ ਸ਼ਰਮਾ (ਜਲੰਧਰ ਸ਼ਹਿਰੀ), ਮਨੀਸ਼ ਠਾਕੁਰ (ਜਲੰਧਰ ਦਿਹਾਤੀ), ਲਕਸ਼ਮਣ ਗੋਦਾਰਾ (ਲੁਧਿਆਣਾ), ਸ਼ੀਸ਼ਪਾਲ ਖੇਰੂਵਾਲਾ (ਬਠਿੰਡਾ), ਸੰਜੇ ਠਾਕੁਰ (ਪਟਿਆਲਾ), ਅਨਿਲ ਸ਼ਰਮਾ (ਰੂਪਨਗਰ), ਸੁਧੀਰ ਸੁਮਨ (ਫਤਿਹਗੜ੍ਹ ਸਾਹਿਬ), ਸੀਤਾ ਰਾਮ ਲਾਂਬਾ (ਬਰਨਾਲਾ), ਇੰਤਜ਼ਾਰ ਅਲੀ (ਮਲੇਰਕੋਟਲਾ), ਰਜਿੰਦਰ ਮੰਡੂ (ਸੰਗਰੂਰ), ਅਸ਼ੋਕ ਕੁਲਰੀਆ (ਫ਼ਰੀਦਕੋਟ), ਸ਼ੀਸ਼ਪਾਲ ਖੇਹਰਵਾਲਾ (ਮਾਨਸਾ), ਸੁਸ਼ੀਲ ਪਾਰਿਖ (ਫ਼ਾਜ਼ਿਲਕਾ), ਵਿਜੇ ਚੌਹਾਨ (ਮੋਗਾ), ਅਸ਼ੋਕ ਕੁਮਾਰ ਖੰਡਪਾ (ਫ਼ਿਰੋਜ਼ਪੁਰ), ਅਮਿਤ ਯਾਦਵ (ਸ਼੍ਰੀ ਮੁਕਤਸਰ ਸਾਹਿਬ), ਪ੍ਰਤਿਭਾ ਰਘੂਵੰਸ਼ੀ (ਮੋਹਾਲੀ), ਨਰੇਸ਼ ਕੁਮਾਰ (ਕਪੂਰਥਲਾ)।
ਇਹ ਵੀ ਪੜ੍ਹੋ: Parkash Singh Badal Birthday: ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਮੌਕੇ ਸੁਖਬੀਰ ਬਾਦਲ ਨੇ ਇੰਝ ਦਿੱਤੀ ਵਧਾਈ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: