Ludhiana News: ਲੁੱਟਾਂ-ਖੋਹਾਂ ਦੇ ਸਤਾਏ ਲੋਕ ਹੱਥਾਂ 'ਚ ਲੈਣ ਲੱਗੇ ਕਾਨੂੰਨ, ਪੁਲਿਸ ਦੀ ਬਜਾਏ ਖੁਦ ਹੀ ਦੇਣ ਲੱਗੇ ਸਜ਼ਾ, ਲੁਧਿਆਣਾ 'ਚ ਨੰਗੇ ਕਰਕੇ ਭਜਾਇਆ
Ludhiana News: ਲੁਧਿਆਣਾ ਵਿੱਚ ਲੁੱਟਾਂ-ਖੋਹਾਂ ਦੇ ਸਤਾਏ ਲੋਕਾਂ ਨੇ ਆਖਰ ਹੱਦਾਂ ਪਾਰ ਕਰ ਦਿੱਤੀਆਂ। ਲੋਕਾਂ ਨੇ ਮੋਬਾਈਲ ਖੋਹਣ ਦੇ ਇਲਜ਼ਾਮ ਲਾ ਕੇ ਫੜੇ ਨੌਜਵਾਨਾਂ ਨੂੰ ਪੁਲਿਸ ਹਵਾਲੇ ਨਾ ਕਰਕੇ ਬੁਰੀ ਤਰ੍ਹਾਂ ਕੁੱਟਿਆ ਤੇ ਨੰਗੇ ਕਰਕੇ ਭਜਾਇਆ।
Ludhiana News: ਲੁਧਿਆਣਾ ਵਿੱਚ ਲੁੱਟਾਂ-ਖੋਹਾਂ ਦੇ ਸਤਾਏ ਲੋਕਾਂ ਨੇ ਆਖਰ ਹੱਦਾਂ ਪਾਰ ਕਰ ਦਿੱਤੀਆਂ। ਲੋਕਾਂ ਨੇ ਮੋਬਾਈਲ ਖੋਹਣ ਦੇ ਇਲਜ਼ਾਮ ਲਾ ਕੇ ਫੜੇ ਨੌਜਵਾਨਾਂ ਨੂੰ ਪੁਲਿਸ ਹਵਾਲੇ ਨਾ ਕਰਕੇ ਬੁਰੀ ਤਰ੍ਹਾਂ ਕੁੱਟਿਆ ਤੇ ਨੰਗੇ ਕਰਕੇ ਭਜਾਇਆ। ਇਸ ਦੀ ਵੀਡੀਓ ਸੋਸ਼ਲ ਮੀਡੀਆ ਉਪਰ ਵਾਇਰਲ ਹੋ ਰਹੀ ਹੈ।
ਲੁਧਿਆਣਾ ਵਿੱਚ ਦੇ ਸ਼ੇਰਪੁਰ ਫੌਜੀ ਕਲੋਨੀ ਵਿੱਚ ਲੁੱਟ-ਖੋਹ ਦੇ ਇਲਜਾਮ ਲਾ ਕੇ ਨੌਜਵਾਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ। ਇੰਨਾ ਹੀ ਨਹੀਂ ਮੌਜੂਦ ਭੀੜ ਨੇ ਨੌਜਵਾਨਾਂ ਨੂੰ ਪੁਲਿਸ ਦੇ ਹਵਾਲੇ ਨਾ ਕਰ ਖੁਦ ਹੀ ਸਜ਼ਾ ਦਿੰਦੇ ਹੋਏ ਨੰਗੇ ਕਰਕੇ ਭਜਾਇਆ। ਇਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ ਉਪਰ ਵਾਇਰਲ ਹੋ ਰਹੀ ਹੈ।
ਇਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੁੰਦੇ ਹਨ ਕੀ ਲੋਕਾਂ ਦਾ ਭਰੋਸਾ ਪੁਲਿਸ ਤੋਂ ਉਠ ਗਿਆ ਹੈ, ਜਾਂ ਲੋਕਾਂ ਦਾ ਕਾਨੂੰਨ ਨੂੰ ਹੱਥ ਵਿੱਚ ਲੈਣਾ ਕਿਥੋਂ ਤੱਕ ਜਾਇਜ਼ ਹੈ। ਦੱਸ ਦਈਏ ਕਿ ਸ਼ਹਿਰ ਵਿੱਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਹਨ। ਲੁਟੇਰੇ ਦਿਨ-ਦਿਹਾੜੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਸ ਦੀ ਸੀਸੀਟੀਵੀ ਫੁਟੇਜ਼ ਸਾਹਮਣੇ ਆਉਣ ਦੇ ਬਾਵਜੂਦ ਪੁਲਿਸ ਲੁਟੇਰਿਆਂ ਤੱਕ ਨਹੀਂ ਪਹੁੰਚ ਪਾਉਂਦੀ। ਇਸ ਲਈ ਲੋਕ ਅੱਕ ਗਏ ਹਨ।
Viral Video: ਸੱਪਾਂ ਦੇ ਝੁੰਡ ਨੂੰ ਹੱਥਾਂ ਨਾਲ ਸੁੱਟਦਾ ਨਜ਼ਰ ਆਇਆ ਵਿਅਕਤੀ, ਵੀਡੀਓ ਦੇਖ ਕੇ ਉੱਡ ਜਾਣਗੇ ਹੋਸ਼!
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :