ਪੰਜਾਬ 'ਚ ਬਿਜਲੀ ਬਿੱਲਾਂ ਦਾ ਵੱਡਾ ਘੋਟਾਲਾ, PSPCL ਵਿਭਾਗ 'ਚ ਮੱਚਿਆ ਹੜਕੰਪ, ਜ਼ੀਰੋ ਬਿੱਲ ਨੂੰ ਲੈ ਕੇ ਇਨ੍ਹਾਂ ਮੁਲਾਜ਼ਮਾਂ 'ਤੇ ਡਿੱਗੀ ਗਾਜ਼
ਬਿਜਲੀ ਮੀਟਰਾਂ ਦੀ ਰੀਡਿੰਗ ਦੌਰਾਨ ਸਾਫਟਵੇਅਰ ਨਾਲ ਛੇੜਛਾੜ ਕਰਨ ਵਾਲੇ 40 ਮੁਲਜ਼ਮ ਕਰਮਚਾਰੀਆਂ 'ਤੇ ਸਖ਼ਤ ਕਾਰਵਾਈ ਹੋਣ ਵਾਲੀ ਹੈ। ਇਹ ਕਰਮਚਾਰੀ ਛੇੜਛਾੜ ਕਰਕੇ ਆਪਣੀ ਕਮਾਈ ਵਧਾ ਰਹੇ ਸਨ। ਇਹ ਜਾਣਕਾਰੀ ਮਿਲਣ ਤੋਂ ਬਾਅਦ ਪਾਵਰਕੌਮ ਦੇ...

Electricity Bill Scam in Punjab: ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਸੈਂਟ੍ਰਲ ਜ਼ੋਨ ਦੇ ਚੀਫ਼ ਇੰਜੀਨੀਅਰ ਜਗਦੇਵ ਸਿੰਘ ਹੰਸ ਨੇ ਮੀਟਰਾਂ ਦੀ ਰੀਡਿੰਗ ਦੌਰਾਨ ਸਰਕਾਰੀ ਸਾਫਟਵੇਅਰ ਨਾਲ ਛੇੜਛਾੜ ਕਰਨ ਵਾਲੇ ਲਗਭਗ 40 ਕਰਮਚਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਮੀਟਰ ਰੀਡਰਾਂ ਦੀ ਆਈ.ਡੀ. ਬਲੌਕ ਕਰ ਦਿੱਤੀ ਹੈ।
ਆਈ.ਡੀ. ਨੂੰ ਬੰਦ ਕਰਕੇ ਕੀਤੀ ਜਾਏਗੀ ਸਖਤ ਕਾਰਵਾਈ
ਚੀਫ਼ ਇੰਜੀਨੀਅਰ ਹੰਸ ਵੱਲੋਂ ਪਾਵਰਕੌਮ ਵਿਭਾਗ ਦੇ ਉੱਚ ਅਧਿਕਾਰੀਆਂ ਸਮੇਤ ਸਾਰੇ ਡਿਵੀਜ਼ਨਾਂ—ਸੁੰਦਰ ਨਗਰ, ਸੀ.ਐੱਮ.ਸੀ. ਡਿਵੀਜ਼ਨ, ਸਿਟੀ ਸੈਂਟਰ, ਫੋਕਲ ਪਾਇੰਟ, ਅਗਰ ਨਗਰ, ਸਟੇਟ ਡਿਵੀਜ਼ਨ, ਮਾਡਲ ਟਾਊਨ, ਜਨਤਾ ਨਗਰ, ਸਿਟੀ ਵੇਸਟ, ਖੰਨਾ, ਦੋਰਾਹਾ, ਸਰਹਿੰਦ, ਅਮਲੋਹ, ਮੰਡੀ ਅਹਿਮਦਗੜ੍ਹ, ਲਲਤੋਂ, ਜਗਰਾਂ, ਰਾਇਕੋਟ, ਮੁੱਲਾਂਪੁਰ ਦਾਖਾ ਆਦਿ ਇਲਾਕਿਆਂ ਦੇ ਐਕਸਿਅਨ ਸਾਹਿਬਾਨ ਨੂੰ ਹਿਦਾਇਤ ਦਿੱਤੀ ਹੈ ਕਿ ਮੀਟਰ ਰੀਡਰਾਂ ਦੀ ਸਰਕਾਰੀ ਆਈ.ਡੀ. ਨੂੰ ਬੰਦ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ।
ਇਸਦਾ ਮਕਸਦ ਪਾਵਰਕੌਮ ਵਿਭਾਗ ਦੇ ਸਰਕਾਰੀ ਖ਼ਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਵਾਲੇ ਹਰ ਕਰਮਚਾਰੀ ਖ਼ਿਲਾਫ਼ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਕਰਨਾ ਅਤੇ ਬਿਜਲੀ ਨਿਗਮ ਨੂੰ ਹੋਏ ਨੁਕਸਾਨ ਦੀ ਭਰਪਾਈ ਕਰਵਾਉਣਾ ਹੈ।
ਵਿਭਾਗ 'ਚ ਮੱਚਿਆ ਹੜਕੰਪ
ਇਸ ਮਾਮਲੇ ਨੂੰ ਲੈ ਕੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵਿੱਚ ਹੜਕੰਪ ਮਚ ਗਿਆ ਅਤੇ ਤੁਰੰਤ ਵਿਭਾਗੀ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਦੇ ਹੁਕਮ ਜਾਰੀ ਕੀਤੇ ਗਏ।
ਜਾਂਚ ਵਿੱਚ ਪਤਾ ਲੱਗਾ ਕਿ ਬਿਜਲੀ ਮੀਟਰ ਰੀਡਰਾਂ ਨੇ ਸੋਚ-ਵਿਚਾਰ ਕੇ ਕੀਤੀ ਸਾਜ਼ਿਸ਼ ਦੇ ਤਹਿਤ ਪਾਵਰਕਾਮ ਵਿਭਾਗ ਦੀ ਉੱਚ ਸਤਰ ਦੀ O.R.C. ਸਕੈਨਿੰਗ ਐਪ ਤਕਨਾਲੋਜੀ ਦੀ ਬਜਾਏ ਮੈਨੂਅਲ ਜਾਂ ਸਾਫਟਵੇਅਰ ਨਾਲ ਛੇੜਛਾੜ ਕਰਕੇ ਯੂਜ਼ਰਸ ਨੂੰ ਝੂਠੇ 0 ਰਕਮ ਦੇ ਬਿੱਲ ਜਾਰੀ ਕੀਤੇ ਗਏ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਚੀਫ਼ ਇੰਜੀਨੀਅਰ ਜਗਦੇਵ ਸਿੰਘ ਹੰਸ ਨੇ ਦੱਸਿਆ ਕਿ ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਮੀਟਰ ਰੀਡਰਾਂ ਵੱਲੋਂ ਸਰਕਾਰੀ ਖ਼ਜ਼ਾਨੇ ਨੂੰ ਪਹੁੰਚਾਏ ਗਏ ਨੁਕਸਾਨ ਦੀ ਪਾਈ-ਪਾਈ ਦਾ ਹਿਸਾਬ ਉਨ੍ਹਾਂ ਤੋਂ ਲਿਆ ਜਾਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















