ਪੜਚੋਲ ਕਰੋ
Advertisement
ਦੇਸ਼ ਦੀ ਆਜ਼ਾਦੀ 'ਚ ਯੋਗਦਾਨ ਪਾਉਣ ਵਾਲੇ ਪੰਜਾਬੀ ਯੋਧੇ
ਊਧਮ ਸਿੰਘ ਦਾ ਜਨਮ 26 ਦਸੰਬਰ, 1899 'ਚ ਪੰਜਾਬ ਦੇ ਸੁਨਾਮ ਸ਼ਹਿਰ 'ਚ ਹੋਇਆ। ਉਨ੍ਹਾਂ ਨੇ ਅੰਗਰੇਜ਼ ਜਨਰਲ ਡਾਇਰ ਤੋਂ ਜਲ੍ਹਿਆਂਵਾਲਾ ਬਾਗ ਦੇ ਖੂਨੀ ਸਾਕੇ ਦਾ ਬਦਲਾ ਲਿਆ ਸੀ। ਊਧਮ ਸਿੰਘ ਦਾ ਸ਼ਹੀਦੀ ਦਿਵਸ 31 ਜੁਲਾਈ ਨੂੰ ਹਰ ਸਾਲ ਮਨਾਇਆ ਜਾਂਦਾ ਹੈ। ਉਹ ਭਾਰਤ ਦੀ ਆਜ਼ਾਦੀ ਦੀ ਮੁਹਿੰਮ ਨਾਲ ਜੁੜੇ ਸਨ।
ਦੇਸ਼ ਆਜ਼ਾਦ ਕਰਾਉਣ ਲਈ ਕਈ ਆਜ਼ਾਦੀ ਘੁਲਾਟੀਆਂ ਨੇ ਆਪਣਾ ਯੋਗਦਾਨ ਪਾਇਆ ਜਿਨ੍ਹਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਤਕ ਸਿਜਦਾ ਕੀਤਾ ਜਾਂਦਾ ਰਹੇਗਾ। ਇੱਥੇ ਪੰਜਾਬ ਨਾਲ ਸਬੰਧਤ ਆਜ਼ਾਦੀ ਘੁਲਾਟੀਆਂ ਬਾਰੇ ਜ਼ਿਕਰ ਕਰਾਂਗੇ।
ਸ਼ਹੀਦ ਊਧਮ ਸਿੰਘ
ਊਧਮ ਸਿੰਘ ਦਾ ਜਨਮ 26 ਦਸੰਬਰ, 1899 'ਚ ਪੰਜਾਬ ਦੇ ਸੁਨਾਮ ਸ਼ਹਿਰ 'ਚ ਹੋਇਆ। ਉਨ੍ਹਾਂ ਨੇ ਅੰਗਰੇਜ਼ ਜਨਰਲ ਡਾਇਰ ਤੋਂ ਜਲ੍ਹਿਆਂਵਾਲਾ ਬਾਗ ਦੇ ਖੂਨੀ ਸਾਕੇ ਦਾ ਬਦਲਾ ਲਿਆ ਸੀ। ਊਧਮ ਸਿੰਘ ਦਾ ਸ਼ਹੀਦੀ ਦਿਵਸ 31 ਜੁਲਾਈ ਨੂੰ ਹਰ ਸਾਲ ਮਨਾਇਆ ਜਾਂਦਾ ਹੈ। ਉਹ ਭਾਰਤ ਦੀ ਆਜ਼ਾਦੀ ਦੀ ਮੁਹਿੰਮ ਨਾਲ ਜੁੜੇ ਸਨ।
ਲਾਲਾ ਲਾਜਪਤ ਰਾਏ
ਲਾਲਾ ਲਾਜਪਤ ਰਾਏ ਦਾ ਜਨਮ 28 ਜਨਵਰੀ, 1865 ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਢੁੱਡੀਕੇ 'ਚ ਹੋਇਆ। ਉਹ ਭਾਰਤ 'ਚ ਬਰਤਾਨਵੀਂ ਸ਼ਾਸਨ ਵਿਰੁੱਧ ਲੜਨ ਵਾਲੇ ਲੀਡਰਾਂ 'ਚੋਂ ਇਕ ਸਨ। ਉਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਕਈ ਅੰਦੋਲਨਾਂ 'ਚ ਹਿੱਸਾ ਲਿਆ ਤੇ ਕਈ ਵਾਰ ਜੇਲ੍ਹਾਂ ਕੱਟੀਆਂ। ਉਨ੍ਹਾਂ ਜਲ੍ਹਿਆਂਵਾਲਾ ਬਾਗ ਕਤਲੇਆਮ ਦੇ ਵਿਰੁੱਧ ਤੇ ਨਾ ਮਿਲਵਰਤਣ ਅੰਦੋਲਨ ਸਬੰਧੀ ਰੋਸ ਜਲੂਸਾਂ 'ਚ ਪੰਜਾਬ 'ਚ ਆਗਵਾਈ ਕੀਤੀ। ਲਾਲਾ ਲਾਜਪਤ ਰਾਏ ਨੇ ਭਾਰਤ 'ਚ ਸਾਇਮਨ ਕਮਿਸ਼ਨ ਦਾ ਵਿਰੋਧ ਕੀਤਾ। ਇਸ ਵਿਰੋਧ 'ਚ ਉਨ੍ਹਾਂ ਰੋਸ ਜਲੂਸ ਦੀ ਅਗਵਾਈ ਕੀਤੀ। ਬ੍ਰਿਟਿਸ਼ ਹਕੂਮਤ ਵੱਲੋਂ ਜਲੂਸ 'ਚ ਸ਼ਾਮਲ ਲੋਕਾਂ 'ਤੇ ਲਾਠੀਚਾਰਜ ਕੀਤਾ ਗਿਆ। ਲਾਲਾ ਜੀ ਇਸ 'ਚ ਗੰਭੀਰ ਜ਼ਖਮੀ ਹੋ ਗਏ ਤੇ 17 ਨਵੰਬਰ, 1928 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਸ਼ਹੀਦ ਭਗਤ ਸਿੰਘ
ਭਗਤ ਸਿੰਘ ਦਾ ਜਮ 28 ਸਤੰਬਰ, 1907 ਨੂੰ ਲਾਇਲਪੁਰ ਜ਼ਿਲ੍ਹੇ ਦੇ ਪਿੰਡ ਬੰਗਾ ਜੋ ਹੁਣ ਪਾਕਿਸਤਾਨ 'ਚ ਹੈ ਉੱਥੇ ਹੋਇਆ। ਪਰ ਉਨ੍ਹਾਂ ਦਾ ਜੱਦੀ ਘਰ ਪੰਜਾਬ ਦੇ ਨਵਾਂ ਸ਼ਹਿਰ ਦੇ ਪਿੰਡ ਖਟਕੜ ਕਲਾਂ 'ਚ ਸਥਿਤ ਹੈ। ਉਨ੍ਹਾਂ ਵੀ ਦੇਸ਼ ਦੀ ਆਜ਼ਾਦੀ ਵਧ ਚੜ੍ਹ ਕੇ ਹਿੱਸਾ ਲਿਆ। ਭਗਤ ਸਿੰਘ ਬਰਤਾਨਵੀਂ ਹਕੂਮਤ ਖਿਲਾਫ ਅੰਦੋਲਨਾਂ 'ਚ ਸ਼ਾਮਲ ਹੁੰਦਾ ਰਿਹਾ। ਉਸ 'ਚ ਦੇਸ਼ ਦੀ ਆਜ਼ਾਦੀ ਦਾ ਜਜ਼ਬਾ ਸੀ। ਆਖਿਰ ਅਸੈਂਬਲੀ 'ਚ ਬੰਬ ਸੁੱਟਣ ਦੇ ਦੋਸ਼ ਚ ਭਗਤ ਸਿੰਘ ਦੀ ਗ੍ਰਿਫਤਾਰੀ ਹੋਈ ਤੇ 23 ਮਾਰਚ, 1931 ਨੂੰ ਉਨ੍ਹਾਂ ਨੂੰ ਫਾਂਸੀ ਦੇਕੇ ਸ਼ਹੀਦ ਕਰ ਦਿੱਤਾ ਗਿਆ।
ਕਰਤਾਰ ਸਿੰਘ ਸਰਾਭਾ
ਸਰਾਭਾ ਦਾ ਜਨਮ 24 ਮਈ, 1896 ਨੂੰ ਲੁਧਿਾਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਵਿਖੇ ਹੋਇਆ। ਕਰਤਾਰ ਸਿੰਘ ਪੜ੍ਹਾਈ ਵਿੱਚ ਸ਼ੁਰੂ ਤੋਂ ਬਹੁਤ ਹੁਸ਼ਿਆਰ ਸੀ, ਉਸ ਦੇ ਦਾਦਾ ਜੀ ਉਸ ਨੂੰ ਉੱਚੇ ਅਹੁਦੇ 'ਤੇ ਵੇਖਣਾ ਚਾਹੁੰਦੇ ਸਨ। ਇਸ ਲਈ ਉਸਦੇ ਦਾਦਾ ਜੀ ਨੇ ਉਚੇਰੀ ਪੜ੍ਹਾਈ ਲਈ ਉਸ ਨੂੰ ਅਮਰੀਕਾ ਭੇਜ ਦਿੱਤਾ, ਉੱਥੇ ਉਸ ਨੇ ਕੈਲੀਫ਼ੋਰਨੀਆ ਯੂਨੀਵਰਸਿਟੀ, ਬਰਕਲੀ ਵਿੱਚ ਰਸਾਇਣ ਵਿਗਿਆਨ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ। ਅਮਰੀਕਾ ਵਿੱਚ ਵਸਦੇ ਹਿੰਦੁਸਤਾਨੀਆਂ ਨੇ 1913 ਈ.ਵਿੱਚ ਗ਼ਦਰ ਨਾਂਅ ਦੀ ਇੱਕ ਪਾਰਟੀ ਬਣਾਈ, ਜਿਸ ਦੇ ਪ੍ਰਧਾਨ ਪ੍ਰਸਿੱਧ ਦੇਸ਼ ਭਗਤ ਸੋਹਣ ਸਿੰਘ ਭਕਨਾ ਅਤੇ ਸਕੱਤਰ ਲਾਲਾ ਹਰਦਿਆਲ ਸਨ। ਕਰਤਾਰ ਸਿੰਘ ਸੋਹਣ ਸਿੰਘ ਭਕਨਾ ਨੂੰ ਮਿਲਿਆ ਤੇ ਇਸ ਪਾਰਟੀ ਲਈ ਤਨਦੇਹੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਕਰਤਾਰ ਸਿੰਘ ਇਸ ਪਾਰਟੀ ਵਿੱਚ ਬਹੁਤ ਜਲਦੀ ਹਰਮਨ-ਪਿਆਰਾ ਹੋ ਗਿਆ। ਪਰ ਕਰਤਾਰ ਸਿੰਘ ਸਰਾਭਾ ਆਪਣੇ ਕੁਝ ਸਾਥੀਆਂ ਨਾਲ ਗ੍ਰਿਫਤਾਰ ਹੋ ਗਿਆ ਤੇ 16 ਨਵੰਬਰ, 1915 ਨੂੰ 19 ਸਾਲ ਦੀ ਉਮਰ 'ਚ ਕਰਤਾਰ ਸਿੰਘ ਸਰਾਭਾ ਨੂੰ ਫਾਂਸੀ ਦੇ ਦਿੱਤੀ ਗਈ।
ਇਸ ਤੋਂ ਇਲਾਵਾ ਕੁਝ ਹੋਰ ਆਜ਼ਾਦੀ ਘੁਲਾਟੀਆਂ ਦੇ ਨਾਂਅ ਇਸ ਤਰ੍ਹਾਂ ਹਨ:
ਹਰਨਾਮ ਸਿੰਘ ਕਾਮਾਗਾਟਾਮਾਰੂ- ਗੁੱਜਰਵਾਲ- ਜ਼ਿਲ੍ਹਾ ਲੁਧਿਆਣਾ
ਸੋਹਨ ਸਿੰਘ ਭਕਨਾ- ਖੁਤਰਾਲ ਖੁਰਦ- ਜ਼ਿਲ੍ਹਾ ਅੰਮ੍ਰਿਤਸਰ
ਬਾਬਾ ਗੁਰਦਿੱਤ ਸਿੰਘ-ਸਰਹਾਲੀ-ਜ਼ਿਲ੍ਹਾ ਅੰਮ੍ਰਿਤਸਰ
ਬਾਬਾ ਗੁਰਮੁਖ ਸਿੰਘ-ਲਲਤੋਂ ਖੁਰਦ- ਜ਼ਿਲ੍ਹਾ ਲੁਧਿਆਣਾ
ਬਾਬਾ ਜਵਾਲਾ ਸਿੰਘ- ਪਿੰਡ ਠੱਠੀਆਂ- ਜ਼ਿਲ੍ਹਾ ਅੰਮ੍ਰਿਤਸਰ
ਬਾਬਾ ਸ਼ੇਰ ਸਿੰਘ- ਪਿੰਡ- ਵੇਈਂ ਪੋਇਂ- ਜ਼ਿਲ੍ਹਾ ਅੰਮ੍ਰਿਤਸਰ
ਭਗਵਾਨ ਸਿੰਘ ਲੌਂਗੇਵਾਲਾ- ਪਿੰਡ ਲੌਂਗੋਵਾਲ-ਜ਼ਿਲ੍ਹਾ ਪਟਿਆਲਾ
ਸੇਵਾ ਸਿੰਘ ਠੀਕਰੀਵਾਲਾ- ਪਿੰਡ ਠੀਕਰੀਵਾਲ-ਜ਼ਿਲ੍ਹਾ ਪਟਿਆਲਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement