ਮਨੀਸ਼ ਸਿਸੋਦੀਆ ਮਾਮਲੇ 'ਚ ਬਲਜੀਤ ਨੇ ਕਿਹਾ- ਇਮਾਨਦਾਰੀ ਨਾਲ ਕੰਮ ਵਾਲਿਆਂ ਦਾ ਸ਼ੱਕ ਦੇ ਘੇਰੇ 'ਚ ਆਉਣਾ ਕੋਈ ਵੱਡੀ ਗੱਲ ਨਹੀਂ
ਪੰਜਾਬ ਦੀ ਕੈਬਿਨਟ ਮੰਤਰੀ ਬਲਜੀਤ ਕੌਰ ਨੇ ਅੱਜ ਗਰੀਬ ਲੋਕਾਂ ਲਈ ਮੁਕਤਸਰ ਦੇ ਪਿੰਡ ਭਾਗਸਰ ਵਿਖੇ ਅੱਖਾਂ ਦਾ ਕੈਪ ਲਾਇਆ। ਇਸ ਕੈਂਪ ਵਿਚ ਅੱਖਾਂ ਦੇ ਮਰੀਜ਼ਾਂ ਦਾ ਮੁਫਤ ਵਿਚ ਇਲਾਜ ਕੀਤਾ ਗਿਆ।
ਅਸ਼ਰਫ ਢੁੱਡੀ ਦੀ ਰਿਪੋਰਟ
ਮੁਕਤਸਰ : ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਸੀਬੀਆਈ ਦੇ ਛਾਪੇ 'ਤੇ ਪੰਜਾਬ ਦੀ ਕੈਬਿਨਟ ਮੰਤਰੀ ਬਲਜੀਤ ਕੌਰ ਦਾ ਬਿਆਨ ਸਾਹਮਣੇ ਆਇਆ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜਦੋਂ ਅਸੀ ਇਮਾਨਦਾਰੀ ਨਾਲ ਕੰਮ ਕਰਦੇ ਹਾਂ ਤਾਂ ਸ਼ੱਕ ਦੇ ਘੇਰੇ 'ਚ ਆਉਂਦੇ ਹਾਂ ਪਰ ਸ਼ੱਕ ਦੇ ਘੇਰੇ 'ਚ ਆਉਣਾ ਕੋਈ ਵੱਡੀ ਗੱਲ ਨਹੀਂ ਹੈ। ਜਦੋਂ ਕੁਝ ਸਾਬਤ ਹੋਵੇਗਾ ਫਿਰ ਗੱਲ ਕਰਾਂਗੇ।
ਪੰਜਾਬ ਦੀ ਕੈਬਿਨਟ ਮੰਤਰੀ ਬਲਜੀਤ ਕੌਰ ਨੇ ਅੱਜ ਗਰੀਬ ਲੋਕਾਂ ਲਈ ਮੁਕਤਸਰ ਦੇ ਪਿੰਡ ਭਾਗਸਰ ਵਿਖੇ ਅੱਖਾਂ ਦਾ ਕੈਪ ਲਾਇਆ। ਇਸ ਕੈਂਪ ਵਿਚ ਅੱਖਾਂ ਦੇ ਮਰੀਜ਼ਾਂ ਦਾ ਮੁਫਤ ਵਿਚ ਇਲਾਜ ਕੀਤਾ ਗਿਆ।
ਬਲਜੀਤ ਕੌਰ ਨੇ ਕਿਹਾ ਕਿ ਮੈਂ ਡਾਕਟਰ ਹਾਂ ਅਤੇ ਲੋਕ ਸੇਵਾ ਮੇਰਾ ਧਰਮ ਹੈ। ਪਹਿਲਾਂ ਮੇਰਾ ਦਾਇਰਾ ਸਿਰਫ ਮੁਕਤਸਰ ਤਕ ਸੀਮਤ ਸੀ। ਮੁਕਤਸਰ ਦੇ ਲੋਕਾਂ ਨਾਲ ਮੇਰਾ ਦਿਲੋਂ ਪਿਆਰ ਹੈ । ਪੰਜਾਬ ਦੇ ਲੋਕਾਂ ਦੀ ਜ਼ਿੰਮੇਵਾਰੀ ਹੁਣ ਮੇਰੇ ਸਿਰ 'ਤੇ ਹੈ ਮੈਨੂੰ ਪੰਜਾਬ ਦੇ ਵਿਚ ਕਿਸੇ ਵੀ ਕੋਨੇ ਵਿਚ ਸੇਵਾ ਕਰਨ ਦਾ ਮੌਕਾ ਮਿਲੇਗਾ ਜਾਂ ਫਿਰ ਲੋਕਾਂ ਦੀ ਮੰਗ ਹੋਏਗੀ ਤਾਂ ਉਥੇ ਜਾ ਕੇ ਮੈਂ ਅੱਖਾਂ ਦੀ ਬਿਮਾਰੀ ਦਾ ਇਲਾਜ ਕਰਨ ਲਈ ਕੈਂਪ ਲਾਵਾਂਗੀ ।
ਇਸ ਦੌਰਾਨ ਉਨ੍ਹਾਂ ਨੇ ਪਸ਼ੂਆਂ ਵਿਚ ਫੈਲ ਰਹੀ ਲੰਪੀ ਸਕਿੱਨ ਦੀ ਬਿਮਾਰੀ 'ਤੇ ਕਿਹਾ ਕਿ ਕਈ ਵਾਰ ਕੋਈ ਬਿਮਾਰੀ ਆ ਜਾਂਦੀ ਹੈ ਤਾਂ ਪ੍ਰਸ਼ਾਸਨ ਨੂੰ ਫੈਸਲੇ ਲੈਣੇ ਪੈਂਦੇ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਫੰਡ ਸਰਕਾਰਾਂ ਦਿੰਦੀਆਂ ਹਨ ਜੇਕਰ ਕੋਈ ਗਲਤ ਤਰੀਕੇ ਨਾਲ ਫੰਡ ਇਕੱਠੇ ਕਰ ਰਿਹਾ ਹੈ ਤਾਂ ਕਾਰਵਾਈ ਹੋਵੇਗੀ।
ਜ਼ਿਲ੍ਹਾ ਪ੍ਰਸ਼ਾਸਨ ਮੁਕਤਸਰ ਏਡੀਸੀ ਪੇਂਡੁ ਵਿਕਾਸ ਵਲੋਂ ਇਕ ਚਿੱਠੀ ਪੰਚਾਇਤਾਂ ਨੂੰ ਜਾਰੀ ਕੀਤੀ ਗਈ ਹੈ। ਇਸ ਵਿਚ ਮੰਗ ਕੀਤੀ ਗਈ ਹੈ ਕਿ ਪੰਚਾਇਤ 10 ਹਜ਼ਾਰ ਰੁਪਏ ਇਕੱਠੇ ਕਰਨ ਤਾਂ ਜੋ ਲੰਪੀ ਸਕਿਨ ਨਾਲ ਪੀੜਤ ਪਸ਼ੂਆਂ ਲਈ ਵੈਕਸੀਨ ਦਾ ਪ੍ਰਬੰਧ ਕੀਤਾ ਜਾ ਸਕੇ। ਇਸ ਸਬੰਧੀ ਮੰਤਰੀ ਬਲਜੀਤ ਕੌਰ ਨੇ ਕਿਹਾ ਕਿ ਪ੍ਰਸ਼ਾਸਨ ਸਮੇਂ-ਸਮੇਂ ਜਦੋਂ ਕੋਈ ਮਹਾਮਾਰੀ ਫੈਲਦੀ ਤਾਂ ਅਜਿਹੇ ਕਦਮ ਚੁੱਕਦੀ ਹੈ।
ਇਹ ਵੀ ਪੜ੍ਹੋ : Asia Cup 2022: ਪਾਕਿਸਤਾਨ ਨੂੰ ਵੱਡਾ ਝਟਕਾ, ਸ਼ਾਹੀਨ ਅਫਰੀਦੀ ਏਸ਼ੀਆ ਕੱਪ ਤੇ ਇੰਗਲੈਂਡ ਸੀਰੀਜ਼ ਤੋਂ ਬਾਹਰ