ਪੰਜਾਬ ਦੇ ਸਰਹੱਦੀ ਪਿੰਡ ਹੋਣ ਲੱਗੇ ਖਾਲੀ, ਘਰ ਛੱਡ ਕੇ ਜਾ ਰਹੇ ਲੋਕ
ਫਾਜ਼ਿਲਕਾ ਦੇ ਭਾਰਤ-ਪਾਕਿਸਤਾਨ ਸਰਹੱਦੀ ਖੇਤਰ ਦੇ ਲੋਕਾਂ ਨੇ ਪਿੰਡ ਛੱਡਣੇ ਸ਼ੁਰੂ ਕਰ ਦਿੱਤੇ ਹਨ। ਲੋਕ ਘਰੇਲੂ ਸਮਾਨ ਨੂੰ ਟਰੈਕਟਰ ਟਰਾਲੀਆਂ ਵਿੱਚ ਲੱਦ ਕੇ ਸੁਰੱਖਿਅਤ ਥਾਵਾਂ ਵੱਲ ਲਿਜਾ ਰਹੇ ਹਨ।

Punjab News: ਪਹਿਲਗਾਮ ਹਮਲੇ ਤੋਂ ਬਾਅਦ ਪਾਕਿਸਤਾਨ ਅਤੇ ਭਾਰਤ ਵਿਚਾਲੇ ਦਿਨ-ਬ-ਦਿਨ ਤਣਾਅ ਵਧਦਾ ਜਾ ਰਿਹਾ ਹੈ। ਉੱਥੇ ਹੀ ਦੋਵੇਂ ਦੇਸ਼ਾਂ ਵਲੋਂ ਇੱਕ-ਦੂਜੇ 'ਤੇ ਕਾਫੀ ਪਾਬੰਦੀਆਂ ਵੀ ਲਗਾਈਆਂ ਗਈਆਂ ਹਨ। ਇਸ ਦੇ ਨਾਲ ਭਾਰਤ ਵਲੋਂ ਆਪਰੇਸ਼ਨ ਸਿੰਦੂਰ ਸ਼ੁਰੂ ਕੀਤਾ ਗਿਆ ਹੈ, ਜਿਸ ਤਹਿਤ ਪਾਕਿਸਤਾਨ ਵਿਰੁੱਧ ਕਾਰਵਾਈ ਵੀ ਕੀਤੀ ਜਾ ਰਹੀ ਹੈ। ਉੱਥੇ ਹੀ ਸਰਹੱਦੀ ਪਿੰਡਾਂ ਦੇ ਲੋਕ ਕਾਫੀ ਡਰੇ ਹੋਏ ਹਨ, ਜਿਸ ਕਰਕੇ ਲੋਕ ਆਪਣੇ ਬਚਾਅ ਪਹਿਲਾਂ ਹੀ ਆਪਣਾ ਘਰ-ਬਾਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਜਾ ਰਹੇ ਹਨ।
ਦੱਸ ਦਈਏ ਕਿ ਫਾਜ਼ਿਲਕਾ ਦੇ ਭਾਰਤ-ਪਾਕਿਸਤਾਨ ਸਰਹੱਦੀ ਖੇਤਰ ਦੇ ਲੋਕਾਂ ਨੇ ਪਿੰਡ ਛੱਡਣੇ ਸ਼ੁਰੂ ਕਰ ਦਿੱਤੇ ਹਨ। ਲੋਕ ਘਰੇਲੂ ਸਮਾਨ ਨੂੰ ਟਰੈਕਟਰ ਟਰਾਲੀਆਂ ਵਿੱਚ ਲੱਦ ਕੇ ਸੁਰੱਖਿਅਤ ਥਾਵਾਂ ਵੱਲ ਲਿਜਾ ਰਹੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ 1965-71 ਦੀ ਜੰਗ ਦੌਰਾਨ ਪਾਕਿਸਤਾਨ ਨੇ ਇਸ ਇਲਾਕੇ ਨੂੰ ਘੇਰ ਲਿਆ ਸੀ ਅਤੇ ਬਹੁਤ ਸਾਰੇ ਲੋਕਾਂ ਨੂੰ ਬੰਦੀ ਬਣਾ ਲਿਆ ਸੀ। ਇਸੇ ਕਰਕੇ ਹੁਣ ਉਹ ਜੰਗ ਦੇ ਡਰੋਂ ਆਪਣਾ ਇਲਾਕਾ ਛੱਡਣ ਲਈ ਮਜਬੂਰ ਹਨ।
ਜਾਣਕਾਰੀ ਦਿੰਦਿਆਂ ਹੋਇਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਭਾਰਤ ਵੱਲੋਂ ਪਾਕਿਸਤਾਨ 'ਤੇ ਕੀਤੇ ਗਏ ਹਵਾਈ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਦਾ ਮਾਹੌਲ ਹੈ। ਜਿਸ ਕਾਰਨ ਉਕਤ ਲੋਕ ਆਪਣੇ ਘਰੇਲੂ ਸਮਾਨ ਸਮੇਤ ਸੁਰੱਖਿਅਤ ਥਾਵਾਂ ਵੱਲ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ 1965-71 ਦੀ ਜੰਗ ਦੌਰਾਨ ਪਾਕਿਸਤਾਨ ਨੇ ਇਸ ਇਲਾਕੇ 'ਤੇ ਕਬਜ਼ਾ ਕਰ ਲਿਆ ਸੀ ਅਤੇ ਇਸ ਇਲਾਕੇ ਦੇ ਬਹੁਤ ਸਾਰੇ ਲੋਕਾਂ ਨੂੰ ਬੰਦੀ ਬਣਾ ਲਿਆ ਸੀ। ਜਦੋਂ ਸਥਿਤੀ ਸ਼ਾਂਤ ਹੋਈ ਅਤੇ ਦੋਵਾਂ ਦੇਸ਼ਾਂ ਵਿਚਕਾਰ ਸਮਝੌਤਾ ਹੋਇਆ, ਤਾਂ ਪਾਕਿਸਤਾਨ ਨੇ ਭਾਰਤੀ ਲੋਕਾਂ ਨੂੰ ਰਿਹਾਅ ਕਰ ਦਿੱਤਾ।
ਪਰ ਇਸ ਯੁੱਧ ਦੌਰਾਨ, ਉਕਤ ਲੋਕਾਂ ਨੇ ਘਰਾਂ ਵਿੱਚ ਪਿਆ ਸਾਰਾ ਸਮਾਨ ਲੁੱਟ ਲਿਆ। ਇਹੀ ਕਾਰਨ ਹੈ ਕਿ ਹੁਣ ਉਹ ਉਸ ਦ੍ਰਿਸ਼ ਨੂੰ ਦੁਬਾਰਾ ਨਹੀਂ ਦੇਖਣਾ ਚਾਹੁੰਦੇ। ਜਿਸ ਕਾਰਨ ਲੋਕ ਆਪਣੇ ਘਰ ਖਾਲੀ ਕਰ ਕੇ ਸੁਰੱਖਿਅਤ ਥਾਵਾਂ 'ਤੇ ਜਾ ਰਹੇ ਹਨ।






















