ਜਥੇਦਾਰ ਰਣਜੀਤ ਸਿੰਘ ਖੋਲ੍ਹਣਗੇ ਲਾਪਤਾ ਸਰੂਪਾਂ ਬਾਰੇ ਸਾਰੇ ਭੇਤ, ਸਾਬਕਾ ਜਥੇਦਾਰ ਦਾ ਗਿਆਨੀ ਹਰਪ੍ਰੀਤ ਸਿੰਘ ਤੇ ਲੌਂਗੋਵਾਲ ਨੂੰ ਚੈਲੰਜ
ਬਕਾ ਜਥੇਦਾਰ ਰਣਜੀਤ ਸਿੰਘ ਨੇ ਦਾਅਵਾ ਕੀਤਾ ਕਿ ਲਾਪਤਾ ਹੋਏ 328 ਪਾਵਨ ਸਰੂਪਾਂ ਦੇ ਮਾਮਲੇ ਦੀ ਅਸਲ ਜਾਂਚ ਰਿਪੋਰਟ ਜਾਣਬੁੱਝ ਕੇ ਜਨਤਕ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਜੋ ਰਿਪੋਰਟ ਪੇਸ਼ ਕੀਤੀ ਜਾ ਰਹੀ ਹੈ ਜਾਂ ਤਾਂ ਉਹ ਅਧੂਰੀ ਹੈ ਜਾਂ ਗਲਤ ਹੈ।
ਚੰਡੀਗੜ੍ਹ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦਾ ਮਾਮਲਾ ਫਿਲਹਾਲ ਸੁਲਝਿਆ ਨਹੀਂ। ਹੁਣ ਇਹ ਮੁੱਦਾ ਹੋਰ ਗਰਮਾਉਣ ਦੇ ਆਸਾਰ ਬਣ ਗਏ ਹਨ। ਦਰਅਸਲ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਰਣਜੀਤ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਚਿੱਠੀ ਲਿਖ ਕੇ ਸਿੱਖ ਸੰਗਤ ਅੱਗੇ ਪੇਸ਼ ਹੋਣ ਲਈ ਕਿਹਾ ਹੈ। ਸਾਬਕਾ ਜਥੇਦਾਰ ਨੇ ਚੇਤਾਵਨੀ ਦੇ ਅੰਦਾਜ਼ 'ਚ ਲਿਖਿਆ ਕਿ ਜੇਕਰ ਦੋਵਾਂ ਨੇ ਅਜਿਹਾ ਨਾ ਕੀਤਾ ਤਾਂ ਉਹ ਉਸੇ ਦਿਨ ਲਾਪਤਾ ਪਾਵਨ ਸਰੂਪਾਂ ਸਬੰਧੀ ਸਬੂਤ ਜਨਤਕ ਕਰ ਦੇਣਗੇ।
ਸਾਬਕਾ ਜਥੇਦਾਰ ਵੱਲੋਂ ਲਾਪਤਾ ਸਰੂਪਾਂ ਦੇ ਸਬੂਤ ਹੋਣ ਦਾ ਦਾਅਵਾ
ਸਾਬਕਾ ਜਥੇਦਾਰ ਰਣਜੀਤ ਸਿੰਘ ਨੇ ਦਾਅਵਾ ਕੀਤਾ ਕਿ ਲਾਪਤਾ ਹੋਏ 328 ਪਾਵਨ ਸਰੂਪਾਂ ਦੇ ਮਾਮਲੇ ਦੀ ਅਸਲ ਜਾਂਚ ਰਿਪੋਰਟ ਜਾਣਬੁੱਝ ਕੇ ਜਨਤਕ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਜੋ ਰਿਪੋਰਟ ਪੇਸ਼ ਕੀਤੀ ਜਾ ਰਹੀ ਹੈ ਜਾਂ ਤਾਂ ਉਹ ਅਧੂਰੀ ਹੈ ਜਾਂ ਗਲਤ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਸਲ ਜਾਂਚ ਰਿਪੋਰਟ ਦੀ ਕਾਪੀ ਉਨ੍ਹਾਂ ਦੇ ਕੋਲ ਹੈ। ਉਨ੍ਹਾਂ ਕਿਹਾ SGPC ਤੇ ਅਕਾਲ ਤਖਤ ਸਾਹਿਬ ਸੰਗਤ ਦੇ ਪ੍ਰਤੀ ਜਵਾਬਦੇਹ ਹਨ। ਇਸ ਲਈ ਦੋਵੇਂ ਅਹੁਦੇਦਾਰ ਸੱਤ ਨਵੰਬਰ ਨੂੰ ਸੰਗਤ ਸਾਹਮਣੇ ਪੇਸ਼ ਹੋ ਕੇ ਸੱਚਾਈ ਬਿਆਨ ਕਰਨ।
ਦਿੱਲੀ ਜਾ ਕੇ ਮੋਦੀ ਨਾਲ ਆਢਾ ਲਾਏਗੀ ਪੰਜਾਬ ਸਰਕਾਰ, ਸੰਸਦ ਮੈਂਬਰਾਂ ਮਗਰੋਂ ਵਿਧਾਇਕਾਂ ਨਾਲ ਕੈਪਟਨ ਵੀ ਕਰਨਗੇ ਕੂਚ
SGPC ਦੇ ਪ੍ਰਧਾਨ ਲੌਂਗੋਵਾਲ ਵੱਲੋਂ ਗਾਇਬ ਸਰੂਪਾਂ ਦੀ ਭੇਟਾ ਕਮੇਟੀ ਦੇ ਰਿਕਾਰਡ 'ਚ ਜਮ੍ਹਾ ਨਾ ਕਰਾਉਣ ਦੇ ਦਾਅਵੇ ਨੂੰ ਖਾਰਜ ਕਰਦਿਆਂ ਸਾਬਕਾ ਜਥੇਦਾਰ ਨੇ ਕਿਹਾ ਕਿ ਭੇਟਾ ਦਾ ਘਪਲਾ ਸਾਲ 2013 ਤੋਂ 2015 ਤਕ ਦਾ ਹੈ। ਸਿੱਖ ਸੰਗਤ 2015 ਤੋਂ ਬਾਅਦ ਲਾਪਤਾ ਹੋਏ ਸਰੂਪਾਂ ਦੀ ਸੱਚਾਈ ਨੂੰ ਜਾਣਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਸਿੱਖ ਸੰਗਤ ਨੂੰ ਇਹ ਜਾਣਨ ਦਾ ਹੱਕ ਹੈ ਕਿ ਇਹ ਪਾਵਨ ਸਰੂਪ ਕਿਹੜੇ ਲੋਕਾਂ ਦੇ ਕਹਿਣ 'ਤੇ ਕਿਹੜੀਆਂ ਸੰਸਥਾਵਾਂ, ਵਿਅਕਤੀਆਂ ਤੇ ਡੇਰਿਆ ਨੂੰ ਦਿੱਤੇ ਗਏ ਹਨ। ਰਣਜੀਤ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਉਹ ਸੂਚੀ ਮੌਜੂਦ ਹੈ, ਜਿਸ 'ਚ ਪਾਵਨ ਸਰੂਪ ਕਿਸ ਨੂੰ ਦਿੱਤੇ ਗਏ ਤੇ ਉਹ ਕਿੱਥੇ ਹਨ, ਇਸ ਦੀ ਜਾਣਕਾਰੀ ਤੇ ਤਸਵੀਰਾਂ ਤਕ ਉਨ੍ਹਾਂ ਕੋਲ ਮੌਜੂਦ ਹਨ।
ਪੰਜਾਬ 'ਚ ਕੋਰੋਨਾ ਦੀ ਦੂਜੀ ਲਹਿਰ ਦਾ ਖਤਰਾ, ਕੈਪਟਨ ਨੇ ਦਿੱਤੇ ਸਖਤ ਹੁਕਮ
5 ਨਵੰਬਰ ਨੂੰ ਨਾ ਨਿਕਲਿਓ ਘਰੋਂ ਬਾਹਰ, ਕਿਸਾਨਾਂ ਦਾ ਵੱਡਾ ਐਲਾਨ
ਸਾਬਕਾ ਜਥੇਦਾਰ ਵੱਲੋਂ ਵਿਰੋਧ ਪ੍ਰਦਰਸ਼ਨ 'ਤੇ ਰੋਕ ਸਬੰਧੀ ਪ੍ਰਸਤਾਵ ਦੀ ਨਿੰਦਾ
ਸਾਬਕਾ ਜਥੇਦਾਰ ਨੇ ਸ਼੍ਰੋਮਣੀ ਕਮੇਟੀ ਵੱਲੋਂ ਦਰਬਾਰ ਸਾਹਿਬ 'ਚ ਕਿਸੇ ਵੀ ਤਰ੍ਹਾਂ ਦਾ ਵਿਰੋਧ ਪ੍ਰਦਰਸ਼ਨ ਕਰ ਤੇ ਰੋਕ ਸਬੰਧੀ ਪ੍ਰਸਤਾਵ ਪਾਸ ਕਰਨ ਦੀ ਵੀ ਨਿੰਦਾ ਕੀਤੀ। ਉਨ੍ਹਾਂ ਇਲਜ਼ਾਮ ਲਾਇਆ ਕਿ ਦੋਸ਼ੀਆਂ ਦਾ ਨਾਂਅ ਜਨਤਕ ਕਰਨ ਦੀ ਬਜਾਇ ਐਸਜੀਪੀਸੀ ਨੇ ਇਸਾਫ ਮੰਗਣ ਵਾਲੇ ਲੋਕਾਂ ਨੂੰ ਪੁਲਿਸ ਦੀ ਸ਼ਹਿ 'ਤੇ ਕੁੱਟਿਆ। ਸਾਬਕਾ ਜਥੇਦਾਰ ਨੇ ਸੱਤ ਨਵੰਬਰ ਸਵੇਰ 11 ਵਜੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਘੰਟਾ ਘਰ 'ਚ ਸਿੱਖ ਸੰਗਤ ਨੂੰ ਬੇਅਦਬੀਆਂ ਬਾਰੇ ਵੀ ਵਿਚਾਰ ਰੱਖਣ ਲਈ ਆਖਿਆ ਹੈ।
ਖੇਤੀ ਕਾਨੂੰਨਾਂ ਖਿਲਾਫ ਦੇਸ਼ਵਿਆਪੀ ਅੰਦੋਲਨ ਦੀ ਤਿਆਰੀ, ਦੇਸ਼ ਭਰ ਦੀਆਂ ਗੈਰ-ਸਿਆਸੀ ਕਿਸਾਨ ਜਥੇਬੰਦੀਆਂ ਘੜਣਗੀਆਂ ਰਣਨੀਤੀ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ