Drugs in Punjab: ਹੁਣ ਪੰਜਾਬਣਾਂ ਨੇ ਸੰਭਾਲੀ ਨਸ਼ਾ ਤਸਕਰੀ ਦੀ ਕਮਾਨ, ਐਨਸੀਆਰਬੀ ਦੇ ਅੰਕੜਿਆਂ ਨੇ ਉਡਾਏ ਹੋਸ਼
Punjab News: ਪੁਲਿਸ ਦੀ ਸਖਤੀ ਮਗਰੋਂ ਨਸ਼ਾ ਤਸਕਰੀ ਦੀ ਕਮਾਨ ਹੁਣ ਪੰਜਾਬਣਾਂ ਨੇ ਸੰਭਾਲ ਲਈ ਹੈ। ਔਰਤਾਂ 'ਤੇ ਸ਼ੱਕ ਨਹੀਂ ਹੁੰਦਾ, ਇਸ ਲਈ ਨਸ਼ਾ ਤਸਕਰੀ ਨੇ ਨਸ਼ਿਆਂ ਦੇ ਕਾਰੋਬਾਰ ਵਿੱਚ ਪੰਜਾਬਣਾਂ ਦਾ ਸਹਾਰਾ ਲਿਆ ਜਾ ਰਿਹਾ ਹੈ।
Drugs in Punjab: ਪੁਲਿਸ ਦੀ ਸਖਤੀ ਮਗਰੋਂ ਨਸ਼ਾ ਤਸਕਰੀ ਦੀ ਕਮਾਨ ਹੁਣ ਪੰਜਾਬਣਾਂ ਨੇ ਸੰਭਾਲ ਲਈ ਹੈ। ਔਰਤਾਂ 'ਤੇ ਸ਼ੱਕ ਨਹੀਂ ਹੁੰਦਾ, ਇਸ ਲਈ ਨਸ਼ਾ ਤਸਕਰੀ ਨੇ ਨਸ਼ਿਆਂ ਦੇ ਕਾਰੋਬਾਰ ਵਿੱਚ ਪੰਜਾਬਣਾਂ ਦਾ ਸਹਾਰਾ ਲਿਆ ਜਾ ਰਿਹਾ ਹੈ। ਇਹ ਖੁਲਾਸਾ ਕੌਮੀ ਕ੍ਰਾਈਮ ਰਿਕਾਰਡ ਬਿਊਰੋ (ਐਨਸੀਆਰਬੀ) ਦੇ ਅੰਕੜਿਆਂ ਤੋਂ ਹੋਇਆ ਹੈ। ਸਰਕਾਰੀ ਅੰਕੜਿਆਂ ਮੁਤਾਬਕ ਦੇਸ਼ ’ਚ ਨਸ਼ਾ ਤਸਕਰੀ ਦੇ ਕਾਰੋਬਾਰ ਵਿੱਚ ਪੰਜਾਬੀ ਔਰਤਾਂ ਸਿਖਰ ’ਤੇ ਹਨ।
ਹਾਸਲ ਜਾਣਕਾਰੀ ਮੁਤਾਬਕ ਲੰਘੇ 3 ਵਰ੍ਹਿਆਂ ਵਿੱਚ ਦੇਸ਼ ਭਰ ਵਿੱਚ ਐਨਡੀਪੀਐਸ ਐਕਟ ਤਹਿਤ 9631 ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ’ਚ 3,164 (32.85 ਫ਼ੀਸਦ) ਔਰਤਾਂ ਪੰਜਾਬੀ ਹਨ। ਇਸ ਤੋਂ ਸਪਸ਼ਟ ਹੈ ਕਿ ਪੰਜਾਬ ਅੰਦਰ ਨਸ਼ਿਆਂ ਦੇ ਕਾਰੋਬਾਰ ਦੀ ਕਮਾਨ ਔਰਤਾਂ ਸੰਭਾਲ ਰਹੀਆਂ ਹਨ।
ਕੌਮੀ ਕ੍ਰਾਈਮ ਰਿਕਾਰਡ ਬਿਊਰੋ ਦੇ ਤੱਥਾਂ ਅਨੁਸਾਰ ਸਾਲ 2022 ਵਿੱਚ ਦੇਸ਼ ਭਰ ’ਚ ਐਨਡੀਪੀਐਸ ਐਕਟ ਤਹਿਤ 4000 ਔਰਤਾਂ ਦੀ ਗ੍ਰਿਫ਼ਤਾਰੀ ਹੋਈ ਹੈ ਤੇ ਪੰਜਾਬ ਵਿੱਚ ਇਹ ਅੰਕੜਾ 1,448 ਔਰਤਾਂ ਦਾ ਹੈ। ਦੂਸਰੇ ਨੰਬਰ ’ਤੇ ਤਾਮਿਲਨਾਡੂ ’ਚ 490 ਤੇ ਹਰਿਆਣਾ ਵਿੱਚ 337 ਔਰਤਾਂ ਫੜੀਆਂ ਗਈਆਂ ਹਨ। ਸਾਲ 2021 ਵਿਚ ਸਮੁੱਚੇ ਮੁਲਕ ’ਚ 3,104 ਔਰਤਾਂ ਇਸ ਦੋਸ਼ ਹੇਠ ਫੜੀਆਂ ਗਈਆਂ ਸਨ, ਜਦਕਿ ਪੰਜਾਬ ਵਿੱਚ 928 ਔਰਤਾਂ ਦੀ ਗ੍ਰਿਫ਼ਤਾਰੀ ਹੋਈ ਸੀ।
ਇਸੇ ਤਰ੍ਹਾਂ ਸਾਲ 2020 ਵਿੱਚ ਗ੍ਰਿਫ਼ਤਾਰ ਹੋਈਆਂ ਕੁਲ 2527 ਔਰਤਾਂ ’ਚੋਂ ਪੰਜਾਬ ਵਿੱਚ ਫੜੀਆਂ ਗਈਆਂ ਔਰਤਾਂ ਦਾ ਅੰਕੜਾ 788 ਸੀ। ਤਿੰਨਾਂ ਵਰ੍ਹਿਆਂ ਦੌਰਾਨ ਸਭ ਤੋਂ ਵੱਧ ਗ੍ਰਿਫ਼ਤਾਰੀ ਪੰਜਾਬੀ ਔਰਤਾਂ ਦੀ ਹੋਈ ਹੈ। ਇੱਥੇ ਹੀ ਬੱਸ ਨਹੀਂ ਪੰਜਾਬ ਵਿੱਚ ਬੱਚੇ ਵੀ ਨਸ਼ਾ ਤਸਕਰੀ ਦੇ ਰਾਹ ਪੈ ਗਏ ਹਨ। ਬੀਤੇ ਤਿੰਨ ਸਾਲਾਂ ਵਿੱਚ 78 ਨਾਬਾਲਗਾਂ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸਾਲ 2022 ਵਿੱਚ 37 ਨਾਬਾਲਗ, ਸਾਲ 2021 ਵਿੱਚ 25 ਤੇ ਸਾਲ 2020 ਵਿੱਚ 16 ਨਾਬਾਲਗਾਂ ਨੂੰ ਪੰਜਾਬ ਪੁਲਿਸ ਨੇ ਐਨਡੀਪੀਐਸ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।