Jagtar Singh Tara: ਪੈਰੋਲ 'ਤੇ ਦੋ ਘੰਟਿਆਂ ਲਈ ਜੇਲ੍ਹੋਂ ਬਾਹਰ ਆਇਆ ਜਗਤਾਰ ਤਾਰਾ, ਭਤੀਜੀ ਨੂੰ ਅਸ਼ੀਰਵਾਦ ਦੇ ਵਾਪਸ ਬੁੜੈਲ ਜੇਲ੍ਹ ਪਹੁੰਚਿਆ
Jagtar Singh Tara released from jail: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਸਜ਼ਾ ਭੁਗਤ ਰਿਹਾ ਜਗਤਾਰ ਸਿੰਘ ਤਾਰਾ ਅੱਜ ਪੈਰੋਲ 'ਤੇ ਦੋ ਘੰਟਿਆਂ ਲਈ ਜੇਲ੍ਹ ਤੋਂ ਵਾਪਸ ਆਇਆ।
Jagtar Singh Tara released from jail: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਸਜ਼ਾ ਭੁਗਤ ਰਿਹਾ ਜਗਤਾਰ ਸਿੰਘ ਤਾਰਾ ਅੱਜ ਪੈਰੋਲ 'ਤੇ ਦੋ ਘੰਟਿਆਂ ਲਈ ਜੇਲ੍ਹ ਤੋਂ ਵਾਪਸ ਆਇਆ। ਤਾਰਾ ਨੂੰ ਹਾਈਕੋਰਟ ਨੇ ਭਤੀਜੀ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਦੋ ਘੰਟਿਆਂ ਦੀ ਪੈਰੋਲ ਦਿੱਤੀ ਸੀ। ਪੈਰੋਲ ਖ਼ਤਮ ਹੋਣ ਤੋਂ ਬਾਅਦ ਪੁਲਿਸ ਤਾਰਾ ਨੂੰ ਬੁੜੈਲ ਜੇਲ੍ਹ ਲੈ ਗਈ। ਤਾਰਾ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਪੈਰੋਲ ਦਿੱਤੀ ਸੀ।
ਇਸ ਤੋਂ ਪਹਿਲਾਂ ਤਾਰਾ ਦੇ ਭਰਾ ਦੀ ਅਪ੍ਰੈਲ 'ਚ ਮੌਤ ਹੋ ਗਈ ਸੀ। ਉਸ ਦੌਰਾਨ ਵੀ ਤਾਰਾ ਨੂੰ ਪੈਰੋਲ ਮਿਲੀ ਸੀ। ਤਾਰਾ ਨੇ ਉਸ ਸਮੇਂ ਦੌਰਾਨ ਮਿਲੀ ਪੈਰੋਲ ਦੌਰਾਨ ਪੁਲਿਸ ਨੂੰ ਸਹਿਯੋਗ ਦਿੱਤਾ ਸੀ। ਇਸ ਕਾਰਨ ਹਾਈਕੋਰਟ ਨੇ ਹੁਣ ਇਸੇ ਆਧਾਰ 'ਤੇ ਭਤੀਜੀ ਦੇ ਵਿਆਹ ਲਈ ਵੀ ਪੈਰੋਲ ਦਿੱਤੀ ਸੀ। ਅੱਜ ਰੋਪੜ ਦੇ ਪਿੰਡ ਮੁਗਲ ਮਾਜਰੀ ਦੇ ਗੁਰਦੁਆਰਾ ਸਾਹਿਬ ਵਿਖੇ ਤਾਰਾ ਦੀ ਭਤੀਜੀ ਦਾ ਆਨੰਦ ਕਾਰਜ ਹੋਇਆ। ਸੁਰੱਖਿਆ ਲਈ ਪੰਜਾਬ ਪੁਲਿਸ ਦੇ ਨਾਲ-ਨਾਲ ਚੰਡੀਗੜ੍ਹ ਪੁਲਿਸ ਵੀ ਉਸ ਦੇ ਨਾਲ ਸੀ।
ਇਸ ਤੋਂ ਪਹਿਲਾਂ ਤਾਰਾ ਦੇ ਵਕੀਲ ਨੇ ਅਦਾਲਤ ਵਿੱਚ ਦਲੀਲ ਦਿੱਤੀ ਸੀ ਕਿ 3 ਦਸੰਬਰ ਨੂੰ ਤਾਰਾ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਪੈਰੋਲ ਦਿੱਤੀ ਜਾਵੇ। ਅਦਾਲਤ ਨੇ ਬਚਾਅ ਪੱਖ ਤੇ ਪੁਲਿਸ ਦਾ ਪੱਖ ਸੁਣਨ ਤੋਂ ਬਾਅਦ ਤਾਰਾ ਦੀ ਦੋ ਘੰਟੇ ਦੀ ਪੈਰੋਲ ਮਨਜ਼ੂਰ ਕਰ ਲਈ ਸੀ। ਅਦਾਲਤ ਦੀਆਂ ਹਦਾਇਤਾਂ ਅਨੁਸਾਰ ਪੈਰੋਲ ਦੌਰਾਨ ਪੰਜਾਬ ਪੁਲਿਸ ਦੇ ਮੁਲਾਜ਼ਮ ਤਾਰਾ ਦੇ ਨਾਲ ਰਹੇ ਤੇ ਪੁਲਿਸ ਦੋ ਘੰਟੇ ਬਾਅਦ ਤਾਰਾ ਨੂੰ ਵਾਪਸ ਜੇਲ੍ਹ ਲੈ ਗਈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Sidhu Moose Wala: ਸਰਕਾਰ ਦੇ ਜਵਾਈ ਬਣ ਗਏ ਨੇ ਗੈਂਗਸਟਰ, ਕਤਲ ਕਰਕੇ ਚੱਕਦੇ ਨੇ ਡੀਸੀ ਵਾਲੀ ਫੀਲਿੰਗ-ਬਲਕੌਰ ਸਿੱਧੂ