ਪੜਚੋਲ ਕਰੋ
ਇਰਾਕ 'ਚ ਮਰੇ ਭਾਰਤੀਆਂ ਦੀਆਂ ਅਸਥੀਆਂ ਕੱਲ੍ਹ ਪੁੱਜਣਗੀਆਂ ਭਾਰਤ

ਪੁਰਾਣੀ ਤਸਵੀਰ
ਨਵੀਂ ਦਿੱਲੀ: ਇਰਾਕ ਦੇ ਮੌਸੂਲ 'ਚ ਆਈਐਸ ਵੱਲੋਂ ਮਾਰੇ ਗਏ 39 ਭਾਰਤੀਆਂ ਦੀਆਂ ਅਸਥੀਆਂ ਲੈਣ ਲਈ ਵਿਦੇਸ਼ ਰਾਜ ਮੰਤਰੀ ਵੀਕੇ ਸਿੰਘ ਇਰਾਕ ਲਈ ਰਵਾਨਾ ਹੋਣਗੇ। ਉਹ ਕੱਲ੍ਹ ਨੂੰ ਮ੍ਰਿਤਕਾਂ ਦੇ ਫੁੱਲ ਲੈ ਕੇ ਵਾਪਸ ਆਉਣਗੇ। ਅਸਥੀਆਂ ਨੂੰ ਭਾਰਤੀ ਹਵਾਈ ਫੌਜ ਦੇ ਜਹਾਜ਼ ਜ਼ਰੀਏ ਅੰਮ੍ਰਿਤਸਰ ਲਿਆਂਦਾ ਜਾਵੇਗਾ। ਫੇਰ ਪਟਨਾ ਤੇ ਕੋਲਕਾਤਾ ਵੀ ਲਿਜਾਇਆ ਜਾਵੇਗਾ। ਇਨ੍ਹਾਂ 39 ਭਾਰਤੀਆਂ 'ਚੋਂ 31 ਪੰਜਾਬੀ ਹਨ।
ਇਨ੍ਹਾਂ ਦੇ ਡੀਐਨਏ ਮਿਲਾਉਣ ਦਾ ਕੰਮ ਪੂਰਾ ਕਰ ਲਿਆ ਗਿਆ ਹੈ। ਇਹ ਕੰਮ ਸਮਾਜਸੇਵੀ ਸੰਸਥਾ ਮਾਰਟੀਅਰ ਫਾਊਂਡੇਸ਼ਨ ਵੱਲੋਂ ਕੀਤਾ ਗਿਆ ਹੈ। ਇਸ ਸੰਸਥਾ ਦੇ ਪ੍ਰਮਾਣ ਪੱਤਰ ਸਮੇਤ ਫੁੱਲ ਲਿਆਂਦੇ ਜਾਣਗੇ। ਪਿਛਲੇ ਦਿਨੀਂ ਵਿਦੇਸ਼ੀ ਮੰਤਰੀ ਸੁਸ਼ਮਾ ਸਵਰਾਜ ਨੇ ਇਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਸੀ। ਇਹ 2014 ਤੋਂ ਲਾਪਤਾ ਸਨ।
ਮੰਤਰੀ ਨੇ ਰਾਜ ਸਭਾ 'ਚ ਜਾਣਕਾਰੀ ਦਿੱਤੀ ਸੀ ਕਿ ਕੁਝ ਲਾਸ਼ਾ ਕਿਸੇ ਟਿੱਲੇ 'ਤੇ ਦੱਬੀਆਂ ਹੋਣ ਦਾ ਪਤਾ ਲੱਗਾ ਸੀ ਜਦੋਂ ਇਹ ਲਾਸ਼ਾਂ ਦੇ ਡੀਐਨਏ ਮਿਲਾਏ ਗਏ ਤਾਂ ਮੌਤ ਦਾ ਸੱਚ ਸਾਹਮਣੇ ਆਇਆ। ਜਦੋਂਕਿ ਭਾਰਤੀ ਆਈ ਐਸ ਅਗਵਾ ਕੀਤੇ ਸਨ ਤਾਂ ਇਨ੍ਹਾਂ ਨਾਲ ਬੰਗਲਾਦੇਸ਼ ਦੇ ਲੋਕ ਵੀ ਸਨ ਜੋ ਆਪਣੇ ਮੁਸਲਮਾਨ ਦਾ ਹਵਾਲਾ ਦੇ ਕੇ ਬਚ ਗਏ ਸਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















