ਪੜਚੋਲ ਕਰੋ

ਕਿਸਾਨ ਲੀਡਰਾਂ ਨੇ 'ਬਿਜਲੀ ਸੋਧ ਬਿੱਲ 2020' ਨੂੰ ਦੱਸਿਆ ਖਤਰਨਾਕ! ਬਿਜਲੀ ਸਬਸਿਡੀ ਬੰਦ ਦਾ ਹੋਏਗਾ ਰਾਹ ਪੱਧਰਾ

ਬੁਲਾਰਿਆਂ ਨੇ ਬਿਜਲੀ ਸੋਧ ਬਿੱਲ 2020 ਨੂੰ ਵਰਤਮਾਨ ਸੰਸਦ ਵਿੱਚ ਪਾਸ ਕਰਵਾਉਣ ਲਈ ਸੂਚੀਬੱਧ ਕਰਨ ਦੀ  ਕਾਰਵਾਈ ਦੀ ਸਖਤ ਨਿਖੇਧੀ ਕੀਤੀ।

ਬਰਨਾਲਾ: ਪੰਜਾਬ ਦੀਆਂ 32 ਜਥੇਬੰਦੀਆਂ 'ਤੇ ਆਧਾਰਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ 427ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ।

ਅੱਜ ਬੁਲਾਰਿਆਂ ਨੇ ਬਿਜਲੀ ਸੋਧ ਬਿੱਲ 2020 ਨੂੰ ਵਰਤਮਾਨ ਸੰਸਦ ਵਿੱਚ ਪਾਸ ਕਰਵਾਉਣ ਲਈ ਸੂਚੀਬੱਧ ਕਰਨ ਦੀ  ਕਾਰਵਾਈ ਦੀ ਸਖਤ ਨਿਖੇਧੀ ਕੀਤੀ। ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਨਾਲ ਹੋਈ 11 ਗੇੜ ਦੀ ਗੱਲਬਾਤ ਦੌਰਾਨ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਬਿਜਲੀ ਸੋਧ ਬਿੱਲ 2020 ਨੂੰ ਕਾਨੂੰਨੀ ਰੂਪ ਨਹੀਂ ਦਿੱਤਾ ਜਾਵੇਗਾ।

ਇਸ ਬਿੱਲ ਨੂੰ ਕਾਨੂੰਨ ਬਣਾਉਣ ਲਈ ਸੂਚੀਬੱਧ ਕਰਨਾ ਉਸ ਵਾਅਦੇ ਦੀ ਨੰਗੀ ਚਿੱਟੀ ਵਾਅਦਾ-ਖਿਲਾਫੀ ਹੈ। ਇਹ ਬਿੱਲ ਕਿਸਾਨਾਂ, ਖੇਤ ਮਜਦੂਰਾਂ ਤੇ ਸਮਾਜ ਦੇ ਦੂਸਰੇ  ਕਮਜ਼ੋਰ ਵਰਗਾਂ ਨੂੰ ਮਿਲਣ ਵਾਲੀ ਬਿਜਲੀ ਸਬਸਿਡੀ ਨੂੰ ਬੰਦ ਕਰਨ ਦਾ ਰਾਹ ਪੱਧਰਾ ਕਰ ਦੇਵੇਗਾ ਤੇ ਬਿਜਲੀ ਖੇਤਰ ਦਾ ਪੂਰੀ ਤਰ੍ਹਾਂ ਨਿੱਜੀਕਰਨ ਕਰਨ ਵੱਲ ਵੱਡਾ ਕਦਮ ਹੋਵੇਗਾ। ਸਰਕਾਰ ਆਪਣੀ ਇਹ ਤਜ਼ਵੀਜ਼ ਪੂਰੀ ਤਰ੍ਹਾਂ ਤੇ ਹਮੇਸ਼ਾ ਲਈ ਰੱਦ ਕਰੇ।

ਅੱਜ ਬੁਲਾਰਿਆਂ ਨੇ ਪ੍ਰਸਾਵਿਤ ਬੀਜ ਬਿੱਲ ਦੀ ਵੀ ਚੀਰਫਾੜ ਕੀਤੀ। ਆਗੂਆਂ ਨੇ ਕਿਹਾ ਕਿ ਇਹ ਬਿੱਲ ਖੇਤੀ ਖੇਤਰ ਲਈ ਬਹੁਤ ਖਤਰਨਾਕ ਹੈ ਤੇ ਤਿੰਨ ਕਾਲੇ ਖੇਤੀ ਕਾਨੂੰਨਾਂ ਵਰਗਾ ਹੀ ਵੱਡਾ ਕਾਰਪੋਰੇਟੀ ਹਮਲਾ ਹੈ। ਇਸ ਬਿੱਲ ਦੇ ਕਾਨੂੰਨ ਬਣ ਜਾਣ ਬਾਅਦ ਬੀਜਾਂ ਦੀ ਖੋਜ, ਉਤਪਾਦਨ, ਭੰਡਾਰ, ਸਪਲਾਈ, ਵਰਤੋਂ ਆਦਿ ਨਾਲ ਸਬੰਧਤ ਸਾਰੇ ਕਾਰਜਾਂ ਕਿਸਾਨਾਂ ਦੇ ਹੱਥੋਂ ਨਿਕਲ ਜਾਣਗੇ ਤੇ ਇਨ੍ਹਾਂ ਉਪਰ ਕਾਰਪੋਰੇਟਾਂ ਦਾ ਕਬਜ਼ਾ ਹੋ ਜਾਵੇਗਾ। ਕੋਈ ਵੀ ਕਿਸਾਨ ਆਪਣੀ ਮਰਜ਼ੀ ਅਨੁਸਾਰ ਬੀਜਾਂ ਦਾ ਉਤਪਾਦਨ, ਭੰਡਾਰ ਤੇ ਵਰਤੋਂ ਆਦਿ ਨਹੀਂ ਕਰ ਸਕੇਗਾ। ਅਸੀਂ ਸਰਕਾਰ ਨੂੰ ਤੁਰੰਤ ਇਸ ਬਿੱਲ ਦੀ ਤਜ਼ਵੀਜ਼ ਵਾਪਸ ਲਵੇ।

ਅੱਜ ਬੁਲਾਰਿਆਂ ਨੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੇਂਦਰ ਸਰਕਾਰ ਨੂੰ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਲਈ ਚਿੱਠੀ ਦਾ ਮੁੱਦਾ ਵੀ ਛੋਹਿਆ। ਆਗੂਆਂ ਨੇ ਕਿਹਾ ਕਿ ਪੰਜਬ ਤੇ ਕੇਂਦਰ ਸਰਕਾਰ ਇਸ ਮਸਲੇ ਪ੍ਰਤੀ ਭੋਰਾ ਭਰ ਵੀ ਸੁਹਿਰਦ ਨਹੀਂ ਹਨ। ਕਰਜ਼ਾ ਮਾਫੀ ਦੀ ਗੇਂਦ ਇੱਕ ਦੂਜੇ ਦੇ ਪਾਲੇ ਵਿੱਚ ਸੁੱਟ ਕੇ ਦੋਵੇਂ ਸਰਕਾਰਾਂ ਕਿਸਾਨਾਂ ਨਾਲ ਮਜ਼ਾਕ ਕਰ ਰਹੀਆਂ ਹਨ। ਪਾਰਟੀਆਂ ਵੋਟਾਂ ਬਟੋਰਨ ਲਈ ਝੂਠੇ ਵਾਅਦੇ ਕਰ ਕੇ ਲੋਕਾਂ ਨੂੰ ਬੇਵਕੂਫ ਬਣਾਉਂਦੀਆਂ ਹਨ। ਸਰਕਾਰਾਂ ਇਸ ਮਸਲੇ ਨੂੰ ਪੂਰੀ ਗੰਭੀਰਤਾ ਨਾਲ ਲੈਣ ਤੇ ਕਿਸਾਨਾਂ ਦੇ ਕਰਜ਼ੇ ਮਾਫ ਕਰਨ।

ਉਧਰ, ਤਿੰਨ ਖੇਤੀ ਕਾਨੂੰਨ ਰੱਦ ਹੋਣ ਤੇ ਬਾਅਦ ਦੇ ਘਟਨਾਕ੍ਰਮ ਦੇ ਮੱਦੇਨਜ਼ਰ ਕੁਝ ਧਰਨਾਕਾਰੀ ਆਉਂਦੇ ਦਿਨਾਂ 'ਚ ਕਿਸਾਨ ਅੰਦੋਲਨ ਦੇ ਖਤਮ ਹੋਣ ਦੀ ਸੰਭਾਵਨਾ ਮਹਿਸੂਸ ਕਰਨ ਲੱਗੇ ਹਨ। ਇਸ ਲਈ ਅੰਦੋਲਨਕਾਰੀ ਇਸ ਇਤਿਹਾਸਕ ਅੰਦੋਲਨ ਵਿੱਚ ਆਪਣੀ ਸ਼ਮੂਲੀਅਤ ਦੀਆਂ ਯਾਦਾਂ ਸੰਭਾਲਣ ਲੱਗੇ ਹਨ। ਸਥਾਨਕ ਧਰਨੇ ਵਿੱਚ ਵੀ ਚੰਗੇ ਫੋਟੋਗ੍ਰਾਫਰਾਂ ਨੂੰ ਬੁਲਾ ਕੇ 1 ਅਕਤੂਬਰ ਤੋਂ ਸ਼ੁਰੂ ਹੋਏ ਧਰਨੇ ਵਿੱਚ ਖੁਦ ਦੀ ਹਾਜ਼ਰੀ ਦੀਆਂ ਫੋਟੋਆਂ ਖਿੱਚਵਾਈਆਂ ਜਾ ਰਹੀਆਂ ਹਨ। ਧਰਨੇ ਦੇ ਸੰਚਾਲਕ ਗਰੁੱਪ ਫੋਟੋਆਂ ਤਿਆਰ ਕਰਵਾ ਕੇ ਧਰਨਾਕਾਰੀਆਂ ਨੂੰ ਦੇ ਰਹੇ ਹਨ।

ਟਾਪ ਹੈਡਲਾਈਨ

 Jagtar Singh Hawara ਦੀ ਪੈਰੋਲ ’ਤੇ ਜਲਦ ਸਕਦਾ ਫੈਸਲਾ, ਇਸ ਆਗੂ ਦੀ ਹਿਮਾਇਤ ਤੋਂ ਬਾਅਦ ਵਧੇ ਅਸਾਰ
 Jagtar Singh Hawara ਦੀ ਪੈਰੋਲ ’ਤੇ ਜਲਦ ਸਕਦਾ ਫੈਸਲਾ, ਇਸ ਆਗੂ ਦੀ ਹਿਮਾਇਤ ਤੋਂ ਬਾਅਦ ਵਧੇ ਅਸਾਰ
 Sukhbir Badal ’ਤੇ ਹਮਲੇ ਦਾ ਮਾਮਲਾ  , AAP ਬੋਲੀ- ਲੋਕ ਬੇਅਦਬੀ ਤੋਂ ਨਾਰਾਜ਼, ਵੜਿੰਗ ਨੇ ਕਿਹਾ- ਦੇਰੀ ਨਾਲ ਮਿਲੇ ਇਨਸਾਫ਼ ਨੂੰ ਲੈ ਕੇ ਸਿੱਖਾਂ 'ਚ ਗੁੱਸਾ
 Sukhbir Badal ’ਤੇ ਹਮਲੇ ਦਾ ਮਾਮਲਾ  , AAP ਬੋਲੀ- ਲੋਕ ਬੇਅਦਬੀ ਤੋਂ ਨਾਰਾਜ਼, ਵੜਿੰਗ ਨੇ ਕਿਹਾ- ਦੇਰੀ ਨਾਲ ਮਿਲੇ ਇਨਸਾਫ਼ ਨੂੰ ਲੈ ਕੇ ਸਿੱਖਾਂ 'ਚ ਗੁੱਸਾ
Sukhbir Badal ’ਤੇ ਹੋਇਆ ਹਮਲਾ , CM ਫਡਣਵੀਸ ਨੇ ਦਿੱਤੇ ਜਾਂਚ ਦੇ ਹੁਕਮ
Sukhbir Badal ’ਤੇ ਹੋਇਆ ਹਮਲਾ , CM ਫਡਣਵੀਸ ਨੇ ਦਿੱਤੇ ਜਾਂਚ ਦੇ ਹੁਕਮ
Sukhbir Singh Badal 'ਤੇ ਹਮਲਾ ਕਰਨ ਵਾਲਾ ਕਾਬੂ , ਜਾਣੋ ਕਿਸ ਨੇ ਕੀਤਾ ਬਾਦਲ 'ਤੇ ਜਾਨਲੇਵਾ ਹਮਲਾ 
Sukhbir Singh Badal 'ਤੇ ਹਮਲਾ ਕਰਨ ਵਾਲਾ ਕਾਬੂ , ਜਾਣੋ ਕਿਸ ਨੇ ਕੀਤਾ ਬਾਦਲ 'ਤੇ ਜਾਨਲੇਵਾ ਹਮਲਾ 

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸ਼ਿਲਾਜੀਤ ਤੋਂ 10 ਗੁਣਾ ਪਾਵਰਫੁਲ ਇਹ ਫਲ ਭਾਰਤ ਵਿੱਚ ਕਦੋਂ ਅਤੇ ਕਿੱਥੇ ਹੁੰਦਾ ਹੈ?
ਸ਼ਿਲਾਜੀਤ ਤੋਂ 10 ਗੁਣਾ ਪਾਵਰਫੁਲ ਇਹ ਫਲ ਭਾਰਤ ਵਿੱਚ ਕਦੋਂ ਅਤੇ ਕਿੱਥੇ ਹੁੰਦਾ ਹੈ?
iPhone 17 Pro On Down Payment: ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ, 20 ਹਜ਼ਾਰ ਦੀ ਡਾਊਨ ਪੇਮੈਂਟ ਨਾਲ ਖਰੀਦੋ iPhone 17 pro, ਖਰੀਦਣ ਵਾਲਿਆਂ ਦੀ ਲੱਗੀ ਕਤਾਰ...  
ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ, 20 ਹਜ਼ਾਰ ਦੀ ਡਾਊਨ ਪੇਮੈਂਟ ਨਾਲ ਖਰੀਦੋ iPhone 17 pro, ਖਰੀਦਣ ਵਾਲਿਆਂ ਦੀ ਲੱਗੀ ਕਤਾਰ...  
Gutkha Ban : ਇਸ ਸ਼ਹਿਰ 'ਚ ਗੁਟਖਾ-ਪਾਨ ਮਸਾਲੇ ’ਤੇ ਬੈਨ, ਵੇਚਣ ਜਾਂ ਰੱਖਣ ’ਤੇ ਹੋਵੇਗੀ ਜੇਲ੍ਹ
Gutkha Ban : ਇਸ ਸ਼ਹਿਰ 'ਚ ਗੁਟਖਾ-ਪਾਨ ਮਸਾਲੇ ’ਤੇ ਬੈਨ, ਵੇਚਣ ਜਾਂ ਰੱਖਣ ’ਤੇ ਹੋਵੇਗੀ ਜੇਲ੍ਹ
Punjab Government ਨੇ ਰਾਜਸਥਾਨ ਤੋਂ ਪਾਣੀ ਦੀ ਰਾਇਲਟੀ ਦਾ ਮੰਗਿਆ 1.44 ਲੱਖ ਕਰੋੜ, 30 ਦਿਨ ਦਾ ਦਿੱਤਾ ਅਲਟੀਮੇਟਮ
Punjab Government ਨੇ ਰਾਜਸਥਾਨ ਤੋਂ ਪਾਣੀ ਦੀ ਰਾਇਲਟੀ ਦਾ ਮੰਗਿਆ 1.44 ਲੱਖ ਕਰੋੜ, 30 ਦਿਨ ਦਾ ਦਿੱਤਾ ਅਲਟੀਮੇਟਮ
Punjab News: ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦੀ ਪਹਿਲੀ ਤਸਵੀਰ ਆਈ ਸਾਹਮਣੇ, ਚਿੱਟਾ ਕੁੜਤਾ ਖੂਨ...
Punjab News: ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦੀ ਪਹਿਲੀ ਤਸਵੀਰ ਆਈ ਸਾਹਮਣੇ, ਚਿੱਟਾ ਕੁੜਤਾ ਖੂਨ...
Sukhbir Badal ’ਤੇ ਹੋਇਆ ਹਮਲਾ , CM ਫਡਣਵੀਸ ਨੇ ਦਿੱਤੇ ਜਾਂਚ ਦੇ ਹੁਕਮ
Sukhbir Badal ’ਤੇ ਹੋਇਆ ਹਮਲਾ , CM ਫਡਣਵੀਸ ਨੇ ਦਿੱਤੇ ਜਾਂਚ ਦੇ ਹੁਕਮ
Imran Khan Death: ਜੇਲ੍ਹ 'ਚ ਇਮਰਾਨ ਖਾਨ ਦੀ ਹੋਈ ਮੌਤ? ਖਬਰ ਨੇ ਸਿਆਸੀ ਜਗਤ 'ਚ ਮਚਾਈ ਹਲਚਲ, ਪਰਿਵਾਰ ਅਤੇ PTI ਨੂੰ ਮਿਲਣ ਦੀ ਇਜਾਜ਼ਤ ਨਹੀਂ...
ਜੇਲ੍ਹ 'ਚ ਇਮਰਾਨ ਖਾਨ ਦੀ ਹੋਈ ਮੌਤ? ਖਬਰ ਨੇ ਸਿਆਸੀ ਜਗਤ 'ਚ ਮਚਾਈ ਹਲਚਲ, ਪਰਿਵਾਰ ਅਤੇ PTI ਨੂੰ ਮਿਲਣ ਦੀ ਇਜਾਜ਼ਤ ਨਹੀਂ...
Bill Gates ਦੀ Daughter ਨੂੰ ਹੋ ਸਕਦੀ ਹੈ 20 ਸਾਲ ਦੀ ਜੇਲ੍ਹ ਦੀ ਸਜ਼ਾ, ਪਰ ਕਿਉਂ?
Bill Gates ਦੀ Daughter ਨੂੰ ਹੋ ਸਕਦੀ ਹੈ 20 ਸਾਲ ਦੀ ਜੇਲ੍ਹ ਦੀ ਸਜ਼ਾ, ਪਰ ਕਿਉਂ?
Embed widget