Farmer Protest : ਅੱਜ ਅੰਮ੍ਰਿਤਸਰ ਪਹੁੰਚੇਗਾ ਕਿਸਾਨਾਂ ਦਾ ਜਥਾ: ਗੋੇਲਡਨ ਗੇਟ ‘ਤੇ ਹੋਵੇਗਾ ਸੁਵਾਗਤ
ਕਿਸਾਨ ਆਗੂ ਰਾਕੇਸ਼ ਟਿਕੈਤ ਅਤੇ ਬਲਵੀਰ ਸਿੰਘ ਰਾਜੇਵਾਲ ਜੋ ਕਿ ਤਿੰਨ ਕਾਲੇ ਕਿਸਾਨ ਕਾਨੂੰਨਾਂ ਦੀ ਲੜਾਈ ਜਿੱਤ ਕੇ ਦਿੱਲੀ ਦੇ ਸਿੰਘੂ ਬਾਰਡਰ ਤੋਂ ਬਾਹਰ ਆਏ ਸਨ
Farmer Protest : ਕੇਂਦਰ ਸਰਕਾਰ ਨਾਲ ਖੇਤੀ ਕਾਨੂੰਨਾਂ ਦੀ ਲੜਾਈ ਜਿੱਤਣ ਤੋਂ ਬਾਅਦ ਸਿੰਘੂ ਬਾਰਡਰ ਤੋਂ ਪੈਦਲ ਕਿਸਾਨਾਂ ਦਾ ਪਹਿਲਾ ਜਥਾ ਸੋਮਵਾਰ ਨੂੰ ਅੰਮ੍ਰਿਤਸਰ ਪਹੁੰਚ ਰਿਹਾ ਹੈ। ਇਹ ਜਥਾ ਬੀਤੀ ਸ਼ਾਮ ਜਲੰਧਰ ਪਹੁੰਚਿਆ ਅਤੇ ਕਰਤਾਰਪੁਰ ਵਿਚ ਰਾਤ ਕੱਟੀ। ਗੋਲਡਨ ਗੇਟ ਵਿਖੇ ਜਥੇ ਦਾ ਸਵਾਗਤ ਕੀਤਾ ਜਾਵੇਗਾ। ਸਾਰੇ ਜੱਥੇ 15 ਦਸੰਬਰ ਤਕ ਅੰਮ੍ਰਿਤਸਰ ਪਹੁੰਚ ਜਾਣਗੇ।
ਇਸ ਤੋਂ ਬਾਅਦ ਸਾਰੇ ਕਿਸਾਨ ਇਕੱਠੇ ਹੋ ਕੇ ਹਰਿਮੰਦਰ ਸਾਹਿਬ ਲਈ ਰਵਾਨਾ ਹੋਣਗੇ। ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਕਿਸਾਨਾਂ ਦੇ ਸਵਾਗਤ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਿਆਰੀਆਂ ਕੀਤੀਆਂ ਗਈਆਂ ਹਨ। ਫੁੱਲਾਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਜਾਵੇਗਾ।
ਇਸ ਤੋਂ ਬਾਅਦ ਫਤਿਹ ਮਾਰਚ ਹੋਵੇਗਾ ਜੋ ਸਿੱਧਾ ਦਰਬਾਰ ਸਾਹਿਬ ਪਹੁੰਚਣਾ ਹੈ। ਕਿਸਾਨਾਂ ਦੀ ਕਾਮਯਾਬੀ ਲਈ ਸ਼ਨੀਵਾਰ ਤੋਂ ਸ਼ੁਰੂ ਹੋਏ ਪਾਠਾਂ ਦੇ ਭੋਗ ਵੀ ਪਾਏ ਜਾਣਗੇ। ਕਿਸਾਨਾਂ ਦੀ ਜਿੱਤ 'ਤੇ ਅਰਦਾਸ ਕੀਤੀ ਜਾਵੇਗੀ ਜਿਸ 'ਚ ਸਮੂਹ ਜੱਥੇਬੰਦੀਆਂ ਦੇ ਸੀਨੀਅਰ ਆਗੂ ਹਾਜ਼ਰ ਹੋਣਗੇ | ਲੰਗਰ ਹਾਲ ਵਿਚ ਕਿਸਾਨਾਂ ਲਈ ਵਿਸ਼ੇਸ਼ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਰਾਕੇਸ਼ ਟਿਕੈਤ ਅਤੇ ਬਲਬੀਰ ਰਾਜੇਵਾਲ ਦਾ ਜਲੰਧਰ ਵਿਖੇ ਸਵਾਗਤ ਕੀਤਾ ਜਾਵੇਗਾ
ਕਿਸਾਨ ਆਗੂ ਰਾਕੇਸ਼ ਟਿਕੈਤ ਅਤੇ ਬਲਵੀਰ ਸਿੰਘ ਰਾਜੇਵਾਲ ਜੋ ਕਿ ਤਿੰਨ ਕਾਲੇ ਕਿਸਾਨ ਕਾਨੂੰਨਾਂ ਦੀ ਲੜਾਈ ਜਿੱਤ ਕੇ ਦਿੱਲੀ ਦੇ ਸਿੰਘੂ ਬਾਰਡਰ ਤੋਂ ਬਾਹਰ ਆਏ ਸਨ, ਦਾ ਸੋਮਵਾਰ ਨੂੰ ਜਲੰਧਰ ਪੰਜਾਬ 'ਚ ਨਿੱਘਾ ਸਵਾਗਤ ਕੀਤਾ ਜਾਵੇਗਾ। ਦੋਵਾਂ ਦੇ ਸਵਾਗਤ ਲਈ ਕਿਸਾਨਾਂ ਨੇ ਪੁਖਤਾ ਪ੍ਰਬੰਧ ਕੀਤੇ ਹਨ। ਦੋਵਾਂ ਆਗੂਆਂ ਦੇ ਸਵਾਗਤ ਦੀ ਪ੍ਰਕਿਰਿਆ ਜਲੰਧਰ ਦੀ ਹੱਦ ਫਿਲੌਰ ਤੋਂ ਸ਼ੁਰੂ ਹੋਵੇਗੀ।
ਬਲਵੀਰ ਸਿੰਘ ਰਾਜੇਵਾਲ ਦਾ ਜਥਾ ਲਾਡੋਵਾਲ ਵਿਖੇ ਰੁਕਿਆ ਸੀ ਅਤੇ ਸਵੇਰੇ 8.30 ਵਜੇ ਦੇ ਕਰੀਬ ਰਵਾਨਾ ਹੋਇਆ ਸੀ। ਇਸ ਤੋਂ ਬਾਅਦ ਇਹ ਜਥਾ ਕਰਤਾਰਪੁਰ ਵਿਖੇ ਰੁਕੇਗਾ। ਜਿਵੇਂ ਹੀ ਉਹ ਲਾਡੋਵਾਲ ਵਿਚ ਸਤਲੁਜ ਉੱਤੇ ਬਣੇ ਪੁਲ ਨੂੰ ਪਾਰ ਕਰਨਗੇ ਤਾਂ ਉਨ੍ਹਾਂ ਦੇ ਜਥੇ ਦਾ ਫੁੱਲਾਂ ਅਤੇ ਮਠਿਆਈਆਂ ਨਾਲ ਸਵਾਗਤ ਕੀਤਾ ਜਾਵੇਗਾ। ਫਿਲੌਰ ਗੋਰਾਇਣ, ਫਗਵਾੜਾ, ਪਰਾਗਪੁਰ ਅਤੇ ਉਸ ਤੋਂ ਬਾਅਦ ਜਲੰਧਰ ਵਿਚ ਵੀ ਕਿਸਾਨਾਂ ਨੇ ਆਪਣੇ ਆਗੂਆਂ ਦੇ ਸਵਾਗਤ ਲਈ ਜ਼ੋਰਦਾਰ ਤਿਆਰੀਆਂ ਕਰ ਲਈਆਂ ਹਨ।
ਹਾਈਵੇਅ 'ਤੇ ਜਾਮ ਦੀ ਸਥਿਤੀ ਰਹੇਗੀ
ਸੈਂਕੜੇ ਟਰੈਕਟਰ ਟਰਾਲੀਆਂ, ਕਾਰਾਂ, ਜੀਪਾਂ ਦੇ ਜਥੇ ਵਿੱਚ ਆਉਣ ਕਾਰਨ ਸੋਮਵਾਰ ਨੂੰ ਜਲੰਧਰ-ਅੰਮ੍ਰਿਤਸਰ ਹਾਈਵੇਅ ’ਤੇ ਜਾਮ ਵਰਗੀ ਸਥਿਤੀ ਬਣੀ ਰਹੇਗੀ। ਲੋਕਾਂ ਨੂੰ ਮੁਸੀਬਤ ਤੋਂ ਬਚਾਉਣ ਲਈ ਜਲੰਧਰ ਪੁਲਿਸ ਨੇ ਵੀ ਰੂਟ ਮੋੜ ਦਿੱਤੇ ਹਨ। ਉਧਰ ਕਿਸਾਨ ਆਗੂਆਂ ਨੇ ਜੱਥੇ ਵਿਚ ਪੈਦਲ ਜਾਣ ਵਾਲੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਓਵਰਟੇਕ ਕਰਨ ਜਾਂ ਸੜਕ ਦੇ ਵਿਚਕਾਰ ਚੱਲਣ ਦੀ ਬਜਾਏ ਇਕ ਲਾਈਨ ਵਿਚ ਲੱਗ ਕੇ ਚੱਲਣ ਤਾਂ ਜੋ ਆਉਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
15 ਨੂੰ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਿਆ ਜਾਵੇਗਾ
ਪੰਜਾਬ ਤੋਂ 32 ਜੱਥੇਬੰਦੀਆਂ ਦੇ ਆਗੂ ਜੋ ਆਪੋ-ਆਪਣੇ ਜੱਥੇ ਲੈ ਕੇ ਆਏ ਹਨ, 15 ਦਸੰਬਰ ਨੂੰ ਹਰਿਮੰਦਰ ਸਾਹਿਬ ਵਿਖੇ ਇਕੱਠੇ ਹੋਣਗੇ। ਉੱਥੇ, ਉਹ 380 ਦਿਨਾਂ ਤਕ ਚੱਲੀ ਲੰਬੀ ਲੜਾਈ ਜਿੱਤਣ ਤੋਂ ਬਾਅਦ ਵਾਹਿਗੁਰੂ ਅੱਗੇ ਅਰਦਾਸ ਕਰਨਗੇ। ਸਾਰਿਆਂ ਦੀ ਖੁਸ਼ਹਾਲੀ ਲਈ ਅਰਦਾਸ ਵੀ ਕੀਤੀ ਜਾਵੇਗੀ। ਦੱਸ ਦੇਈਏ ਕਿ ਸਿੰਘੂ ਬਾਰਡਰ ਤੋਂ ਸਮੂਹ ਜੱਥੇਬੰਦੀਆਂ ਦੇ ਆਗੂ ਆਪੋ-ਆਪਣੇ ਇਲਾਕਿਆਂ ਤੋਂ ਹੁੰਦੇ ਹੋਏ ਆਪਣੇ-ਆਪਣੇ ਜੱਥੇ ਸਮੇਤ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣਗੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :