ਪੜਚੋਲ ਕਰੋ

Lumpy skin: ਮੁਕਤਸਰ 'ਚ 24 ਘੰਟਿਆਂ ਅੰਦਰ 45 ਪਸ਼ੂਆਂ ਦੀ ਮੌਤ, ਸਰਕਾਰ ਵੱਲੋਂ ਪਸ਼ੂਆਂ ਨੂੰ ਇਕ ਤੋਂ ਦੂਜੇ ਰਾਜ ਲਿਜਾਣ 'ਤੇ ਪਾਬੰਦੀ

ਮੁਕਤਸਰ ਜ਼ਿਲੇ 'ਚ ਚਮੜੀ ਰੋਗ (ਐੱਲ. ਐੱਸ. ਡੀ.) ਦੇ ਮਾਮਲੇ ਵਧੇ ਹਨ। ਜ਼ਿਲ੍ਹੇ ਵਿੱਚ ਪਿਛਲੇ 24 ਘੰਟਿਆਂ ਵਿੱਚ 45 ਪਸ਼ੂਆਂ ਦੀ ਮੌਤ ਹੋ ਗਈ ਹੈ ਅਤੇ 614 ਪਸ਼ੂ ਇਸ ਛੂਤ ਦੀ ਬਿਮਾਰੀ ਨਾਲ ਸੰਕਰਮਿਤ ਹੋਏ ਹਨ।

ਚੰਡੀਗੜ੍ਹ/ਮੁਕਤਸਰ: ਮੁਕਤਸਰ ਜ਼ਿਲੇ 'ਚ ਚਮੜੀ ਰੋਗ (ਐੱਲ. ਐੱਸ. ਡੀ.) ਦੇ ਮਾਮਲੇ ਵਧੇ ਹਨ। ਜ਼ਿਲ੍ਹੇ ਵਿੱਚ ਪਿਛਲੇ 24 ਘੰਟਿਆਂ ਵਿੱਚ 45 ਪਸ਼ੂਆਂ ਦੀ ਮੌਤ ਹੋ ਗਈ ਹੈ ਅਤੇ 614 ਪਸ਼ੂ ਇਸ ਛੂਤ ਦੀ ਬਿਮਾਰੀ ਨਾਲ ਸੰਕਰਮਿਤ ਹੋਏ ਹਨ।ਹੁਣ ਤੱਕ ਪਸ਼ੂ ਪਾਲਣ ਵਿਭਾਗ 3,033 ਪਸ਼ੂਆਂ ਦਾ ਟੀਕਾਕਰਨ ਕਰ ਚੁੱਕਾ ਹੈ ਅਤੇ ਜ਼ਮੀਨ 'ਤੇ ਟੀਮਾਂ ਵੈਕਸੀਨ ਦੇ ਨਵੇਂ ਸਟਾਕ ਦੇ ਆਉਣ ਦੀ ਉਡੀਕ ਕਰ ਰਹੀਆਂ ਹਨ।

ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਅਹਿਮਦਾਬਾਦ ਤੋਂ ਗੋਟ ਪੌਕਸ ਵੈਕਸੀਨ ਦੀਆਂ 1.67 ਲੱਖ ਹੋਰ ਖੁਰਾਕਾਂ ਹਵਾਈ ਜਹਾਜ਼ ਰਾਹੀਂ ਭੇਜੀਆਂ ਜਾ ਰਹੀਆਂ ਹਨ।ਕੈਬਨਿਟ ਮੰਤਰੀ ਦਾ ਕਹਿਣਾ ਹੈ ਕਿ ਟੀਕਾ ਮੰਗਲਵਾਰ ਸਵੇਰੇ ਚੰਡੀਗੜ੍ਹ ਪਹੁੰਚ ਜਾਵੇਗਾ, ਜਿਸ ਨੂੰ ਟੀਮਾਂ ਵਿੱਚ ਵੰਡਿਆ ਜਾਵੇਗਾ।

ਪੰਜਾਬ ਸਰਕਾਰ ਵੱਲੋਂ ਪਸ਼ੂਆਂ ਵਿਚ ਚਮੜੀ ਰੋਗ ਦੀ ਬਿਮਾਰੀ (ਲੰਪੀ ਸਕਿਨ) ਦੇ ਫ਼ੈਲਾਅ ਨੂੰ ਰੋਕਣ ਲਈ ਪਸ਼ੂਆਂ ਨੂੰ ਇੱਕ ਤੋਂ ਦੂਜੇ ਰਾਜ ਵਿੱਚ ਲਿਜਾਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਬਿਮਾਰੀ ਦੇ ਮੱਦੇਨਜ਼ਰ ਪਸ਼ੂ ਮੇਲੇ ਪਹਿਲਾਂ ਹੀ ਬੰਦ ਕਰ ਦਿੱਤੇ ਗਏ ਹਨ। ਜਾਣਕਾਰੀ ਅਨੁਸਾਰ ਪੰਜਾਬ ਵਿੱਚ ਹੁਣ ਤੱਕ ਇਸ ਬਿਮਾਰੀ ਨਾਲ ਪੌਣੇ ਛੇ ਸੌ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ, ਜਦਕਿ ਪੀੜਤ ਪਸ਼ੂਆਂ ਦਾ ਅੰਕੜਾ 27 ਹਜ਼ਾਰ ਨੂੰ ਛੂਹ ਗਿਆ ਹੈ। ਰੋਜ਼ਾਨਾ ਕੇਸਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ।

ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਹੈਦਰਾਬਾਦ ਤੋਂ ਉਚੇਚੇ ਤੌਰ 'ਤੇ ਮੰਗਵਾਈ ਗਈ ਇਹ ਦਵਾਈ ਸੂਬੇ ਦੇ ਸਾਰੇ ਜ਼ਿਲ੍ਹਿਆਂ ਨੂੰ ਭੇਜੀ ਜਾ ਚੁੱਕੀ ਹੈ ਅਤੇ ਡਾਕਟਰਾਂ ਨੇ ਦਵਾਈ ਨੂੰ ਸਿਹਤਮੰਦ ਪਸ਼ੂਆਂ ਨੂੰ ਲਾਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿਹਤਮੰਦ ਪਸ਼ੂਆਂ ਨੂੰ ਬੀਮਾਰੀ ਤੋਂ ਬਚਾਉਣ ਲਈ ਇਹ ਦਵਾਈ ਪਸ਼ੂਆਂ ਨੂੰ ਮੁਫ਼ਤ ਲਗਾਈ ਜਾ ਰਹੀ ਹੈ।

ਮੰਤਰੀ ਨੇ ਦੱਸਿਆ ਕਿ ਹੋਰ ਦਵਾਈ ਮੰਗਵਾਉਣ ਲਈ ਵਿਭਾਗ ਦੇ ਅਧਿਕਾਰੀ ਨਿਰੰਤਰ ਕਾਰਵਾਈ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਇਸ ਬੀਮਾਰੀ ਨੂੰ ਫੈਲਣ ਤੋਂ ਰੋਕਣ ਲਈ ਹਰ ਸਾਰਥਕ ਕਦਮ ਚੁੱਕ ਰਹੀ ਹੈ। ਪਸ਼ੂਆਂ ਨੂੰ ਇਸ ਬੀਮਾਰੀ ਤੋਂ ਬਚਾਉਣ ਲਈ ਦਵਾਈਆਂ ਤੋਂ ਇਲਾਵਾ ਹੋਰ ਸਾਜੋ-ਸਾਮਾਨ ਦੀ ਕਮੀ ਨਹੀਂ ਆਉਣ ਦਿੱਤੀ ਜਾਵੇ।

ਪਸ਼ੂ ਪਾਲਣ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਸੂਬੇ ਦੇ ਸਾਰੇ ਜ਼ਿਲਿਅ੍ਹਾਂ ਨੂੰ 76 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ। ਇਸ ਤੋਂ ਇਲਾਵਾ ਜ਼ਿਲ੍ਹਿਆਂ ਵਿਚ ਤੈਨਾਤ ਅਮਲੇ ਦੇ ਨਾਲ-ਨਾਲ ਮੁੱਖ ਦਫ਼ਤਰ ਤੋਂ ਵੀ ਵੈਟਰਨਰੀ ਅਧਿਕਾਰੀ ਜ਼ਿਲ੍ਹਿਆਂ ਵਿੱਚ ਭੇਜੇ ਗਏ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Cabinet Briefing: ਕਿਸਾਨਾਂ ਦੀ ਵਧੇਗੀ ਆਮਦਨ! ਜਾਣੋ ਮਿਡਲ ਕਲਾਸ ਤੋਂ ਲੈ ਕੇ ਭਾਸ਼ਾਵਾਂ ਤੱਕ ਮੋਦੀ ਕੈਬਨਿਟ ਨੇ ਲਏ ਕਿਹੜੇ ਵੱਡੇ ਫੈਸਲੇ

Punjab News: ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਤਬੀਅਤ ਵਿਗੜੀ, ਕਰਵਾਇਆ ਗਿਆ ਹਸਪਤਾਲ 'ਚ ਭਰਤੀ

ਸੁੱਚਾ ਸਿੰਘ ਲੰਗਾਹ ਦੀ ਅਕਾਲੀ ਦਲ 'ਚ ਹੋਈ ਵਾਪਸੀ, ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੇ ਲਿਆ ਫੈਸਲਾ, ਜਾਣੋ

New Report: ਕੈਂਸਰ, ਸ਼ੂਗਰ ਅਤੇ ਮੋਟਾਪਾ ਘਟਾਉਂਦੀ ਬੀਅਰ! ਨਵੀਂ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ
New Report: ਕੈਂਸਰ, ਸ਼ੂਗਰ ਅਤੇ ਮੋਟਾਪਾ ਘਟਾਉਂਦੀ ਬੀਅਰ! ਨਵੀਂ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ
Advertisement
ABP Premium

ਵੀਡੀਓਜ਼

ਕੰਗਣਾ ਦੀਆਂ ਫਿਲਮਾਂ ਨਹੀਂ ਚੱਲ ਰਹੀਆਂ ਇਸ ਲਈ ਅਜਿਹੇ ਬਿਆਨ ਦਿੰਦੀ700 ਰੁਪਏ ਪ੍ਰਤੀ ਕੁੰਅਟਲ ਝੋਨਾ ਵਿਕ ਰਿਹਾ, ਮੰਡੀ ਬੋਰਡ ਦੇ ਅਫਸਰ ਮਿਲੇ ਹੋਏ...ਬਰਨਾਲਾ 'ਚ ਦੋ ਗੁਟ ਭਿੜੇ, ਚੱਲੀਆਂ ਗੋਲੀਆਂਵਿਸ਼ਵ ਪ੍ਰਸਿੱਧ ਲੰਗੂਰ ਮੇਲੇ ਦੀ ਹੋਈ ਸ਼ੁਰੂਆਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Cabinet Briefing: ਕਿਸਾਨਾਂ ਦੀ ਵਧੇਗੀ ਆਮਦਨ! ਜਾਣੋ ਮਿਡਲ ਕਲਾਸ ਤੋਂ ਲੈ ਕੇ ਭਾਸ਼ਾਵਾਂ ਤੱਕ ਮੋਦੀ ਕੈਬਨਿਟ ਨੇ ਲਏ ਕਿਹੜੇ ਵੱਡੇ ਫੈਸਲੇ
Cabinet Briefing: ਕਿਸਾਨਾਂ ਦੀ ਵਧੇਗੀ ਆਮਦਨ! ਜਾਣੋ ਮਿਡਲ ਕਲਾਸ ਤੋਂ ਲੈ ਕੇ ਭਾਸ਼ਾਵਾਂ ਤੱਕ ਮੋਦੀ ਕੈਬਨਿਟ ਨੇ ਲਏ ਕਿਹੜੇ ਵੱਡੇ ਫੈਸਲੇ
Punjab News: ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਤਬੀਅਤ ਵਿਗੜੀ, ਕਰਵਾਇਆ ਗਿਆ ਹਸਪਤਾਲ 'ਚ ਭਰਤੀ
Punjab News: ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਤਬੀਅਤ ਵਿਗੜੀ, ਕਰਵਾਇਆ ਗਿਆ ਹਸਪਤਾਲ 'ਚ ਭਰਤੀ
ਸੁੱਚਾ ਸਿੰਘ ਲੰਗਾਹ ਦੀ ਅਕਾਲੀ ਦਲ 'ਚ ਹੋਈ ਵਾਪਸੀ, ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੇ ਲਿਆ ਫੈਸਲਾ, ਜਾਣੋ
ਸੁੱਚਾ ਸਿੰਘ ਲੰਗਾਹ ਦੀ ਅਕਾਲੀ ਦਲ 'ਚ ਹੋਈ ਵਾਪਸੀ, ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੇ ਲਿਆ ਫੈਸਲਾ, ਜਾਣੋ
New Report: ਕੈਂਸਰ, ਸ਼ੂਗਰ ਅਤੇ ਮੋਟਾਪਾ ਘਟਾਉਂਦੀ ਬੀਅਰ! ਨਵੀਂ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ
New Report: ਕੈਂਸਰ, ਸ਼ੂਗਰ ਅਤੇ ਮੋਟਾਪਾ ਘਟਾਉਂਦੀ ਬੀਅਰ! ਨਵੀਂ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ
ਤੁਸੀਂ ਵੀ ਬਣਾਉਣਾ ਚਾਹੁੰਦੇ ਜਾਹਨਵੀ ਕਪੂਰ ਵਰਗਾ ਕਰਵੀ ਫੀਗਰ, ਤਾਂ ਫੋਲੋ ਕਰੋ ਆਹ ਰੂਟੀਨ

ਸ਼ਰਾਬੀਆਂ ਲਈ ਜ਼ਰੂਰੀ ਖ਼ਬਰ! ਤਿੰਨ ਦਿਨ ਰਹੇਗਾ ਡ੍ਰਾਈ ਡੇਅ, ਸ਼ਰਾਬ ਦੀਆਂ ਦੁਕਾਨਾਂ ਰਹਿਣਗੀਆਂ ਬੰਦ

Government job- 10ਵੀਂ ਪਾਸ ਲਈ ਨਿਕਲੀ ਬੰਪਰ ਭਰਤੀ, ਬਿਨਾਂ ਲਿਖਤੀ ਪ੍ਰੀਖਿਆ ਮਿਲੇਗੀ ਨੌਕਰੀ

Healthy Diet Plan: ਨਾਸ਼ਤੇ ਤੋਂ ਲੈਕੇ ਡੀਨਰ ਤੱਕ ਇਦਾਂ ਦਾ ਹੋਣਾ ਚਾਹੀਦਾ ਤੁਹਾਡਾ ਤਿੰਨ ਟਾਈਮ ਦਾ ਖਾਣਾ, ਪੜ੍ਹੋ ਪੂਰਾ Diet Plan

Embed widget