ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਰਾਜਾ ਵੜਿੰਗ ਦਾ ਸਿਸੋਦੀਆ 'ਤੇ ਫੁੱਟਿਆ ਗੁੱਸਾ; ਬੋਲੇ- ਇਹ ਦਿੱਲੀ ਨਹੀਂ, ਪੰਜਾਬ ਹੈ...
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਇੰਚਾਰਜ ਮਨੀਸ਼ ਸਿਸੋਦੀਆ ਆਪਣੇ ਇੱਕ ਬਿਆਨ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਵਿੱਚ ਸਿਸੋਦੀਆ ਕਹਿ ਰਹੇ ਹਨ ਕਿ 2027 ਦੇ ਚੋਣਾਂ ਜਿੱਤਣ ਲਈ ਉਹ ਕੁਝ ਵੀ ਕਰਨਗੇ...

ਪੰਜਾਬ ਵਿੱਚ ਆਮ ਆਦਮੀ ਪਾਰਟੀ (AAP) ਦੇ ਇੰਚਾਰਜ ਅਤੇ ਦਿੱਲੀ ਦੇ ਸਾਬਕਾ ਡਿਪਟੀ ਸੀ.ਐਮ. ਮਨੀਸ਼ ਸਿਸੋਦੀਆ ਦਾ ਇਕ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ਵਿੱਚ ਸਿਸੋਦੀਆ ਕਹਿ ਰਹੇ ਹਨ ਕਿ 2027 ਦੇ ਚੋਣਾਂ ਜਿੱਤਣ ਲਈ ਉਹ ਕੁਝ ਵੀ ਕਰਨਗੇ।
ਸਿਸੋਦੀਆ ਵੱਲੋਂ ਵਿਵਾਦਿਤ ਬਿਆਨ
ਵੀਡੀਓ ਵਿੱਚ ਸਿਸੋਦੀਆ ਕਹਿੰਦੇ ਹੋਏ ਨਜ਼ਰ ਆਏ- "ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦਾ ਅਸਲੀ ਟੀਚਾ 2027 ਦੀਆਂ ਚੋਣਾਂ ਜਿੱਤਣਾ ਹੈ। 2027 ਦੀਆਂ ਚੋਣਾਂ ਜਿੱਤਣ ਲਈ ਸਾਮ, ਦਾਮ, ਦੰਡ, ਭੇਦ, ਸੱਚ-ਝੂਠ, ਸਵਾਲ-ਜਵਾਬ, ਲੜਾਈ-ਝਗੜਾ, ਜੋ ਵੀ ਕਰਨਾ ਪਵੇ, ਅਸੀਂ ਕਰਾਂਗੇ। ਕੀ ਤੁਸੀਂ ਸਾਰੇ ਤਿਆਰ ਹੋ?''
ਇਸ ਕਾਰਜਕ੍ਰਮ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ AAP ਦੇ ਪ੍ਰਦੇਸ਼ ਪ੍ਰਧਾਨ ਅਮਨ ਅਰੋੜਾ ਵੀ ਮੌਜੂਦ ਸਨ। ਸਿਸੋਦੀਆ ਦੇ ਇਸ ਬਿਆਨ ਤੋਂ ਬਾਅਦ ਭਗਵੰਤ ਮਾਨ ਕੁਰਸੀ ‘ਤੇ ਬੈਠੇ ਅਮਨ ਅਰੋੜਾ ਵੱਲ ਦੇਖ ਕੇ ਹੱਸਦੇ ਹਨ। ਇਹ ਵੀਡੀਓ 13 ਅਗਸਤ ਨੂੰ ਮੋਹਾਲੀ ਵਿੱਚ ਹੋਈ ਔਰਤਾਂ ਦੀ ਵਿੰਗ ਦੀ ਵਰਕਸ਼ਾਪ ਦਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਰੋਧੀ ਨੇਤਾਵਾਂ ਨੇ ਆਮ ਆਦਮੀ ਪਾਰਟੀ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ।
ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ- ਇਹ ਪੰਜਾਬ ਹੈ, ਦਿੱਲੀ ਨਹੀਂ
ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਮਨੀਸ਼ ਸਿਸੋਦੀਆ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਇਹ ਪੰਜਾਬ ਹੈ, ਦਿੱਲੀ ਜਾਂ ਕੋਈ ਹੋਰ ਰਾਜ ਨਹੀਂ। ਪੰਜਾਬ ਨਾਲ ਜਿਸ ਨੇ ਵੀ ਧੱਕਾ ਮਾਰਨ ਦੀ ਕੋਸ਼ਿਸ਼ ਕੀਤੀ, ਉਸਨੂੰ ਪੰਜਾਬੀਆਂ ਨੇ ਰਗੜ ਕੇ ਰੱਖ ਦਿੱਤਾ ਹੈ। ਪੰਜਾਬ ਵਿੱਚ ਮੁਗਲ ਵੀ ਆਏ ਸਨ। ਉਹਨਾਂ ਨੂੰ ਵੀ ਇੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇੱਥੇ ਹੱਥ ਜੋੜ ਕੇ ਤੁਸੀਂ ਕੁਝ ਵੀ ਕਰਵਾ ਸਕਦੇ ਹੋ।
ਜਿਵੇਂ ਪਿਛਲੀ ਵਾਰ ਲੋਕਾਂ ਨੂੰ ਮੂਰਖ ਬਣਾਇਆ ਗਿਆ, ਪਰ ਜਿਸ ਨੇ ਇੱਥੇ ਜਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ, ਉਸਨੂੰ ਪੰਜਾਬੀਆਂ ਨੇ ਨਹੀਂ ਛੱਡਿਆ। ਸਿਸੋਦੀਆ ਨੇ ਕਿਸ ਖ਼ੁਸ਼ੀ ਵਿੱਚ ਇਹ ਭਾਵ ਪ੍ਰਗਟ ਕੀਤੇ, ਇਹ ਉਹਨਾਂ ਨੂੰ ਹੀ ਪਤਾ ਹੋਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















