Exclusive : ਏਬੀਪੀ ਸਾਂਝਾ 'ਤੇ ਬੋਲੇ ਹਰਭਜਨ ਸਿੰਘ ਈਟੀਓ, ਕਿਹਾ - ਪਿਛਲਿਆਂ ਸਰਕਾਰਾਂ ਸਾਲ 'ਚ 78 ਵਾਰ ਵਧਾਉਦੀਆਂ ਸੀ ਕੀਮਤਾਂ, ਪਰ ਸਾਡੀ ਸਰਕਾਰ ਨੇ...
Harbhajan Singh ETO on electricity price hike : ਪੰਜਾਬ ਵਿੱਚ ਬਿਜਲੀ ਦਰਾਂ ਵਿੱਚ ਵਾਧਾ ਕਰਨ ਮਗਰੋਂ ਸਭ ਤੋਂ ਪਹਿਲਾਂ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਏਬੀਪੀ ਸਾਂਝਾ ਨਾਲ ਗੱਲਬਾਤ ਕੀਤੀ।
Harbhajan Singh ETO on electricity price hike: ਪੰਜਾਬ ਵਿੱਚ ਬਿਜਲੀ ਦਰਾਂ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਕੱਲ੍ਹ ਤੋਂ ਨਵੀਆਂ ਦਰਾਂ ਲਾਗੂ ਹੋਣਗੀਆਂ। ਬਿਜਲੀ ਦੀਆਂ ਦਰਾਂ ਵਧਣ ਤੋਂ ਬਾਅਦ ਸਭ ਤੋਂ ਪਹਿਲਾਂ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਏਬੀਪੀ ਸਾਂਝਾ ਨਾਲ ਗੱਲਬਾਤ ਕੀਤੀ।
ਏਬੀਪੀ ਸਾਂਝਾ ਨਾਲ ਗੱਲਬਾਤ ਕਰਦਿਆਂ ਹੋਇਆਂ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਪਿਛਲੇ 1 ਸਾਲ ਤੋਂ ਬਿਜਲੀ ਦੀਆਂ ਦਰਾਂ ਵਿੱਚ ਕੋਈ ਵਾਧਾ ਨਹੀਂ ਹੋਇਆ ਹੈ। ਇਸ ਕਰਕੇ ਸਾਨੂੰ ਇੱਕ ਸਾਲ ਬਾਅਦ ਬਿਜਲੀ ਦੀਆਂ ਕੀਮਤਾਂ ਵਾਧਾ ਕਰਨਾ ਪਿਆ।
ਬਿਜਲੀ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਕਰਕੇ ਕਈ ਵਾਰ ਕੋਲਾ ਬਾਹਰ ਤੋਂ ਮੰਗਾਉਣਾ ਪੈਂਦਾ ਹੈ। ਇਸ ਦੇ ਨਾਲ ਹੀ ਲਗਾਤਾਰ ਟਰਾਂਸਫਾਰਮਰ ਲਾਉਣ ਦੇ ਖਰਚੇ ਵੱਧ ਰਹੇ ਹਨ। ਉੱਥੇ ਹੀ ਅਸੀਂ ਬਹੁਤ ਸਾਰੇ ਮੁਲਾਜ਼ਮਾਂ ਨੂੰ ਪੇ ਸਕੇਲ ਦਿੱਤਾ ਹੈ ਅਤੇ ਹੋਰ ਭਰਤੀਆਂ ਕੀਤੀਆਂ ਹਨ ਜਿਸ ਕਰਕੇ ਬਿਜਲੀ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ।
ਇਹ ਵੀ ਪੜ੍ਹੋ: Punjab News: ਪੰਜਾਬ 'ਚ ਬਿਜਲੀ ਦਰਾਂ 'ਚ ਵਾਧੇ ਮਗਰੋਂ ਸੀਐਮ ਭਗਵੰਤ ਮਾਨ ਦਾ ਐਲਾਨ, ਆਮ ਲੋਕਾਂ 'ਤੇ ਨਹੀਂ ਪਵੇਗਾ ਕੋਈ ਬੋਝ
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜਿਹੜੀਆਂ ਬਿਜਲੀ ਦੀਆਂ ਦਰਾਂ ਵਧੀਆਂ ਹਨ, ਇਸ ਦਾ ਬੋਝ ਆਮ ਲੋਕਾਂ ‘ਤੇ ਨਹੀਂ ਪਵੇਗਾ ਕਿਉਂਕਿ ਅਸੀਂ 600 ਯੂਨਿਟ ਬਿਜਲੀ ਮੁਫਤ ਦਿੱਤੀ ਹੋਈ ਹੈ। ਇਸ ਕਰਕੇ ਜਿਹੜੀ ਕੀਮਤਾਂ ਵਧੀਆਂ ਹਨ, ਉਨ੍ਹਾਂ ਦੇ ਪੈਸੇ ਪੰਜਾਬ ਸਰਕਾਰ ਦੇਵੇਗੀ, ਇਸ ਨਾਲ PSPCL ਦਾ ਖਰਚਾ ਪੂਰਾ ਹੁੰਦਾ ਰਹੇਗਾ ਅਤੇ ਆਮ ਲੋਕਾਂ ‘ਤੇ ਬੋਝ ਨਹੀਂ ਪਵੇਗਾ।
ਬਿਜਲੀ ਮੰਤਰੀ ਨੇ ਅੱਗੇ ਕਿਹਾ ਕਿ ਅਜਿਹੇ ਬਹੁਤ ਸਾਰੇ ਸੂਬੇ ਹਨ, ਜਿੱਥੇ ਬਿਜਲੀ ਦੀਆਂ ਕੀਮਤਾਂ ਬਹੁਤ ਜ਼ਿਆਦਾ ਹਨ ਪਰ ਪੰਜਾਬ ‘ਚ ਬਿਜਲੀ ਦੀ ਕੀਮਤ ਹੋਰਾਂ ਸੂਬਿਆਂ ਨਾਲੋਂ ਘੱਟ ਹੈ ਜਾਂ ਕਈ ਸੂਬਿਆਂ ਦੇ ਬਰਾਬਰ ਹੈ।
ਉੱਥੇ ਹੀ ਵਿਰੋਧੀ ਪਾਰਟੀਆਂ ‘ਤੇ ਨਿਸ਼ਾਨਾ ਸਾਧਦਿਆਂ ਹੋਇਆਂ ਉਨ੍ਹਾਂ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਸਾਲ ਵਿੱਚ 78 ਵਾਰ ਬਿਜਲੀ ਦੀਆਂ ਦਰਾਂ ਚ ਵਾਧਾ ਕਰਦੀ ਸੀ ਪਰ ਸਾਡੀ ਸਰਕਾਰ ਨੇ 1 ਸਾਲ ਬਾਅਦ ਕੀਮਤਾਂ ਵਧਾਈਆਂ ਹਨ ਅਤੇ ਲੋਕਾਂ ‘ਤੇ ਕੋਈ ਟੈਕਸ ਵੀ ਨਹੀਂ ਲਾਇਆ ਜਾਵੇਗਾ।
ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਜਿਵੇਂ ਪਹਿਲਾਂ ਕਿਸਾਨਾਂ ਲਈ, ਇੰਡਸਟਰੀ ਲਈ ਜਿਹੜੀ ਮੁਫਤ ਬਿਜਲੀ ਦਿੱਤੀ ਜਾਂਦੀ ਸੀ, ਉਹ ਪਹਿਲਾਂ ਵਾਂਗ ਹੀ ਚੱਲਦਾ ਰਹੇਗਾ। ਪਹਿਲਾਂ ਦੀ ਤਰ੍ਹਾਂ ਹੀ ਸਬਸਿਡੀ ਦਿੱਤੀ ਜਾਵੇਗੀ, ਕੋਈ ਚੀਜ਼ ਬੰਦ ਨਹੀਂ ਕੀਤੀ ਜਾਵੇਗੀ। ਕੈਬਨਿਟ ਮੰਤਰੀ ਨੇ ਕਿਹਾ ਕਿ ਇੱਕ ਸਾਲ ਬਾਅਦ ਬਹੁਤ ਸਾਰੇ ਖਰਚੇ ਵੱਧ ਜਾਂਦੇ ਹਨ ਜਿਸ ਕਰਕੇ ਸਾਨੂੰ ਰੇਟ ਵਧਾਉਣੇ ਪਏ ਹਨ ਪਰ ਫਿਰ ਵੀ ਅਸੀਂ ਮਾਮੂਲੀ ਜਿਹੇ ਰੇਟ ਵਧਾਏ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਿਰ ਨੂੰ ਦੋ ਹਜ਼ਾਰ ਯੂਨਿਟ ਬਿਜਲੀ ਫ੍ਰੀ ਜਾਂਦੀ ਪਈ ਹੈ। ਉਸ ‘ਤੇ ਜਿਹੜਾ ਵਾਅਦਾ ਹੋਇਆ ਹੈ, ਉਹ ਘੱਟ ਹੈ, ਕੋਈ ਜ਼ਿਆਦਾ ਨਹੀਂ ਹੈ।