Explained: ਲੰਪੀ ਸਕਿਨ ਨਾਲ ਪੰਜਾਬ ਵਿੱਚ 100000 ਤੋਂ ਜ਼ਿਆਦਾ ਪਸ਼ੂਆਂ ਦੀ ਮੌਤ ! 12 ਸੂਬਿਆਂ ਦੀ ਹਾਲਤ ਨਾਜ਼ੁਕ
lumpy skin disease: ਆਮ ਤੌਰ 'ਤੇ, ਜਾਨਵਰਾਂ ਦੀ ਚਮੜੀ 'ਤੇ ਗੰਢਾਂ ਪੈ ਜਾਂਦੀਆਂ ਹਨ ਜ਼ਖਮ ਅੰਤ ਵਿੱਚ ਖਾਰਸ਼ ਵਾਲੇ ਛਾਲੇ ਬਣ ਜਾਂਦੇ ਹਨ, ਜਿਸ ਉੱਤੇ ਵਾਇਰਸ ਮਹੀਨਿਆਂ ਤੱਕ ਰਹਿੰਦਾ ਹੈ।
Lumpy Skin: ਇਨ੍ਹੀਂ ਦਿਨੀਂ ਦੇਸ਼ ਦੇ 12 ਸੂਬਿਆਂ ਵਿੱਚ ਲੰਪੀ ਵਾਇਰਸ ਨਾਮ ਦੀ ਬਿਮਾਰੀ ਪਸ਼ੂਆਂ ਨੂੰ ਨਿਗਲ ਰਹੀ ਹੈ। ਖ਼ਾਸ ਕਰਕੇ ਰਾਜਸਥਾਨ ਵਿੱਚ ਇਸ ਦਾ ਕਹਿਰ ਤਬਾਹੀ ਮਚਾ ਰਿਹਾ ਹੈ। ਸੂਬੇ ਵਿੱਚ ਇਸ ਬਿਮਾਰੀ ਕਾਰਨ 57 ਹਜ਼ਾਰ ਪਸ਼ੂਆਂ ਦੀ ਜਾਨ ਜਾ ਚੁੱਕੀ ਹੈ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼, ਉੱਤਰਾਖੰਡ, ਮੱਧ ਪ੍ਰਦੇਸ਼, ਹਰਿਆਣਾ ਅਤੇ ਪੰਜਾਬ ਸਮੇਤ ਦੇਸ਼ ਦੇ ਹੋਰ ਰਾਜਾਂ ਵਿੱਚ ਪਸ਼ੂਆਂ ਨੂੰ ਬਚਾਉਣ ਲਈ ਵੱਡੇ ਪੱਧਰ 'ਤੇ ਕਦਮ ਚੁੱਕੇ ਜਾ ਰਹੇ ਹਨ।
ਕੇਂਦਰ ਤੋਂ ਲੈ ਕੇ ਸੂਬਿਆਂ ਦੀਆਂ ਸਰਕਾਰਾਂ ਵਾਇਰਸ ਨੂੰ ਰੋਕਣ ਲਈ ਯਤਨ ਕਰ ਰਹੀਆਂ ਹਨ। ਇਸ ਨੂੰ ਲੈ ਕੇ ਦਿੱਲੀ ਸਰਕਾਰ ਵੀ ਅਲਰਟ 'ਤੇ ਆ ਗਈ ਹੈ। ਕੇਂਦਰ ਸਰਕਾਰ ਨੇ ਕਿਹਾ ਹੈ ਕਿ ਲੰਪੀ ਵਾਇਰਸ ਨਾਲ ਨਜਿੱਠਣ ਲਈ ਸਾਰੇ 12 ਸੂਬਿਆਂ ਨਾਲ ਤਾਲਮੇਲ ਸਥਾਪਤ ਕੀਤਾ ਜਾ ਰਿਹਾ ਹੈ। ਆਖ਼ਰ ਅਜਿਹਾ ਕੀ ਹੈ ਲੰਪੀ ਵਾਇਰਸ, ਜਿਸ ਨੇ ਪੰਜਾਬ ਤੋਂ ਲੈ ਕੇ ਦੂਜੇ ਸੂਬਿਆਂ ਤੱਕ ਤਬਾਹੀ ਮਚਾਈ ਹੋਈ ਹੈ, ਆਓ ਜਾਣਦੇ ਹਾਂ।
ਲੰਪੀ ਵਾਇਰਸ ਕੀ ਹੈ?
ਕੈਪਰੀ ਪੌਕਸ ਵਾਇਰਸ ਨੂੰ ਲੰਪੀ ਵਾਇਰਸ ਵੀ ਕਿਹਾ ਜਾਂਦਾ ਹੈ। ਇਸ ਨੂੰ ਚਮੜੀ ਰੋਗ ਵਾਇਰਸ ਵੀ ਕਿਹਾ ਜਾਂਦਾ ਹੈ। ਇਹ ਵਾਇਰਸ Poxviridae ਡਬਲ-ਸਟ੍ਰੈਂਡਡ DNA ਵਾਇਰਸ ਪਰਿਵਾਰ ਤੋਂ ਪੈਦਾ ਹੁੰਦਾ ਹੈ। Poxviridae ਨੂੰ ਪੌਕਸ ਵਾਇਰਸ ਵੀ ਕਿਹਾ ਜਾਂਦਾ ਹੈ। ਇਸ ਪਰਿਵਾਰ ਵਿੱਚ 83 ਕਿਸਮਾਂ ਹਨ ਜੋ 22 ਪੀੜ੍ਹੀਆਂ ਅਤੇ ਦੋ ਉਪ-ਪਰਿਵਾਰਾਂ ਵਿੱਚ ਵੰਡਿਆਂ ਹੋਇਆਂ ਹੈ। ਇਸ ਪਰਿਵਾਰ ਵਿੱਚ ਚੇਚਕ ਬਿਮਾਰੀ ਸ਼ਾਮਲ ਹੈ।
ਇਸ ਬਿਮਾਰੀ ਨੂੰ ਪਸ਼ੂ ਸਿਹਤ ਲਈ ਵਿਸ਼ਵ ਸੰਸਥਾ ਦੁਆਰਾ ਸੂਚਿਤ ਕੀਤਾ ਗਿਆ ਹੈ। ਇਹ ਵਾਇਰਸ ਜਾਨਵਰਾਂ ਦੀ ਚਮੜੀ 'ਤੇ ਲਾਗ ਫੈਲਾਉਂਦੇ ਹਨ। ਉਨ੍ਹਾਂ ਦਾ ਕੈਮਲ ਪੌਕਸ, ਹਾਰਸ ਪੌਕਸ ਅਤੇ ਏਵੀਅਨ ਪੌਕਸ ਨਾਲ ਸੀਰਮ ਸਬੰਧ ਨਹੀਂ ਹੈ। ਇਹ ਵਾਇਰਸ ਏਸ਼ੀਆ ਅਤੇ ਅਫਰੀਕਾ ਵਿੱਚ ਪਾਇਆ ਜਾਂਦਾ ਹੈ। ਪਤੰਗੇ ਇਸਦੇ ਲਈ ਵੈਕਟਰ ਦਾ ਕੰਮ ਕਰਦੇ ਹਨ, ਜੋ ਇਸ ਬਿਮਾਰੀ ਨੂੰ ਇੱਕ ਜਾਨਵਰ ਤੋਂ ਦੂਜੇ ਜਾਨਵਰ ਵਿੱਚ ਫੈਲਾਉਂਦੇ ਹਨ। ਕਿਹਾ ਜਾਂਦਾ ਹੈ ਕਿ ਇਨਸਾਨ ਕੈਪਰੀ ਪੌਕਸ ਵਾਇਰਸ ਨਾਲ ਸੰਕਰਮਿਤ ਨਹੀਂ ਹੋ ਸਕਦੇ।
Lumpy ਵਾਇਰਸ ਦੇ ਲੱਛਣ
ਆਮ ਤੌਰ 'ਤੇ, ਜਾਨਵਰਾਂ ਦੀ ਚਮੜੀ 'ਤੇ ਗੰਢਾਂ ਪੈ ਜਾਂਦੀਆਂ ਹਨ ਜ਼ਖ਼ਮ ਅੰਤ ਵਿੱਚ ਖਾਰਸ਼ ਵਾਲੇ ਛਾਲੇ ਬਣ ਜਾਂਦੇ ਹਨ, ਜਿਸ ਉੱਤੇ ਵਾਇਰਸ ਮਹੀਨਿਆਂ ਤੱਕ ਰਹਿੰਦਾ ਹੈ। ਇਹ ਵਾਇਰਸ ਜਾਨਵਰਾਂ ਦੀ ਲਾਰ, ਨੱਕ ਵਿੱਚੋਂ ਨਿਕਲਣ ਵਾਲੇ ਰਸ ਅਤੇ ਦੁੱਧ ਵਿੱਚ ਵੀ ਪਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ, ਜਾਨਵਰਾਂ ਦੀਆਂ ਲਸੀਕਾ ਗ੍ਰੰਥੀਆਂ ਦਾ ਸੁੱਜਣਾ, ਬੁਖਾਰ ਹੋਣਾ, ਬਹੁਤ ਜ਼ਿਆਦਾ ਲਾਰ ਆਦਿ ਲੱਛਣ ਹਨ।
ਲੰਪੀ ਵਾਇਰਸ ਦਾ ਇਲਾਜ
ਇਸ ਬਿਮਾਰੀ ਦਾ ਅਜੇ ਤੱਕ ਕੋਈ ਖ਼ਾਸ ਇਲਾਜ ਨਹੀਂ ਹੈ, ਪਰ ਪੂਰਬੀ ਅਫ਼ਰੀਕੀ ਦੇਸ਼ ਕੀਨੀਆ ਵਿੱਚ, ਕੈਪਰੀ ਪੌਕਸ ਤੋਂ ਪ੍ਰਤੀਰੋਧਕ ਸ਼ਕਤੀ ਵਿਕਸਿਤ ਕਰਨ ਦੇ ਤਰੀਕੇ ਵਜੋਂ ਬਣਾਏ ਗਏ ਟੀਕਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਕਿਉਂਕਿ ਕੈਪਰੀ ਪੌਕਸ ਵਾਇਰਸ ਇੱਕ ਸਿੰਗਲ ਸੀਰੋਟਾਈਪ ਹੈ, ਇਸ ਲਈ ਵੈਕਸੀਨ ਦਾ ਪ੍ਰਭਾਵ ਲੰਬੇ ਸਮੇਂ ਤੱਕ ਰਹਿੰਦਾ ਹੈ। ਪਸ਼ੂਆਂ ਵਿੱਚ ਬਿਮਾਰੀ ਫੈਲਣ ਦੇ ਮਾਮਲੇ ਵਿੱਚ, ਉਹਨਾਂ ਨੂੰ ਅਲੱਗ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਭਾਰਤ ਵਿੱਚ ਇਸ ਵਾਇਰਸ ਲਈ ਗੋਟ ਪੌਕਸ ਵੈਕਸੀਨ ਦੀ ਖੁਰਾਕ ਦਿੱਤੀ ਜਾ ਰਹੀ ਹੈ।
ਕੇਂਦਰ ਸਰਕਾਰ ਦੇ ਉਪਾਅ
ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਲੰਪੀ ਵਾਇਰਸ ਨੂੰ ਲੈ ਕੇ ਸਾਰੇ 12 ਰਾਜਾਂ ਦੀ ਮੰਗ ਅਨੁਸਾਰ ਗੋਟ ਪੌਕਸ ਵੈਕਸੀਨ ਉਪਲਬਧ ਕਰਵਾਈ ਗਈ ਹੈ। ਪਹਿਲਾਂ ਸੂਬਾ ਸਰਕਾਰਾਂ ਖ਼ੁਦ ਇਸ ਨੂੰ ਖ਼ਰੀਦ ਰਹੀਆਂ ਸਨ ਪਰ ਹੁਣ ਕੇਂਦਰ ਸਰਕਾਰ ਵੱਲੋਂ ਇਹ ਟੀਕਾ ਖ਼ਰੀਦਿਆ ਜਾ ਰਿਹਾ ਹੈ। ਇਸ ਵਿੱਚ ਕੇਂਦਰ 60 ਫ਼ੀਸਦੀ ਅਤੇ ਰਾਜ ਸਰਕਾਰਾਂ 40 ਫ਼ੀਸਦੀ ਖ਼ਰਚ ਕਰ ਰਹੀ ਹੈ।
ਪੰਜਾਬ ਵਿੱਚ ਘਟਿਆ ਦੁੱਧ ਉਤਪਾਦਨ
ਪੰਜਾਬ ਵਿੱਚ ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ (ਪੀਡੀਐੱਫਏ) ਨੇ ਕਿਹਾ ਹੈ ਕਿ ਇਸ ਬਿਮਾਰੀ ਕਾਰਨ ਸੂਬੇ ਵਿੱਚ ਦੁੱਧ ਦਾ ਉਤਪਾਦਨ 15 ਤੋਂ 20 ਫ਼ੀਸਦੀ ਤੱਕ ਘੱਟ ਗਿਆ ਹੈ। ਇਸ ਦੇ ਨਾਲ ਹੀ ਗਾਵਾਂ ਦਾ ਔਸਤ ਦੁੱਧ ਉਤਪਾਦਨ ਵੀ ਇੱਕ ਸਾਲ ਤੱਕ ਘੱਟ ਰਹਿਣ ਦੀ ਸੰਭਾਵਨਾ ਹੈ। ਪੀਡੀਐੱਫਏ ਨੇ ਕਿਹਾ ਕਿ ਇਸ ਨਾਲ ਉਹ ਕਿਸਾਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਜੋ ਆਪਣੀ ਰੋਜ਼ੀ-ਰੋਟੀ ਲਈ ਪੂਰੀ ਤਰ੍ਹਾਂ ਪਸ਼ੂਆਂ 'ਤੇ ਨਿਰਭਰ ਹਨ। ਰਾਜ ਦੇ ਪਸ਼ੂ ਪਾਲਣ ਵਿਭਾਗ ਵੱਲੋਂ ਮੁਹੱਈਆ ਕਰਵਾਏ ਗਏ ਅੰਕੜਿਆਂ ਅਨੁਸਾਰ 1.26 ਲੱਖ ਪਸ਼ੂ ਇਸ ਬਿਮਾਰੀ ਤੋਂ ਪ੍ਰਭਾਵਿਤ ਹੋਏ ਹਨ। ਹੁਣ ਤੱਕ 10,000 ਤੋਂ ਵੱਧ ਪਸ਼ੂ ਇਸ ਬਿਮਾਰੀ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। ਹਾਲਾਂਕਿ, ਪੀਡੀਐਫੱਏ ਦਾ ਦਾਅਵਾ ਹੈ ਕਿ ਲੰਮੀ ਬਿਮਾਰੀ ਕਾਰਨ ਪੰਜਾਬ ਵਿੱਚ ਹੁਣ ਤੱਕ ਇੱਕ ਲੱਖ ਤੋਂ ਵੱਧ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਇਸ ਬਿਮਾਰੀ ਤੋਂ ਪ੍ਰਭਾਵਿਤ ਸੂਬੇ ਦੇ ਮੁੱਖ ਜ਼ਿਲ੍ਹੇ ਫ਼ਾਜ਼ਿਲਕਾ, ਫ਼ਰੀਦਕੋਟ, ਬਠਿੰਡਾ ਅਤੇ ਤਰਨਤਾਰਨ ਹਨ।
ਯੂਪੀ ਵਿੱਚ ਲੰਪੀ ਵਾਇਰਸ
ਇੱਕ ਅੰਕੜੇ ਮੁਤਾਬਕ, ਯੂਪੀ ਵਿੱਚ ਲੰਪੀ ਵਾਇਰਸ ਕਾਰਨ 200 ਦੇ ਕਰੀਬ ਗਾਵਾਂ ਦੀ ਮੌਤ ਹੋ ਚੁੱਕੀ ਹੈ। 21 ਹਜ਼ਾਰ ਗਾਵਾਂ ਇਸ ਨਾਲ ਪੀੜਤ ਦੱਸੀਆਂ ਜਾਂਦੀਆਂ ਹਨ। ਮੁਰਾਦਾਬਾਦ, ਮੇਰਠ, ਬਰੇਲੀ, ਆਗਰਾ, ਅਲੀਗੜ੍ਹ ਅਤੇ ਝਾਂਸੀ ਵਿੱਚ ਜ਼ਿਆਦਾ ਸੰਕਰਮਣ ਦੇਖਿਆ ਜਾ ਰਿਹਾ ਹੈ। ਦੂਜੇ ਰਾਜਾਂ ਤੋਂ ਪਸ਼ੂਆਂ ਨੂੰ ਲਿਆਉਣ ਅਤੇ ਪਸ਼ੂ ਮੇਲਿਆਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਪ੍ਰਭਾਵਿਤ ਜ਼ਿਲ੍ਹਿਆਂ ਤੋਂ ਪਸ਼ੂਆਂ ਦੀ ਆਵਾਜਾਈ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਵੈਟਰਨਰੀ ਐਂਬੂਲੈਂਸਾਂ ਕੰਮ ਕਰ ਰਹੀਆਂ ਹਨ। ਪ੍ਰਭਾਵਿਤ ਜ਼ਿਲ੍ਹਿਆਂ ਵਿੱਚ 17 ਲੱਖ 50 ਹਜ਼ਾਰ ਤੋਂ ਵੱਧ ਟੀਕੇ ਉਪਲਬਧ ਕਰਵਾਏ ਗਏ ਹਨ। ਕੋਵਿਡ ਕਮਾਂਡ ਸੈਂਟਰ ਦੀ ਤਰਜ਼ 'ਤੇ ਕਈ ਜ਼ਿਲ੍ਹਿਆਂ ਵਿੱਚ ਲੰਪੀ ਵਾਇਰਸ ਤੋਂ ਬਚਾਅ ਲਈ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ।
ਮੱਧ ਪ੍ਰਦੇਸ਼ ਦੀ ਸਥਿਤੀ
ਮੱਧ ਪ੍ਰਦੇਸ਼ ਦੇ ਭੋਪਾਲ ਵਿੱਚ ਰਾਜ ਪਸ਼ੂ ਰੋਗ ਜਾਂਚ ਪ੍ਰਯੋਗਸ਼ਾਲਾ ਵਿੱਚ ਇੱਕ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ। ਸਰਕਾਰ ਨੇ ਐਮਰਜੈਂਸੀ ਨੰਬਰ 0755-2767583 ਜਾਰੀ ਕੀਤਾ ਹੈ, ਜਿਸ 'ਤੇ ਕਿਸਾਨ ਕਾਲ ਕਰਕੇ ਆਪਣੀਆਂ ਸਮੱਸਿਆਵਾਂ ਦੱਸ ਸਕਦੇ ਹਨ।