(Source: Poll of Polls)
Faridkot news: IG ਦੇ ਨਾਮ 'ਤੇ 20 ਲੱਖ ਰੁਪਏ ਰਿਸ਼ਵਤ ਲੈਣ ਦੇ ਮਾਮਲੇ 'ਚ ਹੋਈ ਸੁਣਵਾਈ, ਪੁਲਿਸ ਨੇ 2 ਦਿਨ ਦਾ ਰਿਮਾਂਡ ਕੀਤਾ ਹਾਸਲ
Faridkot news: ਫ਼ਰੀਦਕੋਟ ਅਦਾਲਤ ਨੇ IG ਦੇ ਨਾਮ 'ਤੇ 20 ਲੱਖ ਰੁਪਏ ਦੀ ਰਿਸ਼ਵਤ ਵਸੂਲ ਕਰਨ ਵਾਲਿਆਂ ਨੂੰ 2 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਹੈ। ਹੇਠਾਂ ਪੜ੍ਹੋ ਕੀ ਹੈ ਪੂਰਾ ਮਾਮਲਾ
Faridkot news: ਫ਼ਰੀਦਕੋਟ ਅਦਾਲਤ ਨੇ IG ਦੇ ਨਾਮ 'ਤੇ 20 ਲੱਖ ਰੁਪਏ ਦੀ ਰਿਸ਼ਵਤ ਵਸੂਲੀ ਦੇ ਮਾਮਲੇ ਵਿੱਚ ਐਸਪੀ ਫਰੀਦਕੋਟ ਗਗਨੇਸ਼ ਕੁਮਾਰ ਸ਼ਰਮਾ ਅਤੇ ਜਸਵਿੰਦਰ ਸਿੰਘ ਜੱਸੀ ਨੂੰ 2 ਦਿਨਾਂ ਲਈ ਪੁਲਿਸ ਰਿਮਾਂਡ ‘ਤੇ ਭੇਜਿਆ ਹੈ।
ਫਰੀਦਕੋਟ ਆਈਜੀ ਦੇ ਨਾਮ ‘ਤੇ ਵਸੂਲੇ ਗਏ ਲੱਖਾਂ ਰੁਪਏ
2019 ਵਿੱਚ ਫਰੀਦਕੋਟ ਦੇ ਪਿੰਡ ਸੁਖੀਆ ਦੇ ਡੇਰੇ ਦੇ ਮੁਖੀ ਬਾਬਾ ਦਿਆਲ ਦਾਸ ਦੇ ਕਤਲ ਮਾਮਲੇ ਵਿੱਚ ਸ਼ਿਕਾਇਤ ਕਰਤਾ ਤੋਂ ਫਰੀਦਕੋਟ IG ਦੇ ਨਾਮ ‘ਤੇ 20 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਤਤਕਾਲੀ ਐਸਪੀ ਗਗਨੇਸ਼ ਕੁਮਾਰ ਅਤੇ ਠੇਕੇਦਾਰ ਜਸਵਿੰਦਰ ਜੱਸੀ ਨੂੰ ਫਰੀਦਕੋਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਬੀਤੇ ਦਿਨੀਂ ਇਨ੍ਹਾਂ ਪਾਸਿਓਂ ਫ਼ਿਰੋਜਪੁਰ ਵਿਜੀਲੈਂਸ ਅੱਗੇ ਆਤਮਸਮਰਪਣ ਕੀਤਾ ਗਿਆ ਸੀ। ਇਸ ਤੋਂ ਬਾਅਦ ਅੱਜ ਇਨ੍ਹਾਂ ਨੂੰ ਫਰੀਦਕੋਟ ਦੀ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਦੋਹਾਂ ਦਾ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਡੀਐਸਪੀ ਸੁਸ਼ੀਲ ਕੁਮਾਰ ਅਤੇ ਸਬ ਇੰਸਪੈਕਟਰ ਖੇਮ ਚੰਦ ਪ੍ਰਾਸ਼ਰ ਅਤੇ ਇਕ ਹੋਰ ਵਿਅਕਤੀ ਪਹਿਲਾਂ ਹੀ ਗ੍ਰਿਫ਼ਤਾਰ ਹੋ ਚੁੱਕੇ ਹਨ ਅਤੇ ਹੁਣ ਇਨ੍ਹਾਂ ਦੋਵਾਂ ਦੀ ਗ੍ਰਿਫ਼ਤਰੀ ਹੋਈ ਹੈ। ਇਸ ਸਬੰਧੀ ਵਿਜੀਲੈਂਸ ਦਾ ਕਹਿਣਾ ਹੈ ਕਿ ਇਨ੍ਹਾਂ ਵੱਲੋਂ ਜਿਹੜੀ 20 ਲੱਖ ਰੁਪਏ ਦੀ ਰਿਸ਼ਵਤ ਲਈ ਗਈ ਸੀ ਉਹ ਰਿਕਵਰ ਕਰਨੀ ਹੈ।
ਕੀ ਹੈ ਪੂਰਾ ਮਾਮਲਾ?
ਮਾਮਲਾ ਸਾਲ 2019 ਦਾ ਹੈ, ਜਦੋਂ 9 ਨਵੰਬਰ ਨੂੰ ਫਰੀਦਕੋਟ ਦੇ ਪਿੰਡ ਕੋਟਸੁਖੀਆ ਦੇ ਡੇਰੇ ਦੇ ਮੁੱਖ ਸੇਵਾਦਾਰ ਸੰਤ ਬਾਬਾ ਦਿਆਲ ਦਾਸ ਦਾ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਡੇਰੇ ਅੰਦਰ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਅੰਮ੍ਰਿਤਪਾਲ ਸਿੰਘ ਦੇ 2 ਸਾਥੀਆਂ ਦੀ ਜੇਲ੍ਹ 'ਚ ਵਿਗੜੀ ਹਾਲਤ, ਹਸਪਤਾਲ 'ਚ ਕਰਵਾਏ ਭਰਤੀ, ਮਿਰਗੀ ਦੇ ਵੀ ਪੈ ਰਹੇ ਸੀ ਦੌਰੇ
ਪੁਲਿਸ ਵਿਭਾਗ ਵੱਲੋਂ ਕਤਲ ਦੀਆਂ ਧਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਸੀ ਅਤੇ ਉਸ ਵਕਤ ਬਣੀ ਵਿਸੇਸ ਜਾਂਚ ਟੀਮ ਨੇ ਆਪਣੀ ਰਿਪੋਰਟ ਵਿਚ ਦੱਸਿਆ ਸੀ ਕਿ ਬਾਬਾ ਦਿਆਲ ਦਾਸ ਦੇ ਡੇਰੇ ਦੀ ਗੱਦੀ ਨੂੰ ਲੈ ਕੇ ਉਨ੍ਹਾਂ ਦੇ ਹੀ ਚੇਲੇ ਸੰਤ ਜਰਨੈਲ ਦਾਸ ਕਪੂਰੇ ਵਾਲੇ ਇਹ ਕਤਲ ਕਰਵਾਇਆ ਹੈ। ਇਸ ਦੌਰਾਨ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਫੜ੍ਹੇ ਗਏ ਸਨ ਪਰ ਇਸ ਮਾਮਲੇ ਵਿਚ ਮੁੱਖ ਦੋਸ਼ੀ ਐਲਾਨੇ ਗਏ ਸੰਤ ਜਰਨੈਲ ਦਾਸ ਕਪੂਰੇ ਵਾਲਿਆਂ ਦੀ ਗ੍ਰਿਫ਼ਤਾਰੀ ਨਹੀਂ ਹੋਈ ਸੀ।
ਇਸ ਮਾਮਲੇ ਵਿੱਚ ਬਾਬਾ ਗਗਨ ਦਾਸ ਨੇ ਦੋਸ਼ ਲਗਾਏ ਸਨ ਕਿ ਜਾਂਚ ਕਰ ਰਹੀ SIT ਨੇ ਉਨ੍ਹਾਂ ਤੋਂ 50 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ, ਜਿਸ ਤੋਂ ਬਾਅਦ 2 ਪ੍ਰਾਈਵੇਟ ਬੰਦਿਆ ਨੇ 35 ਲੱਖ ਵਿੱਚ ਸਮਝੌਤਾ ਕਰਵਾਇਆ ਸੀ ਅਤੇ। ਇਸ ਦੇ ਨਾਲ ਹੀ ਬਾਕੀ 20 ਲੱਖ ਰੁਪਏ ਉਕਤ ਐਸਆਈਟੀ ਦੇ 3 ਮੈਂਬਰਾਂ ਨੇ ਆਪਣੇ 2 ਪ੍ਰਾਈਵੇਟ ਸਾਥੀਆਂ ਦੇ ਸਾਹਮਣੇ ਵਸੂਲ ਲਏ ਸਨ ਅਤੇ ਬਾਕੀ ਪੈਸਿਆਂ ਲਈ ਦਬਾਅ ਪਾਇਆ ਜਾ ਰਿਹਾ ਸੀ।
ਫਰੀਦਕੋਟ ਪੁਲਿਸ ਨੇ ਥਾਣਾ ਸਦਰ ਕੋਟਕਪੂਰਾ ਵਿਖੇ ਫਰੀਦਕੋਟ ਦੇ ਐਸਪੀ ਗਗਨੇਸ਼ ਕੁਮਾਰ, ਡੀਐਸਪੀ ਸੁਸ਼ੀਲ ਕੁਮਾਰ ਅਤੇ ਸਬ ਇੰਸਪੈਕਟਰ ਖੇਮ ਚੰਦ ਪ੍ਰਾਸ਼ਰ ਸਮੇਤ ਕੁੱਲ 5 ਲੋਕਾਂ ਖਿਲਾਫ ਮੁਕਦਮਾਂ ਨੰਬਰ 64 ਦਰਜ ਕਰ ਲਿਆ ਸੀ। ਇਸ ਵਿਚ ਡੀਐਸਪੀ ਸੁਸ਼ੀਲ ਕੁਮਾਰ ਅਤੇ ਸਬ ਇੰਸਪੈਕਟਰ ਖੇਮ ਚੰਦ ਪ੍ਰਾਸ਼ਰ ਤੋਂ ਇਲਾਵਾ ਇਕ ਹੋਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਹੁਣ ਵਿਜੀਲੈਂਸ ਵੱਲੋਂ ਐਸਪੀ ਗਗਨੇਸ਼ ਕੁਮਾਰ ਅਤੇ ਜੱਸੀ ਠੇਕੇਦਾਰ ਨੂੰ ਫਰੀਦਕੋਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।
ਇਹ ਵੀ ਪੜ੍ਹੋ: NIA Raid: ਮਾਸਟਰਾਂ ਲਈ ਸਰਕਾਰੀ ਫਰਮਾਨ ! ਪੰਜਾਬ 'ਚ NIA ਦੀ ਰੇਡ ਦੌਰਾਨ ਅਧਿਆਪਕ ਵੀ ਨਾਲ ਜਾਣਗੇ ਤੇ ਬਣਨਗੇ ਸਰਕਾਰੀ ਗਵਾਹ