Punjab News: ਛੁੱਟੀ ਹੋਣ 'ਤੇ ਵੀ ਨਹੀਂ ਰੁਕੇਗਾ ਜ਼ਮੀਨ-ਜਾਇਦਾਦ ਦੀ ਰਜਿਸਟਰੀ ਦਾ ਕੰਮ, ਪੰਜਾਬ ਸਰਕਾਰ ਵੱਲੋਂ ਨਵੇਂ ਹੁਕਮ ਜਾਰੀ
ਪੰਜਾਬ ਵਿੱਚ ਹੁਣ ਜ਼ਮੀਨ-ਜਾਇਦਾਦ ਦੀ ਰਜਿਸਟਰੀ ਕਰਵਾਉਣ ਲਈ ਖੱਜਲ-ਖੁਆਰ ਨਹੀਂ ਹੋਣਾ ਪਵੇਗਾ। ਹੁਣ ਅਚਾਨਕ ਸਰਕਾਰੀ ਛੁੱਟੀ ਹੋਣ 'ਤੇ ਵੀ ਰਜਿਸਟਰੀ ਦਾ ਕੰਮ ਨਹੀਂ ਰੁਕੇਗਾ। ਤੈਅ ਸਮੇਂ ਮੁਤਾਬਕ ਤਹਿਸੀਲਦਾਰ ਤੇ ਸਬ-ਰਜਿਸਟਰਾਰ ਰਜਿਸਟਰੀ ਕਰਨਗੇ।
Punjab News: ਪੰਜਾਬ ਵਿੱਚ ਹੁਣ ਜ਼ਮੀਨ-ਜਾਇਦਾਦ ਦੀ ਰਜਿਸਟਰੀ ਕਰਵਾਉਣ ਲਈ ਖੱਜਲ-ਖੁਆਰ ਨਹੀਂ ਹੋਣਾ ਪਵੇਗਾ। ਹੁਣ ਅਚਾਨਕ ਸਰਕਾਰੀ ਛੁੱਟੀ ਹੋਣ 'ਤੇ ਵੀ ਰਜਿਸਟਰੀ ਦਾ ਕੰਮ ਨਹੀਂ ਰੁਕੇਗਾ। ਤੈਅ ਸਮੇਂ ਮੁਤਾਬਕ ਤਹਿਸੀਲਦਾਰ ਤੇ ਸਬ-ਰਜਿਸਟਰਾਰ ਰਜਿਸਟਰੀ ਕਰਨਗੇ। ਇਸ ਸਬੰਧੀ ਸਰਕਾਰ ਨੇ ਹੁਕਮ ਜਾਰੀ ਕਰ ਦਿੱਤੇ ਹਨ।
ਹਾਸਲ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਨੇ ਸੂਬੇ ’ਚ ਅਚਾਨਕ ਸਰਕਾਰੀ ਛੁੱਟੀ ਹੋਣ ਉੱਤੇ ਵੀ ਅਧਿਕਾਰੀਆਂ ਨੂੰ ਤਹਿਸੀਲਾਂ ’ਚ ਜ਼ਮੀਨਾਂ ਦੀ ਰਜਿਸਟਰੀ ਦਾ ਪਹਿਲਾਂ ਲਏ ਆਨਲਾਈਨ ਸਮੇਂ ਮੁਤਾਬਕ ਆਮ ਵਾਂਗ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਸੂਤਰਾਂ ਮੁਤਾਬਕ ਦਫ਼ਤਰਾਂ ਵਿੱਚ ਸਰਕਾਰੀ ਛੁੱਟੀ ਤਾਂ ਹੋਵੇਗੀ ਪਰ ਤਹਿਸੀਲਦਾਰ ਤੇ ਸਬ-ਰਜਿਸਟਰਾਰ ਕੰਮਾਂ ਦਾ ਨਿਪਟਾਰਾ ਉਸੇ ਦਿਨ ਹੀ ਕਰਨਗੇ।
ਦੱਸ ਦਈਏ ਕਿ ਪੰਜਾਬ ਸਰਕਾਰ ਮਾਲ, ਪੁਨਰਵਾਸ ਤੇ ਡਿਜਾਸਟਰ ਮੈਨੇਜਮੈਂਟ ਵਿਭਾਗ ਦੀ ਅਸ਼ਟਾਮ ਤੇ ਰਜਿਸਟਰੀ ਸ਼ਾਖਾ ਵੱਲੋਂ ਅਧੀਨ ਸਕੱਤਰ ਮਾਲ ਦੇ ਦਸਤਖ਼ਤਾਂ ਹੇਠ ਜਾਰੀ ਪੱਤਰ ਵਿਚ ਸੂਬੇ ਭਰ ਦੇ ਡਿਵੀਜ਼ਨਲ ਕਮਿਸ਼ਨਰਾਂ ਤੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਸੂਬੇ ’ਚ ਅਚਾਨਕ ਸਰਕਾਰੀ ਛੁੱਟੀ ਹੋਣ ’ਤੇ ਤਹਿਸੀਲਾਂ ’ਚ ਜ਼ਮੀਨਾਂ ਦੀਆਂ ਰਜਿਸਟਰੀ ਦਾ ਕੰਮ ਬੰਦ ਨਾ ਕੀਤਾ ਜਾਵੇ।
ਹਾਸਲ ਜਾਣਕਾਰੀ ਮੁਤਾਬਕ ਐਲਾਨੀ ਅਚਾਨਕ ਛੁੱਟੀ ਉੱਤੇ ਵੀ ਤਹਿਸੀਲਦਾਰ ਤੇ ਸਬ-ਰਜਿਸਟਰਾਰ ਕੰਮਾਂ ਦਾ ਨਿਬੇੜਾ ਉਸੇ ਦਿਨ ਕਰਨਗੇ। ਇਸ ਨਾਲ ਰਜਿਸਟਰੀ ਕਰਾਉਣ ਲਈ ਦੂਰ-ਦੁਰਾਡੇ ਤੋਂ ਆਉਣ ਵਾਲਿਆਂ ਨੂੰ ਕਾਫੀ ਰਾਹਤ ਮਿਲੇਗੀ। ਲੋਕਾਂ ਨੂੰ ਪੈਸੇ ਤੇ ਸਮੇਂ ਦੋਵਾਂ ਦੇ ਨੁਕਸਾਨ ਤੋਂ ਰਾਹਤ ਮਿਲ ਜਾਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : Video: 'ਗੁਰੂ ਨਾਨਕ ਨੇ ਇਸਲਾਮ ਨਹੀਂ ਕੀਤਾ ਕਬੂਲ, ਇਸ ਲਈ ਉਹ ਚੰਗੇ ਇਨਸਾਨ ਨਹੀਂ ਹੋ ਸਕਦੇ', ਪਾਕਿ ਦੇ ਮੌਲਾਨਾ ਦੀ ਵੀਡੀਓ ਵਾਇਰਲ
ਇਹ ਵੀ ਪੜ੍ਹੋ : Namak Ke Upay: ਨਮਕ ਦੇ ਇਹ ਉਪਾਅ ਬਦਲ ਦੇਣਗੇ ਤੁਹਾਡੀ ਕਿਸਮਤ, ਤੁਹਾਨੂੰ ਮਿਲਣਗੇ ਮਨਚਾਹੇ ਨਤੀਜੇ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ