ਪੜਚੋਲ ਕਰੋ

ਕੈਨੇਡਾ ਦੇ ਕਿਊਬਿਕ ਸੂਬੇ ਵਿਚ ਦਸਤਾਰ ਉਤੇ ਪਾਬੰਦੀ ਲਗਾਉਣ ਦਾ ਮਾਮਲਾ ਭਖਿਆ

32 ਦੇਸ਼ਾਂ ਦੀਆਂ ਕੌਮੀ ਸਿੱਖ ਸੰਸਥਾਵਾਂ ਦੀ ਨੁਮਾਇੰਦਗੀ ਕਰਨ ਵਾਲੀ ਗਲੋਬਲ ਸਿੱਖ ਕੌਂਸਲ (ਜੀ.ਐਸ.ਸੀ.) ਨੇ ਕੈਨੇਡਾ ਦੇ ਕਿਊਬਿਕ ਸੂਬੇ ਵੱਲੋਂ ਲਾਗੂ ਕੀਤੇ ਵਿਵਾਦਤ 'ਬਿੱਲ-21' ਨਾਮੀ ਕਾਨੂੰਨ ਨੂੰ ਤੁਰੰਤ ਮਨਸੂਖ ਕਰਨ ਦੀ ਅਪੀਲ ਕੀਤੀ ਹੈ

ਚੰਡੀਗੜ੍ਹ- 32 ਦੇਸ਼ਾਂ ਦੀਆਂ ਕੌਮੀ ਸਿੱਖ ਸੰਸਥਾਵਾਂ ਦੀ ਨੁਮਾਇੰਦਗੀ ਕਰਨ ਵਾਲੀ ਗਲੋਬਲ ਸਿੱਖ ਕੌਂਸਲ (ਜੀ.ਐਸ.ਸੀ.) ਨੇ ਕੈਨੇਡਾ ਦੇ ਕਿਊਬਿਕ ਸੂਬੇ ਵੱਲੋਂ ਲਾਗੂ ਕੀਤੇ ਵਿਵਾਦਤ 'ਬਿੱਲ-21' ਨਾਮੀ ਕਾਨੂੰਨ ਦੀ ਸਖ਼ਤ ਨਿਖੇਧੀ ਕਰਦਿਆਂ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ (ਯੂ.ਐਨ.ਐਚ.ਆਰ.ਸੀ.) ਅਤੇ ਕੈਨੇਡਾ ਦੀ ਫੈਡਰਲ ਸਰਕਾਰ ਨੂੰ ਇਸ ਵਿਵਾਦਤ ਕਾਨੂੰਨ ਨੂੰ ਤੁਰੰਤ ਮਨਸੂਖ ਕਰਨ ਦੀ ਅਪੀਲ ਕੀਤੀ ਹੈ ਜਿਸ ਵਿੱਚ ਜਨਤਕ ਖੇਤਰ ਵਿੱਚ ਨੌਕਰੀਪੇਸ਼ਾ ਸਿੱਖਾਂ ਨੂੰ ਦਫ਼ਤਰਾਂ ਅਤੇ ਕੰਮ ਦੌਰਾਨ ਧਾਰਮਿਕ ਚਿੰਨ੍ਹ ਪਹਿਨਣ 'ਤੇ ਪਾਬੰਦੀ ਲਗਾਈ ਗਈ ਹੈ।

ਜੀ.ਐਸ.ਸੀ. ਨੇ ਕਿਹਾ ਹੈ ਕਿ ਇਹ ਕਾਨੂੰਨ ਮਨੁੱਖੀ ਅਧਿਕਾਰਾਂ ਪ੍ਰਤੀ ਸੰਯੁਕਤ ਰਾਸ਼ਟਰ ਦੇ ਵਿਸ਼ਵਵਿਆਪੀ ਘੋਸ਼ਣਾ ਪੱਤਰ ਦੀ ਸਿੱਧੇ ਤੌਰ 'ਤੇ ਉਲੰਘਣਾ ਕਰਦਾ ਹੈ ਜਿਸ ਉਪਰ ਕੈਨੇਡਾ ਸਰਕਾਰ ਵੱਲੋਂ ਦਸਤਖ਼ਤ ਕੀਤੇ ਹੋਏ ਹਨ। ਇਸ ਕਰਕੇ ਕੈਨੇਡਾ ਦੀ ਫੈਡਰਲ ਸਰਕਾਰ ਅਤੇ ਕੌਮਾਂਤਰੀ ਮਨੁੱਖੀ ਅਧਿਕਾਰ ਸੰਸਥਾਵਾਂ ਤੋਂ ਇਸ ਭਖਵੇਂ ਮਾਮਲੇ ਉਪਰ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।

ਇਸ ਬਿਆਨ ਵਿੱਚ ਕੌਂਸਲ ਦੀ ਪ੍ਰਧਾਨ ਲੇਡੀ ਸਿੰਘ ਡਾ. ਕੰਵਲਜੀਤ ਕੌਰ, ਓ.ਬੀ.ਈ. ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕੈਨੇਡਾ ਮੁਲਕ ਦਾ ਸੰਵਿਧਾਨ ਸਾਰੇ ਦੇਸ਼ ਦੇ ਨਾਗਰਿਕਾਂ ਨੂੰ ਧਰਮ ਦੀ ਆਜ਼ਾਦੀ ਦੀ ਗਰੰਟੀ ਦਿੰਦਾ ਹੈ। ਇਸ ਤੋਂ ਇਲਾਵਾ ਨਸਲੀ ਅਤੇ ਧਾਰਮਿਕ ਅਧਿਕਾਰਾਂ ਦੀ ਰਾਖੀ ਕਰਨ ਦੇ ਵਚਨਬੱਧ ਵਾਲੀਆਂ ਸੰਯੁਕਤ ਰਾਸ਼ਟਰ ਦੀਆਂ ਸੰਧੀਆਂ ਨੂੰ ਕੈਨੇਡਾ ਨੇ ਪ੍ਰਵਾਨ ਕੀਤਾ ਹੋਇਆ ਹੈ। ਉਨਾਂ ਕਿਹਾ ਕਿ ਕਿਊਬਿਕ ਰਾਜ ਦਾ ਇਹ ਕਾਨੂੰਨ ਆਪਣੇ ਨਾਗਰਿਕਾਂ ਨਾਲ ਉਹਨਾਂ ਦੇ ਧਾਰਮਿਕ ਵਿਸ਼ਵਾਸਾਂ ਦੇ ਅਧਾਰ 'ਤੇ ਵਿਤਕਰੇ ਨੂੰ ਜਾਇਜ਼ ਠਹਿਰਾਉਂਦਾ ਹੈ ਅਤੇ ਉਹਨਾਂ ਦੇ ਬੁਨਿਆਦੀ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ।

ਉਨ੍ਹਾਂ ਕਿਊਬਿਕ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕਰਦਿਆਂ ਕਿਹਾ ਕਿ ਇਹ ਕਾਨੂੰਨ ਸੂਬਾਈ ਨਿਜ਼ਾਮ ਨੂੰ ਧਾਰਮਿਕ ਪ੍ਰਗਟਾਵੇ ਦੀ ਉਲੰਘਣਾ ਕਰਨ ਅਤੇ ਪ੍ਰਸ਼ਾਸ਼ਨ ਨੂੰ ਇਹ ਲਾਗੂ ਕਰਨ ਦੀ ਆਗਿਆ ਦਿੰਦਾ ਹੋਇਆ ਇੱਕ ਖ਼ਤਰਨਾਕ ਮਿਸਾਲ ਕਾਇਮ ਕਰਦਾ ਹੈ ਕਿ ਇਸਦੇ ਵਸਨੀਕ ਕੀ ਪਹਿਨਣ ਜਾਂ ਕੀ ਨਾ ਪਹਿਨਣ।

ਡਾ. ਕੰਵਲਜੀਤ ਕੌਰ ਨੇ ਯੂ.ਐਨ.ਐਚ.ਆਰ.ਸੀ., ਨਾਗਰਿਕ ਸੁਤੰਤਰਤਾ ਸੰਗਠਨਾਂ, ਕੈਨੇਡਾ ਦੇ ਸਮੂਹ ਸੰਸਦ ਮੈਂਬਰਾਂ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ ਨੂੰ ਕਿਊਬਿਕ ਵਿੱਚ ਧਾਰਮਿਕ ਆਜ਼ਾਦੀ 'ਤੇ ਹੋਏ ਇਸ ਹਮਲੇ ਵਿਰੁੱਧ ਜ਼ੋਰਦਾਰ ਆਵਾਜ਼ ਉਠਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਨੂੰ ਵੀ ਅਪੀਲ ਕੀਤੀ ਕਿ ਉਹ ਵਿਵਾਦਤ ਬਿੱਲ-21 ਦੇ ਵਿਰੋਧ ਵਿੱਚ ਸ਼ਾਮਲ ਹੋ ਕੇ ਉਥੇ ਵੱਸਦੇ ਸਿੱਖਾਂ ਨੂੰ ਬਣਦਾ ਇਨਸਾਫ ਦਿਵਾਉਣ ਲਈ ਇਸ ਕਾਨੂੰਨ ਨੂੰ ਅੰਤਰਰਾਸ਼ਟਰੀ ਨਿਆਂ ਅਦਾਲਤ ਵਿੱਚ ਚੁਣੌਤੀ ਦੇਵੇ।

 ਦੱਸਣਯੋਗ ਹੈ ਕਿ ਧਰਮ ਨਿਰਪੱਖਤਾ ਦੀ ਆੜ ਹੇਠ ਕਿਊਬਿਕ ਸੂਬੇ ਦਾ 'ਬਿੱਲ 21' ਅਧਿਆਪਕਾਂ, ਪੁਲਿਸ ਅਧਿਕਾਰੀਆਂ, ਵਕੀਲਾਂ ਅਤੇ ਹੋਰ ਜਨਤਕ ਖੇਤਰ ਦੇ ਕਰਮਚਾਰੀਆਂ ਨੂੰ ਆਪਣੇ ਧਾਰਮਿਕ ਚਿੰਨ੍ਹ, ਜਿਵੇਂ ਕਿ ਮੁਸਲਮਾਨਾਂ ਲਈ ਹੈੱਡ ਸਕਾਰਫ਼, ਸਿੱਖਾਂ ਲਈ ਦਸਤਾਰ, ਯਹੂਦੀਆਂ ਲਈ ਯਾਰਮੁਲਕੇ ਅਤੇ ਈਸਾਈਆਂ ਨੂੰ ਕ੍ਰਾਸ ਪਹਿਨਣ ਤੋਂ ਰੋਕਦਾ ਹੈ।

ਕੌਂਸਲ ਦੀ ਪ੍ਰਧਾਨ ਡਾ. ਕੰਵਲਜੀਤ ਕੌਰ ਨੇ ਕਿਹਾ ਕਿ 'ਬਿੱਲ 21' ਕੈਨੇਡਾ ਦੇ ਸੰਵਿਧਾਨ ਵਿੱਚ ਦਰਜ ਜਨਤਕ ਪ੍ਰਗਟਾਵੇ ਅਤੇ ਧਰਮ ਦੀ ਆਜ਼ਾਦੀ ਦੀ ਸ਼ਰੇਆਮ ਉਲੰਘਣਾ ਕਰਦਾ ਹੈ। ਗਲੋਬਲ ਸਿੱਖ ਕੌਂਸਲ ਨੇ 'ਬਿੱਲ 21' ਨੂੰ ਤੁਰੰਤ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਹੈ ਕਿ ਉਥੇ ਸਭ ਧਰਮਾਂ ਨਾਲ ਸਬੰਧਿਤ ਸਾਰੇ ਜਨਤਕ ਕਰਮਚਾਰੀਆਂ ਨੂੰ ਵੀ ਕਿਊਬਿਕ ਦੀ ਨੈਸ਼ਨਲ ਅਸੈਂਬਲੀ ਅਤੇ ਸੂਬਾਈ ਵਿਧਾਨ ਸਭਾ ਦੇ ਚੁਣੇ ਮੈਂਬਰਾਂ ਵਾਂਗ ਧਰਮ ਦੇ ਪ੍ਰਗਟਾਵੇ ਵਜੋਂ ਧਾਰਮਿਕ ਚਿੰਨ ਪਹਿਨਣ ਲਈ ਅਧਿਕਾਰ ਦਿੱਤੇ ਜਾਣ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Haryana Election: ਸਿਆਸੀ ਮੁਫਾਦਾਂ ਲਈ ਵਰਤਿਆ ਜਾ ਰਿਹਾ 'ਬਲਾਤਕਾਰੀ ਸਾਧ' ? ਰਾਮ ਰਹੀਮ ਦੀ ਰਿਹਾਈ 36 ਸੀਟਾਂ 'ਤੇ ਪਾਏਗੀ ਅਸਰ
Haryana Election: ਸਿਆਸੀ ਮੁਫਾਦਾਂ ਲਈ ਵਰਤਿਆ ਜਾ ਰਿਹਾ 'ਬਲਾਤਕਾਰੀ ਸਾਧ' ? ਰਾਮ ਰਹੀਮ ਦੀ ਰਿਹਾਈ 36 ਸੀਟਾਂ 'ਤੇ ਪਾਏਗੀ ਅਸਰ
CM Bhagwant Mann: ਹਸਪਤਾਲ ਤੋਂ ਛੁੱਟੀ ਮਿਲਦਿਆਂ ਹੀ ਸੀਐਮ ਭਗਵੰਤ ਮਾਨ ਨੇ ਬੁਲਾਈ ਅਹਿਮ ਮੀਟਿੰਗ, ਹੋ ਸਕਦਾ ਵੱਡਾ ਫੈਸਲਾ
CM Bhagwant Mann: ਹਸਪਤਾਲ ਤੋਂ ਛੁੱਟੀ ਮਿਲਦਿਆਂ ਹੀ ਸੀਐਮ ਭਗਵੰਤ ਮਾਨ ਨੇ ਬੁਲਾਈ ਅਹਿਮ ਮੀਟਿੰਗ, ਹੋ ਸਕਦਾ ਵੱਡਾ ਫੈਸਲਾ
ਦੇਸ਼ 'ਚ 32 ਸਾਲਾਂ ਤੱਕ ਚੱਲਿਆ ਸੀ 10 ਹਜ਼ਾਰ ਦਾ ਨੋਟ, 84 ਸਾਲ ਪਹਿਲਾਂ ਛਪਿਆ ਜੰਬੋ ਨੋਟ ਕਿਉਂ ਕਰ ਦਿੱਤਾ ਗਿਆ ਬੰਦ?
ਦੇਸ਼ 'ਚ 32 ਸਾਲਾਂ ਤੱਕ ਚੱਲਿਆ ਸੀ 10 ਹਜ਼ਾਰ ਦਾ ਨੋਟ, 84 ਸਾਲ ਪਹਿਲਾਂ ਛਪਿਆ ਜੰਬੋ ਨੋਟ ਕਿਉਂ ਕਰ ਦਿੱਤਾ ਗਿਆ ਬੰਦ?
Missing: ਪਹਿਲਾਂ ਮੰਗੀ ਮੌਤ ਦੀ ਦੁਆ, ਫਿਰ ਰੈਪ ਛੱਡਣ ਦੀ ਕਹੀ ਗੱਲ, ਹੁਣ ਲਾਪਤਾ ਹੋਇਆ ਮਸ਼ਹੂਰ ਰੈਪਰ ?
Missing: ਪਹਿਲਾਂ ਮੰਗੀ ਮੌਤ ਦੀ ਦੁਆ, ਫਿਰ ਰੈਪ ਛੱਡਣ ਦੀ ਕਹੀ ਗੱਲ, ਹੁਣ ਲਾਪਤਾ ਹੋਇਆ ਮਸ਼ਹੂਰ ਰੈਪਰ ?
Advertisement
ABP Premium

ਵੀਡੀਓਜ਼

Panchayat ਚੋਣਾ ਨੂੰ ਲੈ ਕੇ ਕੈਬਿਨੇਟ ਮੰਤਰੀ ਕਹਿ ਦਿੱਤਾ ਕੁਝ ਅਜਿਹਾ..Rajpura ਰੇਲਵੇ ਅੰਡਰ ਬ੍ਰਿਜ 'ਚ ਭਰੇ ਪਾਣੀ 'ਚ ਡੁੱਬਣ ਨਾਲ ਗ੍ਰੰਥੀ ਸਿੰਘ ਦੀ ਮੌਤBhagwant Mann Health | CM Bhagwant Mann ਨੂੰ ਮਿਲੀ ਹਸਪਤਾਲ ਤੋਂ ਛੁੱਟੀBibi Jagir Kaur ਨੂੰ Sri Akal Takht Sahib 'ਤੋਂ ਨੋਟਿਸ ਜਾਰੀ! ਰੋਮਾ ਦੀ ਬੇਅਦਬੀ ਤੇ ਧੀ ਦੇ ਕਤਲ ਦਾ ਮੰਗਿਆ ਜਵਾਬ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Haryana Election: ਸਿਆਸੀ ਮੁਫਾਦਾਂ ਲਈ ਵਰਤਿਆ ਜਾ ਰਿਹਾ 'ਬਲਾਤਕਾਰੀ ਸਾਧ' ? ਰਾਮ ਰਹੀਮ ਦੀ ਰਿਹਾਈ 36 ਸੀਟਾਂ 'ਤੇ ਪਾਏਗੀ ਅਸਰ
Haryana Election: ਸਿਆਸੀ ਮੁਫਾਦਾਂ ਲਈ ਵਰਤਿਆ ਜਾ ਰਿਹਾ 'ਬਲਾਤਕਾਰੀ ਸਾਧ' ? ਰਾਮ ਰਹੀਮ ਦੀ ਰਿਹਾਈ 36 ਸੀਟਾਂ 'ਤੇ ਪਾਏਗੀ ਅਸਰ
CM Bhagwant Mann: ਹਸਪਤਾਲ ਤੋਂ ਛੁੱਟੀ ਮਿਲਦਿਆਂ ਹੀ ਸੀਐਮ ਭਗਵੰਤ ਮਾਨ ਨੇ ਬੁਲਾਈ ਅਹਿਮ ਮੀਟਿੰਗ, ਹੋ ਸਕਦਾ ਵੱਡਾ ਫੈਸਲਾ
CM Bhagwant Mann: ਹਸਪਤਾਲ ਤੋਂ ਛੁੱਟੀ ਮਿਲਦਿਆਂ ਹੀ ਸੀਐਮ ਭਗਵੰਤ ਮਾਨ ਨੇ ਬੁਲਾਈ ਅਹਿਮ ਮੀਟਿੰਗ, ਹੋ ਸਕਦਾ ਵੱਡਾ ਫੈਸਲਾ
ਦੇਸ਼ 'ਚ 32 ਸਾਲਾਂ ਤੱਕ ਚੱਲਿਆ ਸੀ 10 ਹਜ਼ਾਰ ਦਾ ਨੋਟ, 84 ਸਾਲ ਪਹਿਲਾਂ ਛਪਿਆ ਜੰਬੋ ਨੋਟ ਕਿਉਂ ਕਰ ਦਿੱਤਾ ਗਿਆ ਬੰਦ?
ਦੇਸ਼ 'ਚ 32 ਸਾਲਾਂ ਤੱਕ ਚੱਲਿਆ ਸੀ 10 ਹਜ਼ਾਰ ਦਾ ਨੋਟ, 84 ਸਾਲ ਪਹਿਲਾਂ ਛਪਿਆ ਜੰਬੋ ਨੋਟ ਕਿਉਂ ਕਰ ਦਿੱਤਾ ਗਿਆ ਬੰਦ?
Missing: ਪਹਿਲਾਂ ਮੰਗੀ ਮੌਤ ਦੀ ਦੁਆ, ਫਿਰ ਰੈਪ ਛੱਡਣ ਦੀ ਕਹੀ ਗੱਲ, ਹੁਣ ਲਾਪਤਾ ਹੋਇਆ ਮਸ਼ਹੂਰ ਰੈਪਰ ?
Missing: ਪਹਿਲਾਂ ਮੰਗੀ ਮੌਤ ਦੀ ਦੁਆ, ਫਿਰ ਰੈਪ ਛੱਡਣ ਦੀ ਕਹੀ ਗੱਲ, ਹੁਣ ਲਾਪਤਾ ਹੋਇਆ ਮਸ਼ਹੂਰ ਰੈਪਰ ?
High Court: ਹੁਣ ਤਾਂ ਦੇਣਾ ਪਵੇਗਾ ਜਵਾਬ ! MLA, MP ਤੇ ਮੰਤਰੀਆਂ ਦੀਆਂ ਗੱਡੀਆਂ ਤੋਂ ਇਲਾਵਾ ਮਸ਼ਹੂਰੀਆਂ 'ਤੇ ਕਿੰਨਾ ਹੋਇਆ ਖ਼ਰਚਾ, HC ਨੇ ਮੰਗਿਆ ਹਿਸਾਬ
High Court: ਹੁਣ ਤਾਂ ਦੇਣਾ ਪਵੇਗਾ ਜਵਾਬ ! MLA, MP ਤੇ ਮੰਤਰੀਆਂ ਦੀਆਂ ਗੱਡੀਆਂ ਤੋਂ ਇਲਾਵਾ ਮਸ਼ਹੂਰੀਆਂ 'ਤੇ ਕਿੰਨਾ ਹੋਇਆ ਖ਼ਰਚਾ, HC ਨੇ ਮੰਗਿਆ ਹਿਸਾਬ
ਪੰਜਾਬ 'ਚ ਵੱਡੀ ਸਿਆਸੀ ਹਲਚਲ ! ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਨਵੀਂ ਸਿਆਸੀ ਪਾਰਟੀ ਬਣਾਉਣ ਦਾ ਕੀਤਾ ਐਲਾਨ, ਸ੍ਰੀ ਅਕਾਲ ਤਖ਼ਤ ਸਾਹਿਬ ਕਰਵਾਈ ਅਰਦਾਸ
ਪੰਜਾਬ 'ਚ ਵੱਡੀ ਸਿਆਸੀ ਹਲਚਲ ! ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਨਵੀਂ ਸਿਆਸੀ ਪਾਰਟੀ ਬਣਾਉਣ ਦਾ ਕੀਤਾ ਐਲਾਨ, ਸ੍ਰੀ ਅਕਾਲ ਤਖ਼ਤ ਸਾਹਿਬ ਕਰਵਾਈ ਅਰਦਾਸ
Rice Export: ਕਿਸਾਨਾਂ ਲਈ ਖੁਸ਼ਖਬਰੀ! ਕੇਂਦਰ ਸਰਕਾਰ ਨੇ ਚੌਲਾਂ ਬਾਰੇ ਲਿਆ ਵੱਡਾ ਫੈਸਲਾ, ਝੋਨੇ ਦਾ ਵਧੇਗਾ ਭਾਅ?
Rice Export: ਕਿਸਾਨਾਂ ਲਈ ਖੁਸ਼ਖਬਰੀ! ਕੇਂਦਰ ਸਰਕਾਰ ਨੇ ਚੌਲਾਂ ਬਾਰੇ ਲਿਆ ਵੱਡਾ ਫੈਸਲਾ, ਝੋਨੇ ਦਾ ਵਧੇਗਾ ਭਾਅ?
ਸਾਵਧਾਨ: Pink WhatsApp ਕਰ ਦੇਵੇਗਾ ਤੁਹਾਨੂੰ ਬਰਬਾਦ! ਇੱਕੋ ਝਟਕੇ ਸਭ ਕੁਝ ਖਤਮ
ਸਾਵਧਾਨ: Pink WhatsApp ਕਰ ਦੇਵੇਗਾ ਤੁਹਾਨੂੰ ਬਰਬਾਦ! ਇੱਕੋ ਝਟਕੇ ਸਭ ਕੁਝ ਖਤਮ
Embed widget