Illegal Mining: ਮੰਤਰੀ ਕੁਲਦੀਪ ਧਾਲੀਵਾਲ ਦੇ ਹਲਕੇ 'ਚ ਹੋ ਰਹੀ ਗ਼ੈਰ ਕਾਨੂੰਨੀ ਮਾਈਨਿੰਗ ! ਮਜੀਠੀਆ ਨੇ ਵੀਡੀਓ ਸਾਂਝੀ ਕਰਕੇ ਪੁੱਛਿਆ, ਕਿਉਂ ਨਹੀਂ ਹੋ ਰਹੀ ਕਾਰਵਾਈ ?
ਪੰਜਾਬ ਨੂੰ ਹੁਣ ਇਸ ਮਾਈਨਿੰਗ ਮਹਿਕਮੇ ਦਾ ਚੌਥਾ ਮੰਤਰੀ ਮਿਲ ਗਿਆ ਹੈ। ਇਸ ਮੌਕੇ ਮਜੀਠੀਆ ਨੇ ਹੁਣ ਵੀਡੀਓ ਸਾਂਝੀ ਕਰਕੇ ਦਾਅਵਾ ਕੀਤਾ ਹੈ ਕਿ ਮੰਤਰੀ ਕੁਲਦੀਪ ਧਾਲੀਵਾਲ ਦੇ ਹਲਕੇ ਵਿੱਚ ਗ਼ੈਰ ਕਾਨੂੰਨੀ ਮਾਈਨਿੰਗ ਹੋ ਰਹੀ ਹੈ।
Punjab News: ਤਾਜ਼ਾ ਕੈਬਨਿਟ ਫੇਰਬਦਲ ਦੇ ਨਾਲ ਪੰਜਾਬ ਦੀ ਆਮ ਆਦਮੀ ਪਾਰਟੀ (AAP) ਸਰਕਾਰ ਨੇ ਸਿਰਫ ਢਾਈ ਸਾਲਾਂ ਵਿੱਚ ਆਪਣਾ ਚੌਥਾ ਮਾਈਨਿੰਗ ਮੰਤਰੀ ਨਿਯੁਕਤ ਕੀਤਾ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਪ ਨੇ ਮਾਈਨਿੰਗ ਸੈਕਟਰ ਤੋਂ 20,000 ਕਰੋੜ ਰੁਪਏ ਦੀ ਆਮਦਨ ਦਾ ਵਾਅਦਾ ਕੀਤਾ ਸੀ ਪਰ ਹਾਲੇ ਤੱਕ ਪੰਜਾਬ ਦਾ ਖ਼ਜ਼ਾਨਾ ਇਹ ਰਕਮ ਉਡੀਕ ਰਿਹਾ ਹੈ।
ਇਸ ਮੌਕੇ ਲਗਾਤਾਰ ਪੰਜਾਬ ਵਿੱਚੋਂ ਗ਼ੈਰ ਕਾਨੂੰਨੀ ਮਾਈਨਿੰਗ ਹੋਣ ਦੀਆਂ ਖ਼ਬਰਾਂ ਰਹਿ-ਰਹਿ ਕੇ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਇਸ ਦੌਰਾਨ ਪੰਜਾਬ ਨੂੰ ਹੁਣ ਇਸ ਮਹਿਕਮੇ ਦਾ ਚੌਥਾ ਮੰਤਰੀ ਮਿਲ ਗਿਆ ਹੈ। ਇਸ ਮੌਕੇ ਮਜੀਠੀਆ ਨੇ ਹੁਣ ਵੀਡੀਓ ਸਾਂਝੀ ਕਰਕੇ ਦਾਅਵਾ ਕੀਤਾ ਹੈ ਕਿ ਮੰਤਰੀ ਕੁਲਦੀਪ ਧਾਲੀਵਾਲ ਦੇ ਹਲਕੇ ਵਿੱਚ ਗ਼ੈਰ ਕਾਨੂੰਨੀ ਮਾਈਨਿੰਗ ਹੋ ਰਹੀ ਹੈ।
🔴INDO PAK BORDER ਤੇ ILLEGAL MINING ❗️
— Bikram Singh Majithia (@bsmajithia) September 23, 2024
⚠️ ਜਿੱਥੇ ISI ਘੁਸਪੈਠ ਲਈ ਫ਼ਿਰਾਕ ਚ ਰਹਿੰਦੀ ਹੈ।
👉ਰਾਵੀ ਦਰਿਆ ਨੇੜੇ ਪੁਲ ਡਿੱਗਣ ਦੇ ਖਤਰੇ ਚ!
👉 ਪਿੰਡ ਗੋਨੇਵਾਲ❗️
👉ਏਰੀਆ, ਰਮਦਾਸ ❗️
ਤਹਿਸੀਲ ਤੇ ਵਿਧਾਨ ਸਭਾ ਹਲਕਾ ਅਜਨਾਲਾ❗️
👉 ਇਹ illegal mining ਮੰਤਰੀ ਕੁਲਦੀਪ ਧਾਲੀਵਾਲ ਦੇ ਹਲਕੇ ਚ ਹੋ ਰਹੀ ਹੈ ❗️
ਕੀ ਇਹ ਸਭ ਮੰਤਰੀ ਦੀ ਸ਼ੈਅ… pic.twitter.com/sIdQc0nIe1
ਵੀਡੀਓ ਵਿੱਚ ਕਿਹਾ ਗਿਆ ਕਿ ਰਾਵੀ ਦਰਿਆ ਉੱਤੇ ਨਜਾਇਜ਼ ਮਾਈਨਿੰਗ ਚੱਲ ਰਹੀ ਹੈ, ਮਜੀਠੀਆ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਭਾਰਤ-ਪਾਕਿਸਤਾਨ ਸਰਹੱਦ 'ਤੇ ਨਜ਼ਾਇਜ਼ ਮਾਈਨਿੰਗ ! ਜਿੱਥੇ ISI ਘੁਸਪੈਠ ਲਈ ਫ਼ਿਰਾਕ ਚ ਰਹਿੰਦੀ ਹੈ।
ਮਜੀਠੀਆ ਨੇ ਦੱਸਿਆ ਕਿ ਇਹ ਮਾਈਨਿੰਗ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਦੇ ਹਲਕੇ ਵਿੱਚ ਹੋ ਰਹੀ ਹੈ ਜਿਸ ਨਾਲ ਰਾਵੀ ਦਰਿਆ ਨੇੜੇ ਬਣਿਆ ਪੁਲ਼ ਡਿੱਗਣ ਦੇ ਖ਼ਤਰੇ ਵਿੱਚ ਆ ਗਿਆ ਹੈ। ਮਜੀਠੀਆ ਮੁਤਾਬਕ, ਇਹ ਵੀਡੀਓ, ਪਿੰਡ ਗੋਨੇਵਾਲ, ਏਰੀਆ, ਰਮਦਾਸ ਤੇ ਤਹਿਸੀਲ ਤੇ ਵਿਧਾਨ ਸਭਾ ਹਲਕਾ ਅਜਨਾਲਾ ਦੀ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੇ ਪੁੱਛਿਆ, ਕੀ ਇਹ ਇਹ ਸਭ ਮੰਤਰੀ ਦੀ ਸ਼ੈਅ 'ਤੇ ਸਭ ਚੱਲ ਰਿਹਾ ਹੈ ❓ ਕਾਰਵਾਈ ਨਾਂ ਹੋਣ ਦਾ ਮਤਲਬ ਕੀ ਹੈ?
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ।