ਸਰਕਾਰੀ ਬੱਸ 'ਚੋਂ ਡੀਜ਼ਲ ਕੱਢਣ ਵਾਲੇ ਡਰਾਈਵਰ ਤੇ ਡੀਜ਼ਲ ਖਰੀਦਣ ਆਏ ਟਾਇਰ ਕਾਰੋਬਾਰੀ ਨੂੰ ਰੰਗੇ ਹੱਥੀਂ ਫੜਿਆ
ਖੰਨਾ ਵਿਖੇ ਆਮ ਆਦਮੀ ਪਾਰਟੀ ਦੇ ਵਿਧਾਇਕ ਤਰੁਨ ਪ੍ਰੀਤ ਸਿੰਘ ਸੌਂਦ ਨੇ ਟ੍ਰੈਪ ਲਾ ਕੇ ਸਰਕਾਰੀ ਬੱਸਾਂ 'ਚੋਂ ਡੀਜ਼ਲ ਚੋਰੀ ਕਰਨ ਵਾਲੇ ਫੜੇ ਹਨ।
ਖੰਨਾ: ਖੰਨਾ ਵਿਖੇ ਆਮ ਆਦਮੀ ਪਾਰਟੀ ਦੇ ਵਿਧਾਇਕ ਤਰੁਨ ਪ੍ਰੀਤ ਸਿੰਘ ਸੌਂਦ ਨੇ ਟ੍ਰੈਪ ਲਾ ਕੇ ਸਰਕਾਰੀ ਬੱਸਾਂ 'ਚੋਂ ਡੀਜ਼ਲ ਚੋਰੀ ਕਰਨ ਵਾਲੇ ਫੜੇ ਹਨ। ਖੰਨਾ ਬੱਸ ਸਟੈਂਡ ਵਿਖੇ ਸਰਕਾਰੀ ਬੱਸ 'ਚੋਂ ਡੀਜ਼ਲ ਕੱਢਣ ਵਾਲੇ ਡਰਾਈਵਰ ਤੇ ਡੀਜ਼ਲ ਖਰੀਦਣ ਲਈ ਨਾਲ ਆਏ ਇੱਕ ਟਾਇਰ ਕਾਰੋਬਾਰੀ ਨੂੰ ਰੰਗੇ ਹੱਥੀਂ ਫੜਿਆ ਗਿਆ ਹੈ। ਇਸ ਤੋਂ ਬਾਅਦ ਦੋਵਾਂ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਹੈ।
ਵਿਧਾਇਕ ਸੌਂਦ ਨੇ ਦੱਸਿਆ ਕਿ ਉਨ੍ਹਾੰ ਨੂੰ ਇੱਕ ਹਫ਼ਤੇ ਪਹਿਲਾਂ ਸੂਚਨਾ ਮਿਲੀ ਸੀ ਕਿ ਸਰਕਾਰੀ ਬੱਸ 'ਚੋਂ ਡੀਜ਼ਲ ਚੋਰੀ ਹੋ ਰਿਹਾ ਹੈ। ਵਿਧਾਇਕ ਨੇ ਟੀਮ ਦੀ ਡਿਊਟੀ ਲਾ ਕੇ ਟ੍ਰੈਪ ਲਗਾਇਆ। ਇਸ ਟ੍ਰੇਪ 'ਚ ਵਿਧਾਇਕ ਕਾਮਯਾਬ ਰਹੇ। ਵਿਧਾਇਕ ਨੇ ਕਿਹਾ ਕਿ ਇਹ ਕਰੀਬ 8 ਸਾਲਾਂ ਤੋਂ ਗੋਰਖਧੰਦਾ ਚਲ ਰਿਹਾ ਸੀ। ਸਾਲ 'ਚ ਲੱਖਾਂ ਰੁਪਏ ਦੇ ਤੇਲ ਚੋਰੀ ਕੀਤਾ ਜਾਂਦਾ ਸੀ।
ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਇਹ ਚੋਰੀ ਕਰੋੜਾਂ ਰੁਪਏ ਦੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਤੋਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਜਾਣੂ ਕਰਾਇਆ ਜਾਵੇਗਾ। ਪੁਲਿਸ ਅਧਿਕਾਰੀਆਂ ਨੂੰ ਵੀ ਕਿਹਾ ਗਿਆ ਹੈ ਫੜੇ ਗਏ ਵਿਅਕਤੀਆਂ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕਰਕੇ ਪੂਰੇ ਗਿਰੋਹ ਦਾ ਪਰਦਾਫਾਸ਼ ਕੀਤਾ ਜਾਵੇ।
ਬੱਸ ਡਰਾਈਵਰ ਨੇ ਦੱਸਿਆ ਕਿ ਉਹ ਖੰਨਾ ਦੇ ਰਤਨਹੇੜੀ ਰੋਡ ਉਪਰ ਰਹਿੰਦਾ ਹੈ। ਉਹਨਾਂ ਦੀ ਬੱਸ ਖੰਨਾ ਤੋਂ ਸਿਰਸਾ ਚੱਲਦੀ ਹੈ। ਉਹ ਇਕ ਮਹੀਨੇ ਤੋਂ ਹੀ ਇਸ ਰੂਟ 'ਤੇ ਆਏ ਹਨ। ਡੀਜ਼ਲ ਇੱਕ ਦੋ ਵਾਰ ਹੀ ਕੱਢ ਕੇ ਵੇਚਿਆ ਹੈ। ਡੀਜ਼ਲ ਖਰੀਦਣ ਵਾਲੇ ਟਾਇਰ ਕਾਰੋਬਾਰੀ ਨੇ ਕਿਹਾ ਕਿ ਉਹ ਸਸਤੇ ਭਾਅ ਡੀਜ਼ਲ ਲੈਂਦੇ ਸੀ। ਉਹ ਮੰਨਦੇ ਹਨ ਕਿ ਉਨ੍ਹਾਂ ਕੋਲੋਂ ਗਲਤੀ ਹੋਈ ਹੈ।
ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।