ਪੜਚੋਲ ਕਰੋ
20 ਲੱਖ ਰੁਪਏ ਲਈ ਕੈਪਟਨ ਨੇ ਕੀਤਾ ਫਰਜ਼ੀ ਮੁਕਾਬਲਾ? ਗੋਲੀਆਂ ਨਾਲ ਭੁੰਨ੍ਹ ਸੁੱਟੇ 3 ਬੇਦੋਸ਼ੇ ਨੌਜਵਾਨ
ਜ਼ਿਲ੍ਹੇ ਦੇ ਚੀਫ਼ ਜੁਡੀਸ਼ਲ ਮੈਜਿਸਟਰੇਟ ਕੋਲ ਦਾਇਰ ਕੀਤੇ ਗਏ ਦੋਸ਼ ਪੱਤਰ ਵਿੱਚ ਦੋ ਨਾਗਰਿਕਾਂ ਤਾਬਿਸ਼ ਨਜ਼ੀਰ ਤੇ ਬਿਲਾਲ ਅਹਿਮਦ ਲੋਨ ਦੀ ਮਾਮਲੇ ’ਚ ਭੂਮਿਕਾ ਦਾ ਜ਼ਿਕਰ ਵੀ ਕੀਤਾ ਗਿਆ ਹੈ। ਲੋਨ ਇਕ ਸਰਕਾਰੀ ਗਵਾਹ ਬਣ ਚੁੱਕਿਆ ਹੈ ਤੇ ਉਸ ਨੇ ਇਕ ਮੈਜਿਸਟਰੇਟ ਕੋਲ ਬਿਆਨ ਦਰਜ ਕਰਵਾਏ ਸਨ।

ਸ਼੍ਰੀਨਗਰ: ਜੰਮੂ-ਕਸ਼ਮੀਰ ਦੇ ਸ਼ੋਪੀਆਂ ਵਿੱਚ ਪਿਛਲੇ ਸਾਲ ਹੋਏ ਕਥਿਤ ਫ਼ਰਜ਼ੀ ਮੁਕਾਬਲੇ ਬਾਰੇ ਵੱਡਾ ਖੁਲਾਸਾ ਹੋਇਆ ਹੈ। ਫਰਜ਼ੀ ਮੁਕਾਬਲੇ ਨੂੰ ਅੰਜਾਮ ਦੇਣ ਵਾਲੇ ਫ਼ੌਜੀ ਕਪਤਾਨ ਨੇ 20 ਲੱਖ ਰੁਪਏ ਦੀ ਇਨਾਮੀ ਰਾਸ਼ੀ ਹਾਸਲ ਕਰਨ ਲਈ ਦੋ ਨਾਗਰਿਕਾਂ ਨਾਲ ਮਿਲ ਕੇ ਇਹ ਸਾਜਿਸ਼ ਰਚੀ ਸੀ। ਇਸ ਫ਼ਰਜ਼ੀ ਮੁਕਾਬਲੇ ਵਿੱਚ ਤਿੰਨ ਨੌਜਵਾਨ ਮਾਰੇ ਗਏ ਸਨ। ਉਸ ਨੇ ਫ਼ੌਜ ਦੇ ਜਵਾਨਾਂ ਵੱਲੋਂ ਇਲਾਕੇ ਦੀ ਘੇਰਾਬੰਦੀ ਕੀਤੇ ਜਾਣ ਤੋਂ ਪਹਿਲਾਂ ਹੀ ਪੀੜਤਾਂ ਨੂੰ ਗੋਲੀਆਂ ਮਾਰ ਦਿੱਤੀਆਂ ਸਨ। ਇਹ ਦਾਅਵਾ ਪੁਲਿਸ ਨੇ ਚਾਰਜਸ਼ੀਟ ਵਿੱਚ ਕੀਤਾ ਹੈ। ਇਸ ਵੇਲੇ ਕੈਪਟਨ ਭੁਪਿੰਦਰ ਸਿੰਘ ਇਸ ਵੇਲੇ ਫ਼ੌਜ ਦੀ ਹਿਰਾਸਤ ’ਚ ਹੈ। ਕਾਰਵਾਈ ਸਬੰਧੀ ਜਾਣਕਾਰ ਸੂਤਰਾਂ ਅਨੁਸਾਰ ਉਸ ਦਾ ਕੋਰਟ ਮਾਰਸ਼ਲ ਹੋ ਸਕਦਾ ਹੈ। ਇਹ ਮਾਮਲਾ 18 ਜੁਲਾਈ, 2020 ਨੂੰ ਇੱਥੇ ਅਮਸ਼ੀਪੁਰਾ ਵਿੱਚ ਹੋਏ ਮੁਕਾਬਲੇ ਨਾਲ ਸਬੰਧਤ ਹੈ, ਜਿਸ ਵਿੱਚ ਰਾਜੌਰੀ ਜ਼ਿਲ੍ਹੇ ਦੇ ਨੌਜਵਾਨ ਇਮਤਿਆਜ਼ ਅਹਿਮਦ, ਅਬਰਾਰ ਅਹਿਮਦ ਤੇ ਮੁਹੰਮਦ ਇਬਰਾਰ ਮਾਰੇ ਗਏ ਸਨ ਤੇ ਉਨ੍ਹਾਂ ਨੂੰ ਅਤਿਵਾਦੀ ਦੱਸਿਆ ਗਿਆ ਸੀ। ਜ਼ਿਲ੍ਹੇ ਦੇ ਚੀਫ਼ ਜੁਡੀਸ਼ਲ ਮੈਜਿਸਟਰੇਟ ਕੋਲ ਦਾਇਰ ਕੀਤੇ ਗਏ ਦੋਸ਼ ਪੱਤਰ ਵਿੱਚ ਦੋ ਨਾਗਰਿਕਾਂ ਤਾਬਿਸ਼ ਨਜ਼ੀਰ ਤੇ ਬਿਲਾਲ ਅਹਿਮਦ ਲੋਨ ਦੀ ਮਾਮਲੇ ’ਚ ਭੂਮਿਕਾ ਦਾ ਜ਼ਿਕਰ ਵੀ ਕੀਤਾ ਗਿਆ ਹੈ। ਲੋਨ ਇਕ ਸਰਕਾਰੀ ਗਵਾਹ ਬਣ ਚੁੱਕਿਆ ਹੈ ਤੇ ਉਸ ਨੇ ਇਕ ਮੈਜਿਸਟਰੇਟ ਕੋਲ ਬਿਆਨ ਦਰਜ ਕਰਵਾਏ ਸਨ।
ਸੋਸ਼ਲ ਮੀਡੀਆ ’ਤੇ ਇਹ ਰਿਪੋਰਟਾਂ ਨਸ਼ਰ ਹੋਣ ਤੋਂ ਬਾਅਦ ਕਿ ਤਿੰਨੋਂ ਨੌਜਵਾਨਾਂ ਦਾ ਅਤਿਵਾਦ ਨਾਲ ਕੋਈ ਲੈਣਾ-ਦੇਣਾ ਨਹੀਂ ਸੀ, ਫ਼ੌਜ ਨੇ ਮਾਮਲੇ ’ਚ ‘ਕੋਰਟ ਆਫ਼ ਇਨਕੁਆਰੀ’ ਦਾ ਹੁਕਮ ਦਿੱਤਾ ਸੀ ਜਿਸ ਨੇ ਸਤੰਬਰ ਵਿੱਚ ਮਾਮਲੇ ਦੀ ਜਾਂਚ ਪੂਰੀ ਕੀਤੀ। ਉਸ ਨੂੰ ਇਸ ਸਬੰਧੀ ‘ਪਹਿਲੀ ਨਜ਼ਰੇ’ ਸਬੂਤ ਮਿਲੇ ਸਨ ਕਿ ਸੈਨਿਕਾਂ ਨੇ ਹਥਿਆਰਬੰਦ ਫ਼ੌਜਾਂ ਵਿਸ਼ੇਸ਼ ਪਾਵਰ ਐਕਟ (ਅਫ਼ਸਪਾ) ਅਧੀਨ ਮਿਲੀਆਂ ਸ਼ਕਤੀਆਂ ਦੀ ਦੁਰਵਰਤੋਂ ਕੀਤੀ ਸੀ। ਇਸ ਆਧਾਰ ’ਤੇ ਫ਼ੌਜ ਨੇ ਅਨੁਸ਼ਾਸਨੀ ਕਾਰਵਾਈ ਆਰੰਭ ਦਿੱਤੀ ਸੀ। ਪੁਲਿਸ ਵੱਲੋਂ ਦਾਇਰ ਕੀਤੇ ਗਏ ਦੋਸ਼ ਪੱਤਰ ਵਿੱਚ ਚਾਰ ਫ਼ੌਜੀ ਸੈਨਿਕਾਂ ਸੂਬੇਦਾਰ ਗਾਰੂ ਰਾਮ, ਲਾਂਸ ਨਾਇਕ ਰਵੀ ਕੁਮਾਰ, ਸਿਪਾਹੀ ਅਸ਼ਵਨੀ ਕੁਮਾਰ ਤੇ ਯੋਗੇਸ਼ ਦੇ ਬਿਆਨ ਵੀ ਦਰਜ ਹਨ ਜੋ ਘਟਨਾ ਵੇਲੇ ਕੈਪਟਨ ਭੁਪਿੰਦਰ ਸਿੰਘ ਦੀ ਟੀਮ ਦਾ ਹਿੱਸਾ ਸਨ। ਉਨ੍ਹਾਂ ਕਿਹਾ ਕਿ ਮੌਕੇ ’ਤੇ ਪਹੁੰਚਣ ’ਤੇ ਉਨ੍ਹਾਂ ਚਾਰੋਂ ਨੂੰ ਵੱਖ-ਵੱਖ ਦਿਸ਼ਾਵਾਂ ’ਚ ਜਾ ਕੇ ਇਲਾਕੇ ਦੀ ਘੇਰਾਬੰਦੀ ਕਰਨ ਲਈ ਕਿਹਾ ਗਿਆ ਸੀ। ਜਦੋਂ ਉਹ ਵਾਹਨ ਤੋਂ ਉਤਰ ਕੇ ਪੈਦਲ ਅੱਗੇ ਵਧ ਰਹੇ ਸਨ ਤਾਂ ਉਨ੍ਹਾਂ ਨੂੰ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਉਪਰੰਤ ਕੈਪਟਨ ਭੁਪਿੰਦਰ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਛੁਪੇ ਹੋਏ ਅਤਿਵਾਦੀ ਦੌੜਨ ਦੀ ਕੋਸ਼ਿਸ਼ ਕਰ ਰਹੇ ਸਨ, ਇਸ ਵਾਸਤੇ ਉਸ ਨੂੰ ਗੋਲੀਆਂ ਚਲਾਉਣੀਆਂ ਪਈਆਂ। ਚਾਰਜਸ਼ੀਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕਥਿਤ ਫ਼ਰਜ਼ੀ ਮੁਕਾਬਲਾ ਕਰਨ ਤੋਂ ਬਾਅਦ ਕੈਪਟਨ ਤੇ ਦੋ ਨਾਗਰਿਕਾਂ ਨੇ ਅਧਰਾਧ ਦੇ ਸਬੂਤ ਮਿਟਾਉਣ ਦੀ ਕੋਸ਼ਿਸ਼ ਵੀ ਕੀਤੀ ਅਤੇ ਉਨ੍ਹਾਂ ਵੱਲੋਂ ਇਹ ਸਾਜਿਸ਼ 20 ਲੱਖ ਰੁਪਏ ਦੀ ਇਨਾਮੀ ਰਾਸ਼ੀ ਹਾਸਲ ਕਰਨ ਲਈ ਰਚੀ ਗਈ ਸੀ। ਕੈਪਟਨ ਨੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਵੀ ਗਲਤ ਜਾਣਕਾਰੀ ਦਿੱਤੀ। ਇਹ ਵੀ ਪੜ੍ਹੋ: ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਸੋਸ਼ਲ ਮੀਡੀਆ ’ਤੇ ਇਹ ਰਿਪੋਰਟਾਂ ਨਸ਼ਰ ਹੋਣ ਤੋਂ ਬਾਅਦ ਕਿ ਤਿੰਨੋਂ ਨੌਜਵਾਨਾਂ ਦਾ ਅਤਿਵਾਦ ਨਾਲ ਕੋਈ ਲੈਣਾ-ਦੇਣਾ ਨਹੀਂ ਸੀ, ਫ਼ੌਜ ਨੇ ਮਾਮਲੇ ’ਚ ‘ਕੋਰਟ ਆਫ਼ ਇਨਕੁਆਰੀ’ ਦਾ ਹੁਕਮ ਦਿੱਤਾ ਸੀ ਜਿਸ ਨੇ ਸਤੰਬਰ ਵਿੱਚ ਮਾਮਲੇ ਦੀ ਜਾਂਚ ਪੂਰੀ ਕੀਤੀ। ਉਸ ਨੂੰ ਇਸ ਸਬੰਧੀ ‘ਪਹਿਲੀ ਨਜ਼ਰੇ’ ਸਬੂਤ ਮਿਲੇ ਸਨ ਕਿ ਸੈਨਿਕਾਂ ਨੇ ਹਥਿਆਰਬੰਦ ਫ਼ੌਜਾਂ ਵਿਸ਼ੇਸ਼ ਪਾਵਰ ਐਕਟ (ਅਫ਼ਸਪਾ) ਅਧੀਨ ਮਿਲੀਆਂ ਸ਼ਕਤੀਆਂ ਦੀ ਦੁਰਵਰਤੋਂ ਕੀਤੀ ਸੀ। ਇਸ ਆਧਾਰ ’ਤੇ ਫ਼ੌਜ ਨੇ ਅਨੁਸ਼ਾਸਨੀ ਕਾਰਵਾਈ ਆਰੰਭ ਦਿੱਤੀ ਸੀ। ਪੁਲਿਸ ਵੱਲੋਂ ਦਾਇਰ ਕੀਤੇ ਗਏ ਦੋਸ਼ ਪੱਤਰ ਵਿੱਚ ਚਾਰ ਫ਼ੌਜੀ ਸੈਨਿਕਾਂ ਸੂਬੇਦਾਰ ਗਾਰੂ ਰਾਮ, ਲਾਂਸ ਨਾਇਕ ਰਵੀ ਕੁਮਾਰ, ਸਿਪਾਹੀ ਅਸ਼ਵਨੀ ਕੁਮਾਰ ਤੇ ਯੋਗੇਸ਼ ਦੇ ਬਿਆਨ ਵੀ ਦਰਜ ਹਨ ਜੋ ਘਟਨਾ ਵੇਲੇ ਕੈਪਟਨ ਭੁਪਿੰਦਰ ਸਿੰਘ ਦੀ ਟੀਮ ਦਾ ਹਿੱਸਾ ਸਨ। ਉਨ੍ਹਾਂ ਕਿਹਾ ਕਿ ਮੌਕੇ ’ਤੇ ਪਹੁੰਚਣ ’ਤੇ ਉਨ੍ਹਾਂ ਚਾਰੋਂ ਨੂੰ ਵੱਖ-ਵੱਖ ਦਿਸ਼ਾਵਾਂ ’ਚ ਜਾ ਕੇ ਇਲਾਕੇ ਦੀ ਘੇਰਾਬੰਦੀ ਕਰਨ ਲਈ ਕਿਹਾ ਗਿਆ ਸੀ। ਜਦੋਂ ਉਹ ਵਾਹਨ ਤੋਂ ਉਤਰ ਕੇ ਪੈਦਲ ਅੱਗੇ ਵਧ ਰਹੇ ਸਨ ਤਾਂ ਉਨ੍ਹਾਂ ਨੂੰ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਉਪਰੰਤ ਕੈਪਟਨ ਭੁਪਿੰਦਰ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਛੁਪੇ ਹੋਏ ਅਤਿਵਾਦੀ ਦੌੜਨ ਦੀ ਕੋਸ਼ਿਸ਼ ਕਰ ਰਹੇ ਸਨ, ਇਸ ਵਾਸਤੇ ਉਸ ਨੂੰ ਗੋਲੀਆਂ ਚਲਾਉਣੀਆਂ ਪਈਆਂ। ਚਾਰਜਸ਼ੀਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕਥਿਤ ਫ਼ਰਜ਼ੀ ਮੁਕਾਬਲਾ ਕਰਨ ਤੋਂ ਬਾਅਦ ਕੈਪਟਨ ਤੇ ਦੋ ਨਾਗਰਿਕਾਂ ਨੇ ਅਧਰਾਧ ਦੇ ਸਬੂਤ ਮਿਟਾਉਣ ਦੀ ਕੋਸ਼ਿਸ਼ ਵੀ ਕੀਤੀ ਅਤੇ ਉਨ੍ਹਾਂ ਵੱਲੋਂ ਇਹ ਸਾਜਿਸ਼ 20 ਲੱਖ ਰੁਪਏ ਦੀ ਇਨਾਮੀ ਰਾਸ਼ੀ ਹਾਸਲ ਕਰਨ ਲਈ ਰਚੀ ਗਈ ਸੀ। ਕੈਪਟਨ ਨੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਵੀ ਗਲਤ ਜਾਣਕਾਰੀ ਦਿੱਤੀ। ਇਹ ਵੀ ਪੜ੍ਹੋ: ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904 Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















