ਅੰਮ੍ਰਿਤਸਰ ਹਵਾਈ ਅੱਡੇ 'ਤੇ ਯਾਤਰੀ ਕੋਲੋਂ 10.14 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਅਤੇ 1.50 ਲੱਖ ਰੁਪਏ ਦੀ ਭਾਰਤੀ ਕਰੰਸੀ ਬਰਾਮਦ
ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਸਟਮ ਵਿਭਾਗ ਨੇ ਵਿਦੇਸ਼ੀ ਕਰੰਸੀ ਦੇ ਤਸਕਰ ਨੂੰ ਕਾਬੂ ਕੀਤਾ ਹੈ। ਅੰਮ੍ਰਿਤਸਰ ਕਸਟਮ ਵਿਭਾਗ ਨੇ ਲੰਡਨ ਤੋਂ ਪਰਤੇ ਇਕ ਵਿਦੇਸ਼ੀ ਯਾਤਰੀ ਕੋਲੋਂ ਲੱਖਾਂ ਰੁਪਏ ਦੀ ਵਿਦੇਸ਼ੀ ਅਤੇ ਭਾਰਤੀ ਕਰੰਸੀ ਜ਼ਬਤ ਕੀਤੀ ਹੈ।
ਅੰਮ੍ਰਿਤਸਰ: ਸਥਾਨਿਕ ਸ਼ਹਿਰ ਚ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਸਟਮ ਵਿਭਾਗ ਨੇ ਵਿਦੇਸ਼ੀ ਕਰੰਸੀ ਦੇ ਤਸਕਰ ਨੂੰ ਕਾਬੂ ਕੀਤਾ ਹੈ। ਅੰਮ੍ਰਿਤਸਰ ਕਸਟਮ ਵਿਭਾਗ ਨੇ ਲੰਡਨ ਤੋਂ ਪਰਤੇ ਇਕ ਵਿਦੇਸ਼ੀ ਯਾਤਰੀ ਕੋਲੋਂ ਲੱਖਾਂ ਰੁਪਏ ਦੀ ਵਿਦੇਸ਼ੀ ਅਤੇ ਭਾਰਤੀ ਕਰੰਸੀ ਜ਼ਬਤ ਕੀਤੀ ਹੈ। ਕਸਟਮ ਵਿਭਾਗ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਲੰਡਨ ਦੀ ਫਲਾਈਟ ਏਅਰਪੋਰਟ 'ਤੇ ਉਤਰੀ। ਯਾਤਰੀਆਂ ਦੇ ਸਮਾਨ ਦੀ ਐਕਸਰੇ ਚੈਕਿੰਗ ਦੌਰਾਨ ਲੰਡਨ ਦੇ ਇਕ ਨਾਗਰਿਕ ਦੇ ਸਮਾਨ 'ਚੋਂ ਕਰੰਸੀ ਮਿਲੀ। ਜਦੋਂ ਉਸ ਦੇ ਸਾਮਾਨ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚੋਂ ਵਿਦੇਸ਼ੀ ਯੂਰੋ ਅਤੇ ਭਾਰਤੀ ਕਰੰਸੀ ਦੋਵੇਂ ਬਰਾਮਦ ਹੋਈਆਂ। ਕਸਟਮ ਵਿਭਾਗ ਨੇ ਵਿਦੇਸ਼ੀ ਯਾਤਰੀ ਤੋਂ ਨੋਟਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਮੰਗੀ, ਪਰ ਉਹ ਕੁਝ ਵੀ ਦੱਸਣ ਤੋਂ ਅਸਮਰੱਥ ਰਿਹਾ। ਇਸ ਤੋਂ ਬਾਅਦ ਵਿਦੇਸ਼ੀ ਨਾਗਰਿਕ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
20-50 ਯੂਰੋ ਦੇ ਵੱਡੇ ਨੋਟ ਸਨ
ਜਦੋਂ ਕਸਟਮ ਵਿਭਾਗ ਨੇ ਨੋਟਾਂ ਦੀ ਗਿਣਤੀ ਕੀਤੀ ਤਾਂ ਯਾਤਰੀ ਦੇ ਬੈਗ 'ਚੋਂ ਕਰੀਬ 12 ਹਜ਼ਾਰ ਯੂਰੋ ਅਤੇ 1.50 ਲੱਖ ਰੁਪਏ ਦੀ ਭਾਰਤੀ ਕਰੰਸੀ ਮਿਲੀ। ਵਿਦੇਸ਼ੀ ਨੋਟਾਂ ਵਿੱਚ ਸਭ ਤੋਂ ਵੱਧ 20-50 ਯੂਰੋ ਦੇ ਨੋਟ ਸਨ। ਵਿਦੇਸ਼ੀ ਮੁਦਰਾ ਦਾ ਭਾਰਤੀ ਮੁੱਲ 10,14,560 ਰੁਪਏ ਅਨੁਮਾਨਿਤ ਕੀਤਾ ਗਿਆ ਹੈ।
ਦੋ ਹਫ਼ਤੇ ਪਹਿਲਾਂ 6.4 ਕਰੋੜ ਦੀ ਵਿਦੇਸ਼ੀ ਕਰੰਸੀ ਫੜੀ ਗਈ ਸੀ
ਇੱਕ ਮਹੀਨੇ ਵਿੱਚ ਵਿਦੇਸ਼ੀ ਕਰੰਸੀ ਜ਼ਬਤ ਕੀਤੇ ਜਾਣ ਦੀ ਇਹ ਦੂਜੀ ਘਟਨਾ ਹੈ। ਦੋ ਹਫਤੇ ਪਹਿਲਾਂ ਅੰਮ੍ਰਿਤਸਰ ਕਸਟਮ ਵਿਭਾਗ ਨੇ ਦੁਬਈ ਜਾ ਰਹੇ ਇਕ ਨੌਜਵਾਨ ਕੋਲੋਂ 6.4 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਜ਼ਬਤ ਕੀਤੀ ਸੀ, ਜਿਸ ਵਿਚ ਲਗਭਗ 7.55 ਲੱਖ ਅਮਰੀਕੀ ਡਾਲਰ ਸੀ। ਇਸ ਤੋਂ ਇਲਾਵਾ ਕੁਵੈਤ ਦੇ ਰਿਆਲ ਅਤੇ ਦਿਨਾਰ ਵੀ ਵੱਡੀ ਗਿਣਤੀ ਵਿਚ ਸਨ।