(Source: ECI/ABP News)
Gurdaspur News: ਹੁਣ ਸੜਕਾਂ 'ਤੇ ਵੀ ਨਿਕਲਣਾ ਔਖਾ! ਪਤੀ-ਪਤਨੀ ਨੂੰ ਡਰਾ ਕੇ ਬੁਲੇਟ ਮੋਟਰਸਾਈਕਲ ਖੋਹਿਆ
Gurdaspur News: ਜ਼ਿਲ੍ਹੇ ਗੁਰਦਾਸਪੁਰ ਅੰਦਰ ਚੋਰੀ ਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਦੇਰ ਰਾਤ ਬਟਾਲਾ-ਕਾਦੀਆਂ ਦੇ ਰਾਹ ਵਿੱਚ ਪੈਂਦੇ ਗੁਰਦੁਆਰਾ ਫਲਾਈ ਸਾਹਿਬ ਕੋਲ ਦਾ ਹੈ।
![Gurdaspur News: ਹੁਣ ਸੜਕਾਂ 'ਤੇ ਵੀ ਨਿਕਲਣਾ ਔਖਾ! ਪਤੀ-ਪਤਨੀ ਨੂੰ ਡਰਾ ਕੇ ਬੁਲੇਟ ਮੋਟਰਸਾਈਕਲ ਖੋਹਿਆ Gurdaspur News: took away the Bullet motorcycle by scaring her husband and wife Gurdaspur News: ਹੁਣ ਸੜਕਾਂ 'ਤੇ ਵੀ ਨਿਕਲਣਾ ਔਖਾ! ਪਤੀ-ਪਤਨੀ ਨੂੰ ਡਰਾ ਕੇ ਬੁਲੇਟ ਮੋਟਰਸਾਈਕਲ ਖੋਹਿਆ](https://feeds.abplive.com/onecms/images/uploaded-images/2023/09/13/a8dec64ce889d9f97e19bdcb231055661694584350395700_original.jpg?impolicy=abp_cdn&imwidth=1200&height=675)
Gurdaspur News: ਜ਼ਿਲ੍ਹੇ ਗੁਰਦਾਸਪੁਰ ਅੰਦਰ ਚੋਰੀ ਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਦੇਰ ਰਾਤ ਬਟਾਲਾ-ਕਾਦੀਆਂ ਦੇ ਰਾਹ ਵਿੱਚ ਪੈਂਦੇ ਗੁਰਦੁਆਰਾ ਫਲਾਈ ਸਾਹਿਬ ਕੋਲ ਦਾ ਹੈ। ਇੱਥੇ ਤਿੰਨ ਅਣਪਛਾਤੇ ਲੁਟੇਰਿਆਂ ਨੇ ਹਵਾਈ ਫਾਇਰ ਕਰਕੇ ਅੰਮ੍ਰਿਤਸਰ ਜਾ ਰਹੇ ਪਤੀ ਪਤਨੀ ਕੋਲੋਂ ਬੁਲੇਟ ਮੋਟਰਸਾਈਕਲ ਖੋਹ ਲਿਆ ਹੈ ਤੇ ਬਟਾਲਾ ਸਾਈਡ ਨੂੰ ਫਰਾਰ ਹੋ ਗਏ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਬੁੱਲਟ ਮੋਟਰਸਾਈਕਲ ਸਵਾਰ ਕੰਵਲਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਦੇ ਨਾਲ ਆਪਣੇ ਸਹੁਰੇ ਪਿੰਡ ਤਲਵੰਡੀ ਤੋਂ ਅੰਮ੍ਰਿਤਸਰ ਜਾ ਰਹੇ ਸੀ। ਜਦ ਉਹ ਗੁਰਦੁਆਰਾ ਫਲਾਈ ਸਾਹਿਬ ਦੇ ਨਜ਼ਦੀਕ ਪਹੁੰਚੇ ਤਾਂ ਪਿੱਛੋਂ ਆ ਰਹੇ ਤਿੰਨ ਮੋਟਰ ਸਾਈਕਲ ਸਵਾਰ ਜਿਨ੍ਹਾਂ ਵਿੱਚੋਂ ਦੋ ਮੋਨੇ ਤੇ ਇੱਕ ਸਰਦਾਰ ਸੀ, ਜਿਨ੍ਹਾਂ ਨੇ ਉਨ੍ਹਾਂ ਨੂੰ ਡਰਾਉਣ ਲਈ ਤਿੰਨ ਹਵਾਈ ਫਾਇਰ ਕੀਤੇ।
ਡਰ ਕਾਰਨ ਉਨ੍ਹਾਂ ਨੇ ਬੁੱਲਟ ਮੋਟਰਸਾਈਕਲ ਸੁੱਟ ਕੇ ਆਪਣੀ ਜਾਨ ਬਚਾਈ ਤੇ ਲੁਟੇਰੇ ਉਨ੍ਹਾਂ ਦਾ ਬੁੱਲਟ ਮੋਟਰਸਾਈਕਲ ਲੈ ਕੇ ਬਟਾਲਾ ਵੱਲ ਨੂੰ ਫਰਾਰ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਤੇ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਮੌਕੇ ਤੇ ਬੁਲਾਇਆ।
ਉਨ੍ਹਾਂ ਨੇ ਕਿਹਾ ਕਿ ਮਾਹੌਲ ਇੰਨਾ ਖਰਾਬ ਹੋ ਚੁੱਕਾ ਹੈ ਕਿ ਲੋਕਾਂ ਦਾ ਘਰੋਂ ਨਿਕਲਣਾ ਔਖਾ ਹੋਇਆ ਪਿਆ ਹੈ। ਇਸ ਲਈ ਉਨ੍ਹਾਂ ਦੀ ਮੰਗ ਹੈ ਕਿ ਇਨ੍ਹਾਂ ਲੁਟੇਰਿਆਂ ਨੂੰ ਜਲਦ ਕਾਬੂ ਕੀਤਾ ਜਾਏ। ਮੌਕੇ ਤੇ ਪੁੱਜੇ ਡੀਐਸਪੀ ਲਲਿਤ ਕੁਮਾਰ ਵੱਲੋਂ ਮੌਕੇ ਦਾ ਜਾਇਜਾ ਲੈਣ ਤੋਂ ਬਾਅਦ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)