ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Bathinda News : ਬਠਿੰਡਾ ਦੇ ਦਿਆਲਪੁਰ ਥਾਣੇ 'ਚੋਂ ਹਥਿਆਰ ਗਾਇਬ ਹੋਣ ਦੇ ਮਾਮਲੇ 'ਚ ਇੱਕ ਹੋਰ ਕਾਂਸਟੇਬਲ ਗ੍ਰਿਫ਼ਤਾਰ
Bathinda News : ਬਠਿੰਡਾ ਦੇ ਦਿਆਲਪੁਰ ਥਾਣੇ 'ਚੋਂ 12 ਹਥਿਆਰਾਂ ਦੇ ਗਾਇਬ ਹੋਣ ਦੇ ਮਾਮਲੇ 'ਚ ਥਾਣਾ ਸਦਰ ਦੇ ਮੁਨਸ਼ੀ ਸੰਦੀਪ ਤੋਂ ਬਾਅਦ ਹੁਣ ਇਕ ਹੋਰ ਕਾਂਸਟੇਬਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹੁਣ ਤੱਕ ਪੁਲਿਸ ਨੇ 6 ਹਥਿਆਰ ਵੀ ਬਰਾਮਦ ਕਰ ਲਈ ਹਨ
![Bathinda News : ਬਠਿੰਡਾ ਦੇ ਦਿਆਲਪੁਰ ਥਾਣੇ 'ਚੋਂ ਹਥਿਆਰ ਗਾਇਬ ਹੋਣ ਦੇ ਮਾਮਲੇ 'ਚ ਇੱਕ ਹੋਰ ਕਾਂਸਟੇਬਲ ਗ੍ਰਿਫ਼ਤਾਰ Constable arrested in the case of disappearance of weapons from Bathinda's Dayalpur police Station Bathinda News : ਬਠਿੰਡਾ ਦੇ ਦਿਆਲਪੁਰ ਥਾਣੇ 'ਚੋਂ ਹਥਿਆਰ ਗਾਇਬ ਹੋਣ ਦੇ ਮਾਮਲੇ 'ਚ ਇੱਕ ਹੋਰ ਕਾਂਸਟੇਬਲ ਗ੍ਰਿਫ਼ਤਾਰ](https://feeds.abplive.com/onecms/images/uploaded-images/2023/01/19/9d4b3dda22ca3ed8d9469e000c4af3941674126107808345_original.jpg?impolicy=abp_cdn&imwidth=1200&height=675)
Constable arrested
Bathinda News : ਬਠਿੰਡਾ ਦੇ ਦਿਆਲਪੁਰ ਥਾਣੇ 'ਚੋਂ 12 ਹਥਿਆਰਾਂ ਦੇ ਗਾਇਬ ਹੋਣ ਦੇ ਮਾਮਲੇ 'ਚ ਥਾਣਾ ਸਦਰ ਦੇ ਮੁਨਸ਼ੀ ਸੰਦੀਪ ਤੋਂ ਬਾਅਦ ਹੁਣ ਇਕ ਹੋਰ ਕਾਂਸਟੇਬਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹੁਣ ਤੱਕ ਪੁਲਿਸ ਨੇ 6 ਹਥਿਆਰ ਵੀ ਬਰਾਮਦ ਕਰ ਲਈ ਹਨ ਅਤੇ ਲੋਕਾਂ ਦੀ ਗ੍ਰਿਫ਼ਤਾਰੀ ਵੀ ਹੋ ਚੁੱਕੀ ਹੈ। ਬਠਿੰਡਾ ਪੁਲਿਸ ਦੇ ਐਸਐਸਪੀ ਅਨੁਸਾਰ ਇਸ ਪੂਰੇ ਮਾਮਲੇ ਵਿੱਚ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਮੁੱਖ ਮੁਲਜ਼ਮ ਥਾਣਾ ਸਦਰ ਦਾ ਮੁਨਸ਼ੀ ਸੰਦੀਪ ਹੈ, ਫਿਰ ਰਵੀ ਉਰਫ਼ ਇਕਬਾਲ ਸਿੰਘ ਨਾਂ ਦਾ ਵਿਅਕਤੀ ਜੋ ਕਿ ਜੀਰਾ ਦਾ ਰਹਿਣ ਵਾਲਾ ਹੈ, ਹੁਣ ਇੱਥੇ ਰਹਿ ਰਿਹਾ ਹੈ। ਇਸੇ ਥਾਣੇ ਨੇ ਪਹਿਲਾਂ ਹੀ ਕਾਂਸਟੇਬਲ ਸਾਹਬ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ, ਹੁਣ ਪੁਲਿਸ ਧਰਮਪਾਲ ਉਰਫ ਗਾਂਜਾ ਦੀ ਭਾਲ ਕਰ ਰਹੀ ਹੈ, ਜਲਦੀ ਹੀ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ। ਪੁਲਿਸ ਇਸ ਗੰਭੀਰ ਮਾਮਲੇ ਦੀ ਜਾਂਚ ਉੱਚ ਅਧਿਕਾਰੀਆਂ ਦੀ ਨਿਗਰਾਨੀ ਹੇਠ ਬਰੀਕੀ ਨਾਲ ਕਰਨ ਦੀ ਗੱਲ ਕਹਿ ਰਹੀ ਹੈ।
ਪੰਜਾਬ ਪੁਲਿਸ ਦੇ ਥਾਣਿਆਂ ਵਿੱਚੋਂ ਹਥਿਆਰ ਗਾਇਬ ਹੋਣ ਦਾ ਮਾਮਲਾ ਬੀਤੇ ਦਿਨਾਂ ਵਿੱਚ ਕਾਫੀ ਸੁਰਖ਼ੀਆਂ ਵਿੱਚ ਰਿਹਾ ਹੈ। ਮੁਨਸ਼ੀ ਸੰਦੀਪ ਸਿੰਘ ਨੂੰ ਬਠਿੰਡਾ ਦੇ ਸੀਆਈਏ ਸਟਾਫ਼ ਦੀ ਇੱਕ ਪੁਲਿਸ ਪਾਰਟੀ ਨੇ ਜ਼ਿਲ੍ਹਾ ਬਠਿੰਡਾ ਦੇ ਹੀ ਪਿੰਡ ਭੋਖੜਾ ਤੋਂ ਗ੍ਰਿਫ਼ਤਾਰ ਕਰ ਲਿਆ ਸੀ। ਹੌਲਦਾਰ ਸੰਦੀਪ ਸਿੰਘ ਉੱਤੇ ਦਿਆਲਪੁਰਾ ਥਾਣੇ ਦੇ ਮਾਲਖਾਨੇ ਵਿੱਚੋਂ ਇੱਕ ਦਰਜਨ ਹਥਿਆਰਾਂ ਅਤੇ 7 ਲੱਖ ਦੇ ਕਰੀਬ ਡਰੱਗ ਮਨੀ ਗਾਇਬ ਕਰਨ ਦੇ ਇਲਜ਼ਾਮ ਹਨ।
ਇਹ ਵੀ ਪੜ੍ਹੋ : 'ਮੈਂ ਕਿਸੇ ਤੋਂ ਨਹੀਂ ਡਰਦਾ', ਆਰੋਪਾਂ 'ਤੇ ਬੋਲੇ -ਬਾਗੇਸ਼ਵਰ ਧਾਮ ਵਾਲੇ ਧੀਰੇਂਦਰ ਸ਼ਾਸਤਰੀ - ਲੋਕਾਂ ਨੇ ਤਾਂ ਭਗਵਾਨ ਨੂੰ ਨਹੀਂ ਛੱਡਿਆ
ਦੱਸ ਦੇਈਏ ਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਥਾਣਾ ਦਿਆਲਪੁਰਾ ਦੇ ਅਸਲੇਖ਼ਾਨੇ 'ਚੋਂ ਜਿਹੜਾ ਅਸਲਾ 'ਗੁੰਮ' ਹੋਇਆ ਹੈ, ਉਹ ਲੋਕਾਂ ਵੱਲੋਂ ਥਾਣੇ ਵਿਚ ਜਮ੍ਹਾਂ ਕਰਵਾਇਆ ਗਿਆ ਸੀ। ਜ਼ਿਲ੍ਹਾ ਬਠਿੰਡਾ ਦੇ ਐੱਸਐੱਸਪੀ ਜੇ. ਇਲਨਚੇਲੀਅਨ ਮੁਤਾਬਕ ਥਾਣਾ ਦਿਆਲਪੁਰਾ ਦੀ ਕੋਤ 'ਚੋਂ ਗਾਇਬ ਹੋਇਆ ਅਸਲਾ ਆਮ ਲੋਕਾਂ ਵੱਲੋਂ ਸਾਲ 2015 ਤੋਂ 2021 ਵਿਚਾਲੇ ਜਮ੍ਹਾਂ ਕਰਵਾਇਆ ਗਿਆ ਸੀ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)