ਪੜਚੋਲ ਕਰੋ

Chandigarh news: ਮੇਅਰ ਦੀ ਚੋਣ ਤੋਂ ਪਹਿਲਾਂ ਨਗਰ ਨਿਗਮ ਦਫਤਰ 'ਚ ਹੰਗਾਮਾ, ਆਪਸ 'ਚ ਲੜਦੇ ਨਜ਼ਰ ਆਏ ਭਾਜਪਾ ਅਤੇ 'ਆਪ' ਦੇ ਵਰਕਰ

Chandigarh news: ਕਾਂਗਰਸ ਦੇ ਮੇਅਰ ਅਹੁਦੇ ਦੇ ਉਮੀਦਵਾਰ ਜਸਬੀਰ ਸਿੰਘ ਬੰਟੀ ਨੂੰ ਲੈ ਕੇ ਕਾਂਗਰਸ, ਆਮ ਆਦਮੀ ਪਾਰਟੀ ਅਤੇ ਭਾਜਪਾ ਵਰਕਰ ਆਪਸ ਵਿੱਚ ਲੜਦੇ ਨਜ਼ਰ ਆਏ।

Chandigarh mayor election: ਚੰਡੀਗੜ੍ਹ ਵਿੱਚ ਮੇਅਰ ਦੀ ਚੋਣਾਂ ਨੂੰ ਲੈ ਕੇ ਸਿਆਸਤ ਕਾਫੀ ਭਖੀ ਹੋਈ ਹੈ ਅਤੇ ਤਿੰਨੋਂ ਪਾਰਟੀਆਂ ਵੱਲੋਂ ਇਹ ਯਕੀਨੀ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੇਅਰ ਉਨ੍ਹਾਂ ਦੀ ਹੀ ਪਾਰਟੀ ਦਾ ਹੋਵੇ। ਪਰ ਇਸੇ ਦੌਰਾਨ ਮੰਗਲਵਾਰ ਨੂੰ ਕਾਂਗਰਸ ਦੇ ਮੇਅਰ ਅਹੁਦੇ ਦੇ ਉਮੀਦਵਾਰ ਜਸਬੀਰ ਸਿੰਘ ਬੰਟੀ ਨੂੰ ਲੈ ਕੇ ਕਾਂਗਰਸ, ਆਮ ਆਦਮੀ ਪਾਰਟੀ ਅਤੇ ਭਾਜਪਾ ਵਰਕਰ ਆਪਸ ਵਿੱਚ ਲੜਦੇ ਨਜ਼ਰ ਆਏ।

ਵੱਡੀ ਗਿਣਤੀ 'ਚ ਤਿੰਨੋਂ ਪਾਰਟੀਆਂ ਦੇ ਵਰਕਰ ਨਗਰ ਨਿਗਮ ਦਫ਼ਤਰ ਪਹੁੰਚ ਗਏ ਅਤੇ ਅਚਾਨਕ ਇੰਨੀ ਵੱਡੀ ਭੀੜ ਨੂੰ ਦੇਖਦਿਆਂ ਪੁਲਿਸ ਫੋਰਸ ਨੂੰ ਮੌਕੇ 'ਤੇ ਪਹੁੰਚਣਾ ਪਿਆ। ਡੀ.ਸੀ.ਪੀ ਸੈਂਟਰਲ ਗੁਰਮੁੱਖ ਸਿੰਘ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚੇ, ਜਦਕਿ ਸੀਨੀਅਰ ਭਾਜਪਾ ਆਗੂ ਸੰਜੇ ਟੰਡਨ ਅਤੇ ਭਾਜਪਾ ਦੇ ਉਪ ਪ੍ਰਧਾਨ ਦੇਵੇਂਦਰ ਬਬਲਾ ਸਮੇਤ ਕਈ ਵਰਕਰ ਮੌਕੇ 'ਤੇ ਪਹੁੰਚੇ। 

ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਡਾ.ਐਸ.ਐਸ.ਆਹਲੂਵਾਲੀਆ, ਸਾਬਕਾ ਪ੍ਰਧਾਨ ਪ੍ਰੇਮ ਗਰਗ ਅਤੇ ਵਰਕਰ ਵੀ ਮੌਕੇ 'ਤੇ ਪਹੁੰਚ ਗਏ, ਜਿੱਥੇ ਜਸਬੀਰ ਸਿੰਘ ਬੰਟੀ ਨੂੰ ਲੈ ਕੇ ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ। ਜਿੱਥੇ ਭਾਜਪਾ ਆਗੂ ਦਵਿੰਦਰ ਬਬਲਾ ਨੇ ਦੋਸ਼ ਲਾਇਆ ਕਿ ਜਸਬੀਰ ਸਿੰਘ ਬੰਟੀ ਨੂੰ ਅਗਵਾ ਕਰ ਲਿਆ ਗਿਆ ਹੈ, ਉਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਦਾ ਫੋਨ ਆਇਆ ਸੀ ਅਤੇ ਉਹ ਬੰਟੀ ਨੂੰ ਛੁਡਾਉਣ ਅਤੇ ਉਨ੍ਹਾਂ ਦੇ ਪਿਤਾ ਦੀ ਮਦਦ ਲਈ ਇੱਥੇ ਆਏ ਹਨ।

ਇਹ ਵੀ ਪੜ੍ਹੋ: Punjab Politics: ਪੰਜਾਬ ਬਚਾਓ ਯਾਤਰਾ ਕੱਢਣ ਤੋਂ ਪਹਿਲਾਂ ਅਕਾਲੀ ਆਪਣੇ ਆਪ ਨੂੰ ਬਚਾਉਣ-ਸਿੱਧੂ

ਕਰੀਬ 2 ਘੰਟੇ ਤੱਕ ਨਗਰ ਨਿਗਮ ਦਫਤਰ 'ਚ ਹੰਗਾਮਾ ਹੁੰਦਾ ਰਿਹਾ ਕਿ ਆਖਿਰ ਉਹ ਬੰਟੀ ਨੂੰ ਫੜਨਗੇ ਜਾਂ ਨਹੀਂ ਪਰ ਇਸ ਦੌਰਾਨ ਭੀੜ ਇੰਨੀ ਬੇਕਾਬੂ ਹੋ ਗਈ ਕਿ ਪੁਲਿਸ ਫੋਰਸ ਨੂੰ ਮੌਕੇ 'ਤੇ ਆਉਣਾ ਪਿਆਅਤੇ ਡੀ.ਐਸ.ਪੀ ਗੁਰਮੁੱਖ ਸਿੰਘ ਨੇ ਖੁਦ ਮੌਕੇ 'ਤੇ ਪਹੁੰਚ ਕੇ ਫੋਰਸ ਨਾਲ ਸਥਿਤੀ ਨੂੰ ਸੰਭਾਲਿਆ। ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਹਾਲੇ ਤੱਕ ਇਸ ਝੜਪ 'ਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। 

ਦੱਸ ਦਈਏ ਕਿ 18 ਜਨਵਰੀ ਨੂੰ ਮੇਅਰ ਦੀ ਚੋਣ ਹੈ ਅਤੇ ਇਸ ਸਬੰਧੀ ਹਰ ਰੋਜ਼ ਕੋਈ ਨਾ ਕੋਈ ਬ੍ਰੇਕਿੰਗ ਨਿਊਜ਼ ਸੁਣਨ ਨੂੰ ਮਿਲ ਰਹੀ ਹੈ ਅਤੇ ਹੁਣ ਹਰ ਕਿਸੇ ਦੀਆਂ ਨਜ਼ਰਾਂ ਜਸਬੀਰ ਸਿੰਘ ਬੰਟੀ 'ਤੇ ਟਿਕੀਆਂ ਹੋਈਆਂ ਹਨ, ਜਿਨ੍ਹਾਂ ਨੂੰ ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਹੁਣ ਦੇਖਣਾ ਹੋਵੇਗਾ ਕਿ ਬੰਟੀ ਕਿਸ ਦੇ ਨਾਲ ਜਾਂਦੇ ਹਨ।

ਇਹ ਵੀ ਪੜ੍ਹੋ: Punjab News: NSQF ਅਧਿਆਪਕ ਯੂਨੀਅਨ ਦੇ ਨੁਮਾਇੰਦਿਆਂ ਤੇ ਅਧਿਕਾਰੀਆਂ ਦੀ ਇੱਕ ਕਮੇਟੀ ਬਣਾਉਣ ਦੇ ਨਿਰਦੇਸ਼, ਜਾਣੋ ਕਿਵੇਂ ਕਰੇਗੀ ਕੰਮ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Farmers Protest: ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਹਰਿਆਣਾ ਸਰਕਾਰ ਦਾ ਐਕਸ਼ਨ! ਸੂਬੇ 'ਚ ਦਾਖਲ ਹੋਣ ਲਈ ਲਾ ਦਿੱਤੀਆਂ ਸ਼ਰਤਾਂ
ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਹਰਿਆਣਾ ਸਰਕਾਰ ਦਾ ਐਕਸ਼ਨ! ਸੂਬੇ 'ਚ ਦਾਖਲ ਹੋਣ ਲਈ ਲਾ ਦਿੱਤੀਆਂ ਸ਼ਰਤਾਂ
Punjab News: ਸ੍ਰੀ ਅਕਾਲ ਤਖਤ ਸਾਹਿਬ ਤੋਂ ਸਜ਼ਾ ਸੁਣਾਏ ਜਾਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਐਲਾਨ, ਅਸਤੀਫੇ ਹੋਣਗੇ ਪ੍ਰਵਾਨ, ਨਵੀਂ ਬਣੇਗੀ ਕਮੇਟੀ?
ਸ੍ਰੀ ਅਕਾਲ ਤਖਤ ਸਾਹਿਬ ਤੋਂ ਸਜ਼ਾ ਸੁਣਾਏ ਜਾਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਐਲਾਨ, ਅਸਤੀਫੇ ਹੋਣਗੇ ਪ੍ਰਵਾਨ, ਨਵੀਂ ਬਣੇਗੀ ਕਮੇਟੀ?
Punjab News: ਬਾਦਲ ਤੋਂ 'ਫਖਰ-ਏ-ਕੌਮ'  ਖਿਤਾਬ ਵਾਪਸ ਲਿਆ, ਸੁਖਬੀਰ ਨੂੰ ਟਾਇਲਟ ਸਾਫ ਕਰਨ ਦੀ ਸਜ਼ਾ
Punjab News: ਬਾਦਲ ਤੋਂ 'ਫਖਰ-ਏ-ਕੌਮ'  ਖਿਤਾਬ ਵਾਪਸ ਲਿਆ, ਸੁਖਬੀਰ ਨੂੰ ਟਾਇਲਟ ਸਾਫ ਕਰਨ ਦੀ ਸਜ਼ਾ
Punjab News: ਪੰਜਾਬ ਦੀ ਯੂਨੀਵਰਸਿਟੀ 'ਚ ਹੋਇਆ ਜ਼ਬਰਦਸਤ ਹੰਗਾਮਾ! ਜਾਣੋ ਕਿਸ ਗੱਲ ਨੂੰ ਲੈ ਹੱਥੋਪਾਈ ਹੋਏ ਵਿਦਿਆਰਥੀ ?
ਪੰਜਾਬ ਦੀ ਯੂਨੀਵਰਸਿਟੀ 'ਚ ਹੋਇਆ ਜ਼ਬਰਦਸਤ ਹੰਗਾਮਾ! ਜਾਣੋ ਕਿਸ ਗੱਲ ਨੂੰ ਲੈ ਹੱਥੋਪਾਈ ਹੋਏ ਵਿਦਿਆਰਥੀ ?
Advertisement
ABP Premium

ਵੀਡੀਓਜ਼

By Election | ਵਿਧਾਨ ਸਭਾ 'ਚ ਨਵੇਂ ਨਵੇਲੇ ਵਿਧਾਇਕਾਂ ਨੇ ਚੁੱਕੀ ਸੰਹੁ!Farmers Protest | ਕੇਂਦਰੀ ਮੰਤਰੀਆਂ 'ਤੇ ਤੱਤੇ ਹੋਏ ਕਿਸਾਨ ਲੀਡਰਾਂ ਨੇ ਕਰਿਆ ਵੱਡਾ ਐਲਾਨ! |Abp SanjhaBy Election | ਵਿਧਾਨ ਸਭਾ ਦੀਆਂ ਪੋੜੀਆਂ ਚੜ੍ਹੇਗਾ ਪੁਰਾਣਾ ਅਕਾਲੀ ਆਗੂ! |Vidhan sbah Oath|Abp SanjhaSukhbir Badal Song | ਮੈਨੂੰ ਸੁਖਬੀਰ ਨੇ ਕੱਖ ਨੀ ਦਿੱਤਾ! ਗਾਇਕ ਨੇ ਖਾਧੀ 'ਗੀਤਾ' ਦੀ ਸਹੁੰ | Rocky Mittal

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmers Protest: ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਹਰਿਆਣਾ ਸਰਕਾਰ ਦਾ ਐਕਸ਼ਨ! ਸੂਬੇ 'ਚ ਦਾਖਲ ਹੋਣ ਲਈ ਲਾ ਦਿੱਤੀਆਂ ਸ਼ਰਤਾਂ
ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਹਰਿਆਣਾ ਸਰਕਾਰ ਦਾ ਐਕਸ਼ਨ! ਸੂਬੇ 'ਚ ਦਾਖਲ ਹੋਣ ਲਈ ਲਾ ਦਿੱਤੀਆਂ ਸ਼ਰਤਾਂ
Punjab News: ਸ੍ਰੀ ਅਕਾਲ ਤਖਤ ਸਾਹਿਬ ਤੋਂ ਸਜ਼ਾ ਸੁਣਾਏ ਜਾਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਐਲਾਨ, ਅਸਤੀਫੇ ਹੋਣਗੇ ਪ੍ਰਵਾਨ, ਨਵੀਂ ਬਣੇਗੀ ਕਮੇਟੀ?
ਸ੍ਰੀ ਅਕਾਲ ਤਖਤ ਸਾਹਿਬ ਤੋਂ ਸਜ਼ਾ ਸੁਣਾਏ ਜਾਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਐਲਾਨ, ਅਸਤੀਫੇ ਹੋਣਗੇ ਪ੍ਰਵਾਨ, ਨਵੀਂ ਬਣੇਗੀ ਕਮੇਟੀ?
Punjab News: ਬਾਦਲ ਤੋਂ 'ਫਖਰ-ਏ-ਕੌਮ'  ਖਿਤਾਬ ਵਾਪਸ ਲਿਆ, ਸੁਖਬੀਰ ਨੂੰ ਟਾਇਲਟ ਸਾਫ ਕਰਨ ਦੀ ਸਜ਼ਾ
Punjab News: ਬਾਦਲ ਤੋਂ 'ਫਖਰ-ਏ-ਕੌਮ'  ਖਿਤਾਬ ਵਾਪਸ ਲਿਆ, ਸੁਖਬੀਰ ਨੂੰ ਟਾਇਲਟ ਸਾਫ ਕਰਨ ਦੀ ਸਜ਼ਾ
Punjab News: ਪੰਜਾਬ ਦੀ ਯੂਨੀਵਰਸਿਟੀ 'ਚ ਹੋਇਆ ਜ਼ਬਰਦਸਤ ਹੰਗਾਮਾ! ਜਾਣੋ ਕਿਸ ਗੱਲ ਨੂੰ ਲੈ ਹੱਥੋਪਾਈ ਹੋਏ ਵਿਦਿਆਰਥੀ ?
ਪੰਜਾਬ ਦੀ ਯੂਨੀਵਰਸਿਟੀ 'ਚ ਹੋਇਆ ਜ਼ਬਰਦਸਤ ਹੰਗਾਮਾ! ਜਾਣੋ ਕਿਸ ਗੱਲ ਨੂੰ ਲੈ ਹੱਥੋਪਾਈ ਹੋਏ ਵਿਦਿਆਰਥੀ ?
Punjab Holidays: ਪੰਜਾਬ 'ਚ ਇੰਨੇ ਦਿਨ ਸਕੂਲ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ, ਵੇਖੋ ਦਸੰਬਰ ਮਹੀਨੇ ਛੁੱਟੀਆਂ ਦੀ ਲਿਸਟ
ਪੰਜਾਬ 'ਚ ਇੰਨੇ ਦਿਨ ਸਕੂਲ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ, ਵੇਖੋ ਦਸੰਬਰ ਮਹੀਨੇ ਛੁੱਟੀਆਂ ਦੀ ਲਿਸਟ
Punjab News: ਪੰਜਾਬ ਤੋਂ ਚੰਡੀਗੜ੍ਹ ਜਾਣ ਵਾਲੇ ਹੋ ਜਾਓ ਸਾਵਧਾਨ! ਘਰੋਂ ਨਿਕਲਣ ਤੋਂ ਪਹਿਲਾਂ ਜਾਣੋ ਨਵਾਂ ਰੂਟ ਪਲਾਨ
ਪੰਜਾਬ ਤੋਂ ਚੰਡੀਗੜ੍ਹ ਜਾਣ ਵਾਲੇ ਹੋ ਜਾਓ ਸਾਵਧਾਨ! ਘਰੋਂ ਨਿਕਲਣ ਤੋਂ ਪਹਿਲਾਂ ਜਾਣੋ ਨਵਾਂ ਰੂਟ ਪਲਾਨ
Farmer Protest: ਜਗਜੀਤ ਡੱਲੇਵਾਲ ਦੀ ਭੁੱਖ ਹੜਤਾਲ ਦਾ ਸੱਤਵਾਂ ਦਿਨ, ਲਗਾਤਾਰ ਵਿਗੜ ਰਹੀ ਸਿਹਤ; ਬੋਲੇ- ਸਰਕਾਰ ਕੋਲ ਗੱਲਬਾਤ ਲਈ 5 ਦਸੰਬਰ ਤੱਕ ਦਾ ਸਮਾਂ
ਜਗਜੀਤ ਡੱਲੇਵਾਲ ਦੀ ਭੁੱਖ ਹੜਤਾਲ ਦਾ ਸੱਤਵਾਂ ਦਿਨ, ਲਗਾਤਾਰ ਵਿਗੜ ਰਹੀ ਸਿਹਤ; ਬੋਲੇ- ਸਰਕਾਰ ਕੋਲ ਗੱਲਬਾਤ ਲਈ 5 ਦਸੰਬਰ ਤੱਕ ਦਾ ਸਮਾਂ
Punjab News: ਚੰਡੀਗੜ੍ਹ ਆ ਰਹੇ ਪੀਐਮ ਮੋਦੀ ਨੂੰ ਘੇਰ ਲਓ...ਖਾਲਿਸਤਾਨੀ ਪੰਨੂ ਨੇ ਕੀਤਾ ਵੱਡਾ ਐਲਾਨ, ਸੁਰੱਖਿਆ ਏਜੰਸੀਆਂ ਅਲਰਟ
ਚੰਡੀਗੜ੍ਹ ਆ ਰਹੇ ਪੀਐਮ ਮੋਦੀ ਨੂੰ ਘੇਰ ਲਓ...ਖਾਲਿਸਤਾਨੀ ਪੰਨੂ ਨੇ ਕੀਤਾ ਵੱਡਾ ਐਲਾਨ, ਸੁਰੱਖਿਆ ਏਜੰਸੀਆਂ ਅਲਰਟ
Embed widget