ਅਮਿਤ ਸ਼ਾਹ ਨਾਲ ਕੈਪਟਨ ਦੀ ਮੁਲਾਕਾਤ ਤੋਂ ਹਰਸਿਮਰਤ ਬਾਦਲ ਨੂੰ ਇਤਰਾਜ਼
ਹਰਸਿਮਰਤ ਬਾਦਲ ਨੇ ਕਿਹਾ ਕਾਂਗਰਸੀ ਕਿਸਾਨਾਂ ਦੇ ਮੁੱਦੇ 'ਤੇ ਗਲ ਨਾ ਕਰਕੇ ਪੈਗਾਸਸ ਜਾਸੂਸੀ ਵਰਗੇ ਮੁੱਦਿਆ 'ਤੇ ਰੋਲਾ ਪਾਉਂਦੇ ਰਹੇ ਤੇ ਕਿਸਾਨਾਂ ਦਾ ਮੁੱਦਾ ਵਿਚਾਰਨ ਹੀ ਨਹੀਂ ਦਿੱਤਾ।
ਨਵੀਂ ਦਿੱਲੀ: ਸਾਬਕਾ ਕੇਂਦਰੀ ਮੰਤਰੀ ਤੇ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਦੀ ਕਾਰਗੁਜ਼ਾਰੀ 'ਤੇ ਬੋਲਦਿਆਂ ਕਿਹਾ ਕਿ ਕਾਂਗਰਸ ਤੇ ਬੀਜੇਪੀ ਦੀ ਮਿਲੀ ਭੁਗਤ ਚਲ ਰਹੀ ਹੈ।
ਹਰਸਿਮਰਤ ਬਾਦਲ ਨੇ ਕਿਹਾ ਕਾਂਗਰਸੀ ਕਿਸਾਨਾਂ ਦੇ ਮੁੱਦੇ 'ਤੇ ਗਲ ਨਾ ਕਰਕੇ ਪੈਗਾਸਸ ਜਾਸੂਸੀ ਵਰਗੇ ਮੁੱਦਿਆ 'ਤੇ ਰੋਲਾ ਪਾਉਂਦੇ ਰਹੇ ਤੇ ਕਿਸਾਨਾਂ ਦਾ ਮੁੱਦਾ ਵਿਚਾਰਨ ਹੀ ਨਹੀਂ ਦਿੱਤਾ। ਹਰਸਮਿਰਤ ਨੇ ਦੋਸ਼ ਲਾਇਆ ਕਿ ਕਾਂਗਰਸ ਨੇ ਸਾਰਾ ਸੈਸ਼ਨ ਖਰਾਬ ਕੀਤਾ ਹੈ ਪਰ ਕਿਸਾਨਾਂ 'ਤੇ ਕੋਈ ਗੱਲ ਨਹੀਂ ਕਰਨ ਦਿੱਤੀ।
ਕਾਂਗਰਸ ਅਤੇ ਬੀਜੇਪੀ ਦੇ ਮਿਲੇ ਹੋਣ ਦਾ ਸਵਾਲ ਹਰਸਿਮਰਤ ਕੌਰ ਬਾਦਲ ਨੇ ਚੁੱਕਿਆ ਹੈ। ਹਰਸਮਿਰਤ ਨੇ ਕਿਹਾ ਸੋਨੀਆ ਕੈਪਟਨ ਨੂੰ ਮਿਲਦੀ ਨਹੀ, ਪਰ ਅਮਿਤ ਸ਼ਾਹ ਨੂੰ ਮਿਲਣ ਲਈ ਕੈਪਟਨ ਨੂੰ ਸਮਾਂ ਮਿਲ ਜਾਂਦਾ ਹੈ। ਕੈਪਟਨ ਅਮਿਤ ਸ਼ਾਹ ਨੂੰ ਮਿਲ ਰਹੇ ਹੈ ਇਨਾ ਸੌਖਾ ਸਮਾਂ ਗ੍ਰਹਿ ਮੰਤਰੀ ਕੋਲੋਂ ਕਿਵੇ ਮਿਲ ਜਾਂਦਾ ਹੈ।
ਦੱਸ ਦੇਈਏ ਕਿ ਪਹਿਲਾਂ ਹਰਸਮਿਰਤ ਬਾਦਲ ਬੀਜੇਪੀ ਸਰਕਾਰ 'ਚ ਕੈਬਨਿਟ ਮੰਤਰੀ ਸਨ। ਪਰ ਖੇਤੀ ਕਾਨੂੰਨਾਂ 'ਤੇ ਚੁਫੇਰਿਓਂ ਹੋਈ ਆਲੋਚਨਾ ਤੋਂ ਬਾਅਦ ਹਰਸਮਿਰਤ ਕੌਰ ਬਾਦਲ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਜਿਸ ਤੋਂ ਬਾਅਦ ਬੀਜੇਪੀ ਤੇ ਅਕਾਲੀ ਦਲ ਦੇ ਰਾਹ ਵੱਖ-ਵੱਖ ਹੋ ਹਏ।
ਇਹ ਵੀ ਪੜ੍ਹੋ: ਵਿਦਿਆਰਥੀਆਂ ਵੱਲੋਂ ਪੰਜਾਬੀ ਯੂਨੀਵਰਸਿਟੀ 'ਚ ਕਾਂਗਰਸੀ ਲੀਡਰਾਂ ਦੇ ਦਾਖਲੇ ‘ਤੇ ਬੈਨ
ਇਹ ਵੀ ਪੜ੍ਹੋ: The Kapil Sharma Show ਸੈੱਟ ਦੀ ਪਹਿਲੀ ਝਲਕ, ਵੇਖੋ ਤਸਵੀਰਾਂ
ਇਹ ਵੀ ਪੜ੍ਹੋ: ਕੇਂਦਰ ਸਰਕਾਰ ਦਾ ਮੁੜ ਦਾਅਵਾ, ਆਕਸੀਜਨ ਦੀ ਕਮੀ ਨਾਲ ਨਹੀਂ ਹੋਈਆਂ ਮੌਤਾਂ, 13 ਰਾਜਾਂ ਨੇ ਸੌਂਪੀ ਰਿਪੋਰਟ
ਇਹ ਵੀ ਪੜ੍ਹੋ: ਪੰਜਾਬ 'ਚ ਰਜਿਸਟਰੀ ਲਈ NOC ਜ਼ਰੂਰੀ, ਹਾਈ ਕੋਰਟ ਦੇ ਦਖਲ ਮਗਰੋਂ ਕੈਪਟਨ ਸਰਕਾਰ ਵੱਲੋਂ ਫੈਸਲਾ ਲਾਗੂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904