Faridkot News: ਅਣਪਛਾਤੇ ਸ਼ਖ਼ਸ ਵਲੋਂ ਫ਼ਸਲ ਵੇਚਕੇ ਪਰਤ ਰਹੇ ਕਿਸਾਨ ’ਤੇ ਫਾਈਰਿੰਗ, ਵਾਲ-ਵਾਲ ਬਚਿਆ ਕਿਸਾਨ
Punjab News: ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਫਸਲ ਵੇਚ ਕੇ ਆਏ ਕਿਸਾਨ ਉੱਤੇ ਫਾਇਰਿੰਗ ਹੋ ਗਈ।
Fired at a farmer: ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਅਣਪਛਾਤੇ ਵਿਅਕਤੀ ਵੱਲੋਂ ਇੱਕ ਕਿਸਾਨ ’ਤੇ ਫਾਈਰਿੰਗ ਕੀਤੀ ਗਈ। ਜਿਸ ਵਿੱਚ ਕਿਸਾਨ ਵਾਲ-ਵਾਲ ਬਚਿਆ।
ਵਾਰਦਾਤ ਉਸ ਸਮੇਂ ਕੀਤੀ ਗਈ ਜਦੋਂ ਕਿਸਾਨ ਆਪਣੀ ਫ਼ਸਲ ਵੇਚਕੇ ਮੰਡੀ ਤੋਂ ਘਰ ਵਾਪਸ ਆ ਰਿਹਾ ਸੀ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਪੀੜਤ ਹਰਮਨਜੀਤ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਝੋਟੀਵਾਲਾ ਨੇ ਦੱਸਿਆ ਕਿ ਉਹ ਰਾਤ ਤਕਰੀਬਨ 11 ਵਜੇ ਫਰੀਦਕੋਟ ਮੰਡੀ ’ਚੋਂ ਝੋਨੇ ਦੀ ਫ਼ਸਲ ਵੇਚਕੇ ਵਾਪਸ ਘਰ ਆ ਰਿਹਾ ਸੀ ਤਾਂ ਰਾਹ ’ਚ ਉਸਨੂੰ ਜਾਨੋਂ ਮਾਰਨ ਦੇ ਮਕਸਦ ਨਾਲ ਕਿਸੇ ਵੱਲੋਂ ਉਸ ਉੱਤੇ ਗੋਲੀ ਚਲਾਈ ਗਈ। ਜੋਕਿ ਟਰੈਕਟਰ ਦੇ ਸ਼ੀਸ਼ੇ ਨੂੰ ਲੱਗਦੀ ਹੋਈ ਸਟੇਰਿੰਗ ਕੋਲੋਂ ਦੀ ਲੰਘ ਗਈ। ਜਸਪਾਲ ਸਿੰਘ ਨੇ ਦੱਸਿਆ ਹੈ ਕਿ ਜਿਨ੍ਹਾਂ ਲੋਕਾਂ ਉੱਤੇ ਉਨ੍ਹਾਂ ਨੂੰ ਸ਼ੱਕ ਹੈ ਉਹ ਨਾਂਅ ਉਨ੍ਹਾਂ ਨੇ ਪੁਲਿਸ ਨੂੰ ਦੇ ਦਿੱਤੇ ਹਨ।
ਉੱਧਰ ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਸਦਰ ਫਰੀਦਕੋਟ ਦੇ ਥਾਣਾ ਇੰਚਾਰਜ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਅਣਪਛਾਤੇ ਆਰੋਪੀ ਖ਼ਿਲਾਫ਼ ਆਈ. ਪੀ. ਸੀ. (IPC) ਦੀਆਂ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਨ ਉਪਰੰਤ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਹੋਰ ਪੜ੍ਹੋ : ਮੁਕੇਸ਼ ਅੰਬਾਨੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਈਮੇਲ ਰਾਹੀਂ ਮੰਗੇ 20 ਕਰੋੜ ਰੁਪਏ