ਪੜਚੋਲ ਕਰੋ

Punjab News: ਬਾਜਵਾ ਦੇ ਬਿਆਨ 'ਤੇ ਖਾਲਿਸਤਾਨੀ ਪੰਨੂ ਦੀ ਮੋਹਰ! 'ਆਪ' ਦਾ ਸਵਾਲ.. 'ਯੇ ਰਿਸ਼ਤਾ ਕਯਾ ਕਿਹਲਾਤਾ ਹੈ'

Punjab News: ਪੰਜਾਬ ਵਿੱਚ ਗ੍ਰਨੇਡ ਆਉਣ ਦੇ ਦਾਅਵੇ ਮਗਰੋਂ ਸਿਆਸਤ ਗਰਮਾਈ ਹੋਈ ਹੈ। ਕਾਂਗਰਸੀ ਲੀਡਰ ਪ੍ਰਤਾਪ ਸਿੰਘ ਬਾਜਵਾ ਨੂੰ ਭਾਵੇਂ ਅਦਾਲਤ ਵੱਲੋਂ ਰਾਹਤ ਮਿਲ ਗਈ ਹੈ ਪਰ ਆਮ ਆਦਮੀ ਪਾਰਟੀ (ਆਪ) ਹਮਲਾਵਰ ਰੁਖ ਅਪਣਾ ਰਹੀ ਹੈ।

Punjab News: ਪੰਜਾਬ ਵਿੱਚ ਗ੍ਰਨੇਡ ਆਉਣ ਦੇ ਦਾਅਵੇ ਮਗਰੋਂ ਸਿਆਸਤ ਗਰਮਾਈ ਹੋਈ ਹੈ। ਕਾਂਗਰਸੀ ਲੀਡਰ ਪ੍ਰਤਾਪ ਸਿੰਘ ਬਾਜਵਾ ਨੂੰ ਭਾਵੇਂ ਅਦਾਲਤ ਵੱਲੋਂ ਰਾਹਤ ਮਿਲ ਗਈ ਹੈ ਪਰ ਆਮ ਆਦਮੀ ਪਾਰਟੀ (ਆਪ) ਹਮਲਾਵਰ ਰੁਖ ਅਪਣਾ ਰਹੀ ਹੈ। ਵਿਦੇਸ਼ ਬੈਠੇ ਖਾਲਿਸਤਾਨੀ ਗੁਰਪਤਵੰਤ ਪੰਨੂ ਵੱਲੋਂ ਬਾਜਵਾ ਦੇ ਬਿਆਨ ਨੂੰ ਸਹੀ ਕਹਿਣ ਮਗਰੋਂ ਆਮ ਆਦਮੀ ਪਾਰਟੀ ਨੇ ਪੁੱਛਿਆ ਹੈ ਕਿ 'ਯੇ ਰਿਸ਼ਤਾ ਕਯਾ ਕਿਹਲਾਤਾ ਹੈ'

'ਆਪ' ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਵਿਰੋਧੀ ਧਿਰ ਦੇ ਨੇਤਾ (ਐਲਓਪੀ) ਪ੍ਰਤਾਪ ਬਾਜਵਾ ਉਪਰ ਪੰਜਾਬ ਦੀ ਸ਼ਾਂਤੀ ਨੂੰ ਖ਼ਤਰੇ ਵਿੱਚ ਪਾਉਣ ਵਾਲੇ ਤੇ ਸੂਬੇ ਵਿੱਚ ਵਿਰੋਧੀਆਂ ਦੇ ਏਜੰਡੇ ਨਾਲ ਮੇਲ ਖਾਂਦੇ ਲਾਪ੍ਰਵਾਹੀ ਵਾਲੇ ਬਿਆਨ ਦੇਣ ਦਾ ਇਲਜ਼ਾਮ ਲਾਇਆ ਹੈ। ਉਨ੍ਹਾਂ ਕਾਂਗਰਸ ਤੇ ਭਾਜਪਾ 'ਤੇ  ਭੜਕਾਊ ਟਿੱਪਣੀਆਂ ਖ਼ਾਸ ਕਰਕੇ ਗੁਰਪਤਵੰਤ ਪੰਨੂ ਵੱਲੋਂ ਕੀਤੀ ਟਿੱਪਣੀਆਂ 'ਤੇ ਆਪਣੀ ਸਥਿਤੀ ਸਪੱਸ਼ਟ ਕਰਨ ਵਿੱਚ ਅਸਫਲ ਰਹਿਣ ਦਾ ਵੀ ਦੋਸ਼ ਲਗਾਇਆ।

ਵੀਰਵਾਰ ਨੂੰ ਚੰਡੀਗੜ੍ਹ ਦਫ਼ਤਰ ਵਿਖੇ ਸੀਨੀਅਰ ਬੁਲਾਰਾ ਨੀਲ ਗਰਗ ਨਾਲ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਅਰੋੜਾ ਨੇ ਕਿਹਾ ਕਿ ਕੁਝ ਰਾਜਨੀਤਕ ਨੇਤਾ ਆਪਣੀ ਘੱਟ ਰਹੀ ਰਾਜਨੀਤਕ ਸਾਖ ਨੂੰ ਮੁੜ ਸੁਰਜੀਤ ਕਰਨ ਲਈ ਬੇਤਾਬ ਹਨ। ਇਸ ਲਈ ਉਹ ਅਜਿਹੇ ਲਾਪ੍ਰਵਾਹ ਤੇ ਖ਼ਤਰਨਾਕ ਬਿਆਨਾਂ ਦਾ ਸਹਾਰਾ ਲੈ ਰਹੇ ਹਨ। ਇਹ ਸਿਆਸਤਦਾਨ, ਲੋਕਾਂ ਦੇ ਅਸਲ ਮੁੱਦਿਆਂ ਨੂੰ ਹੱਲ ਕਰਨ ਦੀ ਬਜਾਏ, ਆਪਣੇ ਰਾਜਨੀਤਕ ਏਜੰਡਿਆਂ ਨੂੰ ਅੱਗੇ ਵਧਾਉਣ ਲਈ ਬੇਬੁਨਿਆਦ ਬਿਆਨਬਾਜ਼ੀ ਵਿੱਚ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਨਾ ਸਿਰਫ਼਼ ਰਾਜ ਦੀ ਸੁਰੱਖਿਆ ਨੂੰ ਕਮਜ਼ੋਰ ਕਰਦੀਆਂ ਹਨ ਬਲਕਿ ਲੋਕਾਂ ਵਿੱਚ ਡਰ ਅਤੇ ਦਹਿਸ਼ਤ ਵੀ ਪੈਦਾ ਕਰਦੀਆਂ ਹਨ।

ਅਰੋੜਾ ਨੇ ਪ੍ਰਤਾਪ ਬਾਜਵਾ ਦੇ ਪੰਜਾਬ ਵਿੱਚ ਕਥਿਤ ਤੌਰ 'ਤੇ ਦਾਖਲ ਹੋਣ ਵਾਲੇ ਗ੍ਰਨੇਡਾਂ ਸਬੰਧੀ ਉਨ੍ਹਾਂ ਦੇ ਬਿਆਨਾਂ ਦੀ ਆਲੋਚਨਾ ਕੀਤੀ, ਜਿਸ ਦਾ ਉਨ੍ਹਾਂ ਨੇ ਪਹਿਲਾਂ ਇੱਕ ਮੀਡੀਆ ਇੰਟਰਵਿਊ ਵਿੱਚ ਦਾਅਵਾ ਕੀਤਾ ਸੀ। ਬਾਜਵਾ ਨੇ ਇਨ੍ਹਾਂ ਦਾਅਵਿਆਂ ਨੂੰ ਖ਼ੁਫ਼ੀਆ ਰਿਪੋਰਟਾਂ ਨਾਲ ਜੋੜਿਆ ਸੀ ਤੇ ਇਹ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਸਰੋਤ ਭਰੋਸੇਯੋਗ ਸਨ, ਹਾਲਾਂਕਿ ਉਨ੍ਹਾਂ ਨੇ ਬਾਅਦ ਵਿੱਚ ਮੰਨਿਆ ਕਿ ਉਨ੍ਹਾਂ ਨੂੰ ਇਹ ਜਾਣਕਾਰੀ ਇੱਕ ਅਖ਼ਬਾਰ ਦੀ ਰਿਪੋਰਟ ਤੋਂ  ਪੱਤਾ ਲੱਗੀ ਸੀ। ਅਰੋੜਾ ਨੇ ਕਿਹਾ, "ਜੇਕਰ ਬਾਜਵਾ ਨੇ ਸਿਰਫ਼ ਇਹ ਸਵੀਕਾਰ ਕਰ ਲਿਆ ਹੁੰਦਾ ਕਿ ਉਨ੍ਹਾਂ ਦਾ ਸਰੋਤ 'ਦੈਨਿਕ ਭਾਸਕਰ' ਦਾ ਇੱਕ ਖ਼ਬਰ ਲੇਖ ਸੀ, ਤਾਂ ਸਥਿਤੀ ਉੱਥੇ ਹੀ ਖ਼ਤਮ ਹੋ ਜਾਂਦੀ ਪਰ ਉਨ੍ਹਾਂ ਨੇ ਸਨਸਨੀਖ਼ੇਜ਼ ਦਾਅਵੇ ਕਰਨ ਤੇ ਡਰ ਫੈਲਾਉਣ ਨੂੰ ਚੁਣਿਆ।"

ਅਰੋੜਾ ਨੇ ਕਿਹਾ ਕਿ ਇੱਕ ਤਜਰਬੇਕਾਰ ਸਿਆਸਤਦਾਨ ਹੋਣ ਦੇ ਬਾਵਜੂਦ, ਬਾਜਵਾ ਜ਼ਿੰਮੇਵਾਰੀ ਨਾਲ ਕੰਮ ਕਰਨ ਵਿੱਚ ਅਸਫਲ ਰਹੇ ਤੇ ਉਨ੍ਹਾਂ ਨੇ ਰਾਜ ਦੀ ਏਜੰਸੀਆਂ ਵਿੱਚ ਜਨਤਾ ਦੇ ਵਿਸ਼ਵਾਸ ਨੂੰ ਕਮਜ਼ੋਰ ਕੀਤਾ।  "ਬਾਜਵਾ ਦੀਆਂ ਟਿੱਪਣੀਆਂ ਨੇ ਡਰ ਤੇ ਭੰਬਲਭੂਸਾ ਪੈਦਾ ਕੀਤਾ ਹੈ। ਉਨ੍ਹਾਂ ਨੇ ਹਾਈ ਕੋਰਟ ਵੱਲੋਂ ਬਾਜਵਾ ਨੂੰ ਪੰਜਾਬ ਪੁਲਿਸ ਨਾਲ ਸਹਿਯੋਗ ਕਰਨਅਤੇ ਹੋਰ ਭੜਕਾਊ ਬਿਆਨ ਦੇਣ ਤੋਂ ਬਚਣ ਦੇ ਨਿਰਦੇਸ਼ਾਂ 'ਤੇ ਵੀ ਚਾਨਣਾ ਪਾਇਆ।

ਅਮਨ ਅਰੋੜਾ ਨੇ ਇਸ ਤੱਥ ਦੀ ਵੀ ਨਿੰਦਾ ਕੀਤੀ ਕਿ ਗੁਰਪਤਵੰਤ ਪੰਨੂ ਵਰਗੇ ਕੱਟੜਪੰਥੀ ਤੱਤਾਂ ਨੇ ਬਾਜਵਾ ਦੀਆਂ ਟਿੱਪਣੀਆਂ ਨੂੰ ਆਪਣੇ ਦੇਸ਼ ਵਿਰੋਧੀ ਬਿਆਨਬਾਜ਼ੀ ਨੂੰ ਜਾਇਜ਼ ਠਹਿਰਾਉਣ ਲਈ ਵਰਤਿਆ ਸੀ। ਅਰੋੜਾ ਨੇ ਦੱਸਿਆ ਕਿ ਪੰਨੂ, ਜਿਸ ਨੇ ਪਹਿਲਾਂ ਪੰਜਾਬ ਵਿੱਚ ਡਾ. ਬੀਆਰ. ਅੰਬੇਡਕਰ ਦੇ ਬੁੱਤਾਂ ਨੂੰ ਢਹਿ-ਢੇਰੀ ਕਰਨ ਦੀ ਧਮਕੀ ਦਿੱਤੀ ਸੀ, ਹੁਣ ਬਾਜਵਾ ਦੇ ਦਾਅਵਿਆਂ ਨੂੰ ਦੁਹਰਾ  ਰਿਹਾ ਹੈ। ਅਰੋੜਾ ਨੇ ਕਿਹਾ " ਬਾਜਵਾ ਵਰਗੇ ਆਗੂ ਅਜਿਹੇ ਬਿਆਨ ਦੇ ਕੇ ਪੰਨੂ ਵਰਗੀਆਂ ਦੇਸ਼ ਵਿਰੋਧੀ ਤਾਕਤਾਂ ਦਾ ਹੌਸਲਾ ਵਧਾਉਂਦਿਆਂ ਹੈ, ਜੋ ਫਿਰ ਆਪਣੇ ਫੁੱਟ ਪਾਊ ਏਜੰਡੇ ਨੂੰ ਅੱਗੇ ਵਧਾਉਣ ਲਈ ਮੌਕੇ ਦੀ ਵਰਤੋਂ ਕਰਦੇ ਹਨ,"।

ਅਰੋੜਾ ਨੇ ਕਾਂਗਰਸ ਅਤੇ ਭਾਜਪਾ ਦੋਵਾਂ ਨੂੰ ਸਖ਼ਤ ਚੁਣੌਤੀ ਦਿੱਤੀ ਅਤੇ ਮੰਗ ਕੀਤੀ ਕਿ ਉਹ ਇਸ ਮੁੱਦੇ 'ਤੇ ਆਪਣੇ ਸਟੈਂਡ ਸਪੱਸ਼ਟ ਕਰਨ। ਉਨ੍ਹਾਂ ਕਿਹਾ, "ਕਾਂਗਰਸ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਉਹ ਬਾਜਵਾ ਦੀਆਂ ਖ਼ਤਰਨਾਕ ਟਿੱਪਣੀਆਂ ਅਤੇ ਗੁਰਪਤਵੰਤ ਪੰਨੂ ਵੱਲੋਂ ਦਿੱਤੇ ਸਮਰਥਨ ਨਾਲ ਖੜ੍ਹੇ ਹਨ। ਉਨ੍ਹਾਂ ਮੰਗ ਕੀਤੀ ਕਿ ਭਾਜਪਾ ਨੂੰ ਉਨ੍ਹਾਂ ਲੋਕਾਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ ਜੋ ਦੇਸ਼ ਦੀ ਸ਼ਾਂਤੀ ਅਤੇ ਸਥਿਰਤਾ ਵਿਰੁੱਧ ਸਰਗਰਮੀ ਨਾਲ ਕੰਮ ਕਰ ਰਹੇ ਹਨ।"

ਉਨ੍ਹਾਂ ਨੇ ਗੁਰਪਤਵੰਤ ਪੰਨੂ ਦੀਆਂ ਕਾਰਵਾਈਆਂ ਬਾਰੇ ਭਾਰਤ ਸਰਕਾਰ, ਖ਼ਾਸ ਕਰਕੇ ਨਰਿੰਦਰ ਮੋਦੀ, ਜੋ ਡੋਨਾਲਡ ਟਰੰਪ ਦਾ ਦੋਸਤ ਹੋਣ ਦਾ ਦਾਅਵਾ ਕਰਦੇ ਹਨ, ਦੀ ਚੁੱਪੀ 'ਤੇ ਵੀ ਚਿੰਤਾ ਪ੍ਰਗਟ ਕੀਤੀ। ਗੁਰਪਤਵੰਤ ਪੰਨੂ ਅਮਰੀਕਾ ਵਿੱਚ ਰਹਿੰਦਾ ਹੈ ਤੇ ਪੰਜਾਬ ਦੇ ਲੋਕਾਂ ਵਿਰੁੱਧ ਹਿੰਸਾ ਭੜਕਾਉਂਦਾ ਰਹਿੰਦਾ ਹੈ। ਅਰੋੜਾ ਨੇ ਪੁੱਛਿਆ, "ਭਾਰਤ ਸਰਕਾਰ ਨੇ ਇਹ ਮੁੱਦਾ ਅਮਰੀਕੀ ਅਧਿਕਾਰੀਆਂ ਕੋਲ ਕਿਉਂ ਨਹੀਂ ਉਠਾਇਆ? ਪੰਨੂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਲਈ ਕੋਈ ਕੂਟਨੀਤਕ ਦਬਾਅ ਕਿਉਂ ਨਹੀਂ ਪਾਇਆ ਗਿਆ?"

ਅਰੋੜਾ ਨੇ ਸਾਰੇ ਰਾਜਨੀਤਿਕ ਆਗੂਆਂ ਨੂੰ ਅਪੀਲ ਕੀਤੀ, ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਣ, ਉਨ੍ਹਾਂ ਨੂੰ ਬੇਬੁਨਿਆਦ ਬਿਆਨ ਦੇਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਜੋ ਪੰਜਾਬ ਦੀ ਸਦਭਾਵਨਾ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਅਰੋੜਾ ਨੇ ਜ਼ੋਰ ਦੇ ਕੇ ਕਿਹਾ, "ਸਾਨੂੰ ਇਸ ਵਿਨਾਸ਼ਕਾਰੀ ਬਿਆਨਬਾਜ਼ੀ ਨੂੰ ਰੋਕਣ ਦੀ ਲੋੜ ਹੈ ਜੋ ਸਿਰਫ ਸਾਡੇ ਦੁਸ਼ਮਣਾਂ ਦੇ ਹਿੱਤਾਂ ਦੀ ਪੂਰਤੀ ਕਰਦੀ ਹੈ। ਪੰਜਾਬ ਦੀ ਸ਼ਾਂਤੀ, ਏਕਤਾ ਅਤੇ ਤਰੱਕੀ ਕਿਸੇ ਵੀ ਨਿੱਜੀ ਜਾਂ ਰਾਜਨੀਤਿਕ ਏਜੰਡੇ ਤੋਂ ਪਹਿਲਾਂ ਹੋਣੀ ਚਾਹੀਦੀ ਹੈ।" ਉਨ੍ਹਾਂ ਨੇ ਪੰਜਾਬ ਦੇ ਲੋਕਾਂ ਵਿੱਚ ਆਪਣੇ ਮਜ਼ਬੂਤ ਵਿਸ਼ਵਾਸ ਨੂੰ ਦੁਹਰਾਉਂਦੇ ਹੋਏ ਕਿਹਾ, "ਪੰਜਾਬ ਦੇ ਲੋਕ ਡਰ ਪੈਦਾ ਕਰਨ ਜਾਂ ਵੰਡਣ ਵਾਲੀ ਰਾਜਨੀਤੀ ਤੋਂ ਪ੍ਰਭਾਵਿਤ ਨਹੀਂ ਹੋਣਗੇ।"

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Sri Muktsar Sahib 'ਚ ਮਾਘੀ ਮੇਲੇ 'ਤੇ ਭਖੀ ਸਿਆਸਤ! 2027 ਦੀਆਂ ਚੋਣਾਂ ਦਾ ਬਿਗੁਲ, ਕਾਂਗਰਸ ਨੇ ਕਿਉਂ ਬਣਾਈ ਦੂਰੀ?
Sri Muktsar Sahib 'ਚ ਮਾਘੀ ਮੇਲੇ 'ਤੇ ਭਖੀ ਸਿਆਸਤ! 2027 ਦੀਆਂ ਚੋਣਾਂ ਦਾ ਬਿਗੁਲ, ਕਾਂਗਰਸ ਨੇ ਕਿਉਂ ਬਣਾਈ ਦੂਰੀ?
Punjab News: ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਵੱਡਾ ਝਟਕਾ! ਚਰਨਜੀਤ ਬਰਾੜ ਨੇ ਛੱਡੀ ਪਾਰਟੀ
Punjab News: ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਵੱਡਾ ਝਟਕਾ! ਚਰਨਜੀਤ ਬਰਾੜ ਨੇ ਛੱਡੀ ਪਾਰਟੀ
Punjab School Holidays: ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਨੂੰ ਲੈ ਕੇ ਵੱਡੀ ਅਪਡੇਟ, ਹੱਡ-ਚੀਰਵੀਂ ਠੰਡ ਅਤੇ ਸੰਘਣੀ ਧੁੰਦ ਨੇ ਵਧਾਈ ਮਾਪਿਆ ਦੀ ਚਿੰਤਾ, ਬੋਲੇ...
ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਨੂੰ ਲੈ ਕੇ ਵੱਡੀ ਅਪਡੇਟ, ਹੱਡ-ਚੀਰਵੀਂ ਠੰਡ ਅਤੇ ਸੰਘਣੀ ਧੁੰਦ ਨੇ ਵਧਾਈ ਮਾਪਿਆ ਦੀ ਚਿੰਤਾ, ਬੋਲੇ...
Punjab News: ਪੰਜਾਬ 'ਚ ਕੜਾਕੇ ਦੀ ਠੰਡ-ਸੰਘਣੀ ਧੁੰਦ ਨੇ ਤੋੜਿਆ 8 ਸਾਲਾਂ ਦਾ ਰਿਕਾਰਡ, ਇਨ੍ਹਾਂ ਤਰੀਕਾਂ ਨੂੰ ਛਮ-ਛਮ ਵਰ੍ਹੇਗਾ ਮੀਂਹ; ਜਾਣੋ ਕਿਹੜੇ ਸਕੂਲਾਂ 'ਚ ਵਧੀਆਂ ਛੁੱਟੀਆਂ...?
ਪੰਜਾਬ 'ਚ ਕੜਾਕੇ ਦੀ ਠੰਡ-ਸੰਘਣੀ ਧੁੰਦ ਨੇ ਤੋੜਿਆ 8 ਸਾਲਾਂ ਦਾ ਰਿਕਾਰਡ, ਇਨ੍ਹਾਂ ਤਰੀਕਾਂ ਨੂੰ ਛਮ-ਛਮ ਵਰ੍ਹੇਗਾ ਮੀਂਹ; ਜਾਣੋ ਕਿਹੜੇ ਸਕੂਲਾਂ 'ਚ ਵਧੀਆਂ ਛੁੱਟੀਆਂ...?

ਵੀਡੀਓਜ਼

CM ਮਾਨ ਤੇ ਭੜਕੀ ਹਰਸਿਮਰਤ ਬਾਦਲ , AAP ਰਾਜ ਨੇ ਪੰਜਾਬ ਕੀਤਾ ਬਰਬਾਦ
ਸਰਪੰਚ ਕਤਲ ਕੇਸ ’ਚ ਵੱਡੀ ਕਾਰਵਾਈ! ਪੁਲਿਸ ਦੇ ਹੱਥੇ ਚੜ੍ਹੇ ਕਾਤਲ
ਪੰਜਾਬ ’ਚ ਠੰਢ ਦਾ ਕਹਿਰ! 1.6 ਡਿਗਰੀ ਤੱਕ ਡਿੱਗਿਆ ਪਾਰਾ
ਜਥੇਦਾਰ ਗੜਗੱਜ ਨੂੰ ਕੀ ਬੇਨਤੀ ਕਰ ਰਹੇ AAP ਮੰਤਰੀ ?
328 ਪਾਵਨ ਸਰੂਪਾਂ 'ਤੇ ਜਥੇਦਾਰ ਗੜਗੱਜ ਦੀ ਸਖ਼ਤ ਚੇਤਾਵਨੀ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sri Muktsar Sahib 'ਚ ਮਾਘੀ ਮੇਲੇ 'ਤੇ ਭਖੀ ਸਿਆਸਤ! 2027 ਦੀਆਂ ਚੋਣਾਂ ਦਾ ਬਿਗੁਲ, ਕਾਂਗਰਸ ਨੇ ਕਿਉਂ ਬਣਾਈ ਦੂਰੀ?
Sri Muktsar Sahib 'ਚ ਮਾਘੀ ਮੇਲੇ 'ਤੇ ਭਖੀ ਸਿਆਸਤ! 2027 ਦੀਆਂ ਚੋਣਾਂ ਦਾ ਬਿਗੁਲ, ਕਾਂਗਰਸ ਨੇ ਕਿਉਂ ਬਣਾਈ ਦੂਰੀ?
Punjab News: ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਵੱਡਾ ਝਟਕਾ! ਚਰਨਜੀਤ ਬਰਾੜ ਨੇ ਛੱਡੀ ਪਾਰਟੀ
Punjab News: ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਵੱਡਾ ਝਟਕਾ! ਚਰਨਜੀਤ ਬਰਾੜ ਨੇ ਛੱਡੀ ਪਾਰਟੀ
Punjab School Holidays: ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਨੂੰ ਲੈ ਕੇ ਵੱਡੀ ਅਪਡੇਟ, ਹੱਡ-ਚੀਰਵੀਂ ਠੰਡ ਅਤੇ ਸੰਘਣੀ ਧੁੰਦ ਨੇ ਵਧਾਈ ਮਾਪਿਆ ਦੀ ਚਿੰਤਾ, ਬੋਲੇ...
ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਨੂੰ ਲੈ ਕੇ ਵੱਡੀ ਅਪਡੇਟ, ਹੱਡ-ਚੀਰਵੀਂ ਠੰਡ ਅਤੇ ਸੰਘਣੀ ਧੁੰਦ ਨੇ ਵਧਾਈ ਮਾਪਿਆ ਦੀ ਚਿੰਤਾ, ਬੋਲੇ...
Punjab News: ਪੰਜਾਬ 'ਚ ਕੜਾਕੇ ਦੀ ਠੰਡ-ਸੰਘਣੀ ਧੁੰਦ ਨੇ ਤੋੜਿਆ 8 ਸਾਲਾਂ ਦਾ ਰਿਕਾਰਡ, ਇਨ੍ਹਾਂ ਤਰੀਕਾਂ ਨੂੰ ਛਮ-ਛਮ ਵਰ੍ਹੇਗਾ ਮੀਂਹ; ਜਾਣੋ ਕਿਹੜੇ ਸਕੂਲਾਂ 'ਚ ਵਧੀਆਂ ਛੁੱਟੀਆਂ...?
ਪੰਜਾਬ 'ਚ ਕੜਾਕੇ ਦੀ ਠੰਡ-ਸੰਘਣੀ ਧੁੰਦ ਨੇ ਤੋੜਿਆ 8 ਸਾਲਾਂ ਦਾ ਰਿਕਾਰਡ, ਇਨ੍ਹਾਂ ਤਰੀਕਾਂ ਨੂੰ ਛਮ-ਛਮ ਵਰ੍ਹੇਗਾ ਮੀਂਹ; ਜਾਣੋ ਕਿਹੜੇ ਸਕੂਲਾਂ 'ਚ ਵਧੀਆਂ ਛੁੱਟੀਆਂ...?
Sarabjit Kaur Audio: ਸਰਬਜੀਤ ਕੌਰ ਨੇ ਪਾਕਿਸਤਾਨ ਤੋਂ ਪਹਿਲੇ ਪਤੀ ਨੂੰ ਕੀਤੀ ਕਾਲ, ਬੋਲੀ- ਮੈਂ ਭਾਰਤ ਆ ਰਹੀ ਹਾਂ; ਮੇਰੇ ਤੋਂ ਗਲਤੀ ਹੋ ਗਈ, ਮੈਂ ਇੱਕ-ਇੱਕ ਰੁਪਏ ਨੂੰ ਤਰਸ...
ਸਰਬਜੀਤ ਕੌਰ ਨੇ ਪਾਕਿਸਤਾਨ ਤੋਂ ਪਹਿਲੇ ਪਤੀ ਨੂੰ ਕੀਤੀ ਕਾਲ, ਬੋਲੀ- ਮੈਂ ਭਾਰਤ ਆ ਰਹੀ ਹਾਂ; ਮੇਰੇ ਤੋਂ ਗਲਤੀ ਹੋ ਗਈ, ਮੈਂ ਇੱਕ-ਇੱਕ ਰੁਪਏ ਨੂੰ ਤਰਸ...
Punjab News: ਐਕਸ਼ਨ ਮੋਡ 'ਚ ਪੰਜਾਬ ਸਰਕਾਰ, ਰਡਾਰ 'ਤੇ ਇਹ 22 ਅਫ਼ਸਰ! ਵਿੱਤ ਮੰਤਰੀ ਬੋਲੇ-'ਨਹੀਂ ਬਖ਼ਸ਼ਿਆ ਜਾਵੇਗਾ ਦੋਸ਼ੀ, ਚਾਹੇ ਕਿੰਨੇ ਵੀ ਉੱਚੇ ਅਹੁਦੇ ’ਤੇ ਹੋਵੇ...'
ਐਕਸ਼ਨ ਮੋਡ 'ਚ ਪੰਜਾਬ ਸਰਕਾਰ, ਰਡਾਰ 'ਤੇ ਇਹ 22 ਅਫ਼ਸਰ! ਵਿੱਤ ਮੰਤਰੀ ਬੋਲੇ-'ਨਹੀਂ ਬਖ਼ਸ਼ਿਆ ਜਾਵੇਗਾ ਦੋਸ਼ੀ, ਚਾਹੇ ਕਿੰਨੇ ਵੀ ਉੱਚੇ ਅਹੁਦੇ ’ਤੇ ਹੋਵੇ...'
Mohali 'ਚ ਕਬੱਡੀ ਖਿਡਾਰੀ ਦੇ ਕਤਲ ਦੇ ਮਾਮਲੇ 'ਚ ਹੋਇਆ ਵੱਡਾ ਖੁਲਾਸਾ, ਇਦਾਂ ਕੀਤੀ ਪੂਰੀ ਪਲਾਨਿੰਗ; ਇੱਕ-ਇੱਕ ਗੱਲ ਆਈ ਸਾਹਮਣੇ
Mohali 'ਚ ਕਬੱਡੀ ਖਿਡਾਰੀ ਦੇ ਕਤਲ ਦੇ ਮਾਮਲੇ 'ਚ ਹੋਇਆ ਵੱਡਾ ਖੁਲਾਸਾ, ਇਦਾਂ ਕੀਤੀ ਪੂਰੀ ਪਲਾਨਿੰਗ; ਇੱਕ-ਇੱਕ ਗੱਲ ਆਈ ਸਾਹਮਣੇ
Punjab News: ਪੰਜਾਬ 'ਚ ਸਕੂਲ ਖੁੱਲ੍ਹਦੇ ਹੀ ਮੱਚਿਆ ਹਾਹਾਕਾਰ, ਵਿਦਿਅਕ ਅਦਾਰੇ ਫਿਰ ਕੀਤੇ ਗਏ ਬੰਦ: ਅੰਮ੍ਰਿਤਸਰ ਦੇ ਸਰਕਾਰੀ ਸਕੂਲਾਂ ਨੂੰ ਮਿਲੀ ਧਮਕੀ: ਫਿਰ ਹੋਈ ਛੁੱਟੀ...
ਪੰਜਾਬ 'ਚ ਸਕੂਲ ਖੁੱਲ੍ਹਦੇ ਹੀ ਮੱਚਿਆ ਹਾਹਾਕਾਰ, ਵਿਦਿਅਕ ਅਦਾਰੇ ਫਿਰ ਕੀਤੇ ਗਏ ਬੰਦ: ਅੰਮ੍ਰਿਤਸਰ ਦੇ ਸਰਕਾਰੀ ਸਕੂਲਾਂ ਨੂੰ ਮਿਲੀ ਧਮਕੀ: ਫਿਰ ਹੋਈ ਛੁੱਟੀ...
Embed widget