Punjab Election 2022: 'ਆਪ' ਦੇ ਸਾਬਕਾ ਵਿਧਾਇਕ ਬਲਦੇਵ ਸਿੰਘ ਕਾਂਗਰਸ 'ਚ ਸ਼ਾਮਲ, CM ਚੰਨੀ ਦਾ ਸਵਾਗਤ
Punjab Election 2022: ਸਾਬਕਾ ਵਿਧਾਇਕ ਜੈਤੂ ਬਲਦੇਵ ਨੇ ਪੰਜਾਬ ਇੰਚਾਰਜ ਭਗਵੰਤ ਮਾਨ ਅਤੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਲਿਖੇ ਪੱਤਰ 'ਚ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ।
Punjab Election 2022: ਆਮ ਆਦਮੀ ਪਾਰਟੀ (ਆਪ) ਦੇ ਸਾਬਕਾ ਵਿਧਾਇਕ ਜੈਤੂ ਬਲਦੇਵ ਸਿੰਘ ਸ਼ੁੱਕਰਵਾਰ ਨੂੰ ਮਾਨਸਾ ਤੋਂ ਕਾਂਗਰਸ ਵਿੱਚ ਸ਼ਾਮਲ ਹੋ ਗਏ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਨ੍ਹਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ ਹੈ। ਉਨ੍ਹਾਂ ਪੰਜਾਬ ਦੇ ਮਾਨਸਾ ਵਿੱਚ ਸੀਐਮ ਚੰਨੀ ਦੀ ਚੋਣ ਮੀਟਿੰਗ ਵਿੱਚ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਲੈ ਲਈ ਹੈ। ਉਨ੍ਹਾਂ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਮਾਖਣ ਸਿੰਘ ਲਾਲਕਾ ਵੀ ਉਨ੍ਹਾਂ ਨਾਲ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।
ਦੱਸ ਦਈਏ ਕਿ ਬਲਦੇਵ ਸਿੰਘ ਨੇ ਵੀਰਵਾਰ ਨੂੰ ‘ਆਪ’ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ। ਪੰਜਾਬ ਵਿੱਚ ਉਨ੍ਹਾਂ ਨੇ ਪਾਰਟੀ ਪ੍ਰਧਾਨ ਭਗਵੰਤ ਮਾਨ ਅਤੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਲਿਖੇ ਪੱਤਰ ਵਿੱਚ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ।
Welcoming ex-MLA from Jaito 𝐌𝐚𝐬𝐭𝐞𝐫 𝐁𝐚𝐥𝐝𝐞𝐯 𝐒𝐢𝐧𝐠𝐡 and SAD leader from Nabha 𝐌𝐚𝐤𝐡𝐚𝐧 𝐒𝐢𝐧𝐠𝐡 𝐋𝐚𝐥𝐤𝐚 into the party-folds today. I hope they will serve the people of #Punjab with full dedication and spread the message of party to grass-root level. pic.twitter.com/Zk1bdbsbdN
— Charanjit S Channi (@CHARANJITCHANNI) December 10, 2021
ਉਨ੍ਹਾਂ ਨੇ ਦੂਜੀ ਵਾਰ 'ਆਪ' ਛੱਡੀ ਹੈ। ਬਲਦੇਵ ਸਿੰਘ ਨੂੰ ਇਸ ਸਾਲ ਅਕਤੂਬਰ ਵਿੱਚ ਸਪੀਕਰ ਵੱਲੋਂ ਦਲ-ਬਦਲ ਵਿਰੋਧੀ ਕਾਨੂੰਨ ਤਹਿਤ ਵਿਧਾਨ ਸਭਾ ਦੇ ਮੈਂਬਰ ਵਜੋਂ ਅਯੋਗ ਕਰਾਰ ਦੇ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੀ ਵਿਧਾਨ ਸਭਾ ਸੀਟ ਜੈਤੋ ਨੂੰ ਖਾਲੀ ਐਲਾਨ ਦਿੱਤਾ ਗਿਆ ਸੀ।
ਬਲਦੇਵ ਸਿੰਘ ਅਤੇ 'ਆਪ' ਦੇ ਕੁਝ ਹੋਰ ਵਿਧਾਇਕਾਂ ਨੇ ਜੁਲਾਈ 2018 'ਚ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਪਾਰਟੀ ਲੀਡਰਸ਼ਿਪ ਨਾਲ ਬਗਾਵਤ ਕਰ ਦਿੱਤੀ ਸੀ। ਫਿਰ ਉਹ ਖਹਿਰਾ ਵਲੋਂ ਬਣਾਈ ਪੰਜਾਬ ਏਕਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਅਤੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਫਰੀਦਕੋਟ ਤੋਂ ਚੋਣ ਲੜੇ, ਪਰ ਹਾਰ ਗਏ। ਇਸ ਤੋਂ ਬਾਅਦ ਬਲਦੇਵ ਸਿੰਘ ਅਕਤੂਬਰ 2019 ਵਿੱਚ ਮੁੜ ‘ਆਪ’ ਵਿੱਚ ਪਰਤੇ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ (ਬ) ਦੇ ਸਾਬਕਾ ਹਲਕਾ ਇੰਚਾਰਜ ਮਾਖਣ ਸਿੰਘ ਲਾਲਕਾ ਵੀ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ।
ਇਹ ਵੀ ਪੜ੍ਹੋ: Punjab Election 2022: ਕੈਪਟਨ ਨੇ ਖਿੱਚੀ ਚੋਣਾਂ ਦੀ ਤਿਆਰੀ, ਸਾਬਕਾ ਵਿਧਾਇਕ ਨੂੰ ਲਿਆ ਆਪਣੇ ਖੇਮੇ 'ਚ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin