![ABP Premium](https://cdn.abplive.com/imagebank/Premium-ad-Icon.png)
ਕੋਰਟ ਦੇ ਹੁਕਮਾਂ ਮਗਰੋਂ ਅੱਜ ਪੀਜੀਆਈ 'ਚ ਹੋਵੇਗਾ ਜੈਪਾਲ ਭੁੱਲਰ ਦਾ ਪੋਸਟ ਮਾਰਟਮ, ਮ੍ਰਿਤਕ ਦੇਹ ਪੀਜੀਆਈ ਪਹੁੰਚਾਈ
ਗੈਂਗਸਟਰ ਜੈਪਾਲ ਭੁੱਲਰ ਦੀ ਮ੍ਰਿਤਕ ਦੇਹ ਨੂੰ ਲੈ ਕੇ ਪਰਿਵਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਤੋਂ ਪੀਜੀਆਈ ਲਈ ਰਵਾਨਾ ਹੋਇਆ। ਹਾਸਲ ਜਾਣਕਾਰੀ ਮੁਤਾਬਕ ਸਵੇਰੇ ਕਰੀਬ ਤਿੰਨ ਵਜੇ ਘਰ ਤੋਂ ਰਵਾਨਗੀ ਕੀਤੀ ਗਈ।
![ਕੋਰਟ ਦੇ ਹੁਕਮਾਂ ਮਗਰੋਂ ਅੱਜ ਪੀਜੀਆਈ 'ਚ ਹੋਵੇਗਾ ਜੈਪਾਲ ਭੁੱਲਰ ਦਾ ਪੋਸਟ ਮਾਰਟਮ, ਮ੍ਰਿਤਕ ਦੇਹ ਪੀਜੀਆਈ ਪਹੁੰਚਾਈ Jaipal Bhullar's autopsy to be held in PGI today after court orders, body delivered to PGI ਕੋਰਟ ਦੇ ਹੁਕਮਾਂ ਮਗਰੋਂ ਅੱਜ ਪੀਜੀਆਈ 'ਚ ਹੋਵੇਗਾ ਜੈਪਾਲ ਭੁੱਲਰ ਦਾ ਪੋਸਟ ਮਾਰਟਮ, ਮ੍ਰਿਤਕ ਦੇਹ ਪੀਜੀਆਈ ਪਹੁੰਚਾਈ](https://feeds.abplive.com/onecms/images/uploaded-images/2021/06/14/ea3c862628e90f41600f330a22bc856b_original.jpg?impolicy=abp_cdn&imwidth=1200&height=675)
ਫਿਰੋਜ਼ਪੁਰ: ਗੈਂਗਸਟਰ ਜੈਪਾਲ ਭੁੱਲਰ ਦੇ ਮ੍ਰਿਤਕ ਸਰੀਰ ਨੂੰ ਟਰੱਕ ਦੇ ਪਿੱਛੇ ਵੱਡੇ ਫਰੀਜ਼ਰ ਵਿੱਚ ਰੱਖ ਕੇ ਉਸ ਦਾ ਮੁੜ ਤੋਂ ਪੋਸਟ ਮਾਰਟਮ ਕਰਵਾਉਣ ਲਈ ਚੰਡੀਗੜ੍ਹ ਪੀਜੀਆਈ ਲਈ ਪਰਿਵਾਰਕ ਮੈਂਬਰਾਂ ਤੇ ਜ਼ਿਲ੍ਹਾ ਪ੍ਰਸਾਸ਼ਨ ਨੇ ਰਵਾਨਗੀ ਕੀਤੀ। ਦੱਸ ਦਈਏ ਕਿ ਇਸ ਦੌਰਾਨ ਇੱਕ ਐਂਬੂਲੈਂਸ, ਨਾਇਬ ਤਹਿਸੀਲਦਾਰ ਤੇ ਪੁਲਿਸ ਅਧਿਕਾਰੀ ਪੀਜੀਆਈ ਲਈ ਰਵਾਨਾ ਹੋਏ।
ਪਿਛਲੇ ਦਿਨ ਹਾਈ ਕੋਰਟ ਨੇ ਕੀਤੀ ਸੀ ਸੁਣਵਾਈ
ਗੈਂਗਸਟਰ ਜੈਪਾਲ ਭੁੱਲਰ ਦੀ ਮ੍ਰਿਤਕ ਦੇਹ ਨੂੰ ਲੈ ਕੇ ਪਰਿਵਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਸਵੇਰੇ ਤਿੰਨ ਵਜੇ ਫਿਰੋਜ਼ਪੁਰ ਤੋਂ ਪੀਜੀਆਈ ਲਈ ਰਵਾਨਾ ਹੋਏ। ਭੁੱਲਰ ਦੀ ਮ੍ਰਿਤਕ ਦੇਹ ਨੂੰ ਟਰੱਕ ਦੇ ਪਿੱਛੇ ਵੱਡੇ ਫਰੀਜ਼ਰ ਵਿੱਚ ਰੱਖਿਆ ਗਿਆ। ਨਾਇਬ ਤਹਿਸੀਲਦਾਰ ਤੇ ਪੁਲਿਸ ਅਧਿਕਾਰੀ ਐਂਬੂਲੈਂਸ ਰਾਹੀਂ ਪੀਜੀਆਈ ਲਈ ਰਵਾਨਾ ਹੋਏ ਹਨ।
ਉਕਤ ਗੁਰਤੇਜ ਸਿੰਘ ਨਾਇਬ ਤਹਿਸੀਲਦਾਰ ਫਿਰੋਜ਼ਪੁਰ ਨੇ ਦੱਸਿਆ ਕਿ ਅਦਾਲਤ ਤੋਂ ਆਏ ਆਦੇਸ਼ਾਂ ਦੀ ਪਾਲਣਾ ਕੀਤੀ ਜਾ ਰਹੀ ਹੈ, ਜ਼ਿਲ੍ਹਾ ਪ੍ਰਸ਼ਾਸਨ ਨੇ ਸਾਥ ਦੇਣ ਦੀ ਡਿਊਟੀ ਲਗਾਈ ਹੈ।
ਇਹ ਵੀ ਪੜ੍ਹੋ: Weather Updates: ਪੰਜਾਬ, ਹਰਿਆਣਾ ਤੇ ਦਿੱਲੀ 'ਚ ਕਦੋਂ ਪਹੁੰਚੇਗੀ ਮੌਨਸੂਨ? ਇਨ੍ਹਾਂ ਇਲਾਕਿਆਂ 'ਚ ਬਾਰਸ਼ ਦਾ ਕਹਿਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)