ਕੇਜਰੀਵਾਲ ਦੇ ਮੰਤਰੀ ਸਤੇਂਦਰ ਜੈਨ ਦਾ ਨਵਾਂ ਵੀਡੀਓ ਵਾਇਰਲ, ਖਹਿਰਾ ਬੋਲੇ, ਕੱਟੜ-ਇਮਾਨਦਾਰ ਮੰਤਰੀ ਨੇ ਜੇਲ੍ਹ 'ਚ 8 ਕਿਲੋ ਵਜ਼ਨ ਵਧਾਇਆ
Stayendra Jain New Video: ਮਨੀ ਲਾਂਡਰਿੰਗ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਦਿੱਲੀ ਸਰਕਾਰ ਦੇ ਮੰਤਰੀ ਸਤੇਂਦਰ ਜੈਨ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ। ਇਸ ਨੂੰ ਲੈ ਕੇ ਕਾਂਗਰਸੀ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਿਆ ਹੈ।

ਖਹਿਰਾ ਨੇ ਟਵੀਟ ਕਰਦਿਆਂ ਕਿਹਾ ਕਿ ਤਿਹਾੜ ਜੇਲ੍ਹ 'ਚ ਅਰਵਿੰਦ ਕੇਜਰੀਵਾਲ ਦੇ ਵੀਆਈਪੀ ਮਹਿਮਾਨ ਨਿਵਾਜ਼ੀ ਦਾ ਆਨੰਦ ਲੈ ਰਹੇ ਕੱਟੜ-ਇਮਾਨਦਾਰ ਮੰਤਰੀ ਸਤੇਂਦਰ ਜੈਨ ਨੇ ਜੇਲ੍ਹ 'ਚ 8 ਕਿਲੋ ਵਜ਼ਨ ਵਧਾਇਆ ਹੈ। ਇਸ ਤੋਂ ਇਲਾਵਾ ਇਹ ਪਹਿਲੀ ਪਾਰਟੀ ਹੈ, ਜੋ ਭ੍ਰਿਸ਼ਟਾਚਾਰ ਦੇ ਗੰਭੀਰ ਆਰੋਪਾਂ 'ਚ ਇਲਜ਼ਾਮ ਲੱਗਣ ਤੋਂ ਬਾਅਦ ਵੀ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਨੂੰ ਮੰਤਰੀ ਦੇ ਅਹੁਦੇ 'ਤੇ ਰੱਖਿਆ ਹੋਇਆ ਹੈ। ਅਸਲੀ ਬਦਲਾਵ @ArvindKejriwal
Kattar-Imandaar enjoying Vip hospitality of @ArvindKejriwal in Tihar jail & has gained 8 kgs weight while in jail! Besides this is first party which is still keeping him as Minister despite charges being framed in serious corruption charges! Real Badlav @ArvindKejriwal style! https://t.co/I5fCOdeuX3
— Sukhpal Singh Khaira (@SukhpalKhaira) November 23, 2022
ਬੀਜੇਪੀ ਵੱਲੋਂ ਜਾਰੀ ਇਸ ਵੀਡੀਓ ਵਿੱਚ ਸਤੇਂਦਰ ਜੈਨ ਦੇ ਬੈੱਡ 'ਤੇ ਤਿੰਨ ਵੱਖ-ਵੱਖ ਡੱਬੇ ਨਜ਼ਰ ਆ ਰਹੇ ਹਨ, ਜਿਨ੍ਹਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਪਕਵਾਨ ਰੱਖੇ ਹੋਏ ਹਨ। ਇਸ ਦੇ ਨਾਲ ਹੀ ਸਤੇਂਦਰ ਵੀ ਫਲ ਖਾਂਦੇ ਨਜ਼ਰ ਆ ਰਹੇ ਹਨ। ਤਿਹਾੜ ਜੇਲ੍ਹ ਦੇ ਸੂਤਰਾਂ ਅਨੁਸਾਰ ਸਤਿੰਦਰ ਜੈਨ ਦਾ ਭਾਰ 8 ਕਿਲੋ ਵਧਿਆ ਹੈ ਜਦੋਂਕਿ ਉਸ ਦੇ ਵਕੀਲ ਨੇ ਦਾਅਵਾ ਕੀਤਾ ਕਿ ਜੇਲ੍ਹ ਵਿੱਚ ਰਹਿਣ ਦੌਰਾਨ ਉਸ ਦਾ ਭਾਰ 28 ਕਿਲੋ ਘਟਿਆ ਹੈ।
#WATCH | Latest CCTV footage sourced from Tihar jail sources show Delhi Minister Satyendar Jain getting proper food in the jail.
— ANI (@ANI) November 23, 2022
Tihar Jail sources said that Satyendar Jain has gained 8 kg of weight while being in jail, contrary to his lawyer's claims of him having lost 28 kgs. pic.twitter.com/cGEioHh5NM





















