ਪੰਜਾਬ 'ਚ ਕੋਰੋਨਾ ਫੜ ਰਿਹਾ ਮੁੜ ਰਫ਼ਤਾਰ, 31 ਲੋਕਾਂ ਦੀ ਹੋਈ ਮੌਤ
ਪੰਜਾਬ 'ਚ ਕੋਰੋਨਾ ਵਾਇਰਸ ਦੇ ਕੁੱਲ ਕੇਸਾਂ ਦਾ ਅੰਕੜਾ 1,48,435 ਹੋ ਗਿਆ ਹੈ ਅਤੇ ਇਸ 'ਚੋਂ 1,36,622 ਲੋਕ ਠੀਕ ਹੋ ਚੁੱਕੇ ਹਨ।
ਚੰਡੀਗੜ੍ਹ: ਦੇਸ਼ ਦੇ ਬਾਕੀ ਸੂਬਿਆਂ ਵਾਂਗ ਪੰਜਾਬ 'ਚ ਵੀ ਕੋਰੋਨਾ ਵਾਇਰਸ ਦਾ ਅੰਕੜਾ ਮੁੜ ਤੋਂ ਤੇਜ਼ੀ ਫੜਨ ਲੱਗਾ ਹੈ। ਅਜਿਹੇ 'ਚ ਬੁੱਧਵਾਰ ਪੰਜਾਬ 'ਚ 785 ਨਵੇਂ ਪੌਜ਼ੇਟਿਵ ਕੇਸ ਦਰਜ ਕੀਤੇ ਗਏ ਤੇ ਕੋਰੋਨਾ ਨਾਲ 31 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਅੱਜ 444 ਲੋਕ ਠੀਕ ਹੋਕੇ ਘਰਾਂ ਨੂੰ ਪਰਤ ਗਏ।
ਪੰਜਾਬ 'ਚ ਕੋਰੋਨਾ ਵਾਇਰਸ ਦੇ ਕੁੱਲ ਕੇਸਾਂ ਦਾ ਅੰਕੜਾ 1,48,435 ਹੋ ਗਿਆ ਹੈ ਅਤੇ ਇਸ 'ਚੋਂ 1,36,622 ਲੋਕ ਠੀਕ ਹੋ ਚੁੱਕੇ ਹਨ ਜਦਕਿ 4,684 ਲੋਕਾਂ ਦੀ ਕੋਰੋਨਾ ਵਾਇਰਸ ਨੇ ਜਾਨ ਲੈ ਲਈ। ਮੌਜੂਦਾ ਸਮੇਂ ਪੰਜਾਬ 'ਚ 7,129 ਐਕਟਿਵ ਕੇਸ ਹਨ।
Punjab reported 785 new #COVID19 cases, 444 discharges and 31 deaths today, says Govt of Punjab. Total cases in the state rise to 1,48,435, including 1,36,622 recoveries and 4,684 deaths. Active cases stand at 7,129. pic.twitter.com/PMLfLrnjJo
— ANI (@ANI) November 25, 2020
ਮੋਦੀ ਨੂੰ 'ਮਨ ਕੀ ਬਾਤ' ਸੁਣਾਉਣ ਦਿੱਲੀ ਚੱਲੇ ਲੱਖਾਂ ਕਿਸਾਨ, ਖੱਟਰ ਸਣੇ ਅੜਿੱਕਾ ਬਣਨ ਵਾਲਿਆਂ ਨੂੰ ਕੀਤਾ ਖ਼ਬਰਦਾਰ
ਬੱਲੇ ਓਏ ਜਵਾਨਾਂ! ਸੋਸ਼ਲ ਮੀਡੀਆ 'ਤੇ ਇਸ ਨੌਜਵਾਨ ਦੀ ਹੋ ਰਹੀ ਖੂਬ ਸ਼ਲਾਘਾ, ਕਿਸਾਨ ਅੰਦੋਲਨ 'ਚ ਇੰਝ ਡਟਿਆ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ