Drug Recover: ਸਰਹੱਦ ਪਾਰੋ ਆਈ ਨਸ਼ੇ ਦੀ ਖੇਪ ਬਰਾਮਦ, ਫਾਜ਼ਿਲਕਾ 'ਚ ਬੀਐਸਐਫ ਤੇ ਪੁਲਿਸ ਦਾ ਸਾਂਝਾ ਆਪਰੇਸ਼ਨ
Drug Recover Fazilka: ਸਰਚ ਆਪਰੇਸ਼ਨ ਪਿੰਡ ਜ਼ੋਧਾ ਭੈਣੀ ਤੋਂ ਪੂਰਬ ਦਿਸ਼ਾ ਵੱਲ ਸਰਚ ਕੀਤੀ ਗਈ, ਸਾਥੀ ਕਰਮਚਾਰੀਆਂ ਦੇ ਸਰਚ ਕਰਦੇ ਹੋਏ ਲਛਮਣ ਮਾਈਨਰ ਜੋ ਕਿ ਖਾਲੀ ਸੀ, ਦੇ ਪਾਰ ਪੂਰਬ ਦਿਸ਼ਾ ਬੰਨ ਪਾਸ ਪੁੱਜੇ ਅਤੇ ਇਕ ਘਾਹ ਵਿੱਚ ਪਏ ਥੈਲੇ
Drug Recover Fazilka: ਨਸ਼ਿਆਂ ਖਿਲਾਫ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਮਨਜੀਤ ਸਿੰਘ ਢੇਸੀ ਪੀ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਫਾਜਿਲਕਾ ਦੀਆਂ ਹਦਾਇਤਾਂ ਮੁਤਾਬਿਕ ਅੱਛਰੂ ਰਾਮ ਪੀ.ਪੀ.ਐਸ, ਉਪ ਕਪਤਾਨ ਪੁਲਿਸ ਸ.ਡ. ਜਲਾਲਾਬਾਦ ਦੀ ਯੋਗ ਅਗਵਾਈ ਹੇਠ ਨਸ਼ਾ ਸਮੱਗਲਰਾ ਦੇ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਇੰਸਪੈਕਟਰ ਅਮਰਿੰਦਰ ਸਿੰਘ ਇੰਚਾਰਜ ਸੀ.ਆਈ.ਏ ਫਾਜਿਲਕਾ ਸਮੇਤ ਪੁਲਿਸ ਪਾਰਟੀ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਵੱਖ-ਵੱਖ ਦਿਸ਼ਾਵਾਂ ਵਿੱਚ ਐਕਸਟੈਡ ਖੋਲ ਕੇ ਸਰਚ ਆਪਰੇਸ਼ਨ ਚਲਾਇਆ ਗਿਆ।
ਦੋਰਾਨ ਸਰਚ ਆਪਰੇਸ਼ਨ ਪਿੰਡ ਜ਼ੋਧਾ ਭੈਣੀ ਤੋਂ ਪੂਰਬ ਦਿਸ਼ਾ ਵੱਲ ਸਰਚ ਕੀਤੀ ਗਈ, ਸਾਥੀ ਕਰਮਚਾਰੀਆਂ ਦੇ ਸਰਚ ਕਰਦੇ ਹੋਏ ਲਛਮਣ ਮਾਈਨਰ ਜੋ ਕਿ ਖਾਲੀ ਸੀ, ਦੇ ਪਾਰ ਪੂਰਬ ਦਿਸ਼ਾ ਬੰਨ ਪਾਸ ਪੁੱਜੇ ਅਤੇ ਇਕ ਘਾਹ ਵਿੱਚ ਪਏ ਥੈਲੇ ਨੂੰ ਚੈਕ ਕੀਤਾ ਗਿਆ ਉਸ ਵਿਚੋਂ ਦੋ ਹੋਰ ਮਿੱਟੀ ਨਾਲ ਲਿੱਬੜੇ ਹੋਏ ਭੂਰੇ ਰੰਗ ਦੇ ਕਿੱਟ ਬੈਗ ਬਰਾਮਦ ਹੋਏ ਜਿੰਨ੍ਹਾਂ ਉਪਰ ਪਲਾਸਟਿਕ ਰੇਡੀਅਮ ਦੀਆਂ ਛੋਟੀਆਂ ਪਾਇਪਾਂ ਟੇਪ ਨਾਲ ਲੱਗੀਆਂ ਹੋਈਆਂ ਸਨ।
ਜਿੰਨ੍ਹਾਂ ਦੋਨਾਂ ਕਿੱਟ ਬੈਗਾਂ ਵਿਚੋਂ ਹਰ ਇੱਕ ਕਿੱਟ ਬੈਗ ਵਿਚੋਂ ਚਾਰ-ਚਾਰ ਪੈਕਟ ਕੁੱਲ 08 ਪੈਕਟ ਬਰਾਮਦ ਹੋਏ ਜੋ ਕਿ ਮੋਮੀ ਲਿਫਾਫੇ ਨਾਲ ਕਵਰ ਸੀ ਜਿੰਨ੍ਹਾਂ ਵਿਚੋਂ ਬਰਾਮਦ ਹੋਈ ਹੈਰੋਇਨ ਦਾ ਕੁੱਲ ਵਜ਼ਨ 04 ਕਿੱਲੋ 177 ਗ੍ਰਾਮ मी। ਜਿਸ ਸਬੰਧੀ ਮੁਕਦਮਾ ਨੰਬਰ 169 ਮਿਤੀ 26.12.2023 ਅ/ਧ 21,23/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਦਰ ਜਲਾਲਾਬਾਦ ਦਰਜ ਰਜਿਸਟਰ ਕਰਵਾਇਆ ਗਿਆ ਅਤੇ ਪੁਲਿਸ ਪਾਰਟੀ ਸਮੇਤ ਬੀ.ਐਸ.ਐਫ ਦੀ ਮਦਦ ਨਾਲ 04 ਕਿਲੋ 177 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ ਅਤੇ ਇਸ ਹੈਰੋਇਨ ਦੀ ਖੇਪ ਮੰਗਵਾਉਣ ਵਾਲੇ ਸਮੱਗਲਰਾਂ ਬਾਰੇ ਖੂਫੀਆ ਸੋਰਸ ਲਗਾ ਕੇ ਤਲਾਸ਼ ਜਾਰੀ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ - https://whatsapp.com/channel/0029Va7Nrx00VycFFzHrt01l
Join Our Official Telegram Channel: https://t.me/abpsanjhaofficial