ਸਕੂਲਾਂ ਦੇ ਘੇਰੇ ਵਿਚੋਂ ਲੰਘਦੀਆਂ ਹਾਈ ਵੋਲਟੇਜ ਤਾਰਾਂ ਹੋਣਗੀਆਂ ਲਾਂਭੇ, ਸਿੱਖਿਆ ਮੰਤਰੀ ਨੇ ਬਿਜਲੀ ਮੰਤਰੀ ਨੂੰ ਭੇਜਿਆ ਪੱਤਰ
Mohali News : ਸਰਕਾਰੀ ਮਿਡਲ ਤੇ ਪ੍ਰਾਇਮਰੀ ਸਕੂਲ ਫੇਜ਼-2 ਦੇ ਘੇਰੇ ਵਿੱਚੋਂ ਲੰਘਦੀਆਂ ਹਾਈ ਵੋਲਟੇਜ ਤਾਰਾਂ ਸਕੂਲ ਦੇ ਘੇਰੇ ਵਿੱਚੋਂ ਬਾਹਰ ਕੀਤੀਆਂ ਜਾਣਗੀਆਂ। ਇਸ ਸਬੰਧੀ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿ
Mohali News : ਸਰਕਾਰੀ ਮਿਡਲ ਤੇ ਪ੍ਰਾਇਮਰੀ ਸਕੂਲ ( Mohali News )ਫੇਜ਼-2 ਦੇ ਘੇਰੇ ਵਿੱਚੋਂ ਲੰਘਦੀਆਂ ਹਾਈ ਵੋਲਟੇਜ ਤਾਰਾਂ ਸਕੂਲ ਦੇ ਘੇਰੇ ਵਿੱਚੋਂ ਬਾਹਰ ਕੀਤੀਆਂ ਜਾਣਗੀਆਂ। ਇਸ ਸਬੰਧੀ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ, ਉਚੇਰੀ ਸਿੱਖਿਆ ਤੇ ਭਾਸ਼ਾ ਅਤੇ ਸਕੂਲ ਸਿੱਖਿਆ ਮੰਤਰੀ, ਪੰਜਾਬ, ਹਰਜੋਤ ਸਿੰਘ ਬੈਂਸ (Harjot Singh Bains ) ਵੱਲੋਂ ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੂੰ ਪੱਤਰ ਭੇਜਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਬੀਤੇ ਦਿਨੀਂ ਸਰਕਾਰੀ ਮਿਡਲ ਤੇ ਪ੍ਰਾਇਮਰੀ ਸਕੂਲ ਫੇਜ਼-2 ਮੁਹਾਲੀ ਦਾ ਦੌਰਾ ਕੀਤਾ ਸੀ। ਉਸ ਦੌਰਾਨ ਉਨ੍ਹਾਂ ਵੇਖਿਆ ਕਿ ਬਿਜਲੀ ਦਾ ਇਕ ਖੰਭਾ ਸਕੂਲ ਦੇ ਅੰਦਰ ਲੱਗਾ ਹੋਣ ਕਾਰਨ ਹਾਈ ਵੋਲਟੇਜ ਤਾਰਾਂ ਸਕੂਲ ਦੇ ਅੰਦਰ ਦੀ ਹੋ ਕੇ ਜਾ ਰਹੀਆਂ ਹਨ।
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੱਤਰ ਵਿੱਚ ਲਿਖਿਆ ਹੈ ਕਿ ਸਕੂਲ ਵਿੱਚ ਲੱਗੇ ਬਿਜਲੀ ਦੇ ਖੰਭੇ ਨੂੰ ਹਟਾ वे ਸਕੂਲ ਦੇ ਬਾਹਰ ਸੜਕ ਦੇ ਨਾਲ ਲਗਵਾਇਆ ਜਾਵੇ ਤਾਂ ਜੋ ਬਿਜਲੀ ਦੀ ਲਾਈਨ, ਜੋ ਸਕੂਲ ਦੇ ਅੰਦਰ ਤੋਂ ਹੋ ਕੇ ਲੰਘ ਰਹੀ ਹੈ, ਨੂੰ ਬਾਹਰ ਸਿਫਟ ਕੀਤਾ ਜਾ ਸਕੇ ਅਤੇ ਕਿਸੇ ਵੀ ਨੁਕਸਾਨ ਤੋਂ ਬਚਿਆ ਜਾ ਸਕੇ।
ਇਹ ਵੀ ਪੜ੍ਹੋ : ਲੁਧਿਆਣਾ ਦੇ ਕਾਂਗਰਸ ਨੇਤਾ ਦੀ ਮੌਤ ਦੀ ਖਬਰ ਸੋਸ਼ਲ ਮੀਡੀਆ 'ਤੇ ਵਾਇਰਲ, PA ਨੇ ਕਿਹਾ- ਬਿੱਟੂ ਬਿਲਕੁਲ ਠੀਕ ਹੈ, ਉਨ੍ਹਾਂ ਨੂੰ ਕੁੱਝ ਨਹੀਂ ਹੋਇਆ
ਇਹ ਵੀ ਪੜ੍ਹੋ : ਪੰਜਾਬ 'ਚ ਮੀਂਹ ਦਾ ਕਹਿਰ...ਇੱਕ ਦੀ ਮੌਤ, 4 ਜ਼ਖ਼ਮੀ, ਲੁਧਿਆਣਾ 'ਚ ਸ਼ੈੱਡ ਤੇ ਫੈਕਟਰੀ ਦੀ ਕੰਧ ਡਿੱਗੀ, ਹੁਸ਼ਿਆਰਪੁਰ 'ਚ ਡਰੇਨ 'ਚ ਫਸੀ ਅਧਿਆਪਕ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ