ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਗੁਰੂ ਕਿਰਪਾ ਟ੍ਰੇਨ ਹੋਈ ਰਵਾਨਾ, 5100 ਕਿਲੋਮੀਟਰ ਦੀ ਦੂਰੀ ਕਰੇਗੀ ਤੈਅ
Guru kirpa train departs: ਸਿੱਖਾਂ ਦੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਗੁਰੂ ਕਿਰਪਾ ਟ੍ਰੇਨ ਰਵਾਨਾ ਕੀਤੀ ਗਈ। ਇਸ ਮੌਕੇ ਕਈ ਅਧਿਕਾਰੀ ਵੀ ਮੌਜੂਦ ਰਹੇ।
Guru kirpa train departs: ਦੇਸ਼ ਭਰ ਦੇ ਸਿੱਖਾਂ ਦੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਗੁਰੂ ਕਿਰਪਾ ਟ੍ਰੇਨ ਰਵਾਨਾ ਹੋ ਗਈ ਹੈ। ਦੱਸ ਦਈਏ ਕਿ ਇਹ ਰੇਲ ਸਵੇਰੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ ਹੈ। ਇਸ ਰੇਲ ਕਰੀਬ 7 ਦਿਨ ਸਫਰ ਕਰੇਗੀ ਅਤੇ 5100 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ।
ਸਾਰੀਆਂ ਸੁਵਿਧਾਵਾਂ ਨਾਲ ਲੈਸ ਰੇਲ
ਇਸ ਰੇਲ ਨੂੰ ਲੈ ਕੇ ਸਿੱਖ ਯਾਤਰੂਆਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਸਿੱਖ ਸ਼ਰਧਾਲੂ ਰੇਲਵੇ ਵੱਲੋਂ ਭਾਰਤ ਗੌਰਵ ਡੀਲਕਸ ਟੂਰਿਸਟ ਟਰੇਨ ਦੀ ਪਹਿਲੀ ਯਾਤਰਾ ਵਿੱਚ ਸ੍ਰੀ ਹਜ਼ੂਰ ਸਾਹਿਬ (ਨਾਂਦੇੜ), ਸ੍ਰੀ ਗੁਰੂ ਨਾਨਕ ਝੀਰਾ ਸਾਹਿਬ (ਬਿਦਰ) ਅਤੇ ਸ੍ਰੀ ਹਰਿਮੰਦਰ ਜੀ ਸਾਹਿਬ (ਪਟਨਾ) ਦੇ ਦਰਸ਼ਨ ਕਰਨਗੇ। ਭਾਰਤ ਗੌਰਵ ਡੀਲਕਸ ਟ੍ਰੇਨ ਏਅਰ ਕੰਡੀਸ਼ਨਡ ਅਤੇ ਸਾਰੀਆਂ ਸਹੂਲਤਾਂ ਨਾਲ ਲੈਸ ਹੈ।
ਇਹ ਵੀ ਪੜ੍ਹੋ: Dalai Lama Apologises: ਦਲਾਈ ਲਾਮਾ ਵਲੋਂ ਬੱਚੇ ਨੂੰ ਕਿਸ ਕਰਨ ਦੇ ਵੀਡੀਓ 'ਤੇ ਸੀ ਹੋਇਆ ਵਿਵਾਦ, ਬਿਆਨ ਜਾਰੀ ਕਰਕੇ ਮੰਗੀ ਮਾਫੀ
ਰੇਲ ਦੀ ਰਵਾਨਗੀ ਮੌਕੇ ਕਈ ਅਧਿਕਾਰੀ ਰਹੇ ਮੌਜੂਦ
ਇਸ ਮੌਕੇ ਵਧੀਕ ਡਵੀਜ਼ਨਲ ਰੇਲਵੇ ਮੈਨੇਜਰ (Operation) ਬੀਪੀ ਸਿੰਘ, ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਸ਼ੁਭਮ ਕੁਮਾਰ, ਸੀਨੀਅਰ ਲੋਕ ਸੰਪਰਕ ਅਫ਼ਸਰ ਰਾਜੇਸ਼ ਖਰੇ, ਮੀਡੀਆ ਸਲਾਹਕਾਰ ਆਰ.ਕੇ.ਰਾਣਾ ਅਤੇ ਫਿਰੋਜ਼ਪੁਰ ਡਿਵੀਜ਼ਨ ਅਤੇ ਆਈਆਰਸੀਟੀਸੀ (IRCTC) ਦੇ ਅਧਿਕਾਰੀ ਹਾਜ਼ਰ ਸਨ।
ਭਾਰਤੀ ਰੇਲਵੇ ਦੇ 'ਦੇਖੋ ਆਪਣਾ ਦੇਸ਼' ਪ੍ਰੋਜੈਕਟ ਦੇ ਤਹਿਤ, ਦੇਸ਼ ਵਿੱਚ ਘਰੇਲੂ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਤੀਰਥ ਸਥਾਨਾਂ ਅਤੇ ਟੂਰਿਸਟ ਸਰਕਟਾਂ ਲਈ ਕਈ ਭਾਰਤ ਗੌਰਵ ਟੂਰਿਸਟ ਟਰੇਨਾਂ ਚਲਾਈਆਂ ਜਾ ਰਹੀਆਂ ਹਨ। ਇਸ ਤਹਿਤ ਅੱਜ ਭਾਰਤ ਗੌਰਵ ਟੂਰਿਸਟ ਟਰੇਨ ਰਵਾਨਾ ਹੋਈ। ਇਸ ਰੇਲ ਵਿੱਚ ਬਿਆਸ, ਜਲੰਧਰ ਕੈਂਟ, ਲੁਧਿਆਣਾ, ਨਿਊ ਮੋਰਿੰਡਾ ਜੰਕਸ਼ਨ, ਚੰਡੀਗੜ੍ਹ, ਅੰਬਾਲਾ, ਕੁਰੂਕਸ਼ੇਤਰ ਅਤੇ ਦਿੱਲੀ ਸਫਦਰਜੰਗ ਸਟੇਸ਼ਨਾਂ ਤੋਂ ਯਾਤਰੀ ਸਵਾਰ ਹੋ ਸਕਣਗੇ।
ਇਹ ਵੀ ਪੜ੍ਹੋ: ਏਅਰ ਇੰਡੀਆ ਨੇ ਕੀਤਾ ਪ੍ਰੇਸ਼ਾਨ, ਸਾਂ ਫਰਾਂਸਿਸਕੋ ਜਾਣ ਵਾਲੀ ਉਡਾਣ 'ਚ ਤਕਨੀਕੀ ਖਰਾਬੀ, ਲੰਡਨ ਵਾਲੀਸ ਫਲਾਈਟ 'ਚ ਹੰਗਾਮਾ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।