(Source: ECI/ABP News/ABP Majha)
Punjab Corona Update: ਕੋਰੋਨਾ ਦੀ ਤੀਜੀ ਲਹਿਰ ਦੀ ਦਸਤਕ? ਪੰਜਾਬ-ਹਰਿਆਣਾ-ਹਿਮਾਚਲ ਸਣੇ ਦੇਸ਼ ਦੇ ਕਈ ਸਕੂਲਾਂ ਵਿੱਚ ਮਾਮਲੇ ਵਧੇ
Punjab Corona Case: ਦੇਸ਼ ਦੇ ਬਹੁਤ ਸਾਰੇ ਸੂਬਿਆਂ 'ਚ ਪਾਬੰਦੀਆਂ 'ਚ ਢਿੱਲ ਮਿਲਣ ਮਗਰੋਂ ਸਕੂਲਾਂ ਨੂੰ ਖੋਲ੍ਹਣ ਦਾ ਫੈਸਲਾ ਵੀ ਕੀਤਾ ਗਿਆ। ਇਸ ਦੇ ਨਾਲ ਹੀ ਕੁਝ ਦਿਨਾਂ ਮਗਰੋਂ ਹੀ ਕੋਰੋਨਾ ਕੇਸਾਂ 'ਚ ਲਗਾਤਾਰ ਵਾਧਾ ਵੇਖਣ ਨੂੰ ਮਿਲਿਆ।
ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
ਚੰਡੀਗੜ੍ਹ: ਦੇਸ਼ ਵਿੱਚ ਕੋਰੋਨਾਵਾਇਰਸ (Coronavirus) ਦਾ ਕਹਿਰ ਅਜੇ ਖ਼ਤਮ ਨਹੀਂ ਹੋਇਆ ਹੈ। ਕੋਰੋਨਾ ਦੀ ਦੂਜੀ ਲਹਿਰ (Second Wave of Corona) ਅਜੇ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਈ ਹੈ ਕਿ ਤੀਜੀ ਲਹਿਰ ਨੇ ਦਸਤਕ ਦੇਣੀ ਵੀ ਸ਼ੁਰੂ ਕਰ ਦਿੱਤੀ ਹੈ। ਦੇਸ਼ ਦੇ ਬਹੁਤ ਸਾਰੇ ਸੂਬਿਆਂ 'ਚ ਪਾਬੰਦੀਆਂ 'ਚ ਢਿੱਲ ਮਿਲਣ ਮਗਰੋਂ ਸਕੂਲਾਂ ਨੂੰ ਖੋਲ੍ਹਣ ਦਾ ਫੈਸਲਾ ਵੀ ਕੀਤਾ ਗਿਆ। ਇਸ ਦੇ ਨਾਲ ਹੀ ਕੁਝ ਦਿਨਾਂ ਮਗਰੋਂ ਹੀ ਕੋਰੋਨਾ ਕੇਸਾਂ 'ਚ ਲਗਾਤਾਰ ਵਾਧਾ ਵੇਖਣ ਨੂੰ ਮਿਲਿਆ।
ਇਸ ਦੇ ਨਾਲ ਹੀ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ (Punjab Corona) ਸੰਕਰਮਣ ਵਧਣਾ ਸ਼ੁਰੂ ਹੋ ਗਿਆ ਹੈ। 24 ਘੰਟਿਆਂ ਵਿੱਚ ਲਾਗ ਦੇ 89 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਰਾਹਤ ਦੀ ਗੱਲ ਇਹ ਹੈ ਕਿ ਕੋਵਿਡ-19 (Covid-19 Cases) ਕਾਰਨ ਇੱਕ ਵੀ ਵਿਅਕਤੀ ਦੀ ਮੌਤ ਨਹੀਂ ਹੋਈ ਹੈ। ਦੱਸ ਦਈਏ ਕਿ ਸੂਬੇ 'ਚ ਸੰਕਰਮਣ ਦੀ ਦਰ ਸ਼ੁੱਕਰਵਾਰ ਨੂੰ 0.19 ਫੀਸਦੀ ਦਰਜ ਕੀਤੀ ਗਈ। ਪੰਜਾਬ ਵਿੱਚ ਹੁਣ ਤੱਕ 599846 ਲੋਕ ਕੋਰੋਨਾ ਸੰਕਰਮਿਤ ਹੋਏ ਹਨ। ਲਾਗ ਕਾਰਨ 16334 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵੇਲੇ 568 ਐਕਟਿਵ ਕੇਸ ਹਨ। ਸੰਕਰਮਿਤ 3 ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। 33 ਨੂੰ ਆਕਸੀਜਨ ਸਪੋਰਟ 'ਤੇ ਰੱਖਿਆ ਗਿਆ ਹੈ।
ਪੰਜਾਬ ਦੇ ਅੰਮ੍ਰਿਤਸਰ ਵਿੱਚ ਸਭ ਤੋਂ ਵੱਧ 19 ਸੰਕਰਮਿਤ ਪਾਏ ਗਏ ਹਨ। ਕਪੂਰਥਲਾ ਵਿੱਚ 12 ਅਤੇ ਮੁਹਾਲੀ ਵਿੱਚ 10 ਨਵੇਂ ਸੰਕਰਮਿਤ ਪਾਏ ਗਏ ਹਨ। ਕਪੂਰਥਲਾ ਦੀ ਲਾਗ ਦੀ ਦਰ 0.63 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ।
ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਹੁਣ ਸਕੂਲ ਖੁੱਲ੍ਹਣ ਕਾਰਨ ਬੱਚੇ ਖਤਰੇ ਵਿੱਚ ਹਨ। ਤੀਜੀ ਲਹਿਰ ਦੀਆਂ ਸੰਭਾਵਨਾਵਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਤਿਆਰੀਆਂ ਵਿੱਚ ਰੁੱਝੀ ਹੋਈ ਹੈ। ਮੁੱਖ ਸਕੱਤਰ ਵਿਨੀ ਮਹਾਜਨ ਨੇ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿੱਚ 4307 ਐਲ -2 ਬਿਸਤਰੇ ਹਨ, ਜਿਨ੍ਹਾਂ ਨੂੰ 25 ਫੀਸਦੀ ਵਧਾ ਕੇ 5387 ਕੀਤਾ ਜਾਵੇਗਾ, ਜਦੋਂ ਕਿ 6565 ਐਲ -2 ਬੈੱਡ ਪ੍ਰਾਈਵੇਟ ਹਸਪਤਾਲਾਂ ਵਿੱਚ ਉਪਲਬਧ ਹਨ। 25 ਪ੍ਰਤੀਸ਼ਤ ਦੇ ਵਾਧੇ ਨਾਲ, 1644 ਹੋਰ ਬਿਸਤਰੇ ਸ਼ਾਮਲ ਕੀਤੇ ਜਾਣਗੇ। ਇਸਦੇ ਨਾਲ ਹੀ ਹਰ ਰੋਜ਼ ਆਰਟੀਪੀਸੀਆਰ ਟੈਸਟਾਂ ਦੀ ਗਿਣਤੀ ਵਧਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।
ਪੰਜਾਬ 'ਚ 17 ਜੁਲਾਈ ਤੋਂ ਬਾਅਦ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਕਮੀ ਆਈ। 9 ਅਗਸਤ ਨੂੰ ਘੱਟੋ ਘੱਟ 31 ਮਾਮਲੇ ਆਏ ਸੀ, ਪਰ 11 ਅਗਸਤ ਨੂੰ ਪਹਿਲੀ ਵਾਰ ਸੰਕਰਮਿਤ ਲੋਕਾਂ ਦੀ ਗਿਣਤੀ 100 ਤੋਂ 107 ਨੂੰ ਪਾਰ ਕਰ ਗਈ। ਪਰ ਇਸ ਦੌਰਾਨ ਚੰਗੀ ਗੱਲ ਇਹ ਰਹੀ ਕਿ ਸੂਬੇ ਵਿੱਚ ਮੌਤ ਦਰ ਨੂੰ ਲੈ ਕੇ ਸਥਿਤੀ ਕੰਟਰੋਲ ਵਿੱਚ ਰਹੀ। ਨਵੇਂ ਮਾਮਲਿਆਂ ਵਿੱਚ ਵਾਧੇ ਦੇ ਨਾਲ ਲਾਗ ਦੀ ਦਰ ਅਗਸਤ ਦੇ ਮਹੀਨੇ ਵਿੱਚ ਸਭ ਤੋਂ ਘੱਟ 0.10 ਤੋਂ 0.24 ਪ੍ਰਤੀਸ਼ਤ ਤੱਕ ਵਧ ਗਈ ਹੈ।
26 ਦਿਨਾਂ ਬਾਅਦ ਵੱਧੇ ਕੇਸ
ਪੰਜਾਬ ਵਿੱਚ 17 ਜੁਲਾਈ ਦੇ 26 ਦਿਨਾਂ ਬਾਅਦ ਸੰਕਰਮਿਤ ਲੋਕਾਂ ਦੀ ਗਿਣਤੀ 100 ਨੂੰ ਪਾਰ ਕਰ ਗਈ। 9 ਅਗਸਤ ਨੂੰ ਲਾਗ ਦੇ 31 ਨਵੇਂ ਮਾਮਲੇ ਆਏ, ਲਾਗ ਦੀ ਦਰ 0.12 ਪ੍ਰਤੀਸ਼ਤ ਦਰਜ ਕੀਤੀ ਗਈ। ਇਸ ਤੋਂ ਬਾਅਦ ਲਾਗ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੁੰਦਾ ਰਿਹਾ। 10 ਅਗਸਤ ਨੂੰ ਲਾਗ ਦੇ 74 ਮਾਮਲੇ ਸਾਹਮਣੇ ਆਏ ਅਤੇ ਲਾਗ ਦੀ ਦਰ 0.24 ਫੀਸਦੀ ਦਰਜ ਕੀਤੀ ਗਈ। 11 ਅਗਸਤ ਨੂੰ 107 ਅਤੇ ਲਾਗ ਦੀ ਦਰ 0.24 ਫੀਸਦੀ ਸੀ, 12 ਅਗਸਤ ਨੂੰ ਲਾਗ ਦੇ 81 ਨਵੇਂ ਮਾਮਲੇ ਸਾਹਮਣੇ ਆਏ, ਜਦੋਂ ਕਿ ਲਾਗ ਦੀ ਦਰ 0.16 ਫੀਸਦੀ ਸੀ।
ਇਹ ਵੀ ਪੜ੍ਹੋ: Chandigarh's New DGP: ਚੰਡੀਗੜ੍ਹ ਦੇ ਨਵੇਂ ਡੀਜੀਪੀ ਪ੍ਰਵੀਰ ਰੰਜਨ ਨੂੰ ਦਿੱਲੀ ਪੁਲਿਸ ਤੋਂ ਤੁਰੰਤ ਰਿਲੀਵ ਕਰਨ ਦੇ ਹੁਕਮ ਜਾਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin