ਚਾਰ ਕਤਲਾਂ ਦੇ ਆਰੋਪੀ ਦੀ ਬੇਟੀ ਦੇ ਬਿਆਨਾਂ ਦੇ ਆਧਾਰ 'ਤੇ ਮ੍ਰਿਤਕਾਂ ਦੇ ਬੇਟੇ ਸਮੇਤ ਚਾਰ 'ਤੇ ਜ਼ਬਰ ਜਨਾਹ ਦਾ ਮਾਮਲਾ ਦਰਜ
ਆਰੋਪੀ ਸੁਖਜਿੰਦਰ ਸਿੰਘ ਦੀ ਬੇਟੀ ਦਾ ਸਿਵਿਲ ਹਸਪਤਾਲ ਵਿਚ ਮੈਡੀਕਲ ਹੋਇਆ ਜਿਸ ਤੋਂ ਬਾਅਦ ਥਾਣਾ ਘੁਮਾਨ ਵਿਚ ਚਾਰ ਮੁੰਡਿਆਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ।
ਗੁਰਦਾਸਪੁਰ: ਜ਼ਿਲ੍ਹੇ ਦੇ ਘੁਮਾਨ ਦੇ ਕਸਬਾ ਬੱਲੜਵਾਲ ਵਿਖੇ ਐਤਵਾਰ ਨੂੰ ਹੋਏ ਕਤਲ ਦੇ ਮਾਮਲੇ ਵਿਚ ਪੁਲਿਸ ਨੇ ਕਾਰਵਾਈ ਕਰਦਿਆਂ ਮ੍ਰਿਤਕਾਂ ਦੇ ਦੋ ਬੇਟਿਆਂ ਅਤੇ ਉਨ੍ਹਾਂ ਦੇ ਦੋ ਦੋਸਤਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਦੱਸ ਦਈਏ ਕਿ ਇਸ ਮਾਮਲੇ 'ਚ ਮੁੱਖ ਆਰੋਪੀ ਸੁਖਜਿੰਦਰ ਸਿੰਘ ਓਰਫ ਸੋਨੀ ਦੀ ਬੇਟੀ ਨੇ ਬੀਤੇ ਦਿਨੀਂ ਮ੍ਰਿਤਕਾਂ ਦੇ ਪਰਿਵਾਰਿਕ ਲੜਕਿਆਂ 'ਤੇ ਜਬਰ-ਜਨਾਹ ਦਾ ਆਰੋਪ ਲਗਾਇਆ ਸੀ।
ਆਰੋਪੀ ਸੁਖਜਿੰਦਰ ਸਿੰਘ ਦੀ ਬੇਟੀ ਦਾ ਸਿਵਿਲ ਹਸਪਤਾਲ ਵਿਚ ਮੈਡੀਕਲ ਹੋਇਆ ਜਿਸ ਤੋਂ ਬਾਅਦ ਥਾਣਾ ਘੁਮਾਨ ਵਿਚ ਚਾਰ ਮੁੰਡਿਆਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਘੁਮਾਨ ਦੇ ਐਸਐਚਓ ਜੋਗਿੰਦਰ ਸਿੰਘ ਨੇ ਦੱਸਿਆ ਕਿ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਜਰਮਨ, ਹਰਮਨ, ਜੱਸ ਅਤੇ ਸੰਨੀ ਖਿਲਾਫ ਧਾਰਾ 376-ਡੀ, 451 ਅਤੇ ਚਿਲਡਰਨ ਐਕਟ ਦੇ ਤਹਿਤ ਮਾਲਮ ਦਰਜ ਕੀਤਾ ਹੈ।
ਦੱਸ ਦਈਏ ਕਿ ਮੰਗਲਵਾਰ ਨੂੰ ਸਿਵਿਲ ਹਸਪਤਾਲ ਵਿੱਚ ਚਾਰ ਕਤਲ ਦੇ ਮਾਮਲੇ ਵਿਚ ਮੁੱਖ ਦੋਸ਼ੀ ਸੁਖਜਿੰਦਰ ਸਿੰਘ ਦੀ ਬੇਟੀ ਆਪਣਾ ਮੈਡੀਕਲ ਕਰਵਾਨ ਆਈ ਸੀ, ਪਰ ਪੁਲਿਸ ਨਾਲ ਨਾਹ ਮੌਜੂਦ ਹੋਣ ਕਾਰਨ ਮੈਡੀਕਲ ਨਹੀਂ ਹੋ ਸਕਿਆ ਸੀ। ਜਿਸ ਤੋਂ ਬਾਅਦ ਅੱਜ ਬੁਧਵਾਰ ਨੂੰ ਲੜਕੀ ਨੇ ਸਿਵਿਲ ਹਸਪਤਾਲ ਵਿਚ ਅਪਣਾ ਮੈਡੀਕਲ ਕਰਵਾਇਆ। ਆਰੋਪੀ ਸੁਖਜਿੰਦਰ ਸਿੰਘ ਦੀ ਬੇਟੀ ਨੇ ਮੰਗਵਾਰ ਨੂੰ ਮੀਡੀਆ ਨੂੰ ਦੱਸਿਆ ਸੀ ਕਿ ਉਨ੍ਹਾਂ ਦਾ ਮ੍ਰਿਤਕਾਂ ਦਾ ਲੜਕਾ ਪਹਿਲਾਂ ਵੀ ਮੈਨੂੰ ਤੰਗ ਕਰਦਾ ਸੀ। ਜਿਸ ਬਾਰੇ ਪੀੜਤਾ ਨੇ ਆਪਣੇ ਘਰ ਵੀ ਦੱਸਿਆ ਸੀ, ਪਰ ਉਹ ਲੜਕਾ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਇਆ।
ਲੜਕੀ ਨੇ ਦੱਸਿਆ ਸੀ ਕਿ ਜਦੋਂ ਉਹ ਆਪਣੇ ਘਰ ਸੁੱਤੀ ਪਈ ਸੀ ਤਾਂ ਮ੍ਰਿਤਕਾਂ ਦੇ ਪਰਿਵਾਰ ਦਾ ਇੱਕ ਲੜਕਾ ਉਸ ਨੂੰ ਬੇਹੋਸ਼ ਕਰਕੇ ਲੈ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਪੀੜਤ ਲੜਕੀ ਨਾਲ ਜਬਰ ਜਨਾਹ ਕੀਤਾ।
ਇਸ ਦੌਰਾਨ ਲੜਕੀ ਦੇ ਗਾਈਬ ਹੋਣ ਬਾਰੇ ਜਦੋਂ ਪੀੜਤਾ ਦੇ ਪਿਤਾ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਲੜਕੀ ਦੀ ਭਾਲ ਸ਼ੁਰੂ ਕੀਤੀ ਇਸੇ ਦੌਰਾਨ ਉਹ ਲੜਕੇ ਦੇ ਘਰ ਗਏ, ਜਿੱਥੇ ਉਨ੍ਹਾਂ ਨਾਲ ਬਦਸਲੂਕੀ ਕੀਕਤੀ ਗਈ ਅਤੇ ਸੁਖਜਿੰਦਰ ਨੇ ਆਪਣੇ ਬਚਾਅ 'ਚ ਗੋਲੀ ਚਲਾਈ ਜਿਸ ਦੌਰਾਨ ਇਹ ਸਭ ਘਟਨਾ ਵਾਪਰ ਗਈ।
ਇਹ ਵੀ ਪੜ੍ਹੋ: Cabinet Meeting: ਭਲਕੇ ਸ਼ਾਮ 5 ਵਜੇ ਹੋਵੇਗੀ ਕੈਬਨਿਟ ਮੀਟਿੰਗ, ਸ਼ਾਮ 7 ਵਜੇ ਬੁਲਾਈ ਜਾਵੇਗੀ ਮੰਤਰੀ ਮੰਡਲ ਦੀ ਬੈਠਕ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904