ਪੜਚੋਲ ਕਰੋ

ਕਿਸਾਨਾਂ ਨੂੰ ਨਹੀਂ ਸਾੜਨੀ ਪਵੇਗੀ ਪਰਾਲੀ, ਸਰਕਾਰ ਨੇ 350 ਕਰੋੜ ਲਾਉਣ ਦਾ ਖਰੜਾ ਕੀਤਾ ਤਿਆਰ

ਇਸ ਸਕੀਮ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕਰਦਿਆਂ  ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਸਬਸਿਡੀ ਪ੍ਰਾਪਤ ਕਰਨ ਲਈ ਵਿਭਾਗ ਦੇ ਪੋਰਟਲ agrimachinerypb.com ਉਤੇ ਮਿਤੀ 20 ਜੁਲਾਈ, 2023 ਤੱਕ ਅਪਲਾਈ ਕੀਤਾ ਜਾ ਸਕਦਾ ਹੈ।

Punjab News: ਮੁੱਖ ਮੰਤਰੀ ਭਗਵੰਤ ਮਾਨ ਦੀ ਸੂਬੇ ਵਿੱਚ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਲਈ ਬਦਲਵੇਂ ਕਦਮ ਚੁੱਕਣ ਦੀ ਵਚਨਬੱਧਤਾ ਤਹਿਤ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਬਸਿਡੀ ‘ਤੇ ਪਰਾਲੀ ਪ੍ਰਬੰਧਨ ਮਸ਼ੀਨਰੀ ਮੁਹੱਈਆ ਕਰਵਾਉਣ ਲਈ 350 ਕਰੋੜ ਰੁਪਏ ਦੀ ਕਾਰਜ ਯੋਜਨਾ ਦਾ ਖਰੜਾ ਤਿਆਰ ਕੀਤਾ ਗਿਆ ਹੈ। ਇਸ ਪਹਿਲ ਤਹਿਤ ਜਿੱਥੇ ਪਰਾਲੀ ਪ੍ਰਬੰਧਨ ਮਸ਼ੀਨਾਂ ਉਤੇ ਸਹਿਕਾਰੀ ਸਭਾਵਾਂ ਤੇ ਹੋਰ ਸਮੂਹ 80 ਫ਼ੀਸਦ ਸਬਸਿਡੀ ਦਾ ਲਾਭ ਲੈ ਸਕਦੇ ਹਨ, ਉਥੇ ਦੂਜੇ ਪਾਸੇ ਵਿਅਕਤੀਗਤ ਕਿਸਾਨਾਂ ਨੂੰ 50 ਫ਼ੀਸਦ ਸਬਸਿਡੀ ਮਿਲ ਸਕੇਗੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਵਿਭਾਗ ਵੱਲੋਂ ਮੌਜੂਦਾ ਵਰ੍ਹੇ ਲਈ ਫੰਡ ਮੁਹੱਈਆ ਕਰਵਾਉਣ ਵਾਸਤੇ 350 ਕਰੋੜ ਰੁਪਏ ਦੀ ਕਾਰਜ ਯੋਜਨਾ ਕੇਂਦਰ ਸਰਕਾਰ ਨੂੰ ਭੇਜੀ ਗਈ ਹੈ ਅਤੇ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਵਿਅਕਤੀਗਤ ਕਿਸਾਨਾਂ ਨੂੰ 20,000 ਤੋਂ ਵੱਧ ਮਸ਼ੀਨਾਂ ਸਬਸਿਡੀ ‘ਤੇ ਉਪਲਬਧ ਕਰਵਾਈਆਂ ਜਾਣਗੀਆਂ ਅਤੇ ਇਸ ਦੇ ਨਾਲ ਹੀ 1000 ਕਸਟਮ ਹਾਇਰਿੰਗ ਸੈਂਟਰ ਵੀ ਸਥਾਪਿਤ ਕੀਤੇ ਜਾਣਗੇ।

ਉਨ੍ਹਾਂ ਕਿਹਾ ਕਿ ਵਿਭਾਗ ਨੇ ਸਾਉਣੀ ਸੀਜ਼ਨ 2023 ਦੌਰਾਨ ਵੱਖ-ਵੱਖ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ (ਸੀ.ਆਰ.ਐਮ.) ਮਸ਼ੀਨਰੀ ‘ਤੇ ਸਬਸਿਡੀ ਲੈਣ ਦੇ ਚਾਹਵਾਨ ਕਿਸਾਨਾਂ, ਸਹਿਕਾਰੀ ਸਭਾਵਾਂ, ਐਫ.ਪੀ.ਓਜ਼ ਅਤੇ ਪੰਚਾਇਤਾਂ ਤੋਂ ਬਿਨੈ ਪੱਤਰਾਂ ਦੀ ਮੰਗ ਕੀਤੀ ਹੈ।

ਇਸ ਸਕੀਮ ਤਹਿਤ ਇਨ-ਸੀਟੂ ਪ੍ਰਬੰਧਨ ਲਈ ਸੁਪਰ ਐਸ.ਐਮ.ਐਸ., ਸੁਪਰ ਸੀਡਰ, ਸਮਾਰਟ ਸੀਡਰ, ਹੈਪੀ ਸੀਡਰ, ਪੈਡੀ ਸਟਰਾਅ ਚੌਪਰ/ਸ਼ਰੈਡਰ/ਮਲਚਰ, ਹਾਈਡ੍ਰੌਲਿਕ ਰਿਵਰਸੀਬਲ ਮੋਲਡ ਬੋਰਡ ਪਲੌਅ ਤੇ ਜ਼ੀਰੋ ਟਿੱਲ ਡਰਿੱਲ ਅਤੇ ਐਕਸ-ਸੀਟੂ ਪ੍ਰਬੰਧਨ ਵਿੱਚ ਬੇਲਰ ਅਤੇ ਰੇਕ ਸਬਸਿਡੀ ‘ਤੇ ਉਪਲਬਧ ਕਰਵਾਏ ਜਾ ਰਹੇ ਹਨ। ਵਿਅਕਤੀਗਤ ਕਿਸਾਨਾਂ ਲਈ ਉਪਰੋਕਤ ਮਸ਼ੀਨਾਂ ‘ਤੇ ਸਬਸਿਡੀ ਦੀ ਦਰ ਉਪਕਰਣਾਂ ਦੀ ਕੀਮਤ ਦਾ 50 ਫ਼ੀਸਦ ਅਤੇ ਸਹਿਕਾਰੀ ਸਭਾਵਾਂ, ਐਫ.ਪੀ.ਓਜ਼, ਪੰਚਾਇਤਾਂ ਲਈ ਇਸ ਸਕੀਮ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵੱਧ ਤੋਂ ਵੱਧ 80 ਫ਼ੀਸਦ ਤੱਕ ਰੱਖੀ ਗਈ ਹੈ।

ਸੂਬੇ ਵਿੱਚ ਫ਼ਸਲੀ ਰਹਿੰਦ-ਖੂੰਹਦ ਸਾੜਨ ਦੇ ਰੁਝਾਨ ਨੂੰ ਬਿਲਕੁਲ ਖ਼ਤਮ ਕਰਨ ਲਈ ਕਿਸਾਨਾਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕਰਦਿਆਂ  ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਸਬਸਿਡੀ ਪ੍ਰਾਪਤ ਕਰਨ ਲਈ ਵਿਭਾਗ ਦੇ ਪੋਰਟਲ agrimachinerypb.com ਉਤੇ ਮਿਤੀ 20 ਜੁਲਾਈ, 2023 ਤੱਕ ਅਪਲਾਈ ਕੀਤਾ ਜਾ ਸਕਦਾ ਹੈ।

ਇਸ ਤੋਂ ਇਲਾਵਾ ਵਿਭਾਗ ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਉਪਲਬਧ ਤਕਨੀਕਾਂ ਬਾਰੇ ਜਾਗਰੂਕ ਕਰਨ ਅਤੇ ਸਿਖਲਾਈ ਦੇਣ ਲਈ ਸੂਚਨਾ, ਸਿੱਖਿਆ ਅਤੇ ਸੰਚਾਰ ਮੁਹਿੰਮ ਵੀ ਸ਼ੁਰੂ ਕਰੇਗਾ ਕਿਉਂਕਿ ਪੰਜਾਬ ਸਰਕਾਰ ਸੂਬੇ ਵਿੱਚ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਲਈ ਸਰਗਰਮੀ ਨਾਲ ਕਦਮ ਚੁੱਕ ਰਹੀ ਹੈ।

ਖੇਤੀਬਾੜੀ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਮਸ਼ੀਨਾਂ ਉਤੇ ਸਬਸਿਡੀ ਦੇਣ ਦੀ ਸਮੁੱਚੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਦੀ ਸੂਰਤ ਵਿੱਚ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Chandigarh News: ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਬਾਹਰ ਚੱਲੀਆਂ ਗੋਲੀਆਂ, ਮੱਚ ਗਈ ਹਾਹਾਕਾਰ, ਦੋ ਮੁੰਡੇ ਹੋਏ ਜ਼ਖਮੀ
Chandigarh News: ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਬਾਹਰ ਚੱਲੀਆਂ ਗੋਲੀਆਂ, ਮੱਚ ਗਈ ਹਾਹਾਕਾਰ, ਦੋ ਮੁੰਡੇ ਹੋਏ ਜ਼ਖਮੀ
Viral Video: ਲੁਧਿਆਣਾ 'ਚ 100 ਸਾਲ ਪੁਰਾਣੀ ਇਮਾਰਤ ਡਿੱਗੀ, ਮੱਚ ਗਈ ਤਰਥੱਲੀ, ਗੋਦੀ 'ਚ ਬੱਚੇ ਨੂੰ ਲੈ ਮਾਂ ਨੇ ਇੰਝ ਬਚਾਈ ਜਾਨ
Viral Video: ਲੁਧਿਆਣਾ 'ਚ 100 ਸਾਲ ਪੁਰਾਣੀ ਇਮਾਰਤ ਡਿੱਗੀ, ਮੱਚ ਗਈ ਤਰਥੱਲੀ, ਗੋਦੀ 'ਚ ਬੱਚੇ ਨੂੰ ਲੈ ਮਾਂ ਨੇ ਇੰਝ ਬਚਾਈ ਜਾਨ
Punjab News: ਪਰਾਲੀ ਸਾੜਨ ਵਾਲਿਆਂ ਦੀ ਖ਼ੈਰ ਨਹੀਂ! ਪੰਜਾਬ ਦੇ 16 ਜ਼ਿਲ੍ਹਿਆਂ 'ਚ ਕੇਂਦਰ ਸਰਕਾਰ ਨੇ ਖੁਦ ਸੰਭਾਲੀ ਕਮਾਨ
Punjab News: ਪਰਾਲੀ ਸਾੜਨ ਵਾਲਿਆਂ ਦੀ ਖ਼ੈਰ ਨਹੀਂ! ਪੰਜਾਬ ਦੇ 16 ਜ਼ਿਲ੍ਹਿਆਂ 'ਚ ਕੇਂਦਰ ਸਰਕਾਰ ਨੇ ਖੁਦ ਸੰਭਾਲੀ ਕਮਾਨ
Gandhi Jayanti 2024 Wishes: ਗਾਂਧੀ ਜਯੰਤੀ 'ਤੇ ਆਪਣੇ ਦੋਸਤਾਂ ਨੂੰ ਇਸ ਖਾਸ ਅੰਦਾਜ਼ 'ਚ ਭੇਜੋ ਵਧਾਈ ਭਰੇ ਸੰਦੇਸ਼
Gandhi Jayanti 2024 Wishes: ਗਾਂਧੀ ਜਯੰਤੀ 'ਤੇ ਆਪਣੇ ਦੋਸਤਾਂ ਨੂੰ ਇਸ ਖਾਸ ਅੰਦਾਜ਼ 'ਚ ਭੇਜੋ ਵਧਾਈ ਭਰੇ ਸੰਦੇਸ਼
Advertisement
ABP Premium

ਵੀਡੀਓਜ਼

Sukhjinder Randhawa ਦੀ ਅਫ਼ਸਰਾਂ ਨੂੰ ਚੇਤਾਵਨੀ, ਅਹੁਦੇ ਦਾ ਗਲਤ ਇਸਤੇਮਾਲ ਨਾ ਕਰੋPanchayat Eleciton 2024| ਲੋਕਾਂ ਦੀਆਂ ਕੱਟੀਆਂ ਗਈਆਂ ਵੋਟਾਂ, ਕੋਣ ਕਰੂਗਾ ਹੱਲBDPO ਦਫਤਰ 'ਚ ਹੰਗਾਮਾ, MP Sher Singh Ghubhaya ਨੂੰ ਅੰਦਰ ਜਾਣ ਤੋਂ ਰੋਕਿਆBarnala | ਗਾਂਧੀ ਜਯੰਤੀ ਨੂੰ ਲੈ ਕੇ ਸਕੂਲੀ ਬੱਚਿਆਂ ਨੇ ਕੱਢੀ ਰੈਲੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Chandigarh News: ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਬਾਹਰ ਚੱਲੀਆਂ ਗੋਲੀਆਂ, ਮੱਚ ਗਈ ਹਾਹਾਕਾਰ, ਦੋ ਮੁੰਡੇ ਹੋਏ ਜ਼ਖਮੀ
Chandigarh News: ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਬਾਹਰ ਚੱਲੀਆਂ ਗੋਲੀਆਂ, ਮੱਚ ਗਈ ਹਾਹਾਕਾਰ, ਦੋ ਮੁੰਡੇ ਹੋਏ ਜ਼ਖਮੀ
Viral Video: ਲੁਧਿਆਣਾ 'ਚ 100 ਸਾਲ ਪੁਰਾਣੀ ਇਮਾਰਤ ਡਿੱਗੀ, ਮੱਚ ਗਈ ਤਰਥੱਲੀ, ਗੋਦੀ 'ਚ ਬੱਚੇ ਨੂੰ ਲੈ ਮਾਂ ਨੇ ਇੰਝ ਬਚਾਈ ਜਾਨ
Viral Video: ਲੁਧਿਆਣਾ 'ਚ 100 ਸਾਲ ਪੁਰਾਣੀ ਇਮਾਰਤ ਡਿੱਗੀ, ਮੱਚ ਗਈ ਤਰਥੱਲੀ, ਗੋਦੀ 'ਚ ਬੱਚੇ ਨੂੰ ਲੈ ਮਾਂ ਨੇ ਇੰਝ ਬਚਾਈ ਜਾਨ
Punjab News: ਪਰਾਲੀ ਸਾੜਨ ਵਾਲਿਆਂ ਦੀ ਖ਼ੈਰ ਨਹੀਂ! ਪੰਜਾਬ ਦੇ 16 ਜ਼ਿਲ੍ਹਿਆਂ 'ਚ ਕੇਂਦਰ ਸਰਕਾਰ ਨੇ ਖੁਦ ਸੰਭਾਲੀ ਕਮਾਨ
Punjab News: ਪਰਾਲੀ ਸਾੜਨ ਵਾਲਿਆਂ ਦੀ ਖ਼ੈਰ ਨਹੀਂ! ਪੰਜਾਬ ਦੇ 16 ਜ਼ਿਲ੍ਹਿਆਂ 'ਚ ਕੇਂਦਰ ਸਰਕਾਰ ਨੇ ਖੁਦ ਸੰਭਾਲੀ ਕਮਾਨ
Gandhi Jayanti 2024 Wishes: ਗਾਂਧੀ ਜਯੰਤੀ 'ਤੇ ਆਪਣੇ ਦੋਸਤਾਂ ਨੂੰ ਇਸ ਖਾਸ ਅੰਦਾਜ਼ 'ਚ ਭੇਜੋ ਵਧਾਈ ਭਰੇ ਸੰਦੇਸ਼
Gandhi Jayanti 2024 Wishes: ਗਾਂਧੀ ਜਯੰਤੀ 'ਤੇ ਆਪਣੇ ਦੋਸਤਾਂ ਨੂੰ ਇਸ ਖਾਸ ਅੰਦਾਜ਼ 'ਚ ਭੇਜੋ ਵਧਾਈ ਭਰੇ ਸੰਦੇਸ਼
ਪੁਣੇ 'ਚ ਹੈਲੀਕਾਪਟਰ ਹੋਇਆ ਕ੍ਰੈਸ਼, 3 ਲੋਕਾਂ ਦੀ ਮੌਤ, ਪੁਲਿਸ ਅਤੇ ਮੈਡੀਕਲ ਟੀਮ ਹੋਈ ਰਵਾਨਾ
ਪੁਣੇ 'ਚ ਹੈਲੀਕਾਪਟਰ ਹੋਇਆ ਕ੍ਰੈਸ਼, 3 ਲੋਕਾਂ ਦੀ ਮੌਤ, ਪੁਲਿਸ ਅਤੇ ਮੈਡੀਕਲ ਟੀਮ ਹੋਈ ਰਵਾਨਾ
Punjab Holiday: ਕੱਲ੍ਹ ਨੂੰ ਵੀ ਪੰਜਾਬ ਵਿਚ ਸਰਕਾਰੀ ਛੁੱਟੀ ਹੈ ਜਾਂ ਨਹੀਂ? ਚੈੱਕ ਕਰੋ List
Punjab Holiday: ਕੱਲ੍ਹ ਨੂੰ ਵੀ ਪੰਜਾਬ ਵਿਚ ਸਰਕਾਰੀ ਛੁੱਟੀ ਹੈ ਜਾਂ ਨਹੀਂ? ਚੈੱਕ ਕਰੋ List
Diwali 2024: ਦੀਵਾਲੀ 31 ਅਕਤੂਬਰ ਜਾਂ 1 ਨਵੰਬਰ ਨੂੰ! ਜਾਣੋ ਪੂਰੇ ਦੇਸ਼ ਵਿੱਚ ਕਿਸ ਦਿਨ ਮਨਾਈ ਜਾਵੇਗੀ?
Diwali 2024: ਦੀਵਾਲੀ 31 ਅਕਤੂਬਰ ਜਾਂ 1 ਨਵੰਬਰ ਨੂੰ! ਜਾਣੋ ਪੂਰੇ ਦੇਸ਼ ਵਿੱਚ ਕਿਸ ਦਿਨ ਮਨਾਈ ਜਾਵੇਗੀ?
ਈ-ਬਾਈਕ ਜਾਂ ਸਕੂਟਰ ਖਰੀਦਣ 'ਤੇ ₹20000 ਦਾ ਡਿਸਕਾਉਂਟ, ਤਿਉਹਾਰੀ ਆਫਰ ਨਹੀਂ... ਇਹ ਹੈ ਸਰਕਾਰ ਦੀ ਗਾਰੰਟੀ
ਈ-ਬਾਈਕ ਜਾਂ ਸਕੂਟਰ ਖਰੀਦਣ 'ਤੇ ₹20000 ਦਾ ਡਿਸਕਾਉਂਟ, ਤਿਉਹਾਰੀ ਆਫਰ ਨਹੀਂ... ਇਹ ਹੈ ਸਰਕਾਰ ਦੀ ਗਾਰੰਟੀ
Embed widget