ਪੰਜਾਬ 'ਚ ਮਸ਼ਹੂਰ ਗਾਇਕ ਦੀ ਮੌਤ, ਛਾਈ ਸੋਗ ਦੀ ਲਹਿਰ, ਜਗਰਾਤੇ 'ਚ ਭੇਟ ਗਾਉਂਦੇ ਹੋਏ ਨਿਕਲੇ ਪ੍ਰਾਣ
ਪੰਜਾਬ ਦੇ ਮਸ਼ਹੂਰ ਗਾਇਕ ਸੋਹਣ ਲਾਲ ਸੈਣੀ ਅਕਾਲ ਚਲਾਉਣਾ ਕਰ ਗਏ। ਉਨ੍ਹਾਂ ਨੇ ਜਿਵੇਂ ਹੀ ਜਗਰਾਤੇ ਦੇ ਸਟੇਜ 'ਤੇ ਜਾ ਕੇ ਭੇਟ ਗਾਉਣੀ ਸ਼ੁਰੂ ਕੀਤੀ ਗਈ ਤਾਂ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਜਿਸ ਕਾਰਨ ਸੋਹਣ ਲਾਲ ਸੈਣੀ ਸਟੇਜ ਉੱਤੇ ਹੀ ਡਿੱਗ ਪਏ।

ਪੰਜਾਬ ਦੇ ਫਿਰੋਜ਼ਪੁਰ ਤੋਂ ਦੁਖਭਰੀ ਖਬਰ ਸਾਹਮਣੇ ਆਈ ਹੈ। ਦਰਅਸਲ ਫਿਰੋਜ਼ਪੁਰ ਵਿੱਚ ਕਰਵਾਏ ਜਾ ਰਹੇ ਮਾਤਾ ਰਾਣੀ ਦੇ ਜਗਰਾਤੇ ਦੌਰਾਨ ਭੇਟਾਂ ਗਾਉਣ ਆਏ ਹੁਸ਼ਿਆਰਪੁਰ ਦੇ ਮਸ਼ਹੂਰ ਗਾਇਕ ਸੋਹਣ ਲਾਲ ਸੈਣੀ ਅਕਾਲ ਚਲਾਉਣਾ ਕਰ ਗਏ। ਉਹ ਮਾਤਾ ਦੀ ਭੇਟਾ ਗਾ ਰਹੇ ਸਨ, ਜਦੋਂ ਉਨ੍ਹਾਂ ਦੇ ਪ੍ਰਾਣ ਨਿਕਲੇ। ਇਸ ਦੀ ਇੱਕ ਵੀਡਿਓ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਗਾਇਕ ਸੋਹਣ ਲਾਲ ਸੈਣੀ ਵੱਲੋਂ ਜਿਵੇਂ ਹੀ ਜਗਰਾਤੇ ਦੇ ਸਟੇਜ 'ਤੇ ਜਾ ਕੇ ਭੇਟ ਗਾਉਣੀ ਸ਼ੁਰੂ ਕੀਤੀ ਗਈ ਤਾਂ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਜਿਸ ਕਾਰਨ ਸੋਹਣ ਲਾਲ ਸੈਣੀ ਸਟੇਜ ਉੱਤੇ ਹੀ ਡਿੱਗ ਪਏ।
ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਤਦ ਤੱਕ ਮੌਤ ਹੋ ਚੁੱਕੀ ਸੀ
ਮੌਕੇ ਉੱਤੇ ਉਸ ਦੇ ਸਾਥੀਆਂ ਵੱਲੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸ ਦੇਈਏ ਕਿ ਗਾਇਕ ਸੋਹਣ ਲਾਲ ਸੈਣੀ ਇਕ ਮਸ਼ਹੂਰ ਗਾਇਕ ਸਨ ਅਤੇ ਉਹ ਲੰਬੇ ਸਮੇਂ ਤੋਂ ਜਗਰਾਤੇ ’ਚ ਮਾਤਾ ਦੀਆਂ ਭੇਟਾਂ ਗਾਉਂਦੇ ਆ ਰਹੇ ਸਨ। ਸੋਹਣ ਲਾਲ ਸੈਣੀ ਦੀਆਂ ਕਈ ਆਡੀਓ ਕੈਸਟਾਂ ਅਤੇ ਭੇਟਾਂ ਵੀ ਮਾਰਕਿਟ ’ਚ ਮਸ਼ਹੂਰ ਹੋਈਆਂ ਸਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















