PGI 'ਚ ਵੀ ਹੋਵੇਗਾ ਕੋਰੋਨਾ ਵੈਕਸੀਨ ਦੇ ਲਈ ਮਨੁੱਖੀ ਪ੍ਰਯੋਗ
ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰੀਸਰਚ (PGIMER) ਚੰਡੀਗੜ੍ਹ ਦੇ ਨਾਮ ਨਾਲ ਇਕ ਹੋਰ ਉਪਲੱਬਧੀ ਜੁੜ ਗਈ ਹੈ।
ਚੰਡੀਗੜ੍ਹ: ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰੀਸਰਚ (PGIMER) ਚੰਡੀਗੜ੍ਹ ਦੇ ਨਾਮ ਨਾਲ ਇਕ ਹੋਰ ਉਪਲੱਬਧੀ ਜੁੜ ਗਈ ਹੈ। ਔਕਸਫੋਰਡ ਯੂਨੀਵਰਸਿਟੀ (Oxford University) ਵੱਲੋਂ ਕੋਰੋਨਾ ਵਾਇਰਸ ਦੀ ਵੈਕਸੀਨ ਕੋਵਿਸ਼ੀਲਡ ਦਾ ਮਨੁੱਖੀ ਪ੍ਰਯੋਗ ਹੁਣ ਪੀਜੀਆਈ ਚੰਡੀਗੜ੍ਹ ਵਿੱਚ ਵੀ ਹੋਵੇਗਾ।
ਕੋਰੋਨਾ ਵੈਕਸੀਨ ਦਾ ਪ੍ਰਯੋਗ 1600 ਸਿਹਤਮੰਦ ਨੌਜਵਾਨਾਂ ਉਤੇ ਕੀਤਾ ਜਾਵੇਗਾ ਅਤੇ ਇਨ੍ਹਾਂ ਨੌਜਵਾਨਾਂ ਦੀ ਭਾਲ ਸੋਸ਼ਲ ਮੀਡੀਆ ਤੇ ਇਸ ਤੋਂ ਇਲਾਵਾ ਈ-ਮੇਲ ਰਾਹੀਂ ਵੀ ਕੀਤੀ ਜਾ ਰਹੀ ਹੈ।ਉਹਨਾਂ ਨੌਜਵਾਨਾਂ ਨੂੰ ਇਸ ਪ੍ਰਯੋਗ ਦੇ ਨਾਲ ਜੋੜਿਆ ਜਾਵੇਗਾ। ਜਿਹੜੇ ਮਨੁੱਖੀ ਪ੍ਰਯੋਗ ਨੂੰ ਆਪਣੇ ਉੱਪਰ ਅਜ਼ਮਾਉਣਾ ਚਾਹੁੰਦੇ ਹਨ।ਵੈਕਸੀਨ ਦਾ ਪ੍ਰਯੋਗ ਹੈਲਥੀ ਨੌਜਵਾਨਾਂ ਤੇ ਕੀਤਾ ਜਵੇਗਾ।
ਔਕਸਫੋਰਡ ਯੂਨੀਵਰਸਿਟੀ ਦੀ ਵੈਕਸੀਨ ਵੈਕਟਰ ਹੋਵੇਗੀ ਇਸ ਵਿੱਚ ਚਿੰਪੈਂਜ਼ੀ ਦੇ ਡੀਨੋਂ ਵਾਇਰਸ ਦਾ ਇਸਤੇਮਾਲ ਕੀਤਾ ਗਿਆ ਹੈ।ਕੋਰੋਨਾਵਾਇਰਸ ਦੇ ਇੱਕ ਪ੍ਰੋਟੀਨ ਨੂੰ ਚਿਮਪੈਂਜ਼ੀ ਦੇ ਵਾਇਰਸ ਨਾਲ ਜੋੜ ਕੇ ਇਸ ਵੈਕਸੀਨ ਨੂੰ ਤਿਆਰ ਕੀਤਾ ਗਿਆ ਹੈ।ਇਸ ਲਈ ਇਸ ਵੈਕਸੀਨ ਦਾ ਨਾਂ ਵੈਕਟਰ ਵੈਕਸੀਨ ਰੱਖਿਆ ਗਿਆ ਹੈ।
ਇਹ ਇੱਕ ਨਵੀਂ ਟੈਕਨਾਲੋਜੀ ਹੈ ਅਤੇ ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਹ ਸਾਈਡ ਇਫੈਕਟ ਨਹੀਂ ਕਰਦੀ।ਪੀਜੀਆਈ ਸਮੇਤ ਦੇਸ਼ ਦੇ 17 ਹੋਰ ਸੰਸਥਾਨਾਂ ਨੂੰ ਕੋਵਿਸ਼ੀਡ ਵੈਕਸੀਨ ਦਾ ਮਨੁੱਖੀ ਪ੍ਰਯੋਗ ਕਰਨ ਲਈ ਕਿਹਾ ਹੋਇਆ ਹੈ।
Check out below Health Tools-
Calculate Your Body Mass Index ( BMI )