Centre Vs Punjab: ਕੇਂਦਰ ਦੇ ਇੱਕ ਫੈਸੇਲ ਨਾਲ ਪੰਜਾਬੀ ਪਰਿਵਾਰ ਹੋ ਰਹੇ ਪ੍ਰਭਾਵਿਤ, ਮਜੀਠੀਆ ਨੇ ਚੁੱਕਿਆ ਮੁੱਦਾ, ਕਿਹਾ CM ਕਿਉਂ ਬੈਠੇ ਚੁੱਪ ?
Bhagwant Mann’s silence - ਅਕਾਲੀ ਆਗੂ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਮਾਮਲੇ ’ਤੇ ਹੈਰਾਨੀਜਨਕ ਤਰੀਕੇ ਨਾਲ ਚੁੱਪੇ ਹਨ ਜਦੋਂ ਕਿ ਵੀਜ਼ਾ ਬੰਦ ਕਰਨ ਦੇ ਫੈਸਲੇ ਨੂੰ 15 ਦਿਨਾਂ
ਚੰਡੀਗੜ੍ਹ - ਭਾਰਤ ਵੱਲੋਂ ਕੈਨਡੀਅਨ ਨਾਗਰਿਕਾਂ ਲਈ ਵੀਜ਼ੇ ਬੰਦ ਕਰਨ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਸ ਫੈਸਲੇ ’ਤੇ ਚੁੱਪੀ ਪੰਜਾਬੀਆਂ ਲਈ ਬਹੁਤ ਮਹਿੰਗੀ ਸਾਬਤ ਹੋ ਰਹੀ ਹੈ ਤੇ ਇਸ ਫੈਸਲੇ ਨਾਲ ਹਜ਼ਾਰਾਂ ਪੰਜਾਬੀਆਂ ਦੇ ਜੀਵਨ ਪ੍ਰਭਾਵਤ ਹੋ ਰਹੇ ਹਨ ਤੇ ਫੈਸਲੇ ਕਾਰਨ ਪੰਜਾਬ ਵੱਡੇ ਆਰਥਿਕ ਸੰਕਟ ਵੱਲ ਵੱਧ ਰਿਹਾ ਹੈ। ਇਹ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕੀਤਾ ਹੈ।
ਮਜੀਠੀਆ ਨੇ ਕਿਹਾ ਕਿ ਕੈਨੇਡੀਅਨ ਨਾਗਰਿਕਾਂ ਲਈ ਵੀਜ਼ੇ ਰੋਕਣ ਦਾ ਫੈਸਲਾ ਉਸ ਵੇਲੇ ਆਇਆ ਹੈ ਜਦੋਂ ਵਿਆਹਾਂ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਉਹਨਾਂ ਕਿਹਾ ਕਿ ਕੈਨਡਾ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਪਰਿਵਾਰ ਰਹਿੰਦੇ ਹਨ ਜੋ ਹੁਣ ਕੈਨੇਡੀਅਨ ਨਾਗਰਿਕ ਹਨ ਪਰ ਉਹ ਆਪਣੇ ਵਿਆਹ ਪੰਜਾਬ ਆ ਕੇ ਕਰਨ ਨੂੰ ਤਰਜੀਹ ਦਿੰਦੇ ਹਨ।
ਉਹਨਾਂ ਤੋਂ ਇਲਾਵਾ ਅਜਿਹੇ ਵੀ ਪਰਿਵਾਰ ਹਨ ਜੋ ਮੈਡੀਕਲ ਇਲਾਜ ਵਾਸਤੇ ਇਥੇ ਆਉਂਦੇ ਹਨ ਕਿਉਂਕਿ ਭਾਰਤ ਵਿਚ ਮੈਡੀਕਲ ਇਲਾਜ ਸਸਤਾ ਹੈ ਤੇ ਫਿਰ ਹੋਰ ਪਰਿਵਾਰ ਹਨ ਜਿਹਨਾਂ ਨੂੰ ਅਚਨਚੇਤ ਆਉਣਾ ਪੈਂਦਾ ਹੈ।
ਅਕਾਲੀ ਆਗੂ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਮਾਮਲੇ ’ਤੇ ਹੈਰਾਨੀਜਨਕ ਤਰੀਕੇ ਨਾਲ ਚੁੱਪੇ ਹਨ ਜਦੋਂ ਕਿ ਵੀਜ਼ਾ ਬੰਦ ਕਰਨ ਦੇ ਫੈਸਲੇ ਨੂੰ 15 ਦਿਨਾਂ ਤੋਂ ਵੱਧ ਲੰਘ ਚੁੱਕੇ ਹਨ।
ਉਹਨਾਂ ਕਿਹਾ ਕਿ ਸਿਰਫ ਇਕ ਘਟਨਾ ਕਾਰਨ ਲਿਆ ਭਾਰਤ ਦਾ ਫੈਸਲਾ ਪੰਜਾਬੀਆਂ ਲਈ ਬਹੁਤ ਵਿਤਕਰੇਭਰਪੂਰ ਸਾਬਤ ਹੋ ਰਿਹਾ ਹੈ ਤੇ ਭਗਵੰਤ ਮਾਨ ਦੀ ਇਸ ਮਾਮਲੇ ’ਤੇ ਚੁੱਪੀ ਦਰਸਾਉਂਦੀ ਹੈ ਕਿ ਉਹ ਇਸ ਮਾਮਲੇ ’ਤੇ ਭਾਜਪਾ ਦੀ ਸਿਖ਼ਰਲੀ ਲੀਡਰਸ਼ਿਪ ਨਾਲ ਰਲੇ ਹੋਏ ਹਨ ਤੇ ਇਹ ਗੱਲ ਅਨੇਕਾਂ ਵਾਰ ਸਾਬਤ ਵੀ ਹੋ ਚੁੱਕੀ ਹੈ।
ਮਜੀਠੀਆ ਨੇ ਕਿਹਾ ਕਿ ਸੈਰ ਸਪਾਟਾ ਮੰਤਰਾਲੇ ਦੇ ਅੰਕੜੇ ਦੱਸਦੇ ਹਨ ਕਿ ਭਾਰਤ ਆਉਣ ਵਾਲੇ ਕੈਨੇਡਾ ਦੇ ਸੈਲਾਨੀਆਂ ਵਿਚੋਂ 24 ਫੀਸਦੀ ਤੋਂ ਜ਼ਿਆਦਾ ਵਿਆਹਾਂ ਦੇ ਸੀਜ਼ਨ ਵਿਚ ਭਾਰਤ ਆਉਂਦੇ ਹਨ। ਉਹਨਾਂ ਕਿਹਾ ਕਿ ਇਸਦਾ ਅਰਥ ਹੈ ਕਿ ਜੋ ਕੈਟਰਿੰਗ ਦੇ ਵਪਾਰ, ਮੈਰਿਜ ਪੈਲੇਸ ਤੇ ਹੋਟਲ, ਟਿਕਟ ਬੁਕਿੰਗ ਤੇ ਸੈਰ ਸਪਾਟਾ ਇੰਡਸਟਰੀ ਵਿਚ ਹਨ, ਉਹਨਾਂ ਨੂੰ ਇਸ ਸੀਜ਼ਨ ਵਿਚ ਵੱਡਾ ਝਟਕਾ ਲੱਗਣਾ ਤੈਅ ਹੈ।
ਉਹਨਾਂ ਕਿਹਾ ਕਿ ਅਜਿਹੇ ਵੀ ਲੋਕ ਹਨ ਜੋ ਖੇਡ ਮੇਲਿਆਂ ਕਾਰਨ ਇਥੇ ਆਉਂਦੇ ਹਨ ਤੇ ਉਹ ਇਸ ਫੈਸਲੇ ਕਾਰਨ ਹੁਣ ਆਉਣ ਤੋਂ ਵਾਂਝੇ ਰਹਿ ਜਾਣਗੇ। ਉਹਨਾਂ ਕਿਹਾ ਕਿ ਦੋਹਾਂ ਤਰੀਕੇ ਦੇ ਵਪਾਰ ਵਿਚ ਵੱਡੀ ਪੱਧਰ ’ਤੇ ਬੁਕਿੰਗ ਰੱਦ ਕੀਤੇ ਜਾਣਾ ਬਹੁਤ ਚਿੰਤਾ ਦਾ ਵਿਸ਼ਾ ਹੈ ਤੇ ਇਸ ਨਾਲ ਪੰਜਾਬ ਵੱਡੇ ਆਰਥਿਕ ਸੰਕਟ ਵੱਲ ਵੱਧ ਰਿਹਾ ਹੈ।