ਪੜਚੋਲ ਕਰੋ
ਖਹਿਰਾ ਦੀ ਕੁਰਸੀ ਖੁੱਸਣ ਮਗਰੋਂ ਕੰਵਰ ਸੰਧੂ ਵੱਲੋਂ ਅਸਤੀਫਾ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੰਵਰ ਸੰਧੂ ਨੇ ਪਾਰਟੀ ਦੇ ਵਿਧਾਇਕ ਵਿੰਗ ਦੇ ਬੁਲਾਰੇ ਵਜੋਂ ਅਸਤੀਫਾ ਦੇ ਦਿੱਤਾ ਹੈ। ਸੰਧੂ ਨੇ ਇਹ ਜਾਣਕਾਰੀ ਟਵੀਟ ਕਰਕੇ ਦਿੱਤੀ।
ਕੰਵਰ ਸੰਧੂ ਨੇ ਆਪਣੇ ਟਵੀਟ ਵਿੱਚ ਕਿਹਾ ਕਿ ਜਦੋਂ ਹੁਣ ਹਰਪਾਲ ਚੀਮਾ ਨੂੰ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਲੀਡਰ ਥਾਪ ਦਿੱਤਾ ਹੈ, ਤਾਂ ਉਹ ਆਪਣੀ ਟੀਮ ਨਿਯੁਕਤ ਕਰਨਗੇ। ਉਨ੍ਹਾਂ ਦੀ ਸਹੂਲਤ ਲਈ ਮੈਂ ਖ਼ੁਦ 'ਆਪ' ਦੇ ਵਿਧਾਇਕ ਵਿੰਗ ਦੇ ਬੁਲਾਰੇ ਵਜੋਂ ਅਸਤੀਫਾ ਦੇ ਰਿਹਾ ਹਾਂ। ਸੰਧੂ ਨੇ ਚੀਮਾ ਲਈ ਸੰਬੋਧਨ ਕੀਤੇ ਟਵੀਟ ਰਾਹੀਂ ਸ਼ੁਭਕਾਮਨਾਵਾਂ ਵੀ ਦਿੱਤੀਆਂ। ਜ਼ਿਕਰਯੋਗ ਹੈ ਕਿ ਸੁਖਪਾਲ ਖਹਿਰਾ ਨੂੰ ਵੀਰਵਾਰ ਸ਼ਾਮ ਨੂੰ ਵਿਰੋਧੀ ਧਿਰ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ ਸੀ। ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਕਰਕੇ ਖਹਿਰਾ ਨੂੰ ਹਟਾਉਣ ਐਲਾਨ ਕੀਤਾ ਸੀ।Since Harpal Cheema has been appointed as the new Leader of Opposition in Punjab Assembly, he would appoint his own team, to facilitate which I have relinquished charge as Spokesperson of the Legislative Wing of @AAPPunjab. Best Wishes.#Spokesperson
— Kanwar Sandhu (@SandhuKanwar) July 26, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















