ਕੰਗਨਾ ਰਣੌਤ ਨੇ ਕੀਤਾ ਟਵੀਟ, ਲਿਖਿਆ, ਖਾਲਿਸਤਾਨੀ ਸਮਰਥਕਾਂ ਨੂੰ ਅੱਤਵਾਦੀ ਐਲਾਨਿਆ ਜਾਵੇ
Kangana Ranau : ਆਪਣੇ ਬਿਆਨਾਂ ਨੂੰ ਲੈ ਕੇ ਚਰਚਾ ਵਿਚ ਰਹਿਣ ਵਾਲੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇਕ ਵਾਰ ਫਿਰ ਸੁਰਖੀਆਂ ਵਿਚ ਆ ਗਈ ਹੈ। ਇਸ ਵਾਰ ਉਸ ਨੇ ਪੰਜਾਬ ਵਿਚ ਵਿਗੜ ਰਹੇ ਮਾਹੌਲ ਨੂੰ ਲੈ ਕੇ ਟਵੀਟ ਕੀਤਾ ਹੈ।
ਰਜਨੀਸ਼ ਕੌਰ ਦੀ ਰਿਪੋਰਟ
Kangana Ranau News : ਆਪਣੇ ਬਿਆਨਾਂ ਨੂੰ ਲੈ ਕੇ ਚਰਚਾ ਵਿਚ ਰਹਿਣ ਵਾਲੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇਕ ਵਾਰ ਫਿਰ ਸੁਰਖੀਆਂ ਵਿਚ ਆ ਗਈ ਹੈ। ਇਸ ਵਾਰ ਉਸ ਨੇ ਪੰਜਾਬ ਵਿਚ ਵਿਗੜ ਰਹੇ ਮਾਹੌਲ ਨੂੰ ਲੈ ਕੇ ਟਵੀਟ ਕੀਤਾ ਹੈ। ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ (Kangana Ranau) ਨੇ ਅਜਨਾਲਾ ਵਿਚ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਵੱਲੋਂ ਥਾਣੇ ਵਿਚ ਦਾਖਲ ਹੋਣ ਤੇ ਪੁਲਿਸ ਨਾਲ ਝੜਪ ਦੀ ਵਾਪਰੀ ਘਟਨਾ 'ਤੇ ਆਪਣਾ ਬਿਆਨ ਦਿੱਤਾ ਹੈ।
ਕੰਗਨਾ ਰਣੌਤ ਨੇ ਟਵੀਟ ਕਰਦਿਆਂ ਲਿਖਿਆ, ਖਾਲਿਸਤਾਨੀ ਸਮਰਥਕਾਂ ਨੂੰ ਅੱਤਵਾਦੀ ਐਲਾਨਿਆ ਜਾਵੇ। ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਸੋਸ਼ਲ ਮੀਡੀਆ 'ਤੇ ਇਕ ਹੋਰ ਪੋਸਟ ਪਾ ਕੇ ਕਿਹਾ ਕਿ ਮੈਨੂੰ 6 ਸੰਮਨ, ਇਕ ਗ੍ਰਿਫਤਾਰੀ ਵਾਰੰਟ, ਪੰਜਾਬ 'ਚ ਮੇਰੀਆਂ ਫਿਲਮਾਂ 'ਤੇ ਪਾਬੰਦੀ, ਮੇਰੀ ਕਾਰ 'ਤੇ ਹਮਲਾ, ਇੱਕ ਰਾਸ਼ਟਰਵਾਦੀ ਨੂੰ ਰਾਸ਼ਟਰ ਨੂੰ ਇਕੱਠੇ ਰੱਖਣ ਦੀ ਕੀਮਤ ਅਦਾ ਕਰਨੀ ਪਈ।
ਭਾਰਤ ਸਰਕਾਰ ਵੱਲੋਂ ਖਾਲਿਸਤਾਨੀਆਂ ਨੂੰ ਅੱਤਵਾਦੀ ਐਲਾਨ ਦਿੱਤਾ ਜਾਣਾ ਚਾਹੀਦਾ ਹੈ। ਜੇ ਤੁਸੀਂ ਸੰਵਿਧਾਨ ਨੂੰ ਮੰਨਦੇ ਹੋ ਤਾਂ ਤੁਹਾਨੂੰ ਇਸ ਬਾਰੇ ਆਪਣੀ ਸਥਿਤੀ ਬਾਰੇ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ।
6 summons, one arrest warrant, ban on my movies in Punjab, physical attack on my car, the price a nationalist pays to keep the nation together. Khalistanis are declared terrorists by GOI if you believe in the constitution, you mustn’t have any doubt about your position on this 🇮🇳 https://t.co/Gz8M4NOziY
— Kangana Ranaut (@KanganaTeam) February 25, 2023
ਇਸ ਤੋਂ ਪਹਿਲਾਂ ਵੀ ਬੀਤੇ ਦਿਨ ਕੰਗਨਾ ਰਣੌਤ ਇਕ ਟਵੀਟ ਕੀਤਾ ਸੀ ਇਸ ਟਵੀਟ ਵਿਚ ਉਹਨਾਂ ਲਿਖਿਆ, ''ਪੰਜਾਬ ਵਿਚ ਹੁਣ ਜੋ ਵੀ ਵਾਪਰ ਰਿਹਾ ਹੈ, ਉਸ ਨੇ ਦੋ ਸਾਲ ਪਹਿਲਾਂ ਹੀ ਇਸ ਦੀ ਭਵਿੱਖਬਾਣੀ ਕਰ ਦਿੱਤੀ ਸੀ।''
Whatever is happening in Punjab I predicted two years ago,many cases were filed on me, arrest warrant was issued against me, my car was attacked in Punjab, lekin wahi hua na jo maine kaha tha,now is the time non- Khalistani Sikhs need to make there position and intension clear 👍
— Kangana Ranaut (@KanganaTeam) February 24, 2023
ਇਸ ਦੌਰਾਨ ਉਸ ਨੇ ਕਿਹਾ ਕਿ, ''ਉਸ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਏ। ਪੰਜਾਬ ਵਿਚ ਉਸ ਦੀ ਕਾਰ ਉਪਰ ਭਿਆਨਕ ਹਮਲਾ ਹੋਇਆ ਪਰ ਉਹ ਹੀ ਹੋਇਆ ਜੋ ਮੈਂ ਕਿਹਾ ਸੀ।'' ਇਸ ਦੌਰਾਨ ਉਸ ਨੇ ਕਿਹਾ ਕਿ, ''ਹੁਣ ਸਮਾਂ ਆ ਗਿਆ ਹੈ ਕਿ ਗ਼ੈਰ ਖ਼ਾਲਿਸਤਾਨੀ ਸਿੱਖ ਆਪਣਾ ਸਟੈਂਡ ਸਪੱਸ਼ਟ ਕਰਨ।'' ਜ਼ਿਕਰਯੋਗ ਹੈ ਕਿ ਕਿਸਾਨ ਅੰਦੋਲਨ ਸਮੇਂ ਵਿਚ ਕੰਗਣਾ ਰਣੌਤ ਦੇ ਬਿਆਨਾਂ ਕਾਰਨ ਪੰਜਾਬ ਵਿਚ ਉਸ 'ਤੇ ਮਾਮਲਾ ਦਰਜ ਕਰਵਾਇਆ ਗਿਆ ਸੀ। ਕਿਸਾਨ ਅੰਦੋਲਨ ਦੌਰਾਨ ਕੰਗਣਾ ਦੇ ਬਿਆਨਾਂ ਦੀ ਕਾਫ਼ੀ ਨਿਖੇਧੀ ਹੋਈ ਸੀ।
ਦੱਸਣਯੋਗ ਹੈ ਕਿ ਬੀਤੇ ਦਿਨ ਵਾਰਿਸ ਪੰਜਾਬ ਦੇ ਮੁਖੀ ਅ੍ਰੰਮਿਤਪਾਲ ਸਿੰਘ ਨੇ ਸਮਰਥਕਾਂ ਸਣੇ ਪਹੁੰਚ ਕੇ ਅਜਨਾਲਾ ਥਾਣੇ 'ਤੇ ਕਬਜ਼ਾ ਕਰ ਲਿਆ ਸੀ। ਇਸ ਦੌਰਾਨ ਕੁਝ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ ਸਨ ਤੇ ਗੱਡੀਆਂ ਵੀ ਨੁਕਸਾਨੀਆਂ ਗਈਆਂ ਸਨ। ਇਸ ਦੌਰਾਨ ਜਥੇਬੰਦੀ ਦੇ ਕਾਰਕੁਨਾਂ ਅਤੇ ਪੁਲਿਸ ਵਿਚਾਲੇ ਝੜਪ ਹੋਈ ਸੀ। ਭਾਈ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਪ੍ਰਸ਼ਾਸਨ ਨੇ ਭਾਈ ਅੰਮ੍ਰਿਤਪਾਲ ਸਿੰਘ ਦੀਆਂ ਗੱਲਾਂ ਮੰਨਦੇ ਹੋਏ ਭਾਈ ਲਵਪ੍ਰੀਤ ਸਿੰਘ ਤੂਫਾਨ ਨੂੰ ਰਿਹਾਅ ਕਰਵਾਇਆ ਸੀ।