ਵਿਦੇਸ਼ ਦੀਆਂ ਟਿਕਟਾਂ ਦੇ ਚੱਕਰ 'ਚ ਮਾਰੀ 21 ਲੱਖ ਦੀ ਠੱਗੀ, ਮੁਹਾਲੀ ਨਿਵਾਸੀ 'ਤੇ ਫ਼ਾਜ਼ਿਲਕਾ ਪੁਲਿਸ ਨੇ ਦਰਜ ਕੀਤਾ ਪਰਚਾ
ਫ਼ਾਜ਼ਿਲਕਾ ਦੀ ਥਾਣਾ ਸਿਟੀ ਪੁਲਿਸ ਨੇ ਫਾਜ਼ਿਲਕਾ ਨਿਵਾਸੀ ਦੇ ਬਿਆਨਾਂ 'ਤੇ ਮੋਹਾਲੀ ਦੇ ਰਹਿਣ ਵਾਲੇ ਇੱਕ ਵਿਅਕਤੀ 'ਤੇ 21 ਲੱਖ ਦੀ ਠੱਗੀ ਮਾਰਨ ਦੇ ਇਲਜ਼ਾਮ ਵਿੱਚ ਪਰਚਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਫਾਜ਼ਿਲਕਾ ਸਿਟੀ ਥਾਣਾ ਦੇ ਐਸਐਚਓ ਰਮੇਸ਼ ਕੁਮਾਰ ਨੇ ਦੱਸਿਆ ਕਿ ਮੁਦਈ ਦੇ ਬਿਆਨਾਂ 'ਤੇ ਪਰਚਾ ਦਰਜ ਹੋਇਆ ਹੈ।
ਫ਼ਾਜ਼ਿਲਕਾ: ਫ਼ਾਜ਼ਿਲਕਾ ਦੀ ਥਾਣਾ ਸਿਟੀ ਪੁਲਿਸ ਨੇ ਫਾਜ਼ਿਲਕਾ ਨਿਵਾਸੀ ਦੇ ਬਿਆਨਾਂ 'ਤੇ ਮੋਹਾਲੀ ਦੇ ਰਹਿਣ ਵਾਲੇ ਇੱਕ ਵਿਅਕਤੀ 'ਤੇ 21 ਲੱਖ ਦੀ ਠੱਗੀ ਮਾਰਨ ਦੇ ਇਲਜ਼ਾਮ ਵਿੱਚ ਪਰਚਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਫਾਜ਼ਿਲਕਾ ਸਿਟੀ ਥਾਣਾ ਦੇ ਐਸਐਚਓ ਰਮੇਸ਼ ਕੁਮਾਰ ਨੇ ਦੱਸਿਆ ਕਿ ਮੁਦਈ ਦੇ ਬਿਆਨਾਂ 'ਤੇ ਪਰਚਾ ਦਰਜ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਮੋਹਾਲੀ ਦੇ ਉਕਤ ਵਿਅਕਤੀ ਤੋਂ ਇਨ੍ਹਾਂ ਵੱਲੋਂ ਆਪਣੀਆਂ ਤੇ ਆਪਣੇ ਰਿਸ਼ਤੇਦਾਰਾਂ ਦੀਆਂ ਟਿਕਟਾਂ ਕਰਵਾਈਆਂ ਗਈਆਂ ਸਨ, ਜਿਸ ਲਈ 21 ਲੱਖ ਰੁਪਏ ਦਿੱਤੇ ਗਏ ਸਨ। ਉਨ੍ਹਾਂ ਦੱਸਿਆ ਕਿ ਪੈਸੇ ਤਾਂ ਲੈ ਲਏ ਗਏ ਪਰ ਟਿਕਟਾਂ ਨਹੀਂ ਦਿੱਤੀਆਂ ਗਈਆਂ। ਉਕਤ ਵਿਅਕਤੀ ਨੇ ਇਨ੍ਹਾਂ ਦੇ ਨਾਲ 21 ਲੱਖ ਦੀ ਠੱਗੀ ਮਾਰੀ ਹੈ, ਜਿਸ 'ਤੇ ਉਕਤ ਮੁਕਦਮਾ ਦਰਜ ਰਜਿਸਟਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਬੰਬੀਹਾ ਗਰੁੱਪ ਨੇ ਕਬੱਡੀ ਖਿਡਾਰੀਆਂ ਨੂੰ ਦਿੱਤੀ ਸਖ਼ਤ ਚੇਤਾਵਨੀ, ਕਿਹਾ, ਕੋਈ ਵੀ ਖਿਡਾਰੀ ਜੱਗੂ ਭਗਵਾਨਪੁਰੀਆ ਗਰੁੱਪ ਦੇ ਕਹਿਣ 'ਤੇ ਨਾ ਖੇਡੇ
ਇਸ ਦੇ ਇਲਾਵਾ ਫਿਰੋਜ਼ਪੁਰ 'ਚ ਇਕ ਵਿਅਕਤੀ ਨੂੰ ਫਿਲਮ ਵਿਚ ਕੰਮ ਕਰਵਾਉਣ ਦਾ ਲਾਰਾ ਲਗਾ ਕੇ ਉਸ ਕੋਲੋਂ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਠੱਗੀ ਦੇ ਸ਼ਿਕਾਰ ਵਿਅਕਤੀ ਵੱਲੋਂ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਤੋਂ ਬਾਅਦ ਤਿੰਨ ਦੋਸ਼ੀਆਂ ਦੇ ਖ਼ਿਲਾਫ ਪਰਚਾ ਦਰਜ ਕਰ ਲਿਆ ਹੈ।