Sukesh Chandrashekha Case : ਕੇਜਰੀਵਾਲ ਸਰਕਾਰ ਨੇ ਜੇਲ 'ਚ ਬੰਦ ਸੁਕੇਸ਼ ਚੰਦਰਸ਼ੇਖਰ ਤੋਂ ਜੇਲ 'ਚ ਸੁਰੱਖਿਆ ਦੇ ਨਾਂ 'ਤੇ ਮੰਗੇ ਕਰੋੜਾਂ ਰੁਪਏ : ਖਹਿਰਾ
ਚੰਡੀਗੜ੍ਹ : ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਅਖੌਤੀ “ਕੱਟੜ-ਇਮਾਨਦਾਰ” ਪਾਰਟੀ ਦਾ ਆਚਰਣ ਦੇਖੋ।
See the conduct of so called “Kattar-Imandaar” party led by @ArvindKejriwal seeking crores in the name of protection money in jail from Conman Sukesh Chandrashekhar!There’s similar mega corruption in d excise policy of PB if investigated corrupt @HarpalCheemaMLA will be exposed! https://t.co/GzPwAtCgPB
— Sukhpal Singh Khaira (@SukhpalKhaira) November 7, 2022
ਐਲਜੀ ਨੂੰ ਸੁਕੇਸ਼ ਚੰਦਰਸ਼ੇਖਰ ਦਾ ਇਹ ਤੀਜਾ ਪੱਤਰ ਹੈ। ਐੱਲ.ਜੀ. ਨੂੰ ਲਿਖੇ ਪੱਤਰ 'ਚ ਸੁਕੇਸ਼ ਨੇ ਆਪਣੇ ਅਤੇ ਆਮ ਆਦਮੀ ਪਾਰਟੀ ਵਿਚਾਲੇ ਕਥਿਤ ਪੈਸਿਆਂ ਦੇ ਲੈਣ-ਦੇਣ ਦੀ ਪੂਰੀ ਜਾਣਕਾਰੀ ਦਿੱਤੀ ਹੈ। 3 ਪੰਨਿਆਂ ਦੇ ਇਸ ਪੱਤਰ 'ਚ ਸੁਕੇਸ਼ ਨੇ ਸਤੇਂਦਰ ਜੈਨ ਅਤੇ ਸੰਦੀਪ ਗੋਇਲ 'ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਇਸ ਪੂਰੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।
ਦੂਜੇ ਪੱਤਰ ਵਿੱਚ ਵੀ ਲਾਏ ਇਹ ਦੋਸ਼
ਮਨੀ ਲਾਂਡਰਿੰਗ ਅਤੇ ਧੋਖਾਧੜੀ ਦੇ ਮਾਮਲੇ 'ਚ ਜੇਲ 'ਚ ਬੰਦ ਸੁਕੇਸ਼ ਆਮ ਆਦਮੀ ਪਾਰਟੀ ਅਤੇ ਸਤੇਂਦਰ ਜੈਨ 'ਤੇ ਲਗਾਤਾਰ ਗੰਭੀਰ ਦੋਸ਼ ਲਗਾ ਰਿਹਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ LG ਨੂੰ ਲਿਖੀ ਚਿੱਠੀ 'ਚ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਸਵਾਲ ਕੀਤਾ ਹੈ ਕਿ ਜੇਕਰ ਮੈਂ ਦੇਸ਼ ਦਾ ਸਭ ਤੋਂ ਵੱਡਾ ਠੱਗ ਹਾਂ ਤਾਂ ਉਨ੍ਹਾਂ ਨੇ ਮੇਰੇ ਵਰਗੇ ਠੱਗ ਨੂੰ ਰਾਜ ਸਭਾ ਦੀ ਸੀਟ ਦੇ ਕੇ 50 ਕਰੋੜ ਰੁਪਏ ਕਿਉਂ ਲਏ? ਨਾਲ ਹੀ ਕਿਹਾ ਕਿ ਆਪ ਮੈਨੂੰ ਅਤੇ ਹੋਰ ਕਾਰੋਬਾਰੀਆਂ ਨੂੰ ਪਾਰਟੀ ਵਿਚ ਸ਼ਾਮਲ ਹੋ ਕੇ 500 ਕਰੋੜ ਰੁਪਏ ਇਕੱਠੇ ਕਰਨ ਲਈ ਕਿਹਾ ਸੀ। ਬਦਲੇ ਵਿੱਚ ਮੈਨੂੰ ਕਰਨਾਟਕ ਵਿੱਚ ਪਾਰਟੀ ਵਿੱਚ ਵੱਡੇ ਅਹੁਦੇ ਦੀ ਪੇਸ਼ਕਸ਼ ਵੀ ਕੀਤੀ ਜਾ ਰਹੀ ਸੀ।