Liquor price in Punjab: ਪੰਜਾਬ 'ਚ ਸਸਤੀ ਹੋਈ ਸ਼ਰਾਬ, ਰੇਟ ਹੋਰ ਘਟਣ ਦੀ ਉਮੀਦ
Punjab News: ਪੰਜਾਬ 'ਚ ਸੱਤਾ 'ਚ ਆਉਣ ਤੋਂ ਬਾਅਦ ਜਿੱਥੇ ਮਾਨ ਸਰਕਾਰ ਦਾ ਆਪਣੇ ਵਾਅਦੇ ਪੂਰੇ ਕਰਨ 'ਤੇ ਜ਼ੋਰ ਹੈ ਉੱਥੇ ਹੀ ਸਰਕਾਰ ਖਜ਼ਾਨਾ ਭਰਨ 'ਚ ਵੀ ਲੱਗੀ ਹੋਈ ਹੈ। ਸ਼ਰਾਬ ਤੋਂ ਕਾਰੋਬਾਰੀ ਵੀ ਧਿਆਨ ਦਿੱਤਾ ਜਾ ਰਿਹਾ ਹੈ
Punjab News: ਪੰਜਾਬ 'ਚ ਸੱਤਾ 'ਚ ਆਉਣ ਤੋਂ ਬਾਅਦ ਜਿੱਥੇ ਮਾਨ ਸਰਕਾਰ ਦਾ ਆਪਣੇ ਵਾਅਦੇ ਪੂਰੇ ਕਰਨ 'ਤੇ ਜ਼ੋਰ ਹੈ ਉੱਥੇ ਹੀ ਸਰਕਾਰ ਖਜ਼ਾਨਾ ਭਰਨ 'ਚ ਵੀ ਲੱਗੀ ਹੋਈ ਹੈ। ਸ਼ਰਾਬ ਤੋਂ ਕਾਰੋਬਾਰੀ ਵੀ ਧਿਆਨ ਦਿੱਤਾ ਜਾ ਰਿਹਾ ਹੈ। ਜਿਸ ਕਰਕੇ ਪੰਜਾਬ ਸਰਕਾਰ ਨਵੀਂ ਐਕਸਾਇਜ਼ ਨੀਤੀ ਤਿਆਰ ਕਰ ਰਹੀ ਹੈ। ਪੁਰਾਣੇ ਠੇਕੇਦਾਰ ਸ਼ਰਾਬ ਦਾ ਕੋਟਾ ਖਤਮ ਕਰਨ ਦੀ ਦੌੜ ਵਿਚ ਹਨ, ਜਿਸ ਕਰਕੇ ਸ਼ਰਾਬ ਕਾਰੋਬਾਰੀਆਂ ਨੇ ਸ਼ਰਾਬ ਦੇ ਰੇਟ ਕਾਫੀ ਘਟਾ ਦਿੱਤੇ ਹਨ।
ਜਾਣਕਾਰੀ ਮੁਤਾਬਕ ਨਵੇਂ ਰੇਟਾਂ ਅਨੁਸਾਰ ਸ਼ਰਾਬ ਕਾਰੋਬਾਰੀਆਂ ਵੱਲੋ ਸ਼ਰਾਬ ਰੇਟਾਂ 'ਚ 50 ਫੀਸਦੀ ਰੇਟਾਂ ਤੋਂ ਵੀ ਜ਼ਿਆਦਾ ਦੀ ਗਿਰਾਵਟ ਲਿਆਦੀ ਗਈ ਹੈ। ਦੱਸਿਆ ਜਾ ਰਿਹਾ ਕਿ ਜੋ ਬੋਤਲ 400 ਦੀ ਮਿਲਦੀ ਸੀ ਅੱਜ ਉਹ 150 ਰੁਪਏ 'ਚ ਵਿਕ ਰਹੀ ਹੈ।
ਨਵੇਂ ਰੇਟਾਂ ਮੁਤਾਬਕ ਬਿਨੀ ਅਤੇ 5 ਸਟਾਰ ਵਿ੍ਸਕੀ ਜੋ ਪਹਿਲਾਂ 400 ਤੋਂ 450 ਰੁਪਏ ਬੋਤਲ ਵਿਕਦੀ ਸੀ ਹੁਣ ਇਹ ਬੋਤਲ ਬਜ਼ਾਰ ਵਿਚ 210 ਰੁਪਏ ਦੀ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਬਲੈਕ ਹੌਰਸ 650 ਰੁਪਏ ਤੋਂ 310 ਰੁਪਏ, ਰਾਇਲ ਸਟੈਗ, ਰਾਇਲ ਚੈਲੇਂਜ ਅਤੇ ਆਲ ਸੀਜ਼ਨ 950 ਰੁਪਏ ਤੋਂ ਘਟਾ ਕੇ 510 ਰੁਪਏ ਦੀ ਬੋਤਲ ਦੀ ਵਿਕ ਰਹੀ ਹੈ। ਬਲੈਂਡਰ ਪਰਾਇਡ , ਐਂਟੀ ਕਯੁਟੀ ਦੀ ਬੋਤਲ ਦਾ ਰੇਟ 1100 ਤੋਂ ਘਟਾ ਕੇ 800 ਰੁਪਏ ਕਰ ਦਿੱਤਾ ਹੈ। ਵੇਟ 69 ਅਤੇ ਬਲੈਕ ਐਂਡ ਵਾਈਟ 2100 ਤੋਂ ਘਟਾ 1100 ਦੀ ਬੋਤਲ ਵਿਕ ਰਾਹੀਂ ਹੈ। ਇਸ ਤੋਂ ਇਲਾਵਾ ਸਕੌਚ ਦੀ ਬੋਤਲ ਦੇ ਰੇਟਾਂ ਵਿਚ ਵੀ ਭਾਰੀ ਕਟੌਤੀ ਕੀਤੀ ਗਈ ਹੈ।
ਐਕਸਾਈਜ਼ ਨੀਤੀ 'ਚ ਬਦਲਾਅ ਹੋਣ 'ਤੇ ਇਹਨਾਂ ਰੇਟਾਂ 'ਚ ਹੋਰ ਵੀ ਕਮੀ ਹੋ ਸਕਦੀ ਹੈ। ਜਿਸ ਨਾਲ ਸ਼ਰਾਬ ਦੇ ਚਾਹਵਾਨਾਂ 'ਚ ਯਕੀਨਨ ਖੁਸ਼ੀ ਦੀ ਲਹਿਰ ਹੈ ਉੱਥੇ ਹੀ ਸ਼ਰਾਬ ਕਾਰੋਬਾਰੀਆਂ 'ਚ ਚਿੰਤਾ ਦਾ ਆਲਮ ਹੈ। ਵਿੱਤੀ ਸਾਲ 2021-22 ਵਿੱਚ 7938.8 ਕਰੋੜ ਰੁਪਏ ਦਾ ਆਬਕਾਰੀ ਮਾਲੀਆ ਇਕੱਠਾ ਹੋਇਆ ਹੈ ਜਦੋਂ ਕਿ ਸਾਲ 2020-21 ਵਿੱਚ 6791.98 ਕਰੋੜ ਰੁਪਏ ਸੀ, ਜੋ ਕਿ 17 ਪ੍ਰਤੀਸ਼ਤ ਵੱਧ ਹੈ। ਸਾਲ 2022-23 'ਚ ਸ਼ਰਾਬ ਸਸਤੀ ਹੋਣ ਦੇ ਬਾਵਜੂਦ ਚੋਰੀਆਂ 'ਤੇ ਰੋਕ ਲੱਗਣ ਕਾਰਨ ਮਾਲੀਆ 20 ਫੀਸਦੀ ਵਧਣ ਦੀ ਉਮੀਦ ਹੈ