Coronavirus In Punjab: ਪੰਜਾਬ `ਚ ਕੋਰੋਨਾ ਦੀ ਰਫ਼ਤਾਰ ਤੇਜ਼, 24 ਘੰਟੇ `ਚ 148 ਨਵੇਂ ਮਰੀਜ਼, 2 ਮੌਤਾਂ
ਐਤਵਾਰ ਨੂੰ ਲੁਧਿਆਣਾ 'ਚ 29 ਨਵੇਂ ਮਾਮਲੇ ਸਾਹਮਣੇ ਆਏ। ਇਸ ਦੇ ਨਾਲ ਮੁਹਾਲੀ 'ਚ 27, ਪਟਿਆਲਾ 'ਚ 19, ਫਾਜ਼ਿਲਕਾ ਵਿੱਚ 12 ਅਤੇ ਫਿਰੋਜ਼ਪੁਰ ਵਿੱਚ 10 ਨਵੇਂ ਮਰੀਜ਼ ਮਿਲੇ ਹਨ। ਹੁਣ ਸੂਬੇ ਵਿੱਚ ਕੋਰੋਨਾ ਦੀ ਸਕਾਰਾਤਮਕ ਦਰ 1.10% ਤੱਕ ਪਹੁੰਚ ਗਈ
ਪੰਜਾਬ ਵਿੱਚ ਕੋਰੋਨਾ ਨੇ ਜ਼ੋਰ ਫੜ ਲਿਆ ਹੈ। ਪਿਛਲੇ 24 ਘੰਟਿਆਂ ਵਿੱਚ 148 ਨਵੇਂ ਮਰੀਜ਼ ਮਿਲੇ ਹਨ। ਇਸ ਦੌਰਾਨ ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ 2 ਮਰੀਜ਼ਾਂ ਦੀ ਮੌਤ ਹੋ ਗਈ। ਰਾਜ ਵਿੱਚ ਇਸ ਸਮੇਂ 9 ਮਰੀਜ਼ ਜੀਵਨ ਰੱਖਿਅਕ ਸਹਾਇਤਾ 'ਤੇ ਹਨ। ਇਨ੍ਹਾਂ 'ਚੋਂ 8 ਨੂੰ ਆਕਸੀਜਨ 'ਤੇ ਅਤੇ ਇਕ ਮਰੀਜ਼ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਸੂਬੇ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਹੁਣ 908 ਹੋ ਗਈ ਹੈ। ਐਤਵਾਰ ਨੂੰ ਸੂਬੇ ਵਿੱਚ 14,115 ਨਮੂਨੇ ਲਏ ਗਏ। ਜਿਨ੍ਹਾਂ ਵਿੱਚੋਂ 13439 ਦੀ ਜਾਂਚ ਕੀਤੀ ਗਈ।
ਕੋਰੋਨਾ ਦੇ ਸੰਦਰਭ ਵਿੱਚ, ਕਈ ਜ਼ਿਲ੍ਹਿਆਂ ਵਿੱਚ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ। ਐਤਵਾਰ ਨੂੰ ਲੁਧਿਆਣਾ ਵਿੱਚ 29 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਮੁਹਾਲੀ ਵਿੱਚ 27, ਪਟਿਆਲਾ ਵਿੱਚ 19, ਫਾਜ਼ਿਲਕਾ ਵਿੱਚ 12 ਅਤੇ ਫਿਰੋਜ਼ਪੁਰ ਵਿੱਚ 10 ਨਵੇਂ ਮਰੀਜ਼ ਮਿਲੇ ਹਨ। ਹੁਣ ਸੂਬੇ ਵਿੱਚ ਕੋਰੋਨਾ ਦੀ ਸਕਾਰਾਤਮਕ ਦਰ 1.10% ਤੱਕ ਪਹੁੰਚ ਗਈ ਹੈ।
ਆਮ ਆਦਮੀ ਪਾਰਟੀ ਦੀ ਸੱਤਾ ਸੰਭਾਲਣ ਤੋਂ ਬਾਅਦ 1 ਅਪ੍ਰੈਲ ਤੋਂ ਸੂਬੇ 'ਚ 20 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਿਸ ਵਿੱਚ ਸਭ ਤੋਂ ਵੱਧ 10 ਮੌਤਾਂ ਲੁਧਿਆਣਾ ਵਿੱਚ ਅਤੇ 3 ਮੌਤਾਂ ਮੁਹਾਲੀ ਵਿੱਚ ਹੋਈਆਂ ਹਨ। ਇਸ ਦੌਰਾਨ 3,142 ਨਵੇਂ ਮਰੀਜ਼ ਮਿਲੇ ਹਨ। ਜਿਨ੍ਹਾਂ ਵਿੱਚੋਂ 2285 ਮਰੀਜ਼ ਠੀਕ ਹੋ ਚੁੱਕੇ ਹਨ।
ਕਾਬਿਲੇਗ਼ੌਰ ਹੈ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਫ਼ਿਰ ਤੋਂ ਪੈਰ ਪਸਾਰ ਰਿਹਾ ਹੈ। ਦਿੱਲੀ ਵਿੱਚ ਵੀ ਲਗਾਤਾਰ ਮਾਮਲਿਆਂ `ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਪਰ ਇਸ ਦੌਰਾਨ ਵੈਕਸੀਨ ਕਰਕੇ ਸਥਿਤੀ ਸੰਭਲੀ ਹੋਈ ਹੈ।