ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਸੰਨੀ ਦਿਓਲ ਨੂੰ ਚੋਣ ਕਮਿਸ਼ਨ ਨੇ ਪੌਣੇ ਦੋ ਲੱਖ 'ਚ ਰਗੜਿਆ, ਕੀਤੀ ਸੀ ਇਹ ਗ਼ਲਤੀ
ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਡਾ. ਐਸ ਕਰੁਨਾ ਰਾਜੂ ਨੇ ਦੱਸਿਆ ਕਿ ਭਾਜਪਾ ਦੇ ਗੁਰਦਾਸਪੁਰ ਤੋਂ ਉਮੀਦਵਾਰ ਅਜੇ ਸਿੰਘ ਧਰਮਿੰਦਰ ਦਿਓਲ ਉਰਫ਼ ਸੰਨੀ ਦਿਓਲ ਨੇ 'ਫੈਨਸ ਆਫ ਸੰਨੀ ਦਿਓਲ' ਨਾਂਅ ਦੇ ਫੇਸਬੁੱਕ ਪੇਜ ਨੂੰ ਬਗ਼ੈਰ ਇਜਾਜ਼ਤ ਤੋਂ ਚਲਾਇਆ ਜਾ ਰਿਹਾ ਸੀ ਤੇ ਸਪੱਸ਼ਟੀਕਰਨ ਮੰਗਣ 'ਤੇ ਸੰਨੀ ਨੇ ਕੋਈ ਜਵਾਬ ਨਹੀਂ ਦਿੱਤਾ।
![ਸੰਨੀ ਦਿਓਲ ਨੂੰ ਚੋਣ ਕਮਿਸ਼ਨ ਨੇ ਪੌਣੇ ਦੋ ਲੱਖ 'ਚ ਰਗੜਿਆ, ਕੀਤੀ ਸੀ ਇਹ ਗ਼ਲਤੀ election commission orders to add 1.74 lakhs in sunny deol election expenditure as he's running illegal facebook page for promotion ਸੰਨੀ ਦਿਓਲ ਨੂੰ ਚੋਣ ਕਮਿਸ਼ਨ ਨੇ ਪੌਣੇ ਦੋ ਲੱਖ 'ਚ ਰਗੜਿਆ, ਕੀਤੀ ਸੀ ਇਹ ਗ਼ਲਤੀ](https://static.abplive.com/wp-content/uploads/sites/5/2019/04/26142715/sunny-deol.jpg?impolicy=abp_cdn&imwidth=1200&height=675)
ਚੰਡੀਗੜ੍ਹ: ਚੋਣ ਕਮਿਸ਼ਨ ਨੇ ਭਾਜਪਾ ਉਮੀਦਵਾਰ ਤੇ ਪ੍ਰਸਿੱਧ ਕਲਾਕਾਰ ਸੰਨੀ ਦਿਓਲ ਨੂੰ ਵੱਡਾ ਝਟਕਾ ਦਿੱਤਾ ਹੈ। ਸੰਨੀ ਦਿਓਲ ਨੇ ਬਗ਼ੈਰ ਪ੍ਰਵਾਨਗੀ ਤੋਂ ਪ੍ਰਚਾਰ ਕੀਤਾ, ਜਿਸ ਕਾਰਨ ਉਨ੍ਹਾਂ ਨੂੰ ਤਕਰੀਬਨ ਪੌਣੇ ਦੋ ਲੱਖ ਰੁਪਏ ਦਾ 'ਜ਼ੁਰਮਾਨਾ' ਹੋਇਆ ਹੈ। ਸੰਨੀ ਖ਼ਿਲਾਫ਼ ਕਾਰਵਾਈ ਕਾਂਗਰਸ ਦੀ ਸ਼ਿਕਾਇਤ 'ਤੇ ਕੀਤੀ ਗਈ ਹੈ।
ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਡਾ. ਐਸ ਕਰੁਨਾ ਰਾਜੂ ਨੇ ਦੱਸਿਆ ਕਿ ਭਾਜਪਾ ਦੇ ਗੁਰਦਾਸਪੁਰ ਤੋਂ ਉਮੀਦਵਾਰ ਅਜੇ ਸਿੰਘ ਧਰਮਿੰਦਰ ਦਿਓਲ ਉਰਫ਼ ਸੰਨੀ ਦਿਓਲ ਨੇ 'ਫੈਨਸ ਆਫ ਸੰਨੀ ਦਿਓਲ' ਨਾਂਅ ਦੇ ਫੇਸਬੁੱਕ ਪੇਜ ਨੂੰ ਬਗ਼ੈਰ ਇਜਾਜ਼ਤ ਤੋਂ ਚਲਾਇਆ ਜਾ ਰਿਹਾ ਸੀ ਤੇ ਸਪੱਸ਼ਟੀਕਰਨ ਮੰਗਣ 'ਤੇ ਸੰਨੀ ਨੇ ਕੋਈ ਜਵਾਬ ਨਹੀਂ ਦਿੱਤਾ।
ਉਨ੍ਹਾਂ ਦੱਸਿਆ ਕਿ ਪੰਜਾਬ ਕਾਂਗਰਸ ਨੇ ਬੀਤੀ ਛੇ ਮਈ ਨੂੰ ਚੋਣ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਸੀ, ਜਿਸ ਦੀ ਤਫਤੀਸ਼ ਚੋਣ ਖਰਚਾ ਅਫਸਰ ਵੱਲੋਂ ਕਰਵਾਈ ਗਈ। ਚੋਣ ਕਮਿਸ਼ਨ ਵੱਲੋਂ ਸੰਨੀ ਦਿਓਲ ਨੂੰ ਨੋਟਿਸ ਭੇਜ ਕੇ ਉਸ ਦਾ ਜਵਾਬ ਮੰਗਿਆ ਗਿਆ ਸੀ ਪਰ ਸੰਨੀ ਦਿਓਲ ਵੱਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ, ਜਿਸ ਕਾਰਨ ਚੋਣ ਕਮਿਸ਼ਨ ਨੇ ਇੱਕ ਲੱਖ 74 ਹਜ਼ਾਰ 644 ਰੁਪਏ ਸੰਨੀ ਦਿਓਲ ਦੇ ਚੋਣ ਖਰਚੇ ਵਿੱਚ ਜੋੜਨ ਦਾ ਫੈਸਲਾ ਕੀਤਾ ਹੈ।
![ਸੰਨੀ ਦਿਓਲ ਨੂੰ ਚੋਣ ਕਮਿਸ਼ਨ ਨੇ ਪੌਣੇ ਦੋ ਲੱਖ 'ਚ ਰਗੜਿਆ, ਕੀਤੀ ਸੀ ਇਹ ਗ਼ਲਤੀ](https://static.abplive.com/wp-content/uploads/sites/5/2019/05/15185309/Cheif-election-officer-punjab-dr-S-Karuna-Raju-580x395.jpg)
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)