ਦੀਪਕ ਮੁੰਡੀ, ਜੋਕਰ ਤੇ ਪੰਡਿਤ ਰਾਣਾ ਕੰਦੋਵਾਲੀਆ ਕਤਲ 'ਚ ਨਾਮਜਦ, ਮਾਨਸਾ ਰਿਮਾਂਡ ਲੈਣ ਪੁੱਜੀ ਅੰਮ੍ਰਿਤਸਰ ਪੁਲਿਸ
ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮੁੱਖ ਸ਼ੂਟਰ ਦੀਪਕ ਮੁੰਢੀ ਸਮੇਤ ਰਜਿੰਦਰ ਜੋਕਰ ਤੇ ਪੰਡਿਤ ਨੂੰ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਰਾਣਾ ਕੰਦੋਵਾਲੀਆ ਕਤਲ ਮਾਮਲੇ 'ਚ ਨਾਮਜਦ ਕਰ ਲਿਆ ਹੈ।
ਗਗਨਦੀਪ ਸ਼ਰਮਾ/ਅੰਮ੍ਰਿਤਸਰ: ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮੁੱਖ ਸ਼ੂਟਰ ਦੀਪਕ ਮੁੰਢੀ ਸਮੇਤ ਰਜਿੰਦਰ ਜੋਕਰ ਤੇ ਪੰਡਿਤ ਨੂੰ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਰਾਣਾ ਕੰਦੋਵਾਲੀਆ ਕਤਲ ਮਾਮਲੇ 'ਚ ਨਾਮਜਦ ਕਰ ਲਿਆ ਹੈ ਤੇ ਅੰਮ੍ਰਿਤਸਰ ਕਮਿਸ਼ਨਰੇਟ ਦੀ ਪੁਲਿਸ ਟੀਮ ਅੱਜ ਤਿੰਨਾਂ ਉਕਤ ਮੁਲਜਮਾਂ ਦਾ ਟਰਾਂਜਿਟ ਰਿਮਾਂਡ ਲੈਣ ਲਈ ਮਾਨਸਾ ਪੁੱਜ ਗਈ ਹੈ, ਜਿੱਥੇ ਤਿੰਨਾਂ ਦਾ ਅੱਜ ਸਿੱਧੂ ਮੂਸੇਵਾਲਾ ਕਤਲਕਾਂਡ 'ਚ ਪੁਲਿਸ ਰਿਮਾਂਡ ਖ਼ਤਮ ਹੋ ਰਿਹਾ ਹੈ।
ਅੰਮ੍ਰਿਤਸਰ ਪੁਲਿਸ ਨੇ ਬੀਤੀ ਰਾਤ ਹੀ ਤਿੰਨਾਂ ਮੁਲਜਮਾਂ ਨੂੰ ਰਾਣਾ ਕਤਲ ਕੇਸ 'ਚ ਨਾਮਜਦ ਕੀਤਾ ਸੀ ਕਿਉੰਕਿ ਇਨ੍ਹਾਂ ਦਾ ਨਾਂਅ ਜੱਗੂ ਭਗਵਾਨਪੁਰੀਆ ਤੇ ਲਾਰੈੰਸ ਬਿਸ਼ਨੋਈ ਦੀ ਪੁੱਛਗਿੱਛ 'ਚ ਆਇਆ ਸੀ। ਟਰਾਂਜਿਟ ਰਿਮਾਂਡ ਮਿਲਣ 'ਤੇ ਤਿੰਨਾਂ ਨੂੰ ਅੰਮ੍ਰਿਤਸਰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।